ਤੁਸੀਂ ਵੀ ਹੋ ਆਈਫੋਨ ਦੇ ਸ਼ੌਕੀਨ, ਤਾਂ ਤੁਹਾਡੇ ਲਈ ਹੈ ਚੰਗੀ ਖਬਰ !

04/21/2017 8:20:56 AM

ਬੇਂਗਲੁਰੂ— ਜੇਕਰ ਤੁਹਾਨੂੰ ਵੀ ਆਈਫੋਨ ਦਾ ਸ਼ੌਂਕ ਹੈ ਤਾਂ ਤੁਹਾਡੇ ਲਈ ਚੰਗੀ ਖਬਰ ਹੈ। ਐਪਲ ਅਗਲੇ ਮਹੀਨੇ ਤੋਂ ਭਾਰਤ ''ਚ ਆਈਫੋਨ ਬਣਾਉਣ ਦਾ ਕੰਮ ਸ਼ੁਰੂ ਕਰਨ ਜਾ ਰਿਹਾ ਹੈ। ਇਸ ਨੂੰ ਟ੍ਰਾਇਲ ਦੇ ਆਧਾਰ ''ਤੇ ਸ਼ੁਰੂ ਕੀਤਾ ਜਾਵੇਗਾ। ਕਰਨਾਟਕ ਸਰਕਾਰ ਦੇ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਭਾਰਤ ''ਚ ਨਿਰਮਾਣ ਸ਼ੁਰੂ ਹੋਣ ਨਾਲ ਇਹ ਉਮੀਦ ਕੀਤੀ ਜਾ ਰਹੀ ਹੈ ਕਿ ਆਈਫੋਨ ਪਹਿਲਾਂ ਨਾਲੋਂ ਸਸਤੇ ਮਿਲ ਸਕਿਆ ਕਰਨਗੇ।

ਐਪਲ ਦਾ ਤਾਈਵਾਨ ਦੀ ਵਿਸਟਰਾਨ ਨਾਲ ਸਮਝੌਤਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਬੇਂਗਲੁਰੂ ''ਚ ਵਿਸਟਰਾਨ ਦੇ ਨਿਰਮਾਣ ਹੱਬ ''ਚ ਐਪਲ ਆਪਣੇ ਆਈਫੋਨ ਦੇ ਨਿਰਮਾਣ ਦਾ ਕੰਮ ਸ਼ੁਰੂ ਕਰੇਗਾ। ਉਮੀਦ ਹੈ ਕਿ ਬਾਅਦ ''ਚ ਦੂਜੀ ਜਗ੍ਹਾ ''ਤੇ ਉਹ ਨਵਾਂ ਕਾਰਖਾਨਾ ਲਗਾਵੇਗਾ। ਤੁਹਾਨੂੰ ਦੱਸ ਦੇਈਏ ਕਿ ਐਪਲ ਕੇਂਦਰ ਸਰਕਾਰ ਕੋਲੋਂ ਕੁਝ ਰਿਆਇਤਾਂ ਦੀ ਮੰਗ ਕਰ ਰਿਹਾ ਹੈ। ਉਹ ਭਾਰਤ ਦੀ ਵਿਦੇਸ਼ੀ ਨੀਤੀ ਤੋਂ ਹਟ ਕੇ ਕੁਝ ਛੋਟ ਚਾਹੁੰਦਾ ਹੈ। ਇਸ ''ਚ ਪੁਰਜ਼ਿਆਂ ''ਤੇ ਲੱਗਣ ਵਾਲੀ ਡਿਊਟੀ ''ਤੇ ਛੋਟ ਦੀ ਮੰਗ ਵੀ ਸ਼ਾਮਲ ਹੈ। ਕਰਨਾਟਕ ਸਰਕਾਰ ਵੀ ਐਪਲ ਦੇ ਮਾਮਲੇ ਦੀ ਪੈਰਵੀ ਕੇਂਦਰ ਸਰਕਾਰ ਕੋਲ ਕਰ ਰਹੀ ਹੈ। 

ਕਰਨਾਟਕ ਦੇ ਸੂਚਨਾ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਜੇਕਰ ''ਮੇਕ ਇਨ ਇੰਡੀਆ'' ਨੂੰ ਲੈ ਕੇ ਗੰਭੀਰ ਹੈ ਤਾਂ ਉਸ ਨੂੰ ਉੱਚ ਪੱਧਰੀ ਨਿਰਮਾਣ ਤਕਨਾਲੋਜੀ ਨੂੰ ਵਾਧਾ ਦੇਣਾ ਚਾਹੀਦਾ ਹੈ। ਇਕ ਅਧਿਕਾਰੀ ਨੇ ਕਿਹਾ, ''ਅਸੀਂ ਇਸ ਗੱਲ ਲਈ ਕੰਮ ਕਰ ਰਹੇ ਹਾਂ ਕਿ ਐਪਲ ਦੀ ਪੂਰੀ ਨਿਰਮਾਣ ਪ੍ਰਣਾਲੀ ਬੇਂਗਲੁਰੂ ਆਵੇ ਅਤੇ ਕੰਪਨੀ ਇੱਥੋਂ ਬਰਾਮਦ ਸ਼ੁਰੂ ਕਰੇ।'' ਉਨ੍ਹਾਂ ਨੇ ਕਿਹਾ ਕਿ ਕੁਝ ਰਿਆਇਤਾਂ ਲਈ ਕੇਂਦਰ ਸਰਕਾਰ ਕੋਲ ਐਪਲ ਇੰਕ ਦੀ ਬੇਨਤੀ ਦਾ ਚਾਹੇ ਜੋ ਨਤੀਜਾ ਹੋਵੇ, ਟ੍ਰਾਇਲ ਨਿਰਮਾਣ ਅਗਲੇ ਮਹੀਨੇ ਸ਼ੁਰੂ ਹੋਣ ਦੀ ਉਮੀਦ ਹੈ। 

 


Related News