ਆਸਟ੍ਰੇਲੀਆ ''ਚ ਹੈ ਅਨੋਖੀ ''ਗੁਲਾਬੀ ਝੀਲ'', ਸਵੀਮਿੰਗ ਕਰਨ ਲਈ ਦੂਰੋਂ-ਦੂਰੋਂ ਆਉਂਦੇ ਹਨ ਸੈਲਾਨੀ

06/06/2020 2:59:27 PM

ਜਲੰਧਰ : ਦੁਨੀਆ ਵਿਚ ਅਜਿਹੀਆਂ ਕਈ ਅਜੀਬੋ-ਗਰੀਬ ਚੀਜ਼ਾਂ ਹਨ, ਜਿਨ੍ਹਾਂ ਨੂੰ ਦੇਖ ਕੇ ਹਰ ਕੋਈ ਹੈਰਾਨ ਹੋ ਜਾਂਦਾ ਹੈ। ਆਪਣੀ ਅਨੋਖੀ ਅਤੇ ਵੱਖਰੀ ਖਾਸੀਅਤ ਕਾਰਨ ਅਜਿਹੀਆਂ ਥਾਵਾਂ ਨੂੰ ਦੇਖਣ ਲਈ ਲੋਕ ਦੂਰੋਂ-ਦੂਰੋਂ ਆਉਂਦੇ ਹਨ। ਦੁਨੀਆ ਦੇ ਅਜਿਹੇ ਹੀ ਅਜੂਬਿਆਂ 'ਚੋਂ ਇਕ ਹੈ ਆਸਟ੍ਰੇਲੀਆ ਦੀ ਹਿਲਰ ਲੇਕ। ਇਸ ਝੀਲ ਦਾ ਰੰਗ ਪਿੰਕ ਹੋਣ ਕਾਰਨ ਇਸ ਨੂੰ 'ਗੁਲਾਬੀ ਝੀਲ' ਵੀ ਕਿਹਾ ਜਾਂਦਾ ਹੈ। ਆਓ ਜਾਣਦੇ ਹਾਂ ਇਸ ਝੀਲ ਦੇ ਰਹੱਸਮਈ ਰਾਜ਼ ਅਤੇ ਖਾਸੀਅਤ ਦੇ ਬਾਰੇ 'ਚ।

PunjabKesari

ਆਸਟ੍ਰੇਲੀਆ ਦੀ ਇਹ ਖੂਬਸੂਰਤ ਗੁਲਾਬੀ ਝੀਲ ਆਪਣੀ ਖਾਸੀਅਤ ਕਾਰਨ ਸੈਲਾਨੀਆਂ ਨੂੰ ਆਪਣੇ ਵੱਲ ਖਿੱਚ ਲਿਆਉਂਦੀ ਹੈ। ਇਹ ਗੁਲਾਬੀ ਝੀਲ ਪੂਰੀ ਦੁਨੀਆ 'ਚ ਆਪਣੇ ਗੁਲਾਬੀ ਰੰਗ ਦੇ ਪਾਣੀ ਨੂੰ ਲੈ ਕੇ ਮਸ਼ਹੂਰ ਹੈ। ਉਂਝ ਤਾਂ ਇਹ ਝੀਲ ਹੋਰ ਝੀਲਾਂ ਦੇ ਮੁਕਾਬਲੇ ਸਭ ਤੋਂ ਛੋਟੀ ਹੈ ਪਰ ਫਿਰ ਵੀ ਇਸ ਨੂੰ ਦੇਖਣ ਅਤੇ ਇੱਥੇ ਸਵੀਮਿੰਗ ਕਰਨ ਲਈ ਸੈਲਾਨੀ ਦੂਰੋਂ-ਦੂਰੋਂ ਆਉਂਦੇ ਹਨ। 600 ਮੀਟਰ ਤੱਕ ਫੈਲੀ ਇਸ ਝੀਲ ਦੇ ਚਾਰੇ ਪਾਸੇ ਪੇਪਰਬਾਰਕ ਅਤੇ ਯੂਕੇਲਿਪ‍ਟਸ ਦੇ ਦਰੱਖਤ ਲੱਗੇ ਹੋਏ ਹਨ।

PunjabKesari

ਇਸ ਝੀਲ ਦਾ ਰੰਗ ਗੁਲਾਬੀ ਹੋਣ ਪਿੱਛੇ ਇਕ ਵੱਡਾ ਕਾਰਨ ਹੈ ਐਲ‍ਗੀ ਅਤੇ ਬੈਕ‍ਟੀਰੀਆਂ। ਆਮਤੌਰ 'ਤੇ ਐਲ‍ਗੀ ਅਤੇ ਬੈਕ‍ਟੀਰੀਆ ਇਨਸਾਨਾਂ ਜਾਂ ਹੋਰ ਜੀਵਾਂ ਲਈ ਵੀ ਨੁਕਸਾਨਦਾਇਕ ਹੁੰਦੇ ਹਨ ਪਰ ਇਸ ਦੇ ਬਾਵਜੂਦ ਇਹ ਬੈਕ‍ਟੀਰੀਆ ਕਿਸੇ ਨੂੰ ਨੁਕਸਾਨ ਨਹੀਂ ਪਹੁੰਚਾਉਂਦੇ। ਇਸ ਤੋਂ ਇਲਾਵਾ ਡੈੱਡ ਸੀ ਦੀ ਹੀ ਤਰ੍ਹਾਂ ਇਸ ਝੀਲ 'ਚ ਵੀ ਨਮਕ ਦੀ ਮਾਤਰਾ ਬਹੁਤ ਜ਼ਿਆਦਾ ਹੈ। ਇਸ ਕਾਰਨ ਇਹ ਇਕ ਸਲਾਇਨ ਝੀਲ ਹੈ।

PunjabKesari

ਹੁਣ ਜੇਕਰ ਤੁਸੀਂ ਸੋਚ ਰਹੇ ਹੋਵੋਗੇ ਕਿ ਕੀ ਇਹ ਝੀਲ ਸਵੀਮਿੰਗ ਲਈ ਸੁਰੱਖਿਅਤ ਹੈ ਤਾਂ ਤੁਹਾਨੂੰ ਦੱਸ ਦੇਈਏ ਕਿ ਤੁਸੀਂ ਇੱਥੇ ਬੇਫਿਕਰ ਹੋ ਕੇ ਸਵੀਮਿੰਗ ਕਰ ਸਕਦੇ ਹੋ। ਇਸ ਝੀਲ ਵਿਚ ਡੁੱਬਕੀ ਲਗਾਉਣ ਅਤੇ ਸਵੀਮਿੰਗ ਕਰਨ ਲਈ ਸੈਲਾਨੀਆਂ ਦੀ ਭੀੜ ਲੱਗੀ ਰਹਿੰਦੀ ਹੈ। ਜੇਕਰ ਤੁਸੀਂ ਵੀ ਗਰਮੀਆਂ ਵਿਚ ਕਿਤੇ ਘੁੰਮਣ ਦੀ ਯੋਜਨਾ ਬਣਾ ਰਹੇ ਹੋ ਤਾਂ ਇਸ ਝੀਲ ਵਿਚ ਡੁੱਬਕੀ ਲਗਾਉਣ ਦਾ ਖਿਆਲ ਬਿਲਕੁੱਲ ਸਹੀ ਹੈ।


cherry

Content Editor

Related News