ਫਸਲਾਂ ਦੇ ਸਭ ਤੋਂ ਵੱਡੇ ਦੁਸ਼ਮਣ ਨੂੰ ਵਿਗਿਆਨਕਾਂ ਕੀਤਾ ਕੈਮਰੇ 'ਚ ਕੈਦ
Saturday, Oct 12, 2019 - 09:53 PM (IST)

ਵਾਸ਼ਿੰਗਟਨ - ਕੀੜਿਆਂ ਅਤੇ ਵਾਇਰਸ ਨਾਲ ਫਸਲਾਂ ਦੇ ਬਰਬਾਦ ਹੋਣ ਦੇ ਕਾਰਨਾਂ ਤੋਂ ਕਿਸਾਨਾਂ ਨੂੰ ਅਕਸਰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਵਿਕਸਤ ਅਤੇ ਆਧੁਨਿਕ ਤਕਨੀਕ ਨਾਲ ਵਿਗਿਆਨਕ ਫਸਲਾਂ ਦੇ ਸਭ ਤੋਂ ਵੱਡੇ ਦੁਸ਼ਮਣ ਨੂੰ ਆਪਣੇ ਕੈਮਰੇ 'ਚ ਕੈਦ ਕਰਨ 'ਚ ਸਫਲ ਰਹੇ। ਲੁਟੀਯੋਵਿਰੀਦੀ ਪ੍ਰਜਾਤੀ ਨਾਂ ਦਾ ਵਾਇਰਸ ਦੁਨੀਆ ਭਰ 'ਚ ਸਭ ਤੋਂ ਜ਼ਿਆਦਾ ਫਸਲਾਂ ਨੂੰ ਨੁਕਸਾਨ ਪਹੁੰਚਾਉਂਦਾ ਹੈ।
ਇਹ ਵਾਇਰਸ ਐਫਿਡ (ਛੋਟੀ ਤਿਤਲੀ ਦੇ ਵਾਂਗ ਦਿਖਣ ਵਾਲਾ ਕੀੜਾ) ਦੀ ਮਦਦ ਨਾਲ ਫਸਲਾਂ 'ਚ ਫੈਲ ਜਾਂਦਾ ਹੈ। ਇਹ ਵਾਇਰਸ ਦਾਲਾਂ, ਫਲੀਆਂ, ਗੰਨੇ ਅਤੇ ਆਲੂ ਦੀ ਫਸਲ ਨੂੰ ਵੱਡੀ ਗਿਣਤੀ 'ਚ ਨੁਕਸਾਨ ਪਹੁੰਚਾਉਂਦਾ ਹੈ। ਹੁਣ ਤੱਕ ਵਿਗਿਆਨਕ ਇਸ ਵਾਇਰਸ ਦੀ ਹਾਈ ਰੈਜ਼ੂਲੇਸ਼ਨ ਫੋਟੋ ਲੈਣ 'ਚ ਕਾਮਯਾਬ ਨਾ ਹੋ ਚੁੱਕੇ ਸਨ। ਹੁਣ ਵਿਗਿਆਨਕਾਂ ਦੀ ਇਕ ਟੀਮ ਨੇ ਆਧੁਨਿਕ ਤਰੀਕੇ ਦੇ ਇਸ ਪੈਥੋਜ਼ਨ ਦੀ ਤਸਵੀਰ ਲੈਣ 'ਚ ਕਾਮਯਾਬ ਰਹੇ ਹਨ ਜੋ ਕਿ ਅਧਿਐਨ ਅਤੇ ਇਸ ਦਾ ਤੋੜ ਕੱਢਣ 'ਚ ਸਹਿਯੋਗੀ ਹੋਵੇਗੀ। ਸਟ੍ਰਕਚਰ ਜਨਰਲ 'ਚ ਛਪੀ ਰਿਪੋਰਟ ਮੁਤਾਬਕ ਤੰਬਾਕੂ ਦੇ ਪੌਦੇ ਤੋਂ ਕੁਝ ਜ਼ੀਨ ਲੈ ਕੇ ਵਾਇਰਸ ਲਾਈਕ ਪਾਰਟੀਰਲ ਬਣਾਏ ਗਏ। ਇਹ ਪਾਰਟੀਕਲ ਖੁਦ ਹੀ ਆਪਣੇ ਹੋਸਟ ਪਲਾਂਟ 'ਚ ਵਾਇਰਸ ਜਿਹਾ ਆਕਾਰ ਲੈ ਲੈਂਦੇ ਹਨ। ਲੀਡਸ ਯੂਨੀਵਰਸਿਟੀ ਅਤੇ ਲਾਨ ਇੰਸ ਸੈਂਟਰ ਨੇ ਮਿਲ ਕੇ ਕ੍ਰਾਯੋ ਇਲੈਕਟ੍ਰਾਨ ਮਾਇਕ੍ਰੋਸਕੋਪੀ ਦੀ ਮਦਦ ਨਾਲ ਵਾਇਰਸ ਦੀ ਹਾਈ ਰੈਜ਼ੂਲੇਸ਼ਨ ਤਸਵੀਰ ਲਈ।
ਜਾਨ ਇੰਸ ਸੈਂਟਰ ਦੇ ਵਿਗਿਆਨਕ ਪ੍ਰੋਫੈਸਰ ਜਾਰਜ ਲੋਮੋਨੋਸਾਫ ਨੇ ਦੱਸਿਆ ਕਿ ਇਸ ਸਫਲਤਾ ਤੋਂ ਬਾਅਦ ਇਸ ਵਾਇਰਸ ਦਾ ਤੋੜ ਲੱਭਣ ਦੀ ਕੋਸ਼ਿਸ਼ ਕਰਾਂਗੇ। ਇਹ ਉਪਲਬਧੀ ਅੱਗੇ ਦੀ ਸੋਧ 'ਚ ਬਹੁਤ ਮਦਦ ਕਰੇਗੀ ਅਤੇ ਦੁਨੀਆ ਭਰ 'ਚ ਵੱਡੀ ਮਾਤਰਾ 'ਚ ਫਸਲਾਂ ਨੂੰ ਬਚਾ ਸਕੇਗੀ। ਲੀਡਸ ਯੂਨੀਵਰਸਿਟੀ ਦੇ ਪ੍ਰੋਫੈਸਰ ਨੀਲ ਰੈਂਸਨ ਨੇ ਆਖਿਆ ਕਿ ਇਹ ਤਕਨੀਕ ਸਾਡੇ ਲੋਕਾਂ ਲਈ ਹੋਰ ਵੀ ਲਾਹੇਵੰਦ ਸਾਬਿਤ ਹੋਵੇਗੀ ਅਤੇ ਕਈ ਤਰ੍ਹਾਂ ਦੇ ਵਾਇਰਸ 'ਤੇ ਰਿਸਰਚ ਕੀਤੀ ਜਾ ਸਕੇਗੀ। ਦੱਸ ਦਈਏ ਕਿ ਪਲਾਂਟ ਵਾਇਰਸ ਕਾਰਨ ਹਰ ਸਾਲ ਦੁਨੀਆ ਭਰ 'ਚ ਕਰੀਬ 30 ਅਰਬ ਡਾਲਰ ਦਾ ਨੁਕਸਾਨ ਹੁੰਦਾ ਹੈ। ਉਥੇ ਹੀ ਲੁਟੀਯੋਵਿਰੀਦੀ ਨੁਕਸਾਨ ਕਰਨ 'ਚ ਸਭ ਤੋਂ ਅੱਗੇ ਹੈ।