ਬੱਚੇ ਜਾਨਣ, ਪੜ੍ਹਾਈ ਕਰਨ ਲਈ ਕਿਵੇਂ ਬਣਾਈਏ ਇੱਕ ਵਧੀਆ ਟਾਇਮ ਟੇਬਲ

08/07/2020 12:33:00 PM

ਕੋਰੋਨਾ ਮਹਾਮਾਰੀ ਦੇ ਵੱਧ ਰਹੇ ਕਹਿਰ ਦੇ ਕਾਰਨ ਇਸ ਸਮੇਂ ਬੱਚਿਆਂ ਦੇ ਸਕੂਲ ਬੰਦ ਹਨ। ਕੋਰੋਨਾ ਦੇ ਇਸ ਸਮੇਂ ਵਿੱਚ ਬੱਚਿਆਂ ਦੀ ਪੜ੍ਹਾਈ ਉੱਤੇ ਕਿਸੇ ਵੀ ਤਰ੍ਹਾਂ ਦਾ ਕੋਈ ਅਸਰ ਨਾ ਪਵੇ, ਇਸ ਕਰਕੇ ਉਨ੍ਹਾਂ ਨੂੰ ਆਨਲਾਈਨ ਪੜ੍ਹਾਈ ਕਰਵਾਈ ਜਾ ਰਹੀ ਹੈ। ਪਰ ਘਰ ਵਿੱਚ ਰਹਿੰਦੇ ਹੋਏ ਬੱਚੇ ਹਰ ਵਿਸ਼ੇ ’ਤੇ ਆਪਣਾ ਪੂਰਾ ਧਿਆਨ ਨਹੀਂ ਦੇ ਪਾਉਂਦੇ। ਇਸ ਕਰਕੇ ਬੱਚਿਆਂ ਨੂੰ ਪੜ੍ਹਨ ਦੇ ਲਈ ਆਪਣਾ ਇੱਕ ਟਾਇਮ ਟੇਬਲ ਬਣਾ ਕੇ ਪੜ੍ਹਾਈ ਕਰਨੀ ਚਾਹੀਦੀ ਹੈ। ਅਜਿਹਾ ਕਰਨ ਨਾਲ ਉਹ ਹਰ ਵਿਸ਼ੇ ਨੂੰ ਆਸਾਨੀ ਨਾਲ ਪੂਰਾ ਸਮਾਂ ਦੇ ਪਾਉਣਗੇ। ਟਾਇਮ ਟੇਬਲ ਬਣਾਉਂਦੇ ਹੋਏ ਬੱਚਿਆਂ ਨੂੰ ਕੁਝ ਗੱਲਾਂ ਦਾ ਖਾਸ ਖਿਆਲ ਰੱਖਣਾ ਚਾਹੀਦਾ ਹੈ। ਜਿਸ ਦੇ ਬਾਰੇ ਅਸੀਂ ਤੁਹਾਨੂੰ ਦੱਸਾਂਗੇ...

ਸਾਰੇ ਵਿਸ਼ਿਆਂ ਦੀ ਬਣਾਓ ਲਿਸਟ
ਟਾਇਮ ਟੇਬਲ ਬਣਾਉਣ ਲਈ ਸਭ ਤੋਂ ਪਹਿਲਾ ਆਪਣੇ ਉਨ੍ਹਾਂ ਵਿਸ਼ਾ ਦੀ ਲਿਸਟ ਬਣਾਓ, ਜਿਨ੍ਹਾਂ ਉੱਤੇ ਤੁਸੀਂ ਜ਼ਿਆਦਾ ਮਿਹਨਤ ਕਰਨਾ ਚਾਹੁੰਦੇ ਹੋ। ਇਸ ਨਾਲ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਤੁਹਾਨੂੰ ਕਿਹੜੇ ਵਿਸ਼ੇ ’ਤੇ ਜ਼ਿਆਦਾ ਅਤੇ ਕਿਹੜੇ ਵਿਸ਼ੇ ਨੂੰ ਘੱਟ ਸਮਾਂ ਦੇਣਾ ਚਾਹੀਦਾ ਹੈ। 

ਪੜ੍ਹੋ ਇਹ ਵੀ ਖਬਰ - ਪੈਸੇ ਦੇ ਮਾਮਲੇ ’ਚ ਕੰਜੂਸ ਹੁੰਦੇ ਹਨ ਇਸ ਅੱਖਰ ਦੇ ਲੋਕ, ਜਾਣੋ ਹੋਰ ਵੀ ਚੰਗੀਆਂ ਤੇ ਮਾੜੀਆਂ ਗੱਲਾਂ

ਤਿਆਰ ਕਰੋ ਸਮਾਂ ਸਾਰਣੀ
ਟਾਇਮ ਟੇਬਲ ਬਣਾਉਣ ਲੱਗੇ ਜ਼ਰੂਰੀ ਹੈ ਕਿ ਤੁਸੀਂ ਇੱਕ ਸਮਾਂ ਸਾਰਣੀ ਬਣਾਓ, ਜਿਸ ਵਿੱਚ ਇਕ ਵਿਸ਼ਾ ਲਈ ਲੰਬਾ ਸਮਾਂ ਨਿਧਾਰਿਤ ਨਾ ਕਰਕੇ ਛੋਟੇ-ਛੋਟੇ ਸਮਾਂ ਵਿੱਚ ਵੰਡੋ। ਇਸ ਦੇ ਨਾਲ ਹੀ ਹਰ ਵਿਸ਼ਾ ਨੂੰ ਵੀ ਦਿਨਾਂ ਵਿੱਚ ਵੰਡੋ। ਇਸ ਤਰ੍ਹਾਂ ਤੁਸੀਂ ਆਸਾਨੀ ਨਾਲ ਹਰ ਵਿਸ਼ਾ ਨੂੰ ਪੂਰਾ ਸਮਾਂ ਦੇ ਪਾਓਗੇ।

ਪੜ੍ਹੋ ਇਹ ਵੀ ਖਬਰ - ਜਨਮ ਅਸ਼ਟਮੀ ਦੇ ਸ਼ੁੱਭ ਮੌਕੇ ’ਤੇ ਜ਼ਰੂਰ ਕਰੋ ਇਹ ਉਪਾਅ, ਜੀਵਨ ’ਚ ਹਮੇਸ਼ਾ ਰਹੋਗੇ ਖੁਸ਼ ਅਤੇ ਸੁੱਖੀ

ਹਰ ਰੋਜ ਕਰ ਸਕੋ ਪੜ੍ਹਾਈ
ਟਾਇਮ ਟੇਬਲ ਬਣਾਉਣ ਲੱਗੇ ਇਸ ਗੱਲ ਦਾ ਧਿਆਨ ਰੱਖੋ ਕਿ ਤੁਹਾਨੂੰ ਜੇਕਰ ਕਿਸੀ ਕੰਮ ਲਈ ਬਾਹਰ ਜਾਣਾ ਪੈ ਰਿਹਾ ਹੈ ਜਾਂ ਤੁਸੀਂ ਕਿਸੇ ਦੂਜੇ ਕੰਮ ਵਿੱਚ ਵਿਅਸਤ ਹੋਵੇ ਤਾਂ ਤੁਹਾਡਾ ਟਾਇਮ ਟੇਬਲ ਖਰਾਬ ਨਾ ਹੋਵੇ। ਆਪਣੇ ਟਾਇਮ ਨੂੰ ਅਗਲੇ ਪਿੱਛੇ ਜਾਂ ਵਿਸ਼ੇ ਨੂੰ ਬਦਲ ਕੇ ਤੁਸੀਂ ਆਪਣੇ ਟਾਇਮ ਉੱਤੇ ਹਰ ਰੋਜ ਪੜ੍ਹਾਈ ਕਰ ਸਕੋ। 

ਪੜ੍ਹੋ ਇਹ ਵੀ ਖਬਰ -  ਕੀ ਤੁਹਾਨੂੰ ਵੀ ਅਚਾਨਕ ਆਉਣੇ ਸ਼ੁਰੂ ਹੋ ਜਾਂਦੇ ਹਨ ‘ਚੱਕਰ’, ਤਾਂ ਜ਼ਰੂਰ ਪੜ੍ਹੋ ਇਹ ਖਬਰ

ਰੋਜ ਇੱਕ ਹੀ ਸਮਾਂ ਉੱਤੇ ਕਰੋ ਪੜ੍ਹਾਈ
ਬਣਾਏ ਗਏ ਟਾਇਮ ਟੇਬਲ ਦੇ ਅਨੁਸਾਰ ਪੜ੍ਹਾਈ ਕਰਨ ਲਈ ਬਹੁਤ ਜ਼ਰੂਰੀ ਹੈ। ਇਸ ਦੇ ਹਿਸਾਬ ਨਾਲ ਹੀ ਤੁਸੀਂ ਹਰ ਰੋਜ਼ ਇਕ ਹੀ ਸਮੇਂ ਉੱਤੇ ਪੜ੍ਹਾਈ ਕਰੋ। ਇਸ ਨਾਲ ਤੁਹਾਡੇ ਦਿਮਾਗ ਨੂੰ ਰੋਜ ਦੀ ਜ਼ਿੰਦਗੀ ਵਿੱਚ ਹੋਣ ਵਾਲੇ ਕੰਮਾ ਦੀ ਤਰ੍ਹਾਂ ਇਸ ਦੀ ਵੀ ਆਦਤ ਪੈ ਜਾਵੇਗੀ ਅਤੇ ਤੁਹਾਨੂੰ ਇੱਕ ਪੱਕੇ ਸਮੇਂ ਉੱਤੇ ਪੜ੍ਹਾਈ ਕਰਨ ਦਾ ਮਨ ਕਰੇਗਾ।

ਪੜ੍ਹੋ ਇਹ ਵੀ ਖਬਰ - PM ਮੋਦੀ ਨੇ ਨੀਂਹ ਪੱਥਰ ਤੋਂ ਪਹਿਲਾ ਲਾਇਆ ‘ਹਰਸਿੰਗਾਰ’ ਦਾ ਪੌਦਾ, ਜਾਣੋ ਇਸ ਦੀ ਖਾਸੀਅਤ

ਸ਼ਾਮਲ ਕਰੋ ਬਾਕੀ ਸਰਗਰਮਿਆਂ
ਪੜ੍ਹਾਈ ਦੇ ਨਾਲ ਜ਼ਰੂਰੀ ਹੈ ਕਿ ਤੁਸੀਂ ਬਾਕੀ ਸਰਗਮਿਆਂ ਵੱਲ ਵੀ ਪੂਰਾ ਧਿਆਨ ਦੇਵੋ। ਪੜ੍ਹਾਈ ਦੇ ਨਾਲ ਜਰੂਰੀ ਹੈ ਕਿ ਤੁਸੀਂ ਖੇਡ, ਆਰਟ ਆਦਿ ਸਰਗਮਿਆਂ ਵੱਲ ਵੀ ਪੂਰਾ ਧਿਆਨ ਦੋਵੇ ਤਾਂਕਿ ਲਗਾਤਾਰ ਪੜ੍ਹਾਈ ਕਰਕੇ ਤੁਸੀਂ ਬੋਰ ਨਾ ਹੋ ਜਾਵੋ। ਅਜਿਹਾ ਕਰਨ ਨਾਲ ਤੁਹਾਨੂੰ ਪੜ੍ਹਾਈ ਕਰਨ ਵਿਚ ਮਨ ਲੱਗ ਜਾਵੇਗਾ।

ਪੜ੍ਹੋ ਇਹ ਵੀ ਖਬਰ - ਸਬਜ਼ੀ ਲਈ ਹੀ ਨਹੀਂ, ਸਗੋਂ ਦਵਾਈਆਂ ਦੇ ਤੌਰ ’ਤੇ ਵੀ ਹੁੰਦੀ ਹੈ ਖੁੰਬਾਂ ਦੀ ਵਰਤੋਂ


rajwinder kaur

Content Editor

Related News