ਸੱਚ ਬੋਲਣ ਤੇ ਲਿਖਣ ਵਾਲਿਆਂ ਲਈ ਸਜ਼ਾ-ਏ-ਮੌਤ ਦਾ ਜਾਮ ਕਿਉਂ...?

07/10/2020 5:16:16 PM

ਗੁਰਪ੍ਰੀਤ ਸਿੰਘ ਜਖਵਾਲੀ (ਫ਼ਤਿਹਗੜ੍ਹ ਸਾਹਿਬ)
ਸੰਪਰਕ - 9855036444

ਸਿਆਣਿਆਂ ਸੱਚ ਹੀ ਕਿਹਾ ਹੈ, ਸੱਚ ਸੁਣਨਾ ਵੀ ਔਖਾ, ਸੱਚ ਬੋਲਣਾ ਵੀ ਔਖਾ, ਸੱਚ ਲਿਖਣਾ ਵੀ ਔਖਾ ਤੇ ਸੱਚ ਛਾਪਣਾ ਵੀ ਔਖਾ। ਇਹੋਂ ਜਿਹੀ ਮਿਸਾਲ, ਜੋ ਕਰਨਾਟਕਾਂ ਦੀ ਇੱਕ ਉੱਘੀ ਪੱਤਰਕਾਰ ਗੌਰੀ ਲੰਕੇਸ਼ ਨੂੰ ਆਪਣੀ ਜਾਨ ਦੇ ਕੇ ਤਾਰਨੀ ਪਈ। ਪਹਿਲਾ ਸੌਦਾ ਸਾਧ ਦੇ ਬਾਰੇ ਲਿਖਣ ’ਤੇ ਪੱਤਰਕਾਰ ਛੱਤਰਪਤੀ ਨੂੰ ਆਪਣੀ ਜਾਨ ਦੇਣੀ ਪਈ ਪਰ ਉਸ ਦੀ ਇਸ ਸ਼ਹਾਦਤ ਦਾ ਮੁੱਲ ਅੱਜ ਮੁੜ ਗਿਆ। ਡੇਰੇ ਦਾ ਮੁਖੀਆਂ ਅੱਜ ਜੇਲ ਦੀ ਹਵਾ ਖਾਹ ਰਿਹਾ ਹੈ।

ਹੋਰ ਵੀ ਕਈ ਪੱਤਰਕਾਰਾਂ ਨੇ ਸੱਚ ਲਿਖਣ ਅਤੇ ਸੱਚ ਜੱਗ ਜ਼ਾਹਰ ਕਰਨ ਲਈ ਆਪਣੀਆਂ ਕੀਮਤੀ ਜਾਨਾਂ ਦੇ ਕੇ ਇਸ ਸਮਾਜ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਨੇ ਕਾਲਾ ਬਾਜ਼ਾਰੀ ਅਤੇ ਕਾਲਾ ਕਾਰੋਬਾਰ ਕਰਨ ਵਾਲਿਆਂ ਨੂੰ ਨੰਗਾ ਕਰਨਾ ਚਾਹਿਆਂ  ਪਰ ਅਫਸੋਸ ਨਾਲ ਲਿਖਣਾ ਪੈ ਰਿਹਾ ਹੈ ਕਿ ਅੱਜ ਉਹ ਕਲਮਾਂ ਅਤੇ ਕਲਮਕਾਰ, ਸਾਡੇ ’ਚ ਮੌਜੂਦ ਨਹੀਂ। ਪਰ ਫੱਖਰ ਜ਼ਰੂਰ ਹੈ ਕਿ ਸੱਚੀਆਂ ਕਲਮਾਂ ਲਈ ਉਹ ਸੱਚੇ ਕਲਮਕਾਰ ਆਪਣੀ ਜਾਨ ਦੀ ਬਾਜ਼ੀ ਲਾ ਗਏ। ਪਿੱਛੇ ਸੱਚ ਅਤੇ ਹੱਕ ਲਈ ਲਿਖਣ ਅਤੇ ਛਾਪਣ ਵਾਲਿਆਂ ਨੂੰ ਇੱਕ ਸੰਦੇਸ਼ ਜ਼ਰੂਰ ਦੇ ਕੇ ਗਏ ਹਨ ਕਿ ਐਹ ਮੇਰੇ ਦੋਸਤੋਂ ਹੌਸਲਾ ਨਾ ਛੱਡਣਾ, ਨਾ ਡਰਨਾ, ਕਿਉਂਕਿ ਕਲਮ ਕਦੇ ਰੁਕਦੀ ਨਹੀਂ ਅਤੇ ਨਾ ਹੀ ਝੁਕਦੀ ਹੈ।

ਕਿੱਲ ਅਤੇ ਛਾਈਆਂ ਤੋਂ ਜੇਕਰ ਤੁਸੀਂ ਵੀ ਹੋ ਪਰੇਸ਼ਾਨ ਤਾਂ ਅਪਣਾਓ ਇਹ ਘਰੇਲੂ ਨੁਸਖ਼ੇ

ਨਾ ਹੀ ਇਸ ਵਿੱਚੋਂ ਕਦੇ ਸੱਚ ਵਾਲੀ ਸਿਆਹੀ ਮੁੱਕਦੀ ਹੈ। ਸੱਚ ਲਿਖਣਾ ਹਰ ਕਲਮਕਾਰ ਦੀ ਜ਼ਿੰਮੇਵਾਰੀ ਹੈ ਤੇ ਸੱਚ ਛਾਪਣਾ ਹਰ ਅਖ਼ਬਾਰ ਦੀ ਜ਼ਿੰਮੇਵਾਰੀ ਹੈ ਪਰ ਜੇਕਰ ਕਲਮ ਦਾ ਕੋਈ ਮੁੱਲ ਹੁੰਦਾ ਤਾਂ ਸ਼ਾਇਦ ਅੱਜ ਡੇਰਾ ਸਾਧ ਵਰਗੇ ਜੇਲ ਵਿੱਚ ਨਾ ਹੁੰਦਾ। ਸੱਚੇ-ਸੁੱਚੇ ਤੇ ਉੱਚੇ ਕਲਮਕਾਰਾਂ ਤੇ ਕਲਮਾਂ ਦਾ ਮੁੱਲ ਪਾਉਣ ਵਾਲਾ ਤੇ ਦੇਣ ਵਾਲਾ, ਕੋਈ ਇਸ ਜਹਾਨ ’ਤੇ ਪੈਂਦਾ ਹੀ ਨਹੀਂ ਹੋਇਆਂ।

ਕਲਮ ਹਰ ਤਰਾਂ ਦੇ ਲਾਲਚ ਤੋਂ ਪਰੇ ਹੈ। ਕਲਮ ਦਾ ਕੋਈ ਮੁੱਲ ਹੀ ਨਹੀਂ । ਇਹ ਤਾਂ ਸੀ ਉਨ੍ਹਾਂ ਮਹਾਨ ਕਲਮਕਾਰਾਂ ਲਈ ਮੇਰਾ ਪਿਆਰ, ਸਨੇਹ ਤੇ ਸ਼ਰਧਾਂਜਲੀ। ਹੁਣ ਗੱਲ ਕਰਦੇ ਹਾਂ ਸਾਡੇ ਸਿਸਟਮ ਦੀ ਅਤੇ ਨਾਲ ਜੁੜੇ ਸਿਆਸਤਦਾਨਾਂ ਦੀ। ਜੇਕਰ ਸਾਰੇ ਲੀਡਰਾਂ ਤੇ ਸਿਆਸਤਦਾਨਾਂ ਦੇ ਉੱਚੇ ਘਰਾਣਿਆਂ ਦੀ ਗੱਲ ਕਰੀਏ ਤਾਂ ਇਨ੍ਹਾਂ ਦੀ ਕੁੰਡਲੀ ਵੇਖਣ ਵਾਲੇ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬੈਠੇ ਹਨ। ਉਨ੍ਹਾਂ ਤੋਂ ਕੰਮ ਕਰਵਾਉਣ ਵਾਲੇ ਆਰ. ਐੱਸ. ਐਸ ਦੇ ਮੁਖੀਆ ਮੋਹਨ ਦਾਸ ਭਾਗਵਤ, ਜੋਂ ਪੂਰੇ ਦੇਸ਼ ਵਿੱਚ ਹਿੰਦ ਵਾਦ ਤੇ ਹਿੰਦੂ ਰਾਜ ਵੇਖਣਾ ਚਾਹੁੰਦੇ ਹਨ। ਕੀ ਇਹ ਸਭ ਠੀਕ ਹੈ।

ਵਿਆਹ ਤੋਂ ਬਾਅਦ ਪਹਿਲੀ ਸਵੇਰ ਲਾੜੀ ਦੇ ਮਨ ਵਿਚ ਆਉਂਦੇ ਹਨ ਇਹ ਖ਼ਿਆਲ...

ਸਿਆਣੇ ਕਹਿੰਦੇ ਹਨ ਕਿ ਇੱਕ ਪਾਸਾ ਤਾਂ ਰੋਟੀ ਦਾ ਵੀ ਛੜ ਜਾਂਦਾ ਹੈ, ਫਿਰ ਇੱਕ ਧਰਮ ਦਾ ਜਾਂ ਇੱਕ ਕੌਮ ਦਾ ਵਿਸਤਾਰ ਕਿਵੇ ਹੋ ਸਕਦਾ ਹੈ। ਭਾਰਤ ਦੇਸ਼ ਵਿੱਚ ਹਰ ਧਰਮ ਦੇ ਲੋਕ ਰਹਿੰਦੇ ਹਨ। ਹਰ ਧਰਮ ਦੇ ਲੋਕਾਂ ਨੂੰ ਆਪਣੀ ਆਪਣੀ ਗੱਲ ਕਹਿਣ, ਆਪਣੇ ਧਰਮਾਂ ਬਾਰੇ ਜਾਂ ਆਪਣੇ ਧਰਮ ਅਨੁਸਾਰ ਜ਼ਿੰਦਗੀ ਜਿਉਣ ਦਾ ਪੂਰਾ ਪੂਰਾ ਹੱਕ ਹੈ। ਘੱਟ ਗਿਣਤੀਆਂ ਜਾਂ ਕਿਸੇ ਧਰਮ ਨੂੰ ਢਾਹ ਲਾਉਣਾ ਜਾਂ ਖਤਮ ਕਰਨ ਦੀਆਂ ਨੀਤੀਆ ਬਨਾਉਣਾ ਜਾਂ ਉਸ ਧਰਮ ਅਤੇ ਕੌਮ ਨੂੰ ਮੁਕਾਉਣ ਦੀਆਂ ਸਾਜ਼ਿਸਾਂ ਰਚਣਾ, ਕੋਈ ਧਰਮ ਪ੍ਰਤੀ ਵਫਾਦਾਰੀ ਜਾਂ ਕਿਸੇ ਧਰਮ ਦਾ ਉਦੇਸ਼ ਨਹੀਂ ਹੈ।

ਜਿੰਨਾਂ ਕਲਮਕਾਰਾਂ ਨੇ ਹੁਣ ਤਕ ਆਪਣੀ ਜਾਨਾਂ ਦਿੱਤੀਆਂ, ਉਨ੍ਹਾਂ ਦਾ ਸਿਰਫ਼ ਅਤੇ ਸਿਰਫ਼ ਕਸੂਰ ਏਨਾ ਸੀ ਕੀ ਉਨ੍ਹਾਂ ਨੇ ਸਮਾਜ ਵਿੱਚ ਫੈਲੀਆਂ ਬੁਰਾਈਆਂ ਨੂੰ ਜੱਗ ਜਾਹਰ ਕਰਨ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਕਲਮਕਾਰਾਂ ਦਾ ਕੀ ਕਸੂਰ ਸੀ, ਜੋਂ ਇਨਸਾਨ ਆਪਣੇ ਦੇਸ਼ ਪ੍ਰਤੀ ਵਫਾਦਾਰ ਅਤੇ ਸੋਚਣਯੋਗ ਹੈ। ਉਹ ਤਾਂ ਸਮਾਜ ਵਿਚ ਫੈਲੀਆਂ ਜਾਂ ਫੈਲ ਰਹੀਆਂ ਮਨੁੱਖ ਲਈ ਘਾਤਕ ਬੁਰਾਈਆਂ ਨੂੰ ਉਜਾਗਰ ਕਰੇਗਾ ਹੀ। ਦੇਸ਼ ਦਾ ਸੱਚਾ ਪਹਿਰੇਦਾਰ ਉਹ ਇਨਸਾਨ ਹੈ, ਜੋ ਸੱਚ ਨੂੰ ਸੱਚ ਕਹੇ ਅਤੇ ਝੂਠ ਨੂੰ ਝੂਠ ਕਹਿਣ ਦਾ ਹੌਂਸਲਾ ਰੱਖਦਾ ਹੋਵੇ।

ਪੰਜਾਬ ਸਰਕਾਰ ਨੂੰ ਸੂਬੇ ’ਚੋਂ ਬੇਰੁਜ਼ਗਾਰੀ ਖਤਮ ਕਰਨ ਲਈ ਕਰਨਾ ਪੈ ਰਿਹੈ ਮੁਸ਼ਕਲਾਂ ਦਾ ਸਾਹਮਣਾ (ਵੀਡੀਓ)

ਜੇਕਰ ਨਰਿੰਦਰ ਮੋਦੀ ਜੀ ਬੇਟੀ ਪੜਾਓ, ਬੇਟੀ ਬਚਾਓ ਵਿੱਚ ਯਕੀਨ ਰੱਖਦੇ ਹਨ ਅਤੇ ਆਪਣੀ 56 ਇੰਚ ਦੀ ਛਾਤੀ ’ਤੇ ਦੇਸ਼ ਲਈ ਵਫਾਦਾਰੀ ਰੱਖਦੇ ਹਨ ਤਾਂ ਉਸ ਮਹਾਨ ਪੱਤਰਕਾਰ ਗੌਰੀ ਲੰਕੇਸ਼ ਨੂੰ ਇਨਸਾਫ਼ ਦਿਵਾਉਣ। ਉਸਦੇ ਕਾਤਲਾਂ ਨੂੰ ਅਤੇ ਕਾਤਲ ਦੀ ਸਾਜ਼ਿਸ ਕਰਨ ਵਾਲਿਆਂ ਨੂੰ ਜੇਲ ਪਿੱਛੇ ਸੁਟਣ ਤਾਂ ਜੋਂ ਉਸ ਮਹਾਨ ਪੱਤਰਕਾਰ ਨੂੰ ਇਨਸਾਫ ਮਿਲ ਸਕੇ। ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਜਾਂ ਹੋਰ ਨੇਤਾਵਾਂ ਨੂੰ ਸੱਚੇ ਸੁੱਚੇ ਪੱਤਰਕਾਰਾ ਉੱਤੇ ਫ਼ਖਰ ਹੋਣਾ ਚਾਹੀਦਾ ਹੈ ਕਿ ਇਹ ਪੱਤਰਕਾਰ ਸੱਚੀ ਸੇਵਾ ਨਿਭਾ ਰਹੇ ਹਨ।

ਸਾਡੇ ਦੇਸ਼ ਦੀਆਂ ਖਾਮੀਆਂ ਨੂੰ ਜੱਗ ਜ਼ਾਹਰ ਕਰ ਰਹੇ ਹਨ। ਇਨਸਾਨ ਉਹ ਹੀ ਤਰੱਕੀ ਕਰੇਗਾ, ਅਸੀਂ ਜਿਸ ਦੀਆਂ ਖ਼ਾਮੀਆਂ ਉਸਨੂੰ ਦੱਸਾਗੇਂ। ਇਹੋਂ ਗੱਲ ਪੂਰੇ ਦੇਸ਼ ਲਈ ਹੈ। ਸਾਡੇ ਦੇਸ਼ ਲਈ, ਜੋ ਮੀਡੀਆ ਹੈ ਤੇ ਇਹ ਪੱਤਰਕਾਰ ਅਤੇ ਅਖ਼ਬਾਰ ਹੀ ਸੱਚੀ ਸੇਵਾ ਨਿਭਾ ਰਹੇ ਹਨ। ਇਹ ਸਾਰੇ ਉਸ ਮਹਾਨ ਦੇਸ਼ ਦਾ ਇੱਕ ਨਿੱਖੜਮਾਂ ਅੰਗ ਹਨ। ਸ਼ੀਸੇ ਦਾ ਕੰਮ ਕਰਦੇ ਹਨ, ਜੋਂ ਸਰਕਾਰਾਂ ਦੀਆਂ ਕਮੀ ਅਤੇ ਨਲਾਇਕੀਆ ਦੱਸਦੇ ਹਨ। ਸਗੋਂ ਇਨ੍ਹਾਂ ਸਿਆਸਤਦਾਨਾਂ ਨੂੰ ਇਨ੍ਹਾਂ ਪੱਤਰਕਾਰਾਂ ’ਤੇ ਫ਼ਖਰ ਤੇ ਮਾਣ ਮਹਿਸੂਸ ਕਰਨਾ ਚਾਹੀਦਾ ਹੈ, ਜੋਂ ਹਰ ਪਲ ਪੈਰ-ਪੈਰ ’ਤੇ ਦੇਸ਼ ਲਈ ਪੂਰੇ ਤਨ ਮਨ ਨਾਲ ਸੇਵਾ ਕਰ ਰਹੇ ਹਨ।

ਜੰਮੀ ਹੋਈ ਮਿੱਟੀ ਪਿਘਲਣ ਨਾਲ ਮੁੜ ਉੱਭਰ ਰਹੀਆਂ ਹਨ ਅਲੋਪ ਮੰਨੀਆਂ ਜਾਨਲੇਵਾ ਬੀਮਾਰੀਆਂ

ਸਗੋਂ ਸਰਕਾਰਾਂ ਨੂੰ ਚਾਹੀਦਾ ਹੈ ਕੀ ਸੱਚ ਲਿਖਣ ਅਤੇ ਛਾਪਣ ਵਾਲੇ ਪੱਤਰਕਾਰਾਂ ਤੇ ਅਖ਼ਬਾਰਾਂ ਨੂੰ ਸਨਮਾਨਿਤ ਕਰਨਾ ਚਾਹੀਦਾ ਹੈ। ਨਾ ਕਿ ਉਨ੍ਹਾਂ ਨੂੰ ਲਿਖਣ ਬਦਲੇ ਮੌਤ ਦਾ ਤੋਹਫਾ, ਬਾਕੀ ਜੇਕਰ ਕਿਸੇ ਨੂੰ ਵਿਅਕਤੀਤਵ ਚੋਟ ਲੱਗੀ ਹੋਵੇ ਤਾਂ ਮੁਆਫੀ ਮੰਗਦਾ ਹੋਇਆਂ ਆਪ ਜੀ ਤੋਂ ਆਗਿਆਂ ਲੈਦਾ ਹਾਂ।
 


rajwinder kaur

Content Editor

Related News