ਪੰਜਾਬ, ਮਿਜ਼ੋਰਮ ਤੇ ਅੰਡੇਮਾਨ-ਨਿੱਕੋਬਾਰ ਸਭ ਤੋਂ ਵੱਧ ਖੁਸ਼ਨੁਮਾ ਸੂਬੇ, ਜਾਣੋ ਕਿਵੇਂ (ਵੀਡੀਓ)

09/17/2020 6:28:39 PM

ਜਲੰਧਰ (ਬਿਊਰੋ) - ਮਾਰਚ 2020 ਤੋਂ ਜੁਲਾਈ 2020 ਦਰਮਿਆਨ ਦੇਸ਼ ਦੀ ਪਹਿਲੀ ਹੈਪੀਨੈਸ ਇੰਡੈਕਸ ਜਾਰੀ ਹੋਈ ਹੈ। ਇਸ ਲਈ ਇਕ ਸਟੱਡੀ ਕੀਤੀ ਗਈ, ਜਿਸ ਵਿੱਚ ਦੇਸ਼ ਭਰ ਦੇ 16950 ਲੋਕਾਂ ਵਲੋਂ ਵਿਸ਼ੇਸ਼ ਤੌਰ ’ਤੇ ਹਿੱਸਾ ਲਿਆ ਗਿਆ। ਇਸ ਸਟੱਡੀ ਨਾਲ ਇਹ ਖੁਲਾਸਾ ਹੋਇਆ ਹੈ ਕਿ ਮਿਜ਼ੋਰਮ, ਪੰਜਾਬ ਤੇ ਅੰਡੇਮਾਨ-ਨਿਕੋਬਾਰ ਤਿੰਨ ਸਭ ਤੋਂ ਵੱਧ ਖੁਸ਼ਨੁਮਾ ਸੂਬੇ ਹਨ। ਵੱਡੇ ਸੂਬਿਆਂ ’ਚੋਂ ਪੰਜਾਬ, ਗੁਜਰਾਤ ਅਤੇ ਤੇਲੰਗਾਨਾ ਪਹਿਲੇ ਨੰਬਰ 'ਤੇ ਹਨ ਅਤੇ ਛੋਟੇ ਸੂਬਿਆਂ ’ਚੋਂ ਮਿਜ਼ੋਰਮ, ਸਿੱਕਮ ਅਤੇ ਅਰੁਣਾਚਲ ਪ੍ਰਦੇਸ਼ ਆਉਂਦੇ ਹਨ।

ਪੜ੍ਹੋ ਇਹ ਵੀ ਖਬਰ - ਬਿਨ੍ਹਾਂ ਭਾਰ ਚੁੱਕੇ ਹੁਣ ਘਟੇਗੀ ਤੁਹਾਡੇ ‘ਸਰੀਰ ਦੀ ਚਰਬੀ’, ਜਾਨਣ ਲਈ ਪੜ੍ਹੋ ਇਹ ਖ਼ਬਰ

ਮਾੜੇ ਸਕੋਰ ਵਾਲੇ ਦਸ ਸੂਬਿਆਂ ਦੀ ਗੱਲ ਕੀਤੀ ਜਾਵੇ ਤਾਂ ਜੰਮੂ ਕਸ਼ਮੀਰ, ਮੱਧ ਪ੍ਰਦੇਸ਼, ਤਾਮਿਲਨਾਡੂ, ਨਾਗਾਲੈਂਡ, ਰਾਜਸਥਾਨ, ਗੋਆ, ਮੇਘਾਲਿਆ, ਉੜੀਸਾ, ਉੱਤਰਾਖੰਡ ਅਤੇ ਛੱਤੀਸਗੜ ਇਸ ਸ਼੍ਰੇਣੀ ਵਿੱਚ ਆਉਂਦੇ ਹਨ। ਇਸ ਸਟੱਡੀ ਮੁਤਾਬਕ ਵਿਆਹੁਤਾ ਸਥਿਤੀਆਂ, ਉਮਰ ਵਰਗ, ਸਿੱਖਿਆ ਅਤੇ ਕਮਾਈ ਦਾ ਸਕਾਰਾਤਮਕ ਰੂਪ ਚ ਖੁਸ਼ੀ ਨਾਲ ਸਿੱਧਾ ਸਬੰਧ ਹੁੰਦਾ ਹੈ। ਅਣਵਿਆਹੇ ਲੋਕਾਂ ਨਾਲੋਂ ਵਿਆਹੇ ਲੋਕ ਜ਼ਿਆਦਾ ਖੁਸ਼ ਹੁੰਦੇ ਹਨ। ਇਸ ਗੱਲ ਬਾਰੇ ਵੀ ਚਾਨਣ ਹੋਇਆ ਹੈ ਕਿ ਜਿਹੜੇ ਲੋਕ ਪੈਸੇ ਦੀ ਜਗ੍ਹਾ ਸਮੇਂ ਨੂੰ ਜ਼ਿਆਦਾ ਮਹੱਤਵ ਦਿੰਦੇ ਹਨ ਉਹ ਵੱਧ ਖੁਸ਼ ਹੁੰਦੇ ਹਨ।

ਪੜ੍ਹੋ ਇਹ ਵੀ ਖਬਰ - ਸਰੀਰ ‘ਚ ਹੋਣ ਇਹ ਪਰੇਸ਼ਾਨੀਆਂ ਤਾਂ ਭੁੱਲ ਕੇ ਨਾ ਖਾਓ ਬਦਾਮ, ਹੋ ਸਕਦੈ ਨੁਕਸਾਨ

ਜੇਕਰ ਕੋਰੋਨਾ ਦੀ ਖੁਸ਼ੀਆਂ ’ਤੇ ਮਾਰ ਦੀ ਗੱਲ ਕੀਤੀ ਜਾਵੇ ਤਾਂ ਮਹਾਰਾਸ਼ਟਰ, ਦਿੱਲੀ ਅਤੇ ਹਰਿਆਣਾ ਦੇ ਲੋਕਾਂ ਦੀਆਂ ਖ਼ੁਸ਼ੀਆਂ ਨੂੰ ਕਰੋਨਾ ਨੇ ਜ਼ਿਆਦਾ ਪ੍ਰਭਾਵਿਤ ਕੀਤਾ ਹੈ। ਪਾਂਡੂਚੇਰੀ ਅਤੇ ਜੰਮੂ ਕਸ਼ਮੀਰ ਵਿੱਚ ਲੋਕਾਂ ਤੇ ਇਸ ਦਾ ਕੋਈ ਖਾਸ ਅਸਰ ਦੇਖਣ ਨੂੰ ਨਹੀਂ ਮਿਲਿਆ। ਮਨੀਪੁਰ, ਅੰਡੇਮਾਨ ਅਤੇ ਨਿਕੋਬਾਰ ਦੀਪ ਅਤੇ ਲਕਸ਼ਦੀਪ ਦੇ ਲੋਕ ਇਸ ਦੌਰ ਵਿੱਚ ਆਸਵੰਦ ਬਣੇ ਰਹੇ ਸਨ। ਇਸ ਸਟੱਡੀ ਵਿਚ ਇਹ ਵੀ ਖੁਲਾਸਾ ਹੋਇਆ ਹੈ ਕਿ ਦਿਆਲੂ ਅਤੇ ਠਰੰਮੇ ਵਾਲੇ ਬੰਦੇ ਸਭ ਤੋਂ ਵੱਧ ਖੁਸ਼ਹਾਲ ਹੁੰਦੇ ਹਨ। ਇਸ ਸਟਡੀ ਮੁਤਾਬਕ ਦੇਸ਼ ਦੇ ਲੋਕ ਅਗਲੇ ਪੰਜਾਂ ਸਾਲਾਂ ਵਿੱਚ ਮੌਜੂਦਾ ਸਥਿਤੀ ਦੀ ਤੁਲਨਾ ਨਾਲੋਂ ਖੁਦ ਨੂੰ ਵੱਧ ਖੁਸ਼ ਵੇਖ ਰਹੇ ਹਨ। ਇਸ ਦਾ ਸਿੱਧਾ ਮਤਲਬ ਇਹ ਹੈ ਕਿ ਉਹ ਭਵਿੱਖ ਨੂੰ ਲੈ ਕੇ ਬਹੁਤ ਜ਼ਿਆਦਾ ਆਸਵੰਦ ਅਤੇ ਸੰਤੁਸ਼ਟ ਹਨ।

ਪੜ੍ਹੋ ਇਹ ਵੀ ਖਬਰ - ਕੀ ਨਿੰਬੂ ਤੇ ਸ਼ਹਿਦ ਦੀ ਵਰਤੋਂ ਕਰਨ ਨਾਲ ਸੱਚਮੁੱਚ ਘਟਦਾ ਹੈ ਭਾਰ ਜਾਂ ਨਹੀਂ, ਪੜ੍ਹੋ ਇਹ ਖ਼ਬਰ

ਭਵਿੱਖ ਵਿੱਚ ਮਨੀਪੁਰ, ਅੰਡੇਮਾਨ ਨਿਕੋਬਾਰ ਦੀਪ ਅਤੇ ਗੁਜਰਾਤ ਸਭ ਤੋਂ ਵੱਧ ਖੁਸ਼ ਸੂਬੇ ਹੋਣਗੇ। ਵੱਡੇ ਸੂਬਿਆਂ ਵਿੱਚ ਗੁਜਰਾਤ, ਉੱਤਰਾਖੰਡ ਅਤੇ ਆਂਧਰਾ ਪ੍ਰਦੇਸ਼ ਆਉਂਦੇ ਹਨ। ਇਸ ਪੂਰੀ ਸਟੱਡੀ ਨੂੰ ਲੋਕਾਂ ਦੇ ਕੰਮ ਕਾਜ ਜਿਹੇ ਮੁੱਦਿਆਂ ਜਾਂ ਉਨ੍ਹਾਂ ਦੀ ਆਮਦਨੀ ਅਤੇ ਤਰੱਕੀ ਦੇ ਹਿਸਾਬ ਨੂੰ ਲੈ ਕੇ ਵੀ ਕੀਤੀ ਗਈ ਹੈ। ਉਨ੍ਹਾਂ ਦੀ ਖ਼ੁਸ਼ੀ ਜਾਨਣ ਲਈ ਪਰਿਵਾਰਕ ਸਬੰਧ, ਦੋਸਤਾਂ ਤੇ ਰਿਸ਼ਤੇਦਾਰਾਂ ਨਾਲ ਮੇਲ ਜੋਲ ਬਾਰੇ ਵੀ ਜਾਣਿਆ ਗਿਆ ਹੈ। ਸਰੀਰਕ ਅਤੇ ਮਾਨਸਿਕ ਸਿਹਤ ਵੀ ਖੁਸ਼ੀ ਨਾਲ ਜੁੜੇ ਹੋਏ ਵੱਡੇ ਤੱਥ ਹਨ। ਇਸ ਤੋਂ ਇਲਾਵਾ ਧਾਰਮਿਕ, ਸਮਾਜਿਕ ਅਤੇ ਪਰਉਪਕਾਰ ਦੇ ਮੁੱਦਿਆਂ ਨੂੰ ਵੀ ਇਸ ਸਟੱਡੀ ਵਿਚ ਸ਼ਾਮਲ ਕੀਤਾ ਗਿਆ ਹੈ। ਇਸ ਸਬੰਧੀ ਹੋਰ ਜਾਣਕਾਰੀ ਹਾਸਲ ਕਰਨ ਲਈ ਤੁਸੀਂ ਸੁਣ ਸਕਦੇ ਹੋ ਜਗਬਾਣੀ ਪੌਡਕਾਸਟ ਦੀ ਇਹ ਰਿਪੋਰਟ...

ਪੜ੍ਹੋ ਇਹ ਵੀ ਖਬਰ -  ਕੋਰੋਨਾ ਦੇ ਕਹਿਰ ਤੋਂ ਹੁਣ ਤੱਕ ਬਚਿਆ ਹੋਇਆ ਹੈ ਇਹ ‘ਮਹਾਂਦੀਪ’, ਜਾਣੋ ਕਿਵੇਂ (ਵੀਡੀਓ)


rajwinder kaur

Content Editor

Related News