ਭਾਰਤ 'ਚ ਪ੍ਰਤੀ ਮਿਲੀਅਨ ਅਬਾਦੀ ਪਿੱਛੇ ਮੌਤ ਦਰ ਵਿਸ਼ਵ ਭਰ ਤੋਂ ਹੈ ਘੱਟ (ਵੀਡੀਓ)

Wednesday, Jul 08, 2020 - 04:18 PM (IST)

ਜਲੰਧਰ (ਬਿਊਰੋ) - ਕੇਂਦਰੀ ਸਿਹਤ ਮੰਤਰਾਲੇ ਨੇ ਬੀਤੇ ਕੱਲ੍ਹ ਜਾਰੀ ਇੱਕ ਬਿਆਨ ਵਿੱਚ ਕਿਹਾ ਹੈ ਕਿ ਭਾਰਤ ਵਿੱਚ ਕੋਰੋਨਾ ਵਾਇਰਸ ਦੁਆਰਾ ਮੌਤ ਦਰ ਪ੍ਰਤੀ ਮਿਲੀਅਨ ਸਭ ਤੋਂ ਘੱਟ ਹੈ।‌ ਹਾਲਾਂਕਿ ਕੋਰੋਨਾ ਪੀੜਤਾਂ ਦੀ ਗਿਣਤੀ 7 ਲੱਖ 44 ਹਜ਼ਾਰ ਦਾ ਅੰਕੜਾ ਪਾਰ ਕਰ ਚੁੱਕੀ ਹੈ, ਜਿਸ ਕਾਰਨ ਮ੍ਰਿਤਕਾਂ ਦੀ ਗਿਣਤੀ 20,000 ਤੋਂ ਵੀ ਵਧੇਰੇ ਹੋ ਚੁੱਕੀ ਹੈ। ਉਥੇ ਹੀ ਵਿਸ਼ਵ ਸਿਹਤ ਸੰਗਠਨ ਦੀ ਇਕ ਰਿਪੋਰਟ ’ਚ ਕਿਹਾ ਗਿਆ ਹੈ ਕਿ ਭਾਰਤ 'ਚ ਜਿਥੇ ਇੱਕ ਮਿਲੀਅਨ ਅਬਾਦੀ 'ਚ ਪੀੜਤਾਂ ਦੀ ਗਿਣਤੀ 505.37 ਦਰਜ ਕੀਤੀ ਗਈ ਹੈ, ਉਥੇ ਵਿਸ਼ਵ ਭਰ ਵਿੱਚ ਪ੍ਰਤੀ ਮਿਲੀਅਨ ਦਰ 1453.25 ਦਰਜ ਕੀਤੀ ਗਈ ਹੈ। 

ਹੁੰਮਸ ਕਾਰਨ ਤਰਾਹ ਤਰਾਹ ਕਰ ਰਹੇ ਲੋਕਾਂ ਨੂੰ ਰਾਹਤ ਦੇਵੇਗਾ ‘ਮਾਨਸੂਨ’

ਜ਼ਿਕਰਯੋਗ ਹੈ ਕਿ ਦੱਖਣੀ ਅਫਰੀਕਾ ਦੇ ਦੇਸ਼ ਚੀਲੀ ਵਿਚ ਪ੍ਰਤੀ ਮਿਲੀਅਲ ਅਬਾਦੀ ਵਿੱਚ 15 ਹਜ਼ਾਰ 469 ਕੋਰੋਨਾ ਮਾਮਲੇ ਸਾਹਮਣੇ ਆਏ ਹਨ ਅਤੇ ਪੇਰੂ ਵਿਚ ਪ੍ਰਤੀ ਮਿਲੀਅਲ ਅਬਾਦੀ ਵਿਚ 9 ਹਜ਼ਾਰ 70 ਮਾਮਲੇ ਦਰਜ ਕੀਤੇ ਗਏ ਹਨ। ਵਿਸ਼ਵ ਸਿਹਤ ਸੰਗਠਨ ਦੀ ਰਿਪੋਰਟ ਮੁਤਾਬਕ ਸੰਯੁਕਤ ਰਾਜ ਵਿਚ 85060, ਬ੍ਰਾਜ਼ੀਲ ਵਿੱਚ 74019 ਆਦਿ ਮਾਮਲੇ ਸਾਹਮਣੇ ਆਏ ਹਨ।ਭਾਰਤ ’ਚ ਪ੍ਰਤੀ ਮਿਲੀਅਨ ਅਬਾਦੀ ’ਚ ਮੌਤ-ਦਰ ਵੀ ਘੱਟ ਹੈ। ਜਿੱਥੇ ਵਿਸ਼ਵ ਭਰ ਵਿੱਚ ਮੌਤ ਦਰ 68.29 ਫੀਸਦ ਰਹੀ, ਉਥੇ ਭਾਰਤ ਵਿੱਚ ਇਹ 14.27 ਦਰਜ ਕੀਤੀ ਗਈ ਹੈ। 

ਜੋ ਸਰਕਾਰਾਂ ਸ਼ਰਾਬ ਦੇ ਟੈਕਸ ਤੋਂ ਚੱਲਣ, ਉਨ੍ਹਾਂ ਤੋਂ ਤੱਰਕੀ ਦੀ ਉਮੀਦ ਨਾ ਹੀ ਰੱਖੋਂ...

ਸਿਹਤ ਮੰਤਰਾਲੇ ਦਾ ਕਹਿਣਾ ਹੈ ਕਿ ਕੋਰੋਨਾ ਵਾਇਰਸ ਮਹਾਮਾਰੀ ਨਾਲ ਲੜਨ ਲਈ ਭਾਰਤ ਸਰਕਾਰ ਨੇ ਆਪਣੇ ਹਸਪਤਾਲਾਂ ਦੇ ਬੁਨਿਆਦੀ ਢਾਂਚੇ ਨੂੰ ਵਧਾ ਦਿੱਤਾ ਹੈ। ਮੁੱਢਲੀ ਤਿਆਰੀ ਵਿੱਚ ਆਕਸੀਜਨ ਸਹਾਇਤਾ, ਆਈ.ਸੀ.ਯੂ.‌ ਅਤੇ ਵੈਂਟੀਲੇਟਰ ਸ਼ਾਮਲ ਹਨ। ਇਸ ਤਰ੍ਹਾਂ ਦੀਆਂ ਤਿਆਰੀਆਂ ਦੇ ਪੱਧਰ ਨੇ ਜਿੱਥੇ ਰਿਕਵਰੀ ਰੇਟ ਵਿਚ ਨਿਰੰਤਰ ਸੁਧਾਰ ਕੀਤਾ ਹੈ ਉਥੇ ਹੀ ਮੌਤ ਦਰ ਵੀ ਘੱਟ ਰਹੀ। ਇਸ ਮਾਮਲੇ ਦੇ ਸਬੰਧ ਵਿਚ ਹੋਰ ਜਾਣਕਾਰੀ ਹਾਸਲ ਕਰਨ ਲਈ ਤੁਸੀਂ ਸੁਣ ਸਕਦੇ ਹੋ ਜਗਬਾਣੀ ਪੋਡਕਾਸਟ ਦੀ ਇਹ ਰਿਪੋਰਟ...

ਗਰਮੀ ’ਚ ਕੜਕਦੀ ਧੁੱਪ ਤੋਂ ਬਚਣ ਲਈ ਜਾਣੋ ਇਹ ਖ਼ਾਸ ਗੱਲਾਂ

ਹਿਮਾਚਲ ਪ੍ਰਦੇਸ਼ ਦੇ ਊਨਾ ਜ਼ਿਲੇ ’ਚ 81 ਫੁੱਟ ਉੱਚੀ ਹੈ ‘ਭਗਵਾਨ ਸ਼ਿਵ ਜੀ ਦੀ ਮੂਰਤੀ’


author

rajwinder kaur

Content Editor

Related News