ਸੋਸ਼ਲ ਮੀਡੀਆਂ ’ਤੇ ਵਾਇਰਲ ਹੋ ਰਹੀਆਂ ਨੇ ਇਹ ਤਸਵੀਰਾਂ, ਜਾਣੋ ਕੀ ਹੈ ਕਹਾਣੀ (ਵੀਡੀਓ)

Thursday, Oct 08, 2020 - 06:27 PM (IST)

ਜਲੰਧਰ (ਬਿਊਰੋ) - ਅੱਜਕਲ ਸੋਸ਼ਲ ਮੀਡੀਆ ’ਤੇ ਇਹ ਖੂਬਸੂਰਤ ਫੋਟੋਆਂ ਕਾਫੀ ਜ਼ਿਆਦਾ ਵਾਇਰਲ ਹੋ ਰਹੀਆਂ ਹਨ। ਜਿਸਨੂੰ ਲੋਕ ਕਾਫੀ ਪਸੰਦ ਕਰ ਰਹੇ ਹਨ। ਵਾਇਰਲ ਹੋ ਰਹੀਆਂ ਤਸਵੀਰਾਂ ’ਚ ਚਾਰ ਸਾਲ ਦਾ ਲੰਬਾ ਸਫ਼ਰ ਹੈ। ਜਿਸ ਬਾਰੇ ਵਿਸਥਾਰ ਨਾਲ ਜਾਨਣ ਲਈ 2016 ਵਿੱਚ ਜਾਣਾ ਪਵੇਗਾ। ਸਾਲ 2016 'ਚ ਅਫ਼੍ਰੀਕਨ ਚਿਲਡਰਨਜ਼ ਏਡ ਐਜੂਕੇਸ਼ਨ ਐਂਡ ਡਿਵੈਲਪਮੈਂਟ ਫਾਊਂਡੇਸ਼ਨ ਨਾਲ ਕੰਮ ਕਰਨ ਵਾਲੀ ਐਂਜਾ ਰਿੰਗ ਗ੍ਰੀਨ ਲਵਿਨ ਨੇ ਨਾਈਜੀਰੀਆ ਦੇ "ਹੋਪ" ਨਾਂ ਦੇ ਬੱਚੇ ਨੂੰ ਬਚਾਇਆ ਸੀ। ਹੋਪ ਨੂੰ ਉਸਦੇ ਮਾਤਾ-ਪਿਤਾ ਵਲੋਂ ਡੈਣ ਸਮਝਕੇ ਮਰਨ ਲਈ ਛੱਡ ਦਿੱਤਾ ਗਿਆ ਸੀ। 

ਦਰਅਸਲ ਹੋਪ ਸਰੀਰਕ ਕਮਜ਼ੋਰੀ ਦਾ ਸ਼ਿਕਾਰ ਸੀ। ਜਿਸ ਕਾਰਨ ਉਸਨੂੰ ਹਰ ਰੋਜ਼ ਖੂਨ ਚੜਾਉਣਾ ਪੈਂਦਾ ਸੀ। ਐਂਜਾ ਰਿੰਗ ਨੇ ਨਾ ਸਿਰਫ ਹੋਪ ਨੂੰ ਬਚਾਇਆ ਸਗੋਂ ਆਪਣੀ ਫਾਊਂਡੇਸ਼ਨ ਦਾ ਆਸਰਾ ਵੀ ਦਿੱਤਾ। ਉਸਦਾ ਇਲਾਜ ਕਰਵਾਇਆ। ਛੇਤੀ ਹੀ ਹੋਪ ਤੰਦਰੁਸਤ ਹੋ ਗਿਆ। ਦਰਅਸਲ ਕੁੱਝ ਮਨੋਵਿਗਿਆਨਕਾਂ, ਸਮਾਜ ਸੇਵਕ ਅਤੇ ਅਰਥਸ਼ਾਸਤਰੀਆਂ ਸਮੇਤ ਬਾਲ ਸਿਹਤ ਖੋਜਕਰਤਾਵਾਂ ਦਾ ਮੰਨਣਾ ਹੈ ਕਿ ਨਾਈਜੀਰੀਆ ਵਿਚ ਬੱਚਿਆਂ ਨੂੰ ਡੈਣ ਵਜੋਂ ਕਲੰਕਿਤ ਕਰਨਾ ਇਕ ਤਾਜ਼ਾ ਵਰਤਾਰਾ ਹੈ। 

ਪੜ੍ਹੋ ਇਹ ਵੀ ਖਬਰ - 

ਕੁਝ ਖੋਜਕਾਰਾਂ ਦਾ ਕਹਿਣਾ ਹੈ ਕਿ 1990 ਦੇ ਦਹਾਕੇ ਦੇ ਆਰੰਭ ਤੋਂ ਲੈ ਕੇ ਹੁਣ ਤਕ ਇਹ ਰੁਝਾਨ ਕਾਫੀ ਫੈਲਿਆ ਹੋਇਆ ਹੈ। ਨਤੀਜੇ ਵਜੋਂ ਹਜ਼ਾਰਾਂ ਬੱਚਿਆਂ 'ਤੇ ਜਾਦੂਈ ਹੋਣ ਦਾ ਨਾਂ ਸਿਰਫ਼ ਦੋਸ਼ ਲਾਇਆ ਗਿਆ ਸਗੋਂ ਉਨ੍ਹਾਂ ਨੂੰ ਤਸੀਹੇ ਦਿੱਤੇ ਗਏ, ਜਾਂ ਮਾਰ ਦਿੱਤਾ ਗਿਆ।  ਇੰਨਾ ਹੀ ਨਹੀਂ ਕੁੱਝ ਬੱਚੇ ਅਣਮਨੁੱਖੀ ਸ਼ੋਸ਼ਣ ਦਾ ਵੀ ਸ਼ਿਕਾਰ ਹੁੰਦੇ ਹਨ। ਜਿਸ 'ਚ ਉਨ੍ਹਾਂ ਦੀ ਸਖਤ ਕੁੱਟਮਾਰ, ਅੱਗ ਨਾਲ ਜਲਾਉਣਾ, ਉਬਲਦੇ ਪਾਣੀ ਜਾਂ ਤੇਜ਼ਾਬ 'ਚ ਸੁੱਟਣਾ, ਉਨ੍ਹਾਂ ਨੂੰ ਜਿੰਦਾ ਦਫ਼ਨਾਉਣ ਦੀਆਂ ਕੋਸ਼ਿਸ਼ਾਂ, ਤਿਆਗ, ਬਲਾਤਕਾਰ ਅਤੇ ਤਸਕਰੀ ਸ਼ਾਮਲ ਹੈ।  

ਪੜ੍ਹੋ ਇਹ ਵੀ ਖਬਰ - ICMR ਦਾ ਵੱਡਾ ਖ਼ੁਲਾਸਾ: ਪੰਜਾਬ ਦੇ 9 ਵਿਅਕਤੀਆਂ ’ਚੋਂ ਇੱਕ ਵਿਅਕਤੀ ਹੁੰਦਾ ਹੈ ‘ਕੋਰੋਨਾ ਪੀੜਤ’ (ਵੀਡੀਓ)

ਨਾਈਜੀਰੀਆ ਵਿਚ ਬੱਚਿਆਂ ਨੂੰ ਜਾਦੂਈ ਕਲੰਕਿਤ ਕਰਨ ’ਚ ਦੋ ਕਾਰਕ ਅਹਿਮ ਭੂਮਿਕਾ ਨਿਭਾਉਂਦੇ ਹਨ: ਧਰਮ ਅਤੇ ਗਰੀਬੀ
ਇਕ ਖੋਜਕਰਤਾ ਦੀ ਦਲੀਲ ਮੁਤਾਬਕ ਨਵੀਂ ਈਸਾਈ ਪੇਂਟੀਕੋਸਟਲ ਲਹਿਰ ਦੇ ਧਾਰਮਿਕ ਪ੍ਰਵਚਨ ਨੇ ਵਿਸ਼ਵਾਸ ਨੂੰ ਹੋਰ ਮਜ਼ਬੂਤ ​​ਕਰ ਦਿੱਤਾ ਕਿ ਬੱਚਿਆਂ 'ਚ ਜਾਦੂਗਰੀ ਮੌਜੂਦ ਹੁੰਦੀ ਹੈ। ਕੁਝ ਧਾਰਮਿਕ ਨੇਤਾਵਾਂ ਲਈ ਬਾਲ ਜਾਦੂ ਦੇ ਇਲਜ਼ਾਮਾਂ ਨਾਲ ਆਰਥਿਕ ਲਾਭ ਦੀ ਲਾਲਸਾ ਹੈ। ਜਾਦੂ ਦੀ ਤਾਕਤ ਤੋਂ ਲੋਕਾਂ ਨੂੰ ਬਚਾਉਣ ਦੀ ਯੋਜਨਾਬੱਧ ਸਮਰੱਥਾ ਪਾਦਰੀਆਂ ਲਈ ਭਾਰੀ ਕਮਾਈ ਪੈਦਾ ਕਰ ਸਕਦੀ ਹੈ। ਕਿਉਂਕਿ ਉਹ ਧਾਰਮਿਕ ਆਗੂ ਸਭਾਵਾਂ ਨੂੰ ਵਾਰ-ਵਾਰ ਚਰਚ ਦੇ ਪ੍ਰੋਗਰਾਮਾਂ ਵਿਚ ਆਉਣ, ਦਸਵੰਧ ਅਦਾ ਕਰਨ ਅਤੇ ਦਾਨ ਅਤੇ ਸੁੱਖਣਾ ਦੇਣ ਲਈ ਉਤਸ਼ਾਹਿਤ ਕਰਦੇ ਹਨ, ਤਾਂ ਜੋ ਇਸ ਨਾਲ ਉਨ੍ਹਾਂ ਦੇ ਪੈਰੋਕਾਰਾਂ ਤੋਂ ਵੱਧ ਤੋਂ ਵੱਧ ਆਮਦਨੀ ਪੈਦਾ ਕੀਤੀ ਜਾ ਸਕੇ। 

ਪੜ੍ਹੋ ਇਹ ਵੀ ਖਬਰ - ਡਰਾਇਵਰਾਂ ਦੀਆਂ ਅੱਖਾਂ ਦੀ ਘੱਟ ਰੌਸ਼ਨੀ ਭਾਰਤ ਦੇ ਸੜਕੀ ਹਾਦਸਿਆਂ ਦਾ ਵੱਡਾ ਕਾਰਨ, ਜਾਣੋ ਕਿਉਂ (ਵੀਡੀਓ)

ਇਸ ਤੋਂ ਇਲਾਵਾ ਬੱਚਿਆਂ ਤੇ ਕੀਤੇ ਜਾਂਦੇ ਇਸ ਤਸ਼ੱਦਦ ਦਾ ਵਿਆਪਕ ਕਾਰਨ ਗਰੀਬੀ ਵੀ ਮੰਨਿਆ ਜਾਂਦਾ ਹੈ। 2006 ਵਿਚ ਸੰਯੁਕਤ ਰਾਸ਼ਟਰ ਵਿਕਾਸ ਪ੍ਰੋਗਰਾਮ ਨੇ ਦੱਸਿਆ ਕਿ ਨਾਈਜਰ ਡੈਲਟਾ ਖੇਤਰ ਵਿਚ ਗਰੀਬੀ ਅਤੇ ਵਾਤਾਵਰਣ ਦੇ ਪਤਨ ਦੀਆਂ ਉੱਚੀਆਂ ਦਰਾਂ ਵਿਸ਼ੇਸ਼ ਤੌਰ ’ਤੇ ਪ੍ਰਚਲਿਤ ਹਨ। ਇੱਕ ਤਰਕ ਇਹ ਵੀ ਹੈ ਕਿ ਨਾਈਜੀਰੀਆ ਦੇ ਬਹੁਤ ਸਾਰੇ ਹਿੱਸਿਆਂ ਖਾਸਕਰ ਪੇਂਡੂ ਇਲਾਕਿਆਂ 'ਚ ਰਹਿਣ ਵਾਲੇ ਸਮੂਹਾਂ ਦੇ ਬੱਚਿਆਂ 'ਚ ਜਾਦੂਗਰੀ ਸਿਰਫ ਇਸ ਖੇਤਰ ਦੇ ਪਰਿਵਾਰਾਂ 'ਚ ਹੋਣ ਵਾਲੀ ਆਰਥਿਕ ਮੰਦਹਾਲੀ ਲਈ ਜ਼ਿੰਮੇਵਾਰ ਠਹਿਰਾਉਣ ਲਈ ਇੱਕ ਸੌਖਾ ਨਿਸ਼ਾਨਾ ਹੈ।

ਪੜ੍ਹੋ ਇਹ ਵੀ ਖਬਰ - Beauty Tips : ਸਮੇਂ ਤੋਂ ਪਹਿਲਾਂ ‘ਚਿੱਟੇ’ ਹੋ ਰਹੇ ‘ਵਾਲਾਂ’ ਨੂੰ ਇਨ੍ਹਾਂ ਤਰੀਕਿਆਂ ਨਾਲ ਕਰੋ ਮੁੜ ਤੋਂ ‘ਕਾਲਾ’

ਦਿਲਚਸਪ ਗੱਲ ਇਹ ਹੈ ਕਿ ਰਿਸਰਚ 'ਚ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਨਾਈਜੀਰੀਆ ਦੇ ਮਸ਼ਹੂਰ ਮੀਡੀਆ ਦੁਆਰਾ ਬਾਲ ਜਾਦੂ-ਟੂਣਿਆਂ ਵਿਚ ਵਿਸ਼ਵਾਸ ਪ੍ਰਤੀਬਿੰਬਿਤ ਅਤੇ ਨਿਰੰਤਰ ਮੰਨਿਆ ਜਾਂਦਾ ਹੈ। ਨਾਲੀਵੁੱਡ, ਨਾਈਜੀਰੀਅਨ ਫਿਲਮ ਇੰਡਸਟਰੀ ਨੇ ਬੱਚਿਆਂ ਦੇ ਡੈਣ ਹੋਣ ਦੇ ਵਿਸ਼ਵਾਸ ਨੂੰ ਹਰਮਨ ਪਿਆਰਾ ਬਣਾਉਣ ਅਤੇ ਇਸ ਨੂੰ ਫੈਲਾਉਣ ਵਿੱਚ ਵੱਡੀ ਭੂਮਿਕਾ ਨਿਭਾਈ ਹੈ। ਬਹੁਤ ਸਾਰੀਆਂ ਪੁਰਾਣੀਆਂ ਫਿਲਮਾਂ ਪੇਂਟੇਕੋਸਟਲ ਚਰਚਾਂ ਦੁਆਰਾ ਤਿਆਰ ਕੀਤੀਆਂ ਗਈਆਂ ਸਨ। 

ਪੜ੍ਹੋ ਇਹ ਵੀ ਖਬਰ - ਕੈਂਸਰ ਤੇ ਸ਼ੂਗਰ ਜਿਹੇ ਭਿਆਨਕ ਰੋਗਾਂ ਤੋਂ ਬਚਣ ਲਈ ਰੋਜ਼ਾਨਾ ਖਾਓ 'ਅਖਰੋਟ', ਹੋਣਗੇ ਹੋਰ ਵੀ ਕਈ ਫਾਇਦੇ

ਪਰ ਖੁਸ਼ਕਿਸਮਤੀ ਨਾਲ ਪਿਛਲੇ ਕੁੱਝ ਸਾਲਾਂ ਤੋਂ ਇਸ 'ਚ ਬਦਲਾਅ ਆਇਆ ਹੈ। ਨਾਈਜੀਰੀਆ ਦੇ ਪੈਂਟੀਕੋਸਟਲ ਚਰਚਾਂ ਨੇ ਬਾਲ ਜਾਦੂ ਦੇ ਕਲੰਕ ਵਿਰੁੱਧ ਲੜਾਈ ਵਿਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ ਹੈ।  ਸਬੰਧਤ ਸਰਕਾਰੀ ਏਜੰਸੀਆਂ ਦੁਆਰਾ ਜਾਰੀ ਕੀਤੀਆਂ ਕਈ ਮੀਟਿੰਗਾਂ ਤੋਂ ਬਾਅਦ ਕਈ ਧਾਰਮਿਕ ਅਤੇ ਸਿਵਲ ਸੁਤੰਤਰ ਸੰਗਠਨ ਇਸ ਰੁਝਾਨ ਨੂੰ ਖਤਮ ਕਰਨ ਲਈ ਮਿਲ ਕੇ ਕੰਮ ਕਰ ਰਹੇ ਹਨ। ਕੁਝ ਸਰਗਰਮੀ ਨਾਲ ਮੁੱਦੇ ਪ੍ਰਤੀ ਜਾਗਰੂਕਤਾ ਪੈਦਾ ਕਰਨ ਅਤੇ ਉਪਦੇਸ਼ਾਂ ਰਾਹੀਂ ਪ੍ਰਿੰਟ ਮੀਡੀਆ ਵਿਚ ਅਤੇ ਇਥੋਂ ਤਕ ਕਿ ਨਾਲੀਵੁੱਡ ਰਾਹੀਂ ਲੋਕਾਂ ਨੂੰ ਲਾਮਬੰਦ ਕਰਨ ਵਿਚ ਮਦਦ ਕਰ ਰਹੇ ਹਨ। ਚਰਚਾਂ ਨੇ ਅਜਿਹੀਆਂ ਫਿਲਮਾਂ ਦਾ ਨਿਰਮਾਣ ਕਰਨਾ ਸ਼ੁਰੂ ਕੀਤਾ ਹੈ, ਜੋ ਜਾਦੂ-ਟੂਣਿਆਂ ਦੇ ਦੋਸ਼ਾਂ ਨੂੰ ਉਭਾਰਦੀਆਂ ਹਨ, ਪੀੜਤਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਉਮੀਦ ਦੀ ਪੇਸ਼ਕਸ਼ ਕਰਦੀਆਂ ਹਨ। 

ਨਾਈਜੀਰੀਆ ਨੂੰ ਅਜਿਹੇ ਕਾਨੂੰਨਾਂ ਦੀ ਜ਼ਰੂਰਤ ਹੈ ਜੋ ਜਾਦੂ-ਟੂਣਿਆਂ ਦੇ ਵਿਸ਼ਵਾਸਾਂ ਦੇ ਅਧਾਰ ’ਤੇ ਵਿਤਕਰੇ ਨੂੰ ਰੋਕਦੇ ਹਨ। ਪਰ ਇਹ ਸਿਰਫ ਤਾਂ ਹੀ ਸੰਭਵ ਹੈ ਜੇਕਰ ਨਾਈਜੀਰੀਆ ਦੀ ਆਰਥਿਕਤਾ ਨੂੰ ਮੁੜ ਸੁਰਜੀਤ ਕਰ ਲੋਕਾਂ ਨੂੰ ਗਰੀਬੀ ਤੋਂ ਬਾਹਰ ਲਿਆਉਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਕਿਉਂਕਿ ਜਿੰਨਾ ਚਿਰ ਲੋਕਾਂ ਨੂੰ ਇਹ ਮਿਲਣਾ ਅਸੰਭਵ ਲੱਗਦਾ ਰਹੇਗਾ ਉਹ ਅਲੌਕਿਕ ਵਿਚ ਹੱਲ ਲੱਭਣਾ ਜਾਰੀ ਰੱਖਣਗੇ। ਨਤੀਜਨ ਹੋਪ ਵਰਗੇ ਮਾਸੂਮ ਬੱਚਿਆਂ 'ਤੇ ਤਸ਼ੱਦਦ ਜਾਰੀ ਰਹੇਗਾ।  


author

rajwinder kaur

Content Editor

Related News