15 ਸਾਲ ਦੀ ਉਮਰ ’ਚ 80 ਫੀਸਦੀ ਅਪਾਹਜ ਹੋਈ ‘ਪੂਜਾ ਸ਼ਰਮਾ’ ਅੱਜ ਬੱਚਿਆਂ ਲਈ ਬਣ ਰਹੀ ਹੈ ਪ੍ਰੇਰਣਾ
Monday, Jul 13, 2020 - 02:04 PM (IST)
ਪੂਜਾ ਸ਼ਰਮਾ
ਚੁਣੌਤੀਆਂ ਅਤੇ ਮੁਸ਼ਕਿਲਾਂ ਬੰਦੇ ਨੂੰ ਹੋਰ ਜ਼ਿਆਦਾ ਮਜ਼ਬੂਤ ਬਣਾਉਂਦੀਆਂ ਹਨ ਅਤੇ ਉਸ ਦੀ ਸ਼ਖ਼ਸੀਅਤ ਵਿਚ ਵੀ ਨਿਖਾਰ ਲਿਆਉਂਦੀਆਂ ਹਨ। ਸੰਘਰਸ਼ ਤੋਂ ਘਬਰਾਏ ਬਿਨਾਂ, ਮਜ਼ਬੂਤ ਇਰਾਦੇ ਨਾਲ ਅੱਗੇ ਵਧਣ ਵਾਲਾ ਮਨੁੱਖ ਹਮੇਸ਼ਾ ਸਫ਼ਲਤਾ ਦੇ ਸਿਖ਼ਰ 'ਤੇ ਪਹੁੰਚਦਾ ਹੈ ਅਤੇ ਦੂਜਿਆਂ ਲਈ ਪ੍ਰੇਰਣਾ ਸਰੋਤ ਬਣਦਾ ਹੈ। ਇਸ ਦੀ ਨਿਵੇਕਲੀ ਉਦਾਹਰਣ ਹੈ ਨਵਾਂਸ਼ਹਿਰ ਦੀ ਰਹਿਣ ਵਾਲੀ ਅਧਿਆਪਕ ਪੂਜਾ ਸ਼ਰਮਾ, ਜੋ 80 ਫੀਸਦੀ ਅਪਾਹਜ ਹੈ ਪਰ ਉਨ੍ਹਾਂ ਦੇ ਇਰਾਦੇ ਪੱਕੇ ਹਨ।
ਬੱਚਿਆਂ ਨੂੰ ਪੜਾਉਣ ਦੇ ਨਾਲ-ਨਾਲ ਹੀ ਉਸਦੇ ਲਗਾਤਾਰ ਸਮਾਚਾਰ ਪੱਤਰਾਂ ਵਿੱਚ ਲੇਖ, ਬਹੁਤੀ ਵਾਰ ਸਿੱਖਿਆ ਨਾਲ ਸੰਬੰਧਤ ਪ੍ਰੌਗਰਾਮ ਟੈਲੀਵਿਜ਼ਨ ਅਤੇ ਰੇਡਿਓ ’ਤੇ ਪ੍ਰਸਾਰਿਤ ਕੀਤੇ ਗਏ ਹੈ ਅਤੇ ਹੁਣ ਵੀ ਕੀਤੇ ਜਾ ਰਹੇ ਹਨ। ਪੂਜਾ ਬਹੁਤ ਸਾਰੇ ਲੋਕਾ ਲਈ ਪ੍ਰੇਰਣਾ ਹੈ।
ਇੱਕ ਘਟਨਾ ਨੇ ਬਦਲੀ ਸਾਰੀ ਜ਼ਿੰਦਗੀ
ਪੜ੍ਹਾਈ ਵਿੱਚ ਅੱਵਲ ਰਹਿਣ ਵਾਲੀ ਪੂਜਾ ਸ਼ਰਮਾ ਬਚਪਨ ਤੋਂ ਹੀ ਅਪਾਹਜ ਨਹੀਂ ਸੀ। ਉਨ੍ਹਾਂ ਨਾਲ ਜ਼ਿੰਦਗੀ ਵਿੱਚ ਵਾਪਰੀ ਇੱਕ ਘਟਨਾ ਨੇ ਉਨ੍ਹਾਂ ਦੇ ਜੀਵਨ ਨੂੰ ਸੰਘਰਸ਼ ਪੂਰਨ ਬਣਾ ਦਿੱਤਾ। 1 ਅਕਤੂਬਰ 1976 ਨੂੰ ਪੂਜਾ ਦਾ ਜਨਮ ਨਵਾਂਸ਼ਹਿਰ ਵਿਖੇ ਹੋਇਆ ਸੀ। 10ਵੀਂ ਬੋਰਡ ਪ੍ਰੀਖਿਆ ਤੋਂ 2 ਦਿਨ ਪਹਿਲਾ ਹੀ 13 ਮਾਰਚ 1991 ਦੀ ਰਾਤ ਨੂੰ ਪੂਜਾ ਨਾਲ ਵਾਪਰੀ ਘਟਨਾ ਨੇ ਉਸਦੀ ਪੂਰੀ ਜ਼ਿੰਦਗੀ ਬਦਲ ਕੇ ਰੱਖ ਦਿੱਤੀ। 13 ਮਾਰਚ ਰਾਤ ਨੂੰ ਪੂਜਾ ਨੂੰ ਲਕਵੇ ਦਾ ਅਟੈਕ ਅਇਆ, ਜਿਸ ਨੇ ਉਨ੍ਹਾਂ ਦਾ ਲੱਕ ਤੋਂ ਹੇਠਲਾਂ ਹਿੱਸਾ ਬੇਜਾਨ ਕਰ ਦਿੱਤਾ।
ਕੀ ਪੰਜਾਬ ਦੇ ਲੋਕ 2022 'ਚ ਕੈਪਟਨ ਸਾਹਿਬ ਨੂੰ ਮੁੜ ਬਣਾਉਣਗੇ ਪੰਜਾਬ ਦਾ ਕੈਪਟਨ...?
ਸਵੇਰ ਵੇਲੇ ਉਨ੍ਹਾਂ ਨੂੰ ਸੀ. ਐੱਮ. ਸੀ. ਲੁਧਿਆਣਾ ਦਾਖਲ ਕਰਵਾਇਆ ਗਿਆ ਪਰ ਡਾਕਟਰਾਂ ਦੀ ਸਮਝ ਵਿਚ ਕੁਝ ਨਹੀਂ ਆਇਆ। ਕੁਝ ਦਿਨਾਂ ਤੋਂ ਬਾਅਦ ਉਹ ਘਰ ਵਾਪਸ ਪਰਤ ਆਏ ਅਤੇ ਰਾਤੋਂ ਰਾਤ ਉਨ੍ਹਾਂ ਦੀ ਜ਼ਿੰਦਗੀ ਇੱਕ ਚੰਗੀ ਭਲੀ ਸਿਹਤਮੰਦ ਇਨਸਾਨ ਤੋਂ ਇੱਕ ਅਪਾਹਜ ਦੇ ਰੂਪ ਵਿੱਚ ਬਦਲ ਗਈ। ਮਾਰਚ ਤੋਂ ਅਕਤੂਬਰ ਤੱਕ ਘਰੋਂ ਬਾਹਰ ਰਹਿ ਕੇ ਇਲਾਜ ਕਰਵਾਇਆ ਗਿਆ ਪਰ ਕੋਈ ਫ਼ਰਕ ਨਾ ਪਿਆ।
ਤਿਪਹੀਆ ਸਾਇਕਲ 'ਤੇ ਗਈ ਸਕੂਲ
ਜ਼ਿੰਦਗੀ ਵਿੱਚ ਇਕ ਹੋਈ ਘਟਨਾ ਤੋਂ ਬਾਅਦ ਦੇ ਬਦਲਾਵ ਨੂੰ ਅਪਣਾਉਣ ਲਈ ਆਪਣੇ ਆਪ ਨੂੰ ਬਹੁਤ ਮੁਸ਼ਕਿਲ ਨਾਲ ਤਿਆਰ ਕੀਤਾ ਅਤੇ ਅਕਤੂਬਰ ਮਹੀਨੇ ਵਿੱਚ ਤਿਪਹੀਆ ਸਾਇਕਲ 'ਤੇ ਸਕੂਲ ਜਾਣ ਲੱਗੀ। ਇਹ ਉਹੀ ਕੁੜੀ ਸੀ ਜੋ ਫਰਵਰੀ ਮਹੀਨੇ ਵਿੱਚ ਜਲੰਧਰ ਵਿਖੇ ਜ਼ਿਲਾ ਪੱਧਰੀ ਟੇਬਲ ਟੈਨਿਸ ਦਾ ਮੈਚ ਜਿੱਤ ਕੇ ਆਈ ਸੀ। ਉਸ ਦੀ ਜ਼ਿੰਦਗੀ ਦੀ ਮੁਹਾਰ ਹੀ ਬਦਲ ਗਈ ਪਰ ਉਨ੍ਹਾਂ ਨੇ ਕਦੇ ਵੀ ਹਿਮਤ ਨਹੀਂ ਹਾਰੀ।
ਤਾਲਾਬੰਦੀ ਦੌਰਾਨ ਦਿੱਤੀ ਜਾ ਰਹੀ ਆਨਲਾਈਨ ਸਿੱਖਿਆ ’ਚ ਅਧਿਆਪਕਾਂ ਤੋਂ ਵੀ ਅਹਿਮ ਹੈ ਮਾਪਿਆਂ ਦੀ ਭੂਮਿਕਾ…
ਪੜ੍ਹਾਈ ਨੂੰ ਬਣਾਇਆ ਆਪਣੀ ਤਾਕਤ
ਇਸ ਤਣਾਅ ਭਰੇ ਸਮਾਂ ਨੇ ਨਾ ਸਿਰਫ ਉਨ੍ਹਾਂ ਨੂੰ ਬਲਕਿ ਮਾਤਾ-ਪਿਤਾ ਨੂੰ ਵੀ ਕਾਫ਼ੀ ਪਰੇਸ਼ਾਨ ਕੀਤਾ, ਪਰ ਕਹਿੰਦੇ ਹਨ ਕਿ ਕੁਦਰਤ ਜੇਕਰ ਕਿਸੇ ਕੋਲੋਂ ਕੁਝ ਖੋਹ ਲੈਂਦੀ ਹੈ ਤਾਂ ਉਸ ਨੂੰ ਕੁਝ ਬਖਸ਼ਦੀ ਵੀ ਹੈ। ਹੁਣ ਪੂਜਾ ਨੇ ਆਪਣੇ ਪਰਿਵਾਰ ਦੇ ਨਾਲ ਪੜ੍ਹਾਈ ਨੂੰ ਹੀ ਆਪਣੀ ਤਾਕਤ ਬਣਾਇਆ। ਇਸ ਤੋਂ ਉਸਨੇ ਮੁੜ ਤੋਂ ਦ੍ਰਿੜ੍ਹ ਇੱਛਾ ਸ਼ਕਤੀ ਨਾਲ ਪੜ੍ਹਨਾ ਸ਼ੁਰੂ ਕੀਤਾ ਅਤੇ 10ਵੀਂ ਜਮਾਤ ਵਿੱਚ ਮੈਰਿਟ ਵਿੱਚ ਆਈ। 1990 ਨੂੰ ਆਪਣੇ ਸਕੂਲ ਦੀ 'ਹੈੱਡ ਗਰਲ' ਚੁਣੀ ਜਾਣ ਵਾਲੀ ਕੁੜੀ 1997 ਨੂੰ ਬੀ.ਐੱਲ.ਐੱਮ. ਗਰਲਜ਼ ਕਾਲਜ 'ਚ 'ਬੈਸਟ ਗਰਲ ਆੱਫ ਕਾਲਜ' ਚੁਣੀ ਗਈ ਅਤੇ ਡੀ.ਸੀ. ਨਵਾਂਸ਼ਹਿਰ ਵੱਲੋਂ 26 ਜਨਵਰੀ 1997 ਨੂੰ ਸਨਮਾਨਿਤ ਕੀਤੀ ਗਈ।
ਮਾਨਸੂਨ ਦੇ ਮੌਸਮ ’ਚ ਘੱਟ ਨਾ ਹੋ ਜਾਵੇ ਤੁਹਾਡੀ ਖੂਬਸੂਰਤੀ, ਰੱਖੋ ਇਨ੍ਹਾਂ ਖ਼ਾਸ ਗੱਲਾਂ ਦਾ ਧਿਆਨ
ਕਾਲਜ ਦਾਖਲੇ ਲਈ ਕੀਤਾ ਸੰਘਰਸ਼
ਬੀ.ਐੱਡ. ਦੀ ਪੜ੍ਹਾਈ ਤੋਂ ਬਾਅਦ ਪੂਜਾ ਨੇ ਅੰਗਰੇਜ਼ੀ ਵਿੱਚ ਐੱਮ. ਏ. ਕਰਨ ਦਾ ਫੈਸਲਾ ਲਿਆ। ਇਸ ਲਈ ਉਹ ਸਤੀਸ਼ ਚੰਦਰ ਧਵਨ ਸਰਕਾਰੀ ਕਾਲਜ ਲੁਧਿਆਣਾ ਵਿਖੇ ਰੈਗੂਲਰ ਐੱਮ.ਏ. ਅੰਗਰੇਜ਼ੀ ਕਰਨ ਗਈ। ਉਨ੍ਹਾਂ ਨੂੰ ਉਸ ਸਮੇਂ ਜ਼ਿਆਦਾ ਦੁੱਖ ਲਗਾ, ਜਦੋਂ ਅਪਾਹਜ ਹੋਣ ਕਾਰਣ ਪ੍ਰਿਸੀਪਲ ਵਲੋਂ ਦਾਖਲਾ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ। ਜਿਸ ਪਿੱਛੇ ਕੋਈ ਮੰਦਭਾਵਨਾ ਨਹੀਂ ਸਗੋਂ ਇੰਨੇ ਵੱਡੇ ਕਾਲਜ ਵਿੱਚ ਜਮਾਤਾਂ ਪਾਸ ਕਰਨਾ ਸੀ। ਕਾਲਜ ਵਿੱਚ ਪੜ੍ਹਨ ਤੋਂ ਇਨਕਾਰ ਮਿਲਣੀ ਉਨ੍ਹਾਂ ਲਈ ਵੱਡੀ ਨਿਰਾਸ਼ਾ ਅਤੇ ਗੰਭੀਰ ਚੁਣੌਤੀ ਸੀ ਜਿਸਦਾ ਉਨ੍ਹਾਂ ਨੇ ਡਟ ਕੇ ਮੁਕਾਬਲਾ ਕੀਤਾ। ਉਸਦੀ ਮਜਬੂਤ ਇੱਛਾ ਸ਼ਕਤੀ, ਨਿਮਰਤਾ, ਸਹਿਜ ਅਤੇ ਬਾਦਲੀਲ ਗੱਲਬਾਤ ਨੇ ਉਸ ਦੇ ਦਾਖਲੇ ਲਈ ਪ੍ਰਿੰਸੀਪਲ ਨੂੰ ਇੱਕ ਕਮੇਟੀ ਬਣਾਉਣ ਲਈ ਮਜਬੂਰ ਕੀਤਾ। ਉਹ ਸਾਰੇ ਕਮੇਟੀ ਮੈਂਬਰਾਂ ਦੀ ਅੱਜ ਤੱਕ ਧੰਨਵਾਦੀ ਹੈ, ਜਿਨ੍ਹਾਂ ਦੀ ਸਿਫਾਰਸ਼ 'ਤੇ ਉਸ ਨੂੰ ਦਾਖਲਾ ਦਿੱਤਾ ਗਿਆ। ਉਸਨੇ ਰੋਜ਼ਾਨਾ ਨਵਾਂਸ਼ਹਿਰ ਤੋਂ ਲੁਧਿਆਣੇ ਜਾਕੇ ਵਧੀਆ ਅੰਕਾਂ ਨਾਲ ਐੱਮ.ਏ. ਅੰਗ੍ਰੇਜ਼ੀ ਕਰਕੇ ਆਪਣੀ ਯੋਗਤਾ ਅਤੇ ਦ੍ਰਿੜ੍ਹਤਾ ਸਿੱਧ ਕੀਤੀ।
ਅਪਾਹਜ ਵਿਅਕਤੀਆਂ ਲਈ ਪੜ੍ਹਾਈ ਅਤੇ ਰੁਜ਼ਗਾਰ ਦੇ ਜਾਣੋ ਖ਼ਾਸ ਮੌਕੇ
2001 ਵਿੱਚ ਮਿਲੀ ਸਰਕਾਰੀ ਨੌਕਰੀ
ਇਹ ਉਨ੍ਹਾਂ ਦੀ ਹਿੰਮਤ ਅਤੇ ਮਿਹਨਤ ਦਾ ਹੀ ਨਤੀਜਾ ਸੀ ਕਿ ਉਨ੍ਹਾਂ ਨੂੰ ਸਾਲ 2001 ਵਿੱਚ ਪਹਿਲਾ ਮੈਥ ਮਿਸਟ੍ਰੈਸ ਅਤੇ ਇਸੇ ਸਾਲ ਅੰਗਰੇਜ਼ੀ ਲੈਕਚਰਾਰ ਦੀ ਸਰਕਾਰੀ ਨੌਕਰੀ ਮਿਲੀ। ਸੰਨ 2001 ਤੋਂ ਹੁਣ ਤੱਕ ਸਿੱਖਿਆ ਵਿਭਾਗ ਪੰਜਾਬ ਵਿੱਚ ਬਤੌਰ ਅੰਗਰੇਜ਼ੀ ਲੈਕਚਰਾਰ ਕੰਮ ਕਰ ਰਹੀ ਮੈਡਮ ਪੂਜਾ ਸ਼ਰਮਾ ਨੇ ਬਹੁਤ ਮੱਲਾਂ ਮਾਰੀਆਂ ਹਨ।
ਹਾਸਿਲ ਕੀਤੀਆਂ ਕਈ ਹੋਰ ਡਿਗਰੀਆਂ
ਇਸ ਦੌਰਾਨ ਉਨ੍ਹਾਂ ਨੇ ਐੱਮ.ਐੱਡ, ਐੱਮ.ਏ. ਸੰਸਕ੍ਰਿਤ ਅਤੇ ਐੱਮ.ਫਿਲ ਅੰਗਰੇਜ਼ੀ ਦੀ ਡਿਗਰੀ ਹਾਸਿਲ ਕੀਤੀ। ਉਨ੍ਹਾਂ ਨੇ ਵਿਦਿਆਰਥੀਆਂ ਲਈ ਅੰਗਰੇਜ਼ੀ ਭਾਸ਼ਾ ਵਿੱਚ 11ਵੀਂ ਅਤੇ 12ਵੀਂ ਜਮਾਤ ਲਈ ਕਿਤਾਬਾਂ ਲਿਖੀਆਂ। ਇਨ੍ਹਾਂ ਦੇ ਵਿੱਦਿਆ ਦੇ ਖੇਤਰ ਵਿੱਚ ਯੋਗਦਾਨ ਲਈ ਸੰਨ 2009 ਅਤੇ 2020 ਵਿੱਚ ਗਣਤੰਤਰ ਦਿਵਸ ਮੌਕੇ ਸਨਮਾਨ ਕੀਤਾ ਗਿਆ। ਮੈਡਮ ਪੂਜਾ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੂਸਾਪੁਰ ਵਿੱਚ ਕਰੀਬ ਇੱਕ ਸਾਲ ਤੋਂ ਵੱਧ ਬਤੌਰ ਆਫਿਸ਼ਏਟਿੰਗ ਪ੍ਰਿੰਸੀਪਲ ਦੀ ਸੇਵਾ ਵੀ ਨਿਭਾਈ।
ਵਿਆਹ ਤੋਂ ਬਾਅਦ ਪਹਿਲੀ ਸਵੇਰ ਲਾੜੀ ਦੇ ਮਨ ਵਿਚ ਆਉਂਦੇ ਹਨ ਇਹ ਖ਼ਿਆਲ…
ਹਰ ਮੁਸ਼ਕਲ ਦਾ ਕੀਤਾ ਡਟ ਕੇ ਸਾਹਮਣਾ
ਪੂਜਾ ਦਾ ਇਹ ਗੁਣ ਹੈ ਕਿ ਉਨ੍ਹਾਂ ਨੇ ਨਾ ਕੇਵਲ ਸਰੀਰਿਕ ਸਗੋਂ ਮਾਨਸਿਕ ਮੁਸ਼ਕਲਾਂ ਦਾ ਵੀ ਡਟ ਕੇ ਸਾਹਮਣਾ ਕੀਤਾ। ਅੱਜ ਵੀ ਇਨ੍ਹਾਂ ਨੂੰ ਕਈ ਲੋਕਾਂ ਦੀ ਸੌੜੀ ਮਾਨਸਿਕਤਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਕਰਕੇ ਉਹ ਕਿਸੇ ਨੂੰ ਪ੍ਰਤੀਕਿਰਿਆ ਦੇਣ ਦੀ ਥਾਂ ਚੁੱਪ ਰਹਿਣ ਵਿੱਚ ਅਤੇ ਕੁੱਝ ਕਰਕੇ ਦਿਖਾਉਣ ਵਿੱਚ ਵਿਸ਼ਵਾਸ ਰੱਖਦੀ ਹੈ।