ਲੇਖ: ਸਮਾਂ ਨਹੀਂ ਬਦਲਿਆ ਸਗੋਂ ਇਨਸਾਨਾਂ ਦੀ ਸੋਚ ਬਦਲ ਗਈ ਏ...

9/17/2020 1:39:24 PM

ਲਿਖ਼ਤ- ਗੁਰਪ੍ਰੀਤ ਸਿੰਘ ਜਖਵਾਲੀ
ਮੋਬਾਇਲ- 98550 36444

ਸਮਾਂ ਇੱਕ ਇਹੋ ਜਿਹਾ ਪੈਮਾਨਾ ਹੈ, ਜਿਸ ਅਨੁਸਾਰ ਹਰੇਕ ਵਿਅਕਤੀ ਅਤੇ ਜੀਵ -ਜੰਤੂਆਂ ਆਦਿ ਨੂੰ ਇਸ ਦੇ ਮੁਤਾਬਕ ਚੱਲਣਾ ਹੀ ਪੈਂਦਾ ਹੈ। ਪਰ ਅੱਜ ਦੇ ਲਾਲਚੀ ਇਨਸਾਨ ਨੇ ਇਨਸਾਨੀਅਤ ਨੂੰ ਛਿੱਕੇ ਟੰਗਕੇ ਨਾਲ ਹੀ ਆਪਣੀਆਂ ਨਲਾਇਕੀਆ ਨੂੰ ਛੁਪਾਉਣ ਲਈ ਸਾਰਾ ਕਸੂਰ ਸਮੇਂ ਦੇ ਸਿਰ ਲਗਾ ਦਿੱਤਾ ਕੀ ਸਮਾਂ ਬਹੁਤ ਮਾੜਾ ਹੈ..?

ਪੜ੍ਹੋ ਇਹ ਵੀ ਖਬਰ - ਸਰੀਰ ‘ਚ ਹੋਣ ਇਹ ਪਰੇਸ਼ਾਨੀਆਂ ਤਾਂ ਭੁੱਲ ਕੇ ਨਾ ਖਾਓ ਬਦਾਮ, ਹੋ ਸਕਦੈ ਨੁਕਸਾਨ

ਮੈਂ ਮੰਨਦਾ ਹਾਂ ਕੀ ਸਮਾਂ ਮਾੜਾ ਹੈ ਪਰ ਕਿਉਂ..? ਕਿਉਂਕਿ ਸਾਡੇ ਇਨਸਾਨਾਂ ਵਿੱਚੋ ਇਨਸਾਨੀਅਤ ਹੀ ਨਹੀਂ ਰਹੀ, ਸਮਾਂ ਆਪਣੇ ਆਪ ਹੀ ਮਾੜਾ ਹੈ, ਜਦੋਂ ਸਮੇਂ ਦੇ ਨਾਲ ਵਿਚਰਨ ਵਾਲੇ ਇਨਸਾਨ ਮਾੜੀਆਂ ਹਰਕਤਾਂ ਉੱਤੇ ਆ ਜਾਣ ਤੇ ਲਾਜ਼ਮੀ ਹੋ ਜਾਂਦਾ ਹੈ, ਕੀ ਸਮਾਂ ਮਾੜਾ ਆ ਗਿਆ ਹੈ। ਸਮੇਂ ਦਾ ਆਪਣਾ ਕੋਈ ਪਹਿਰਾਵਾ ਨਹੀਂ ,ਕੋਈ ਆਕਾਰ ਨਹੀਂ, ਅਸਲੀਅਤ ਵਿੱਚ ਜੋ ਵੀ ਹੈ ਉਹ ਸਭ ਦੁਨੀਆਂਦਾਰੀ ਦੀ ਰਫ਼ਤਾਰ ਹੈ। ਜੇਕਰ ਚੰਗੇ ਭਵਿੱਖ ਵੱਲ ਨੂੰ ਜਾ ਰਹੀ ਹੈ ਤਾਂ ਸਮਾਂ ਵਧੀਆ ਹੈ, ਜੇਕਰ ਮਾੜੇ ਪਾਸੇ ਨੂੰ ਜਾ ਰਹੀ ਹੈ ਤਾਂ ਸਮਾਂ ਮਾੜਾ ਹੈ। ਅਸਲ ਵਿੱਚ ਸਾਡੇ ਸਮਾਜ ਦੇ ਲੋਕ ਮਾੜੇ ਹਨ, ਸਮਾਂ ਨਹੀਂ।

ਪੜ੍ਹੋ ਇਹ ਵੀ ਖਬਰ - ਕੀ ਨਿੰਬੂ ਤੇ ਸ਼ਹਿਦ ਦੀ ਵਰਤੋਂ ਕਰਨ ਨਾਲ ਸੱਚਮੁੱਚ ਘਟਦਾ ਹੈ ਭਾਰ ਜਾਂ ਨਹੀਂ, ਪੜ੍ਹੋ ਇਹ ਖ਼ਬਰ

ਜੇਕਰ ਆਪਾ ਪੁਰਾਣਿਆਂ ਸਮਿਆਂ ਵੱਲ ਇੱਕ ਝਾਤ ਮਾਰੀਏ ਤਾਂ ਉਹ ਸਮਾਂ ਬਹੁਤ ਹੀ ਵਧੀਆਂ ਸੀ, ਕਿਉਂਕਿ ਉਸ ਸਮੇਂ ਦੇ ਲੋਕ ਮਿਲਣਸਾਰ, ਇੱਜਤਾਂ ਦੇ ਰਾਖੇ ਅਤੇ ਦੁੱਖਾਂ ਸੁੱਖਾਂ ਦੇ ਸਾਂਝੀ ਸਨ। ਲਾਲਚੀਪੁਣੇ ਤੋਂ ਕੋਹਾਂ ਦੂਰ, ਧੀਆਂ ਭੈਣਾਂ ਨੂੰ ਸਾਂਝੀਆਂ ਤੇ ਆਪਣੀਆਂ ਸਮਝਦੇ ਸਨ। ਇਸ ਲਈ ਉਹ ਸਮੇਂ ਵਧੀਆ ਸੀ। ਪਰ ਅੱਜ ਦੇ ਸਮੇਂ ਵਿੱਚ ਸਭ ਕੁੱਝ ਉਲਟ ਹੋ ਰਿਹਾ ਹੈ, ਹਰੇਕ ਵਿਅਕਤੀ ਨੂੰ ਪੈਸੇ ਦੀ ਭੁੱਖ ਹੈ, ਰੋਟੀ ਨਾਲੋਂ ਵੱਧ ਪੈਸੇ ਦੀ ਲੋੜ ਮਹਿਸੂਸ ਕਰ ਰਿਹਾ ਹੈ, ਪੈਸੇ ਦੀ ਦੌੜ ਵਿੱਚ ਆਪਣੇ ਪਰਾਏ ਦਿਸ ਰਹੀ ਹਨ। ਆਪਣਿਆਂ ਦੀਆਂ ਭਾਵਨਾਵਾਂ ’ਤੇ ਸੱਧਰਾਂ ਨੂੰ ਪੈਸੇ ਦੀ ਚਮਕ ਵਿੱਚ ਭੁੱਲ ਬੈਠਾ ਹੈ ਅੱਜ ਦਾ ਇਨਸਾਨ।

ਪੜ੍ਹੋ ਇਹ ਵੀ ਖਬਰ - ਬਿਨ੍ਹਾਂ ਭਾਰ ਚੁੱਕੇ ਹੁਣ ਘਟੇਗੀ ਤੁਹਾਡੇ ‘ਸਰੀਰ ਦੀ ਚਰਬੀ’, ਜਾਨਣ ਲਈ ਪੜ੍ਹੋ ਇਹ ਖ਼ਬਰ

ਨਾ ਕੋਈ ਇੱਜਤਾਂ ਦਾ ਰਾਖਾ ਦਿੱਸਦਾ ਹੈ, ਨਾ ਕਿਸੇ ਕਾਨੂੰਨ ਦੀ ਪ੍ਰਵਾਹ। ਨਿੱਕੀਆਂ ਨਿੱਕੀਆਂ ਬਾਲੜੀਆਂ ਵੀ ਅੰਨ੍ਹੇ ਲੋਕਾਂ ਦੀ ਹਵਸ ਦਾ ਸ਼ਿਕਾਰ ਹੋ ਰਹੀਆਂ ਹਨ। ਲੱਖਾਂ ਹੁੰਦੀਆਂ ਹਨ, ਕਈ ਮਾਰ ਦਿੱਤੀਆਂ ਜਾਂਦੀਆਂ ਹਨ ਤੇ ਕਈ ਇਨਸਾਫ਼ ਲਈ ਤਰਸ ਰਹੀਆਂ ਹਨ ਪਰ ਕਾਨੂੰਨ ਵਿੱਚ ਦੇਰੀ ਹੋਣਾ, ਇਹ ਵੀ ਮਾੜੇ ਲੋਕਾਂ ਦੀ ਸੋਚ ਦਾ ਹੀ ਨਤੀਜਾ ਹੈ। ਸਮਾਂ ਅੱਜ ਵੀ ਪਹਿਲਾਂ ਵਾਲਾ ਹੀ ਹੈ ਪਰ ਸਾਡੇ ਲੋਕਾਂ ਦੀ ਸੋਚ ਬਦਲ ਗਈ ਹੈ, ਬਦਲਦੇ ਇਨਸਾਨ ਹਨ। ਸ਼ਰਮਸਾਰ ਇਨਸਾਨੀਅਤ ਨੂੰ ਕਰਦੇ ਹਨ ਤੇ ਮਾੜਾ ਸਮਾਂ ਹੋ ਜਾਂਦਾ ਹੈ। ਸਮਾਂ ਮਾੜਾ ਨਹੀਂ ਸੀ, ਨਾ ਹੁਣ ਨਾ ਪਹਿਲਾਂ! ਲੋਕਾਂ ਦੀ ਸੋਚ ਤੇ ਸੋਚਣ ਵਿੱਚ ਫ਼ਰਕ ਪੈ ਗਿਆ ਹੈ।

ਪੜ੍ਹੋ ਇਹ ਵੀ ਖਬਰ - ਪੰਜਾਬ, ਮਿਜ਼ੋਰਮ ਤੇ ਅੰਡੇਮਾਨ-ਨਿੱਕੋਬਾਰ ਸਭ ਤੋਂ ਵੱਧ ਖੁਸ਼ਨੁਮਾ ਸੂਬੇ, ਜਾਣੋ ਕਿਵੇਂ (ਵੀਡੀਓ)

ਜਦੋਂ ਅਸੀਂ ਅਪਣੀ ਸੋਚ ਵਿੱਚ ਸੋਚਣ ਤੇ ਕਰਨ ਦਾ ਲਹਿਜਾ ਚੰਗਾ ਲੈ ਆਵਾਂਗੇ ,ਲਾਲਚੀਪੁਣੇ ਤੇ ਵਹਿਸ਼ੀਪੁਣੇ ਵਾਲੀ ਸੋਚ ਤੋਂ ਉੱਪਰ ਉੱਠ ਕੇ ਸੋਚਣ ਲੱਗ ਜਾਵਾਂਗੇ ,ਤਾਂ ਸਮਾਂ ਆਪਣੇ ਆਪ ਹੀ ਵਧੀਆਂ ਲੱਗਣ ਲੱਗ ਜਾਵੇਂਗਾ। ਕਿਉਂਕਿ ਸਮਾਂ ਆਪਣੇ ਆਪ ਕਦੇ ਨਹੀਂ ਬਦਲਦਾ, ਜਦੋਂ ਵੀ ਸਮਾਂ ਬਦਲਿਆ ਹੈ ਤਾਂ ਉਹ ਇਨਸਾਨਾਂ ਦੀ ਬਦੌਲਤ ਹੀ ਬਦਲਿਆ ਹੈ। ਇਸ ਲਈ ਸਮਾਂ ਕਦੇ ਵੀ ਮਾੜਾ ਨਹੀਂ ਹੁੰਦਾ, ਸਮੇਂ ਨੂੰ ਚੰਗਾ ਮਾੜਾ ਬਣਾਉਣਾ ਸਾਡੇ ਸਮਾਜ ਦੇ ਲੋਕਾਂ ਦੇ ਹੀ ਹੱਥ ਹੈ।

ਜੇਕਰ ਅਸੀਂ ਤੁਸੀਂ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਚੰਗੇ ਸਮੇਂ ਨਾਲ ਸਿਰਜਣਾ ਹੈ ਤਾਂ ਸਾਨੂੰ ਸਭ ਨੂੰ ਹੀ ਚੰਗੇ ਬਣਕੇ, ਇਨਸਾਨੀਅਤ ਨੂੰ ਸਮਝਦੇ ਹੋਏ, ਆਪਣੇ ਆਪਣੇ ਫ਼ਰਜ਼ ਅਨੁਸਾਰ ਆਪਣਾ ਜੀਵਨ ਬਿਤਾਈਏ, ਲਾਲਚੀਪੁਣੇ ਤੇ ਮਾੜੀ ਸੋਚ ਤਿਆਗ ਕੇ ਹੀ  ਅਸੀਂ ਵਧੀਆਂ ਸਮੇਂ ਦੀ ਸਿਰਜਣਾ ਕਰ ਸਕਦੇ ਹਾਂ ਤੇ ਆਪਣੀਆਂ ਆਉਣ ਵਾਲੀਆਂ ਨਸਲਾਂ ਤੋਂ ਵੀ ਵਧੀਆਂ ਸਮੇਂ ਦੀ ਉਮੀਦ ਰੱਖ ਸਕਦੇ ਹਾਂ, ਸੋ ਆਉ ਸਾਰੇ ਚੰਗੇ ਇਨਸਾਨ ਬਣੀਏ ਤੇ ਚੰਗੇ ਸਮੇਂ ਦੀ ਸਿਰਜਣਾ ਸਿਰਜੀਏ ।

ਪੜ੍ਹੋ ਇਹ ਵੀ ਖਬਰ - ਜ਼ੁਕਾਮ ਹੋਣ ’ਤੇ ਕੀ ਤੁਹਾਨੂੰ ਵੀ ਲੱਗਦਾ ਹੈ ਕੋਰੋਨਾ ਹੋਣ ਦਾ ਡਰ, ਤਾਂ ਜ਼ਰੂਰ ਪੜ੍ਹੋ ਇਹ ਖ਼ਬਰ

 


rajwinder kaur

Content Editor rajwinder kaur