DRS ਤੋਂ ਨਿਰਾਸ਼ ਦਿਸੇ ਕੋਹਲੀ, ਗੁੱਸੇ 'ਚ ਕਹਿ ਦਿੱਤਾ ਕੁੱਝ ਅਜਿਹਾ (Video)

Monday, Mar 11, 2019 - 12:21 PM (IST)

DRS ਤੋਂ ਨਿਰਾਸ਼ ਦਿਸੇ ਕੋਹਲੀ, ਗੁੱਸੇ 'ਚ ਕਹਿ ਦਿੱਤਾ ਕੁੱਝ ਅਜਿਹਾ (Video)

ਨਵੀਂ ਦਿੱਲੀ : ਭਾਰਤ ਅਤੇ ਆਸਟਰੇਲੀਆ ਵਿਚਾਲੇ ਮੋਹਾਲੀ ਵਿਚ ਖੇਡੇ ਗਏ ਚੌਥੇ ਵਨ ਡੇ 'ਚ ਭਾਰਤੀ ਟੀਮ ਨੂੰ 4 ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਭਾਰਤੀ ਟੀਮ 358 ਦੌੜਾਂ ਬਣਾਉਣ ਤੋਂ ਬਾਅਦ ਵੀ ਮੈਚ ਨਹੀਂ ਬਚਾ ਸਕੀ। ਉਸਮਾਨ ਖਵਾਜਾ, ਪੀਟਰ ਹੈਂਡਸਕਾਂਬ, ਐਸ਼ਟਨ ਟਰਨਰ ਨੇ ਸ਼ਾਨਦਾਰ ਬੱਲੇਬਾਜ਼ੀ ਕਰਦਿਆਂ ਮੈਚ ਨੂੰ ਭਾਰਤੀ ਟੀਮ ਹੱਥੋਂ ਤੋਂ ਖੋਹ ਲਿਆ। ਮੈਚ ਤੋਂ ਬਾਅਦ ਵਿਰਾਟ ਕੋਹਲੀ ਕਾਫੀ ਗੁੱਸੇ ਵਿਚ ਅਤੇ ਦੁਖੀ ਦਿਸੇ। ਭਾਰਤੀ ਕਪਤਾਨ ਨੇ ਐਤਵਾਰ ਨੂੰ ਚੌਥੇ ਵਨ ਡੇ ਵਿਚ ਮਿਲੀ 4 ਵਿਕਟਾਂ ਦੀ ਹਾਰ ਤੋਂ ਬਾਅਦ ਕਿਹਾ ਕਿ ਮੈਚ ਵਿਚ ਸਟੰਪ ਕਰਨ ਦੇ ਮੌਕੇ ਮਹੱਤਵਪੂਰਨ ਹੁੰਦੇ ਹਨ ਅਤੇ ਖਰਾਬ ਪਿਚ ਕਾਰਨ ਆਖਰੀ ਕੁਝ ਓਵਰਾਂ 'ਚ 5 ਮੌਕੇ ਗੁਆਉਣ ਦੀ ਗੱਲ ਪਚਾਉਣਾ ਮੁਸ਼ਕਲ ਹੈ। ਕੋਹਲੀ ਨੇ ਡੀ. ਆਰ. ਐੱਸ. ਫੈਸਲੇ 'ਤੇ ਵੀ ਸਵਾਲ ਚੱਕਿਆ। ਦੱਸ ਦਈਏ ਕਿ ਆਸਟਰੇਲੀਆਈ ਟੀਮ ਇਸ ਜਿੱਤ ਨਾਲ 5 ਮੈਚਾਂ ਦੀ ਵਨ ਡੇ ਸੀਰੀਜ਼ ਵਿਚ 2-2 ਨਾਲ ਬਰਾਬਰੀ ਹਾਸਲ ਕਰ ਚੁੱਕੀ ਹੈ।

ਕੀ ਹੈ ਮਾਮਲਾ
ਮੈਚ ਵਿਚ ਇਕ ਅਜਿਹਾ ਪਲ ਵੀ ਆਇਆ ਜਦੋਂ ਵਿਰਾਟ ਕੋਹਲੀ ਕਾਫੀ ਗੁੱਸੇ ਵਿਚ ਦਿਸੇ। ਦਰਅਸਲ, ਚਾਹਲ ਵੱਲੋਂ 44ਵੇਂ ਓਵਰ ਦੀ ਚੌਥੀ ਗੇਂਦ ਸੁੱਟੀ ਗਈ। ਐਸ਼ਟਨ ਟਰਨਰ ਬੱਲੇਬਾਜ਼ੀ ਕਰ ਰਹੇ ਸੀ। ਗੇਂਦ ਟਰਨਰ ਦੇ ਬੱਲੇ ਨਾਲ ਲੱਗ ਕੇ ਵਿਕਟਕੀਪਰ ਰਿਸ਼ਭ ਪੰਤ ਦੇ ਹੱਥਾਂ ਵਿਚ ਜਾ ਪਹੁੰਚੀ। ਪੰਤ ਨੇ ਕੈਚ ਕਰਨ ਦੇ ਨਾਲ ਸਟੰਪ ਵੀ ਉਡਾ ਦਿੱਤਾ। ਇਸ 'ਤੇ ਅੰਪਾਇਰ ਨੇ ਤੀਜੇ ਅੰਪਾਇਰ ਵੱਲ ਇਸ਼ਾਰਾ ਕੀਤਾ ਜਿਸ ਤੋਂ ਬਾਅਦ ਪੰਤ ਨੇ ਡੀ. ਆਰ. ਐੱਸ. ਦੀ ਮੰਗ ਕੀਤੀ ਕਿਉਂਕਿ ਗੇਂਦ ਬੱਲੇ ਨਾਲ ਵੀ ਲੱਗੀ ਸੀ। ਡੀ. ਆਰ. ਐਸ. ਵਿਚ ਵੀ ਸਾਫ ਦਿੱਸ ਰਿਹਾ ਸੀ ਕਿ ਗੇਂਦ ਬੱਲੇ ਨਾਲ ਰਗੜ ਖਾ ਰਹੀ ਹੈ ਪਰ ਅੰਪਾਇਰ ਨੇ ਟਰਨਰ ਨੂੰ ਨਾਟ-ਆਊਟ ਕਰਾਰ ਦਿੱਤਾ। ਜਿਸ ਤੋਂ ਬਾਅਦ ਕੋਹਲੀ ਭੜਕ ਗਏ ਅਤੇ ਗੁੱਸੇ ਵਿਚ ਬੋਲਦਿਆਂ ਅੰਪਾਇਰ ਵੱਲ ਉਂਗਲ ਵੀ ਕੀਤੀ। ਇਸ ਦਾ ਵੀਡੀਓ ਸੋਸ਼ਲ ਸਾਈਟ 'ਤੇ ਕਾਫੀ ਵਾਇਰਲ ਹੋ ਰਿਹਾ ਹੈ।

PunjabKesari

ਕੋਹਲੀ ਨੇ ਮੈਚ ਤੋਂ ਬਾਅਦ ਡੀ. ਆਰ. ਐੱਸ. ਫੈਸਲੇ 'ਤੇ ਸਵਾਲ ਚੁੱਕਦਿਆਂ ਕਿਹਾ ਕਿ ਇਹ ਹੈਰਾਨੀ ਭਰਿਆ ਸੀ। ਇਹ ਡੀ. ਆਰ. ਐੱਸ. ਗਲਤ ਫੈਸਲਾ ਹਰ ਮੈਚ ਲਈ ਚਰਚਾ ਦਾ ਵਿਸ਼ਾ ਬਣ ਗਿਆ ਹੈ। ਇਸ ਫੈਸਲੇ ਵਿਚ ਬਿਲਕੁਲ ਵੀ ਇਕਸਾਰਤਾ ਨਹੀਂ ਸੀ। ਵਿਕਟ ਪੂਰੇ ਸਮੇਂ ਚੰਗਾ ਸੀ ਪਰ ਪਿਛਲੇ ਦੋਵੇਂ ਮੈਚਾਂ ਵਿਚ ਓਸ ਕਾਰਨ ਪਰੇਸ਼ਾਨੀ ਹੋਈ। ਐਸ਼ਟਨ ਨੇ ਸ਼ਾਨਦਾਰ ਪਾਰੀ ਖੇਡੀ ਅਤੇ ਉਸਮਾਨ ਖਵਾਜਾ ਨੇ ਪਾਰੀ ਨੂੰ ਸੰਭਾਲ ਕੇ ਰੱਖਿਆ। ਅਸੀਂ ਮੈਦਾਨ 'ਤੇ ਥੋੜੇ ਢਿੱਲੇ ਸੀ। ਸਾਨੂੰ ਆਪਣਾ ਸਰਵਸ੍ਰੇਸ਼ਠ ਕਰਨਾ ਹੋਵੇਗਾ। ਅਸੀਂ ਆਸਟਰੇਲੀਆਈ ਟੀਮ ਖਿਲਾਫ 2 ਹੈਰਾਨੀ ਭਰੇ ਮੈਚ ਖੇਡੇ। ਇਸ ਨਾਲ ਯਕੀਨੀ ਤੌਰ 'ਤੇ ਦੁੱਖ ਹੋਵੇਗਾ।

PunjabKesari


Related News