IDBI ਬੈਂਕ ਨੂੰ ਹਿੱਸਾ ਵੇਚਣ ਲਈ ਮਿਲੀ ਮਨਜ਼ੂਰੀ

12/12/2017 4:36:47 PM

ਨਵੀਂ ਦਿੱਲੀ—ਆਈ. ਡੀ. ਬੀ. ਆਈ. ਬੈਂਕ ਨੂੰ ਐੱਨ.ਐੱਸ.ਡੀ.ਐੱਲ. ਈ-ਗਵਰਨਰ ਇੰਫਰਾਸਟਰਕਚਰ ਲਿਮਟਿਡ 'ਚ ਹਿੱਸੇਦਾਰੀ ਵੇਚਣ ਲਈ ਬੋਰਡ ਦੀ ਮਨਜ਼ੂਰੀ ਮਿਲ ਗਈ ਹੈ। ਆਈ.ਡੀ.ਬੀ.ਆਈ. ਬੈਂਕ, ਐੱਨ.ਐੱਸ.ਡੀ.ਐੱਲ. ਈ ਗਵਰਨਰ ਇੰਫਰਾਸਟਰਕਚਰ ਲਿਮਟਿਡ 'ਚ 30 ਫੀਸਦੀ ਹਿੱਸਾ ਭਾਵ 1.2 ਕਰੋੜ ਸ਼ੇਅਰ ਵੇਚੇਗਾ। ਦਰਅਸਲ ਪਿਛਲੇ ਕਈ ਹਫਤਿਆਂ ਤੋਂ ਬੈਂਕ ਆਪਣੇ ਨਾਨ-ਕੋਰ ਬਿਜ਼ਨੈੱਸ 'ਚ ਹਿੱਸੇਦਾਰੀ ਘਟਾ ਰਿਹਾ ਹੈ। ਇਸ ਤੋਂ ਪਹਿਲਾਂ ਆਈ.ਡੀ.ਬੀ.ਆਈ. ਬੈਂਕ ਨੂੰ ਨੈਸ਼ਨਲ ਸਟਾਕ ਐਕਸਚੇਂਜ 'ਚ 1.5 ਫੀਸਦੀ ਹਿੱਸੇਦਾਰੀ ਵੇਚਣ ਦੀ ਵੀ ਮਨਜ਼ੂਰੀ ਮਿਲੀ ਹੈ। ਉਧਰ ਐੱਨ. ਐੱਸ. ਡੀ. ਐੱਲ.'ਚ 7 ਫੀਸਦੀ ਹਿੱਸੇਦਾਰੀ ਵੇਚਣ 'ਤੇ ਵੀ ਸਹਿਮਤੀ ਬਣ ਗਈ ਹੈ।


Related News