ਆਖਰ ਕੀ ਹੈ "ਸੇਰੋਗੇਸੀ ਰੈਗੂਲੇਟਰੀ ਬਿਲ 2019", ਜਾਣਨ ਲਈ ਸੁਣੋ ਇਹ ਵੀਡੀਓ

Thursday, Aug 20, 2020 - 01:42 PM (IST)

ਜਲੰਧਰ (ਬਿਊਰੋ) - "ਨਿਕੀ ਏਸ਼ੀਅਨ ਰੀਵਿਊ" ਦੀ ਇੱਕ ਖ਼ਬਰ ਮੁਤਾਬਕ ਭਾਰਤ ਵਿਚ ਸੇਰੋਗੇਸੀ ’ਤੇ ਰੋਕ ਲਗਾਉਣ ਸਦਕਾ ਕਈ ਗਰੀਬ ਔਰਤਾਂ ਦੀ ਜ਼ਿੰਦਗੀ 'ਚ ਆਉਣ ਵਾਲੀਆਂ ਸਮੱਸਿਆਵਾਂ 'ਚ ਵਾਧਾ ਹੋਵੇਗਾ। ਇਸ ਬਾਰੇ ਵਿਸਥਾਰ ’ਚ ਗੱਲ ਕਰਨ ਤੋਂ ਪਹਿਲਾਂ ਇਹ ਜਾਨਣਾ ਜ਼ਰੂਰੀ ਹੈ ਕਿ ਆਖ਼ਿਰ ਸੇਰੋਗੇਸੀ ਕੀ ਹੈ ? ਦਰਅਸਲ ਸੇਰੋਗੇਸੀ ਇੱਕ ਅਜਿਹੀ ਪ੍ਰਕਿਰਿਆ ਹੈ, ਜਿਸ 'ਚ ਵਿਵਾਹਿਤ ਜੋੜਾ ਬੱਚਾ ਪੈਦਾ ਨਾ ਕਰਨ ਦੀ ਸੂਰਤ 'ਚ ਕਿਸੇ ਦੂਜੇ ਦੇ ਗਰਭ ਕੋਸ਼ ਦਾ ਸਹਾਰਾ ਲੈਂਦਾ ਹੈ। ਖੁਦ ਬੱਚਾ ਪੈਦਾ ਨਾ ਕਰਨ ਦੀ ਸੂਰਤ 'ਚ ਮੈਡੀਕਲ ਸਾਇੰਸ ਦੇ ਖੇਤਰ 'ਚ ਉਸ ਜੋੜੇ ਦੇ ਸ਼ਕੁਰਾਣੁ ਤੇ ਅੰਡਾਣੂ ਨੂੰ ਕਿਸੇ ਦੂਜੀ ਔਰਤ ਦੇ ਗਰਭਕੋਸ਼ ਵਿੱਚ ਰੱਖ ਦਿੱਤਾ ਜਾਂਦਾ ਹੈ। ਜਿਸ ਬਦਲੇ ਉਸ ਔਰਤ ਨੂੰ ਪੈਸੇ ਦੇ ਦਿੱਤੇ ਜਾਂਦੇ ਹਨ।

ਕੈਨੇਡਾ ’ਚ ਪੜ੍ਹਾਈ ਤੋਂ ਬਾਅਦ ਪੱਕੇ ਹੋਣ ਦੇ ਰਾਹ ਦਾ ਮਜਬੂਤ ਪੁਲ ਹੈ ‘ਪੋਸਟ ਗ੍ਰੈਜੂਏਟ ਵਰਕ ਪਰਮਿਟ’

ਇਸ ਤੋਂ ਇਲਾਵਾ ਅੱਜ ਕੱਲ ਦੇ ਬਦਲਦੇ ਲਾਈਫ ਸਟਾਈਲ ਦੇ ਚਲੱਦਿਆਂ ਕਈ ਔਰਤਾਂ ਅਜਿਹੀਆਂ ਹਨ, ਜੋ ਬੱਚਾ ਪੈਦਾ ਕਰਨਾ ਨਹੀਂ ਚਾਹੁਦੀਆਂ। ਅਜਿਹੀਆਂ ਔਰਤਾਂ ਇਸ ਤਕਨੀਕ ਨੂੰ ਤਰਜੀਹ ਦੇਣੀਆਂ ਪਸੰਦ ਕਰਦੀਆਂ ਹਨ।ਭਾਰਤ 'ਚ ਸੇਰੋਗੇਸੀ ਨੂੰ ਸਾਲ 2002 'ਚ ਕਾਨੂੰਨੀ ਤੌਰ 'ਤੇ ਮਾਨਤਾ ਦੇ ਦਿੱਤੀ ਗਈ ਸੀ। ਇਹ ਦੋ ਦਹਾਕੇ ਪਹਿਲਾਂ ਦਾ ਉਹ ਸਮਾਂ ਸੀ ਜਦੋਂ ਦੇਸ਼ 'ਚ ਸ਼੍ਰੀ ਅਟਲ ਬਿਹਾਰੀ ਭਾਜਪਾਈ ਦੀ ਸਰਕਾਰ ਸੀ। ਇਸ ਕਾਨੂੰਨ ਨੂੰ ਲਾਗੂ ਕਰਨ ਦਾ ਮੁੱਖ ਮਕਸਦ ਸੀ ਕਿ ਭਾਰਤ ਵਿੱਚ ਮੈਡੀਕਲ ਟੂਰਿਜ਼ਮ ਨੂੰ ਹੁੰਗਾਰਾ ਮਿਲੇਗਾ, ਜਿਸ ਨਾਲ ਦੇਸ਼ ਦੀ ਆਰਥਿਕ ਸਥਿਤੀ ’ਚ ਸੁਧਾਰ ਆਵੇਗਾ।

Ganesh Chaturthi 2020 : 126 ਸਾਲਾਂ ਬਾਅਦ ਬਣਿਆ ਇਹ ਯੋਗ, ਜਾਣੋ ਕਿਨ੍ਹਾਂ ਰਾਸ਼ੀਆਂ ਲਈ ਹੈ ਸ਼ੁੱਭ

ਜਿਵੇਂ ਹੀ ਭਾਰਤ 'ਚ ਇਸ ਕਾਨੂੰਨ ਨੂੰ ਲਾਗੂ ਕੀਤਾ ਗਿਆ ਤਾਂ ਦੇਸ਼ Surrogacy Hub ਬਣ ਗਿਆ। ਪਰ ਕੁੱਝ ਸਮੱਸਿਆਵਾਂ ਦੇ ਚਲਦੇ ਇਸ ਕਾਨੂੰਨ ਨੂੰ ਨਿਯਮਤ ਕਰਨ ਦੀ ਮੰਗ ਉੱਠਦੀ ਰਹੀ ਹੈ। ਭਾਰਤੀ ਲਾਅ ਕਮਿਸ਼ਨ ਨੇ ਵੀ ਇਸਨੂੰ ਨਿਯਮਤ ਕਰਨ ਦੀ ਮੰਗ ਕੀਤੀ। ਉਨ੍ਹਾਂ ਆਪਣੀ 208ਵੀਂ ਰਿਪੋਰਟ 'ਤੇ ਇਸ ਗੱਲ 'ਤੇ ਜ਼ੋਰ ਦਿੱਤਾ ਪੈਸਿਆਂ ਦੇ ਬਦਲੇ ਔਰਤ ਦਾ ਗਰਭ ਕੋਸ਼ ਦੇਣ 'ਤੇ ਪੂਰਨ ਪਾਬੰਦੀ ਹੋਣੀ ਚਾਹੀਦੀ ਹੈ। ਕਿਉਂਕਿ ਜ਼ਿਆਦਾਤਰ ਵਿਦੇਸ਼ੀ ਜੋੜੇ ਇਸਦਾ ਲਾਭ ਲੈ ਰਹੇ ਹਨ। ਇਸ ਤੋਂ ਇਲਾਵਾ ਲਾਅ ਕਮਿਸ਼ਨ ਦਾ ਕਹਿਣਾ ਹੈ ਕਿ ਭਾਰਤ 'ਚ ਇਸ ਕਾਨੂੰਨ ਨੂੰ ਲੈ ਕੇ ਕਾਨੂੰਨੀ ਪੜਚੋਲ ਨਹੀਂ ਹੈ। ਜਿਸ ਸਦਕਾ ਵਧੇਰੇ ਵਾਰ ਗਰਭਕੋਸ਼ ਦੇਣ ਵਾਲੀ ਔਰਤ ਨੂੰ ਉਚਿਤ ਮੁੱਲ ਨਹੀਂ ਮਿਲਦਾ।

ਸ਼ੂਗਰ ਦੇ ਮਰੀਜ਼ ਕੀ ਖਾਣ ਤੇ ਕਿੰਨਾਂ ਵਸਤੂਆਂ ਤੋਂ ਕਰਨ ਤੋਬਾ, ਜਾਣਨ ਲਈ ਪੜ੍ਹੋ ਇਹ ਖ਼ਬਰ

ਇਸ ਮੰਗ ਨੂੰ ਵੇਖਦਿਆਂ 2015 'ਚ ਮੋਦੀ ਸਰਕਾਰ ਨੇ ਰੈਗੂਲੇਟਰੀ ਬਿਲ ਲੋਕ ਸਭਾ 'ਚ ਪੇਸ਼ ਕੀਤਾ, ਜੋ 5 ਅਗਸਤ 2019 ਨੂੰ ਪਾਸ ਹੋ ਗਿਆ। ਹਾਲਾਂਕਿ ਰਾਜ ਸਭਾ 'ਚ ਇਹ ਬਿਲ ਪਾਸ ਨਹੀਂ ਹੋਇਆ ਪਰ ਸਰਕਾਰ 'ਤੇ ਸਵਾਲ ਜ਼ਰੂਰ ਖੜਾ ਹੁੰਦਾ ਹੈ ਕਿ ਕੀ ਇਸ ਬਿਲ 'ਤੇ ਪੂਰਨ ਪਾਬੰਦੀ ਲਗਾਉਣਾ ਜਾਇਜ਼ ਹੈ? ਕੀ ਇਹ ਬਿਲ ਔਰਤਾਂ ਦੇ ਨਿੱਜੀ ਫੈਸਲੇ ਦੇ ਅਧਿਕਾਰ ਦੇ ਵਿਰੁੱਧ ਨਹੀਂ ਹੈ? ਇਸ ਤੋਂ ਇਲਾਵਾ ਕੁੱਝ ਹੋਰ ਪਹਿਲੂ ਜਾਨਣ ਲਈ ਤੁਸੀਂ ਸੁਣ ਸਕਦੇ ਹੋ ਜਗਬਾਣੀ ਪੋਡਕਾਸਟ ਦੀ ਇਹ ਵੀਡੀਓ.... 

ਸ਼ਾਨੋ ਸ਼ੌਕਤ ਵਾਲੀ ਜ਼ਿੰਦਗੀ ਜਿਉਣਾ ਚਾਹੁੰਦੇ ਹਨ ਇਸ ਅੱਖਰ ਦੇ ਲੋਕ, ਜਾਣੋ ਹੋਰ ਵੀ ਗੱਲਾਂ


author

rajwinder kaur

Content Editor

Related News