Axis Bank ਨਾਲ ਹੋਮ ਲੋਮ ''ਤੇ ਹੋਵੇਗਾ 3 ਲੱਖ ਤੱਕ ਦਾ ਫਾਇਦਾ, 12 EMI ਮਾਫ

08/18/2017 9:17:27 PM

ਨਵੀਂ ਦਿੱਲੀ— ਪ੍ਰਾਇਵੇਟ ਸੈਕਟਰ ਦੇ ਤੀਜੇ ਸਭ ਤੋਂ ਵੱਡੇ ਬੈਂਕ 'ਚ ਸ਼ੁਮਾਰ ਐਕਸਿਸ ਬੈਂਕ ਨੇ ਹੋਮ ਲੋਮ ਲੈਣ ਵਾਲਿਆਂ ਦੇ ਲਈ ਇਕ ਨਵੀਂ ਸਕੀਮ ਸ਼ੁਰੂ ਕੀਤੀ ਹੈ। ਇਸ ਸਕੀਮ ਦੇ ਤਹਿਤ ਲੋਣ ਲੈਣ ਵਾਲਿਆਂ ਨੂੰ ਪੂਰਾ ਲੋਨ ਪੀਰੀਅਡ 'ਚ ਜਿੱਥੇ ਇਕ ਪਾਸੇ 3 ਲੱਖ ਰੁਪਏ ਤੋਂ ਵੱਧ ਦੀ ਸੈਵਿੰਗ ਹੋਵੇਗੀ। ਉਹ ਬੈਂਕ ਵੀ ਆਪਣੇ ਵਲੋਂ 12 ਈ. ਐੱਮ. ਆਈ, ਮਾਫ ਕਰ ਦੇਵੇਗਾ।
ਸ਼ੁੱਭ ਆਰੰਭ ਦੇ ਨਾਂ ਨਾਲ ਲਾਂਚ ਕੀਤੀ ਗਈ ਸਕੀਮ ਦੇ ਤਹਿਤ 30 ਲੱਖ ਰੁਪਏ ਦਾ ਲੋਨ ਲੈਣ ਵਾਲਿਆਂ ਨੂੰ ਇਸ ਦਾ ਫਾਇਦਾ ਮਿਲੇਗਾ। ਇਸ ਸਕੀਮ ਦੇ ਤਹਿਤ ਬੈਂਕ ਚੌਥੇ, ਅੱਠਵੇਂ ਅਤੇ 12ਵੇਂ ਸਾਲ 'ਚ ਚਾਰ ਈ. ਐੱਮ. ਆਈ. ਮਾਫ ਕਰੇਗਾ। ਇਸ ਸਕੀਮ ਦੇ ਤਹਿਤ 20 ਸਾਲ ਦੇ ਲਈ ਲਿਆ ਗਿਆ 19 ਸਾਲ ਦਾ ਰਹਿ ਜਾਵੇਗਾ।
ਇਹ ਲੋਕ ਕਰ ਸਕਦੇ ਹਨ ਲੋਨ ਲਈ ਅਪਲਾਈ
ਇਸ ਸਕੀਮ ਦੇ ਤਹਿਤ ਉਹ ਲੋਕ ਲੋਨ ਲਈ ਅਪਲਾਈ ਕਰ ਸਕਦੇ ਹਨ ਜਿਨ੍ਹਾਂ ਅੰਡਰ ਕੰਸਟ੍ਰਕਸ਼ਨ, ਰੇਡੀ ਟੂ ਮੂਵ, ਰਿਸੇਲ ਜਾ ਫਿਰ ਪਲਾਟ ਖਰੀਦ ਕੇ ਆਪਣਾ ਮਕਾਨ ਬਣਵਾ ਰਹੇ ਹਨ। ਇਸ ਤੋਂ ਇਲਾਵਾ ਜਿਨ ਕਸਟਮਰਜ਼ ਨੇ ਪਹਿਲਾਂ ਤੋਂ ਕਿਸੇ ਹੋਰ ਬੈਂਕ ਤੋਂ ਹੋਮ ਲੋਨ ਲੈ ਰੱਖਿਆ ਹੈ ਉਹ ਵੀ ਇਸ ਸਕੀਮ ਦੇ ਤਹਿਤ ਆਪਣਾ ਹੋਮ ਲੋਨ ਬਿਨਾ ਕਿਸੇ ਅਤਿਰਿਕਤ ਰਾਸ਼ੀ ਦੇ ਐਕਸਿਸ ਬੈਂਕ 'ਚ ਟ੍ਰਾਂਸਫਰ ਕਰ ਸਕਦੇ ਹਨ।
ਐਕਸਿਸ ਬੈਂਕ ਦੇ ਐਗਜਿਕਯੂਟਿਵ ਡਾਇਰੈਕਟਰ, ਰਿਟੇਲ ਬੈਕਿੰਗ ਰਾਜ਼ੀਨ ਆਨੰਦ ਨੇ ਕਿਹਾ ਕਿ ਕਸਟਮਰਜ਼ ਬੈਂਕ ਨੂੰ ਬਿਹਤਰੀਨ ਕਰੈਡੀਟ ਵਿਵਹਾਰ ਅਤੇ ਲੋਨ ਦੀ ਲੰਬੇ ਪੀਰੀਅਡ ਨਾਲ ਫਾਇਦਾ ਮਿਲੇਗਾ, ਕਿਉਂਕਿ ਸਾਬਕਾ ਭੁਗਤਾਨ ਘੱਟ ਹੋ ਜਾਵੇਗਾ। ਇਸ ਸਕੀਮ ਦੇ ਤਹਿਤ ਲੋਨ ਦਾ ਇੰਟਰੇਸਟ ਰੇਟ 8.35 ਫੀਸਦੀ ਰਹੇਗਾ।
 


Related News