ਸਮਾਂ ਨਹੀਂ ਬਦਲਿਆ ਸਗੋਂ ਇਨਸਾਨਾਂ ਦੀ ਸੋਚ ਹੀ ਬਦਲ ਗਈ ਏ!

08/17/2020 10:40:48 AM

ਲਿਖ਼ਤ ਗੁਰਪ੍ਰੀਤ ਸਿੰਘ ਜਖਵਾਲੀ
ਮੋਬਾਇਲ - 98550 36444

ਸਮਾਂ ਇੱਕ ਇਹੋ ਜਿਹਾ ਪੈਮਾਨਾ ਹੈ, ਜਿਸ ਦੇ ਅਨੁਸਾਰ ਹਰੇਕ ਵਿਅਕਤੀ ਅਤੇ ਜੀਵ-ਜੰਤੂਆਂ ਆਦਿ ਨੂੰ ਇਸ ਦੇ ਮੁਤਾਬਿਕ ਚੱਲਣਾ ਹੀ ਪੈਂਦਾ ਹੈ, ਚਾਹੇ ਸਮਾਂ ਕਿਹੋ ਜਿਹਾ ਵੀ ਕਿਉਂ ਨਾ ਹੋਵੇ। ਪਰ ਅੱਜ-ਕਲ ਦੇ ਲਾਲਚੀ ਇਨਸਾਨਾਂ ਨੇ ਇਨਸਾਨੀਅਤ ਨੂੰ ਛਿੱਕੇ ਟੰਗ ਕੇ ਨਾਲ ਹੀ ਆਪਣੀਆਂ ਨਲਾਇਕੀਆਂ ਨੂੰ ਛੁਪਾਉਣ ਲਈ ਸਾਰਾ ਕਸੂਰ ਸਮੇਂ ਦੇ ਸਿਰ ਲਗਾ ਦਿੱਤਾ, ਕੀ ਸਮਾਂ ਬਹੁਤ ਮਾੜਾ ਹੈ..?

ਮੈਂ ਮੰਨਦਾ ਹਾਂ ਕੀ ਸਮਾਂ ਮਾੜਾ ਹੈ ਪਰ ਕਿਉਂ..? ਕਿਉਂਕਿ ਸਾਡੇ ਇਨਸਾਨਾਂ ਵਿੱਚੋ ਇਨਸਾਨੀਅਤ ਹੀ ਨਹੀਂ ਰਹੀ। ਸਮਾਂ ਆਪਣੇ ਆਪ ਹੀ ਮਾੜਾ ਹੈ, ਜਦੋਂ ਸਮੇਂ ਦੇ ਨਾਲ ਵਿਚਰਨ ਵਾਲੇ ਇਨਸਾਨ ਮਾੜੀਆਂ ਹਰਕਤਾਂ ਉੱਤੇ ਆ ਜਾਣ ਅਤੇ ਲਾਜ਼ਮੀ ਹੋ ਜਾਂਦਾ ਹੈ ਕੀ ਸਮਾਂ ਮਾੜਾ ਆ ਗਿਆ ਹੈ।

ਪੜ੍ਹੋ ਇਹ ਵੀ ਖਬਰ - ਆਯੁਰਵੈਦ ਮੁਤਾਬਕ: ਰਾਤ ਦੇ ਸਮੇਂ ਭੁੱਲ ਕੇ ਵੀ ਨਾ ਖਾਓ ਇਹ ਚੀਜ਼ਾਂ, ਹੋ ਸਕਦੈ ਨੁਕਸਾਨ 

ਸਮੇਂ ਦਾ ਆਪਣਾ ਕੋਈ ਪਹਿਰਾਵਾ ਨਹੀਂ ਹੁੰਦਾ, ਕੋਈ ਆਕਾਰ ਨਹੀਂ ਹੁੰਦਾ, ਅਸਲੀਅਤ ਵਿੱਚ ਜੋ ਵੀ ਹੈ ਉਹ ਸਭ ਦੁਨੀਆਂਦਾਰੀ ਦੀ ਰਫ਼ਤਾਰ ਹੈ। ਜੇਕਰ ਅਸੀਂ ਸਾਰੇ ਚੰਗੇ ਭਵਿੱਖ ਵੱਲ ਨੂੰ ਜਾ ਰਹੇ ਹਾਂ ਤਾਂ ਸਮਾਂ ਵਧੀਆਂ ਹੈ। ਜੇਕਰ ਮਾੜੇ ਪਾਸੇ ਨੂੰ ਜਾ ਰਹੇ ਹਾਂ ਤਾਂ ਸਮਾਂ ਮਾੜਾ ਹੈ। ਪਰ ਅਸਲ ਵਿੱਚ ਸਾਡੇ ਸਮਾਜ ਦੇ ਲੋਕ ਮਾੜੇ ਹਨ, ਸਮਾਂ ਨਹੀਂ।

ਜੇਕਰ ਆਪਾ ਪੁਰਾਣਿਆਂ ਸਮਿਆਂ ਵੱਲ ਇੱਕ ਝਾਤ ਮਾਰੀਏ ਤਾਂ ਉਹ ਸਮਾਂ ਬਹੁਤ ਹੀ ਵਧੀਆਂ ਸੀ, ਕਿਉਂਕਿ ਉਸ ਸਮੇਂ ਦੇ ਲੋਕ ਬਹੁਤ ਹੀ ਵਧੀਆਂ ਮਿਲਣਸਾਰ ਤੇ ਇੱਜ਼ਤਾਂ ਦੇ ਰਾਖੇ ਅਤੇ ਦੁੱਖਾਂ ਸੁੱਖਾਂ ਦੇ ਸਾਂਝੀ ਸਨ। ਲਾਲਚੀਪੁਣੇ ਤੋਂ ਕੋਹਾਂ ਦੂਰ, ਧੀਆਂ ਭੈਣਾਂ ਨੂੰ ਸਾਂਝੀਆਂ ਤੇ ਆਪਣੀਆਂ ਸਮਝਦੇ ਸਨ। ਇਸ ਲਈ ਉਹ ਸਮੇਂ ਵਧੀਆ ਸੀ।

ਪੜ੍ਹੋ ਇਹ ਵੀ ਖਬਰ - ਜੀਵਨ ਸਾਥੀ ਲਈ ਬਹੁਤ ਲੱਕੀ ਹੁੰਦੀਆਂ ਹਨ, ਇਸ ਅੱਖਰ ਦੀਆਂ ਕੁੜੀਆਂ, ਜਾਣੋ ਕਿਉਂ

ਪਰ ਅੱਜ ਦੇ ਸਮੇਂ ਵਿੱਚ ਸਭ ਕੁੱਝ ਉਲਟ ਹੋ ਰਿਹਾ ਹੈ। ਹਰੇਕ ਵਿਅਕਤੀ ਨੂੰ ਪੈਸੇ ਦੀ ਭੁੱਖ ਹੈ। ਰੋਟੀ ਨਾਲੋਂ ਵੱਧ ਪੈਸੇ ਦੀ ਲੋੜ ਮਹਿਸੂਸ ਕਰ ਰਿਹਾ ਹੈ। ਪੈਸੇ ਦੀ ਦੌੜ ਵਿੱਚ ਆਪਣੇ ਪਰਾਏ ਦਿਸ ਰਹੀ ਹਨ। ਆਪਣਿਆਂ ਦੀਆਂ ਭਾਵਨਾਵਾਂ ਅਤੇ ਸੱਧਰਾਂ ਨੂੰ ਪੈਸੇ ਦੀ ਚਮਕ ਵਿੱਚ ਭੁੱਲ ਬੈਠਾ ਹੈ, ਅੱਜ ਦਾ ਇਨਸਾਨ।

ਨਾ ਕੋਈ ਇੱਜਤਾਂ ਦਾ ਰਾਖਾ ਦਿੱਸਦਾ ਹੈ, ਨਾ ਕਿਸੇ ਕਾਨੂੰਨ ਦੀ ਪ੍ਰਵਾਹ। ਨਿੱਕੀਆਂ ਨਿੱਕੀਆਂ ਬਾਲੜੀਆਂ ਵੀ ਅੰਨ੍ਹੇ ਲੋਕਾਂ ਦੀ ਹਵਸ ਦਾ ਸ਼ਿਕਾਰ ਹੋ ਰਹੀਆਂ ਹਨ, ਲੱਖਾਂ ਹੁੰਦੀਆਂ ਹਨ। ਕਈ ਤਾਂ ਮਾਰ ਦਿੱਤੀਆਂ ਜਾਂਦੀਆਂ ਹਨ ਤੇ ਕਈ ਇਨਸਾਫ਼ ਲਈ ਤਰਸ ਰਹੀਆਂ ਹਨ ਪਰ ਕਾਨੂੰਨ ਵਿੱਚ ਦੇਰੀ ਹੋਣਾ ,ਇਹ ਵੀ ਮਾੜੇ ਲੋਕਾਂ ਦੀ ਸੋਚ ਦਾ ਹੀ ਨਤੀਜਾ ਹੈ।

ਪੜ੍ਹੋ ਇਹ ਵੀ ਖਬਰ - ਸਵੇਰੇ ਉੱਠਦੇ ਸਾਰ ਸਭ ਤੋਂ ਪਹਿਲਾਂ ਕਰੋ ਇਹ ਕੰਮ, ਫਿਰ ਹੋਣਗੇ ਕਈ ਫਾਇਦੇ

ਸਮਾਂ ਅੱਜ ਵੀ ਪਹਿਲਾਂ ਵਾਲਾ ਹੀ ਹੈ ਪਰ ਸਾਡੇ ਲੋਕਾਂ ਦੀ ਸੋਚ ਬਦਲ ਗਈ ਹੈ। ਬਦਲਦੇ ਇਨਸਾਨ ਹਨ। ਸ਼ਰਮਸਾਰ ਇਨਸਾਨੀਅਤ ਨੂੰ ਕਰਦੇ ਹਨ ਤੇ ਮਾੜਾ ਸਮਾਂ ਹੋ ਜਾਂਦਾ ਹੈ। ਸਮਾਂ ਮਾੜਾ ਨਹੀਂ ਸੀ ,ਨਾ ਹੁਣ ਨਾ ਪਹਿਲਾਂ! ਲੋਕਾਂ ਦੀ ਸੋਚ ਅਤੇ ਸੋਚਣ ਵਿੱਚ ਫ਼ਰਕ ਪੈ ਗਿਆ ਹੈ।

ਜਦੋਂ ਅਸੀਂ ਅਪਣੀ ਸੋਚ ਵਿੱਚ ਸੋਚਣ ਤੇ ਕਰਨ ਦਾ ਲਹਿਜਾ ਚੰਗਾ ਲੈ ਆਵਾਂਗੇ , ਲਾਲਚੀਪੁਣੇ ਤੇ ਵਹਿਸ਼ੀਪੁਣੇ ਵਾਲੀ ਸੋਚ ਤੋਂ ਉੱਪਰ ਉੱਠ ਕੇ ਸੋਚਣ ਲੱਗ ਜਾਵਾਂਗੇ ,ਤਾਂ ਸਮਾਂ ਆਪਣੇ ਆਪ ਹੀ ਵਧੀਆਂ ਲੱਗਣ ਲੱਗ ਜਾਵੇਂਗਾ। ਕਿਉਂਕਿ ਸਮਾਂ ਆਪਣੇ ਆਪ ਕਦੇ ਨਹੀਂ ਬਦਲਦਾ, ਜਦੋਂ ਵੀ ਸਮਾਂ ਬਦਲਿਆ ਹੈ ਤਾਂ ਉਹ ਇਨਸਾਨਾਂ ਦੀ ਬਦੌਲਤ ਹੀ ਬਦਲਿਆ ਹੈ।

ਪੜ੍ਹੋ ਇਹ ਵੀ ਖਬਰ - ਕੀ ਖ਼ੁਦਕੁਸ਼ੀ ਕਰ ਲੈਣਾ ਜ਼ਿੰਦਗੀ ਦੀਆਂ ਸਮੱਸਿਆਵਾਂ ਦਾ ਹੱਲ ਹੈ ਜਾਂ ਜ਼ਿੰਦਗੀ ਜਿਉਣਾ?

ਇਸ ਲਈ ਸਮਾਂ ਕਦੇ ਵੀ ਮਾੜਾ ਨਹੀਂ ਹੁੰਦਾ। ਸਮੇਂ ਨੂੰ ਚੰਗਾ ਮਾੜਾ ਬਣਾਉਣਾ ਸਾਡੇ ਸਮਾਜ ਦੇ ਲੋਕਾਂ ਦੇ ਹੀ ਹੱਥ ਹੈ। ਜੇਕਰ ਅਸੀਂ ਤੁਸੀਂ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਚੰਗੇ ਸਮੇਂ ਨਾਲ ਸਿਰਜਣਾ ਹੈ ਤਾਂ ਸਾਨੂੰ ਸਭ ਨੂੰ ਹੀ ਚੰਗੇ ਬਣਕੇ, ਇਨਸਾਨੀਅਤ ਨੂੰ ਸਮਝਦੇ ਹੋਏ ਆਪਣੇ ਆਪਣੇ ਫ਼ਰਜ਼ ਅਨੁਸਾਰ ਆਪਣਾ ਜੀਵਨ ਬਿਤਾਈਏ, ਲਾਲਚੀਪੁਣੇ ਤੇ ਮਾੜੀ ਸੋਚ ਤਿਆਗ ਕੇ ਹੀ ਅਸੀਂ ਵਧੀਆਂ ਸਮੇਂ ਦੀ ਸਿਰਜਣਾ ਕਰ ਸਕਦੇ ਹਾਂ ਤੇ ਆਪਣੀਆਂ ਆਉਣ ਵਾਲੀਆਂ ਨਸਲਾਂ ਤੋਂ ਵੀ ਵਧੀਆਂ ਸਮੇਂ ਦੀ ਉਮੀਦ ਰੱਖ ਸਕਦੇ ਹਾਂ, ਸੋ ਆਉ ਸਾਰੇ ਚੰਗੇ ਇਨਸਾਨ ਬਣੀਏ ਤੇ ਚੰਗੇ ਸਮੇਂ ਦੀ ਸਿਰਜਣਾ ਸਿਰਜੀਏ।

 


rajwinder kaur

Content Editor

Related News