‘‘ਅਸਲੀ ਰਾਵਣ ਤਾਂ ਹਜੇ ਸਾਡੇ ਅੰਦਰ ਜਿਉਂਦੈ, ਉਸ ਨੂੰ ਜਲਾਉਣ ਦੀ ਜ਼ਰੂਰਤ...’’
Sunday, Oct 25, 2020 - 06:18 PM (IST)
ਸੰਜੀਵ ਸੈਣੀ
ਪੁਰੇ ਭਾਰਤ ਵਿੱਚ ਦੁਸਹਿਰੇ ਦਾ ਤਿਊਹਾਰ ਬੜੀ ਹੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਇਸ ਦਿਨ ਰਾਵਣ, ਮੇਘਨਾਥ, ਕੁੰਭਕਰਨ ਦੇ ਪੁਤਲੇ ਬਣਾ ਕੇ ਜਲਾਏ ਜਾਂਦੇ ਹਨ। ਲੋਕ ਇਕ-ਦੂਜੇ ਨੂੰ ਮਠਿਆਈਆਂ ਤੇ ਤੋਹਫ਼ੇ ਵੰਡਦੇ ਹਨ। ਬਾਜ਼ਾਰ ਸਜੇ ਹੋਏ ਹੁੰਦੇ ਹਨ। ਸ਼ਹਿਰਾਂ ਵਿੱਚ ਝਾਕੀਆਂ ਕੱਢੀਆਂ ਜਾਂਦੀਆਂ ਹਨ। ਇਸ ਵਾਰ ਕੋਰੋਨਾ ਕਰਕੇ ਸਾਰੇ ਤਿਉਹਾਰਾਂ ਦਾ ਰੰਗ ਵੀ ਫਿੱਕਾ ਪੈ ਗਿਆ ਹੈ। ਰਾਵਣ ਨੂੰ ਜਲਾਉਣਾ ਬਦੀ ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਹੈ। ਹਜ਼ਾਰ ਰੁਪਏ ਖਰਚ ਕਰਕੇ ਰਾਵਣ ਦੇ ਪੁਤਲੇ ਜਲਾਏ ਜਾਂਦੇ ਹਨ। ਵਾਤਾਵਰਣ ਵਿੱਚ ਪ੍ਰਦੂਸ਼ਣ ਹੁੰਦਾ ਹੈ।
ਪੜ੍ਹੋ ਇਹ ਵੀ ਖਬਰ - ਵਾਸਤੂ ਸ਼ਾਸ਼ਤਰ : ਇਕ ਚੁਟਕੀ ਲੂਣ ਦੀ ਵਰਤੋਂ ਨਾਲ ਤੁਸੀਂ ਹੋ ਸਕਦੈ ਹੋ ‘ਮਾਲਾਮਾਲ’, ਜਾਣੋ ਕਿਵੇਂ
ਪੈਸੇ ਦੀ ਹੋੜ ਕਾਰਨ ਬਣੇ ਇਕ ਦੂਜੇ ਦੇ ਦੂਸ਼ਮਣ
ਅਸਲੀ ਰਾਵਣ ਤਾਂ ਅਜੇ ਤੱਕ ਵੀ ਨਹੀਂ ਮਰਿਆ ਹੈ। ਪਰਮਾਤਮਾ ਨੇ ਇਨਸਾਨ ਨੂੰ ਧਰਤੀ ’ਤੇ ਕਿਰਤ ਕਰੋ, ਵੰਡ ਛਕੋ, ਮਿਹਨਤ ਕਰਨ ਲਈ ਭੇਜਿਆ ਸੀ। ਪੈਸੇ ਦੀ ਹੋੜ ਕਾਰਨ ਅੱਜ ਦਾ ਇਨਸਾਨ ਭਰਾ ਭਰਾ ਦਾ ਦੁਸ਼ਮਣ ਬਣ ਗਿਆ ਹੈ। ਪੈਸੇ ਦੀ ਖਾਤਰ ਅੱਜ ਪਿਓ-ਪੁੱਤ ਇਕ ਦੂਜੇ ਦੇ ਦੁਸ਼ਮਣ ਬਣੇ ਹੋਏ ਹਨ। ਇਨਸਾਨ ਕਾਮ ,ਕ੍ਰੋਧ, ਲੋਭ, ਮੋਹ, ਹੰਕਾਰ, ਭ੍ਰਿਸ਼ਟਾਚਾਰ, ਝੂਠ ਫ਼ਰੇਬ, ਨਿੰਦਾ-ਚੁਗਲੀ ਵਿਚ ਜਕੜਿਆ ਗਿਆ ਹੈ। ਇਕ ਦੂਜੇ ਦੇ ਪ੍ਰਤੀ ਨਫਰਤ ਬਹੁਤ ਜ਼ਿਆਦਾ ਹੈ।
ਪੜ੍ਹੋ ਇਹ ਵੀ ਖਬਰ - Health tips : ਤੁਸੀਂ ਵੀ ਹੋ ਪਿੱਠ ਦਰਦ ਤੋਂ ਪਰੇਸ਼ਾਨ ਤਾਂ ਪੜ੍ਹੋ ਇਹ ਖ਼ਬਰ, ਦਰਦ ਤੋਂ ਮਿਲੇਗਾ ਹਮੇਸ਼ਾ ਲਈ ਛੁਟਕਾਰਾ
ਮੁੰਡੇ ਦੀ ਲਾਲਸਾ
ਜੇ ਗੁਆਂਢੀ ਚੰਗੀ ਰੋਟੀ ਖਾ ਰਿਹਾ ਹੈ, ਤਾਂ ਉਸ ਨੂੰ ਜਲਣ ਹੈ ਕਿ ਇਹ ਕਿਉਂ ਵਧੀਆ ਰੋਟੀ ਖਾ ਰਿਹਾ ਹੈ। ਨਰਾਤਿਆਂ ਵਿੱਚ ਅਸੀਂ ਕੰਜਕ ਪੂਜਨ ਕਰਦੇ ਹਨ। ਜੇ ਘਰ ਵਿਚ ਕਿਤੇ ਧੀ ਪੈਦਾ ਹੋ ਜਾਵੇ ਤਾਂ ਕਲੇਸ਼ ਖੜਾ ਹੋ ਜਾਂਦਾ ਹੈ। ਮੁੰਡੇ ਦੀ ਲਾਲਸਾ ਕਰਕੇ ਕਈ ਪਰਿਵਾਰ ਕੁੜੀਆਂ ਨੂੰ ਪੇਟ ਵਿੱਚ ਹੀ ਮਾਰ ਦਿੰਦੇ ਹਨ। ਕੁੜੀਆਂ ਨੂੰ ਬੇਗਾਨਾ ਧਨ ਸਮਝਿਆ ਜਾਂਦਾ ਹੈ। ਕੰਨਿਆ ਭਰੂਣ ਹੱਤਿਆ ਬਹੁਤ ਹੋ ਰਹੀ ਹੈ। ਜਨਾਨੀਆਂ ਨਾਲ ਬਲਾਤਕਾਰ, ਤੇਜ਼ਾਬੀ ਹਮਲੇ, ਛੇੜਛਾੜ ਵਰਗੀਆਂ ਘਟਨਾਵਾਂ ਹੋ ਰਹੀਆਂ ਹਨ, ਜਿਨ੍ਹਾਂ ਦੇ ਬਾਰੇ ਅਸੀਂ ਅਖ਼ਬਾਰਾਂ ਵਿਚ ਆਮ ਪੜ੍ਹਦੇ ਹਾਂ।
ਪੜ੍ਹੋ ਇਹ ਵੀ ਖਬਰ - ‘O ਬਲੱਡ ਗਰੁੱਪ" ਵਾਲਿਆਂ ਨੂੰ ਹੁੰਦੈ ਕੋਰੋਨਾ ਦਾ ਘੱਟ ਖ਼ਤਰਾ, ਇਨ੍ਹਾਂ ਨੂੰ ਹੁੰਦੈ ਜ਼ਿਆਦਾ (ਵੀਡੀਓ)
ਨਿਰਭਿਆ ਅਤੇ ਹਾਥਰਸ ਕਾਂਡ
ਨਿਰਭਿਆ ਦੇ ਮਾਤਾ-ਪਿਤਾ ਨੂੰ ਤਕਰੀਬਨ ਸਾਢੇ ਸੱਤ ਸਾਲ ਬਾਦ ਇਨਸਾਫ ਮਿਲਿਆ। ਹਾਥਰਸ ਕਾਂਡ ਨੂੰ ਤਾਂ ਸਾਰੇ ਚੰਗੀ ਤਰ੍ਹਾਂ ਜਾਣਦੇ ਹਨ। ਦਰਿੰਦਿਆਂ ਨੇ ਜਬਰ-ਜ਼ਨਾਹ ਤੋਂ ਬਾਅਦ ਕੁੜੀ ਨੂੰ ਅੱਗ ਲਗਾ ਦਿੱਤੀ। ਵੈਸੇ ਤਾਂ ਸਰਕਾਰ ਬੇਟੀ ਬਚਾਓ, ਬੇਟੀ ਪੜ੍ਹਾਓ ਦਾ ਰਾਗ ਅਲਾਪਦੀ ਰਹਿੰਦੀ ਹੈ। ਛੋਟੀ ਬੱਚੀਆਂ ਨਾਲ ਜ਼ਬਰ-ਜ਼ਿਨਾਹ ਹੋ ਰਿਹਾ ਹੈ। ਜੇ ਰਾਵਣ ਅੱਜ ਦੁਬਾਰਾ ਧਰਤੀ ’ਤੇ ਆ ਜਾਵੇ ਤਾਂ ਉਸਦਾ ਵੀ ਸਿਰ ਸ਼ਰਮ ਨਾਲ ਝੁੱਕ ਜਾਏਗਾ ਕਿ ਜਨਾਨੀਆਂ ਜ਼ੁਲਮ ਦਾ ਕਿੰਨਾ ਸ਼ਿਕਾਰ ਹੋ ਰਹੀਆਂ ਹਨ। ਅਸਲੀ ਰਾਵਣ ਦਾ ਸਾਡੇ ਅੰਦਰ ਹੀ ਬੈਠਾ ਹੈਂ। ਅਸਲੀ ਰਾਵਣ ਜੋ ਸਾਡੇ ਮਨਾਂ ਦੇ ਅੰਦਰ ਹੈ, ਇਸ ਨੂੰ ਜਲਾਉਣ ਦੀ ਜ਼ਰੂਰਤ ਹੈ।
ਪੜ੍ਹੋ ਇਹ ਵੀ ਖਬਰ - ਜੇਕਰ ਤੁਸੀਂ ਵੀ ਹੋ ਇਨ੍ਹਾਂ ਬੀਮਾਰੀਆਂ ਤੋਂ ਪਰੇਸ਼ਾਨ ਤਾਂ ਖਾਓ ‘ਛੁਹਾਰਾ’, ਹੋਣਗੇ ਹੈਰਾਨੀਜਨਕ ਫਾਇਦੇ