ਪੁਲਸ ਵਿਚ ਭਰਤੀ ਹੋਣ ਦੇ ਚਾਹਵਾਨ ਨੌਜਵਾਨ ਮੁੰਡੇ-ਕੁੜੀਆਂ ਲਈ ਖ਼ਾਸ ਖ਼ਬਰ

Friday, Sep 04, 2020 - 06:23 PM (IST)

ਪੁਲਸ ਵਿਚ ਭਰਤੀ ਹੋਣ ਦੇ ਚਾਹਵਾਨ ਨੌਜਵਾਨ ਮੁੰਡੇ-ਕੁੜੀਆਂ ਲਈ ਖ਼ਾਸ ਖ਼ਬਰ

ਪ੍ਰੋ. ਜਸਵੀਰ ਸਿੰਘ
7743029901      
         

ਹਰ ਨੌਜਵਾਨ ਆਪਣੇ ਸੁਨਹਿਰੀ ਭਵਿੱਖ ਦੀ ਇੱਛਾ ਰੱਖਦਾ ਹੈ। ਉਸ ਇੱਛਾ ਨੂੰ ਪੂਰਨ ਲਈ ਹੱਥ-ਪੈਰ ਮਾਰਦਾ ਹੈ। ਨੁਕਤਾ ਇਹ ਹੈ ਕਿ ਜਿਸ ਨੂੰ ਜਿਨਾਂ ਗਿਆਨ ਹੁੰਦਾ ਹੈ ਉਹ ਉਨ੍ਹਾਂ ਹੀ ਅੱਗੇ ਵੱਧ ਸਕਦਾ ਹੈ। ਜ਼ਿੰਦਗੀ ਵਿਚ 'ਉੱਦਮ' ਕਰਨਾ ਤੇ ਆਪੇ ਨੂੰ ਵਾਚਦੇ ਰਹਿਣਾ ਬੜਾ ਜ਼ਰੂਰੀ ਹੈ। ਇਉਂ ਜਿੱਥੇ ਨਵੇਂ ਕਾਰਜਾਂ ਵਿਚ ਪ੍ਰਭਾਵਸ਼ਾਲੀ ਵਾਧਾ ਹੁੰਦਾ ਹੈ ਉੱਥੇ ਹੀ ਉਨ੍ਹਾਂ ਵਿਚਲੀ ਸਾਰਥਿਕ ਹੋਣੀ ਵੀ ਗੋਲਣਯੋਗ ਹੋ ਨਿਬੜਦੀ ਹੈ। ਪੰਜਾਬ ਵਿਚ ਆਮ ਮਸ਼ਹੂਰ ਹੈ ਕਿ ਸਰਕਾਰੀ ਨੌਕਰੀ ਦੀ ਆਪਣੀ ਠੁੱਕ ਹੁੰਦੀ ਹੈ। ਆਓ ! ਅੱਜ ਸਰਕਾਰੀ ਮਹਿਕਮੇ 'ਪੁਲਸ' ਵਿਚ ਭਰਤੀ ਬਾਰੇ ਜਾਣੀਏ.....

ਪੈਸੇ ਦੇ ਮਾਮਲੇ ’ਚ ‘ਕੰਜੂਸ’ ਹੋਣ ਦੇ ਨਾਲ-ਨਾਲ ‘ਗੁੱਸੇ’ ਵਾਲੇ ਹੁੰਦੇ ਹਨ ਇਸ ਅੱਖਰ ਦੇ ਲੋਕ

'ਪੁਲਸ' ਤੋਂ ਭਾਵ ‘ਪਬਲਿਕ ਅਫ਼ਸਰ ਫਾਰ ਲੀਗਲ ਇਨਵੈਸਟੀਗੇਸ਼ਨਸ ਐਂਡ ਕਰੀਮਿਨਲ ਐਮਰਜੈਂਸੀਜ਼’ ਹੈ। ਜਿਸ ਦਾ ਕੰਮ ਰਾਜ ਵਿਚ ਕਾਨੂੰਨ ਬਣਾਈ ਰੱਖਣਾ ਹੁੰਦਾ ਹੈ। ਪੰਜਾਬ ਪੁਲਸ 1861 ਵਿਚ ਆਪਣੀ ਹੋਂਦ ਅਖਤਿਆਰ ਕਰਦੀ ਹੈ ਅਤੇ ਇਸ ਦਾ ਮੁੱਖ ਦਫ਼ਤਰ ਚੰਡੀਗੜ੍ਹ ਵਿਖੇ ਹੈ। ਪੁਲਸ ਦੀ ਭਰਤੀ ਤਿੰਨ ਵਿਭਾਗਾਂ: ਕੇਂਦਰ ਸਰਕਾਰ ਵਲੋਂ ਭਰਤੀ (ਸੀ.ਆਰ.ਪੀ.), ਰੇਲਵੇ ਵਿਭਾਗ ਵਲੋਂ ਭਰਤੀ (ਆਰ.ਪੀ.ਐੱਸ.) ਅਤੇ ਵੱਖ-ਵੱਖ ਪ੍ਰਾਂਤਕ ਸਰਕਾਰਾਂ ਵਲੋਂ ਭਰਤੀ ਕੀਤੀ ਜਾਂਦੀ ਹੈ।

ਹੁਣ ਜੇਕਰ ਮੁੱਖ ਨੁਕਤੇ ਵੱਲ ਵਧੀਏ ਤਾਂ ਪੰਜਾਬ ਪੁਲਸ ਵਿਚ ਭਰਤੀ ਲਈ ਉਮੀਦਵਾਰ ਦੀ 12ਵੀਂ ਦੀ ਪ੍ਰਤੀਸ਼ਤ, ਨਿਸ਼ਚਿਤ ਉਮਰ ਹੱਦ ਅਤੇ ਨਿਯਮਿਤ ਕੱਦ ਵੇਖਿਆ ਜਾਂਦਾ ਹੈ। ਮਸਲਨ, ਉਮੀਦਵਾਰ ਦੇ ਪੋਸਟ ਮੈਟ੍ਰਿਕ ਵਿਚੋਂ ਜਿੰਨੀ ਜ਼ਿਆਦਾ ਫੀਸਦੀ ਹੋਵੇਗੀ, ਜਿੰਨ੍ਹਾਂ ਕੱਦ ਹੋਵੇਗਾ, ਉਨ੍ਹੀ ਆਸਾਨੀ ਨਾਲ ਭਰਤੀ ਹੋ ਸਕੇਗਾ।

ਕੀ ਤੁਸੀਂ ਵੀ ਆਪਣੇ ਖਾਣੇ ਨੂੰ ਸਵਾਦ ਬਣਾਉਣਾ ਚਾਹੁੰਦੇ ਹੋ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ

ਕੁੱਝ ਜ਼ਰੂਰੀ ਨੁਕਤੇ :
1) ਪੁਲਸ ਭਰਤੀ ਵਿਚ ਕੁਲ 30 ਅੰਕ ਨਿਯਤ ਕੀਤੇ ਗਏ ਹਨ।
2) 15 ਨੰਬਰ 12ਵੀਂ ਦੀ ਫੀਸਦੀ ਦੇ ਆਧਾਰ 'ਤੇ ਅਤੇ 15 ਨੰਬਰ ਕੱਦ ਦੇ ਆਧਾਰ 'ਤੇ ਦਿੱਤੇ ਜਾਂਦੇ ਹਨ।
3) ਉਕਤ ਉਮੀਦਵਾਰਾਂ ਨੂੰ ਨਿਰਧਾਰਤ ਦੌੜ, ਲੌਂਗ ਜੰਪ (ਲੰਮੀ ਛਾਲ) ਅਤੇ ਹਾਈ ਜੰਪ (ਉੱਚੀ ਛਾਲ) ਵਿਚੋਂ ਵੀ ਪਾਸ ਹੋਣਾ ਜ਼ਰੂਰੀ ਹੁੰਦਾ ਹੈ।
4) ਆਖ਼ਰ, ਸਖ਼ਤ ਮੈਡੀਕਲ ਪ੍ਰਕਿਰਿਆ ਵਿਚੋਂ ਲੰਘਣਾ ਲਾਜ਼ਮੀ ਹੁੰਦਾ ਹੈ।
5) ਯਾਦ ਰਹੇ ਕਿ ਮੌਜੂਦਾ ਨਿਯਮਾਂ ਅਨੁਸਾਰ ਪੁਲਸ ਭਰਤੀ ਲਈ ਨਾ ਤਾਂ ਕੋਈ ਐਂਟਰੈਸ ਟੈਸਟ ਹੀ ਲਿਆ ਜਾਂਦਾ ਹੈ ਅਤੇ ਨਾ ਹੀ ਇੰਟਰਵਿਊ ਹੁੰਦੀ ਹੈ।

ਕਿਤੇ ਤੁਹਾਡਾ ਜੀਵਨ ਸਾਥੀ ਤੁਹਾਨੂੰ ਤਾਂ ਨਹੀਂ ਬੋਲ ਰਿਹਾ ਇਹ ਝੂਠ, ਤਾਂ ਹੋ ਜਾਵੋ ਸਾਵਧਾਨ

● ਹੁਣ ਤੱਕ ਨਿਯਮਾਂ ਅਨੁਸਾਰ ਵਿਸ਼ੇਸ਼ ਨੁਕਤੇ : -

1) ਉਮੀਦਵਾਰ ਘੱਟੋ ਘੱਟ 12ਵੀਂ, ਕਿਸੇ ਮਾਨਤਾ ਪ੍ਰਾਪਤ ਬੋਰਡ ਤੋਂ ਪਾਸ ਹੋਵੇ। ਉਸ ਨੇ ਪੰਜਾਬੀ ਵਿਸ਼ਾ ਪੜ੍ਹਿਆ ਹੋਵੇ।
2) ਮੁੰਡਿਆਂ ਦਾ ਕੱਦ ਘੱਟੋ ਘੱਟ 5 ਫੁੱਟ, ਸੱਤ ਇੰਚ ਅਤੇ ਕੁੜੀਆਂ ਦਾ ਕੱਦ 5 ਫੁੱਟ, ਤਿੰਨ ਇੰਚ ਹੋਣਾ ਚਾਹੀਦਾ ਹੈ।
3) ਮੁੰਡਿਆਂ ਲਈ ਨਿਯਮ ਹੈ ਕਿ ਉਨ੍ਹਾਂ ਨੇ 1600 ਮੀਟਰ ਦੌੜ 6 ਮਿੰਟ, 30 ਸੈਕਿੰਡ ਵਿਚ ਪੂਰੀ ਕਰਨੀ ਹੁੰਦੀ ਹੈ। ਜਦ ਕਿ ਕੁੜੀਆਂ ਲਈ 800 ਮੀਟਰ ਰੇਸ ਚਾਰ ਮਿੰਟ ਵਿਚ ਪੂਰੀ ਕਰਨ ਦਾ ਕਾਇਦਾ ਹੈ। ਜਿਸ ਲਈ ਸਿਰਫ਼ ਇਕੋ ਮੌਕਾ ਦਿੱਤਾ ਜਾਂਦਾ ਹੈ।
4) ਮੁੰਡਿਆਂ ਲਈ ਲੰਮੀ ਛਾਲ (ਲੌਂਗ ਜੰਪ) 3.80 ਮੀਟਰ ਹੁੰਦਾ ਹੈ। ਜਦਕਿ ਕੁੜੀਆਂ ਨੇ 3 ਮੀਟਰ ਲੰਮੀ ਛਾਲ ਲਾਉਣੀ ਹੁੰਦੀ ਹੈ। ਜਿਸ ਲਈ ਮੁੰਡੇ-ਕੁੜੀਆਂ ਨੂੰ ਤਿੰਨ ਤਿੰਨ ਮੌਕੇ ਦਿੱਤੇ ਜਾਂਦੇ ਹਨ।
5) ਮੁੰਡਿਆਂ ਨੇ ਉੱਚੀ ਛਾਲ (ਹਾਈ ਜੰਪ) 1.10 ਮੀਟਰ ਅਤੇ ਕੁੜੀਆਂ ਨੇ 0.95 ਮੀਟਰ ਤੱਕ ਉੱਚੀ ਛਾਲ ਲਾਉਣ ਦਾ ਨਿਯਮ ਹੈ। ਮੁੰਡੇ ਕੁੜੀਆਂ ਨੂੰ ਤਿੰਨ ਤਿੰਨ ਮੌਕੇ ਦਿੱਤੇ ਜਾਂਦੇ ਹਨ। 
6) ਯਾਦ ਰਹੇ ਕਿ ਇਨ੍ਹਾਂ ਸਾਰੇ ਈਵੈਂਟਸ ਵਿਚੋਂ ਪਾਸ ਹੋਣ 'ਤੇ ਅਗਲੇ ਪ੍ਰੋਸੈਸ ਵਿਚ ਭਾਗ ਲੈ ਸਕਣ ਦੇ ਯੋਗ ਹੋ ਸਕਦੇ ਹੋ। 
7) ਜੇਕਰ ਮੁੰਡਿਆਂ ਦੇ ਕੱਦ ਨੂੰ ਮੁੱਖ ਰੱਖਦਿਆਂ 15 ਅੰਕਾਂ ਵਿਚੋਂ ਨੰਬਰਾਂ ਦੀ ਗੱਲ ਕਰੀਏ ਤਾਂ 5 ਫੁੱਟ, 07 ਇੰਚ ਨੂੰ 10 ਅੰਕ, 5ਫੁੱਟ, 08 ਇੰਚ ਨੂੰ 11 ਅੰਕ ਇਉਂ ਇਕ ਫੁੱਟ ਵੱਧਣ ਨਾਲ ਇਕ ਅੰਕ ਵੱਧ ਮਿਲਣ ਦਾ ਨਿਯਮ ਹੈ। ਜੋ ਨੌਜਵਾਨ ਛੇ ਫੁੱਟ ਜਾਂ ਇਸ ਤੋਂ ਵੱਧ ਦਾ ਹੋਵੇਗਾ ਉਸ ਨੂੰ 15/15 ਅੰਕ ਮਿਲ ਜਾਣਗੇ।

ਸਿਹਤਮੰਦ ਰਹਿਣ ਲਈ ਆਪਣੇ ਖਾਣੇ 'ਚ ਸ਼ਾਮਲ ਕਰੋ ਇਹ ਚੀਜ਼ਾਂ, ਤੇਜ਼ੀ ਨਾਲ ਘਟੇਗਾ ਮੋਟਾਪਾ

8) ਕੁੜੀਆਂ ਲਈ ਕੱਦ ਅਨੁਸਾਰ ਅੰਕਾਂ ਵਿਚ 5 ਫੁੱਟ, 3ਇੰਚ ਲਈ 10 ਅੰਕ ਹਨ। ਇਸੇ ਤਰ੍ਹਾਂ ਕ੍ਰਮਵਾਰ ਇਕ ਇੰਚ ਤੇ ਇਕ ਅੰਕ ਵੱਧਣਗੇ। ਆਖ਼ਰ ਜਿਸ ਕੁੜੀ ਦਾ ਕੱਦ 5 ਫੁੱਟ, 08 ਇੰਚ ਜਾਂ ਇਸ ਤੋਂ ਵੱਧ ਹੋਵੇਗਾ, ਉਸ ਨੂੰ 15/15 ਨੰਬਰ ਪ੍ਰਾਪਤ ਹੁੰਦੇ ਹਨ।
9) ਹੁਣ ਜੇਕਰ 12ਵੀਂ ਜਮਾਤ ਦੇ ਅੰਕਾਂ ਨੂੰ ਆਧਾਰ ਬਣਾਕੇ; ਦਿੱਤੇ ਜਾਣ ਵਾਲੇ ਅੰਕਾਂ ਦੀ ਗੱਲ ਕਰੀਏ ਤਾਂ 12ਵੀਂ ਵਿਚੋਂ 40% ਅੰਕ ਪ੍ਰਾਪਤ ਕਰਨ ਵਾਲੇ ਉਮੀਦਵਾਰ ਨੂੰ 10 ਅੰਕ, 50% ਅੰਕ ਲੈਣ ਵਾਲੇ ਨੂੰ 11 ਅੰਕ ਮਿਲਦੇ ਹਨ। ਇਉਂ ਹੀ 10% ਵੱਧਣ ਨਾਲ ਇਕ ਨੰਬਰ ਦੇ ਜੁੜਨ ਦਾ ਨਿਯਮ ਲਾਗੂ ਹੁੰਦਾ ਹੈ। ਅੰਤ, 80% ਅੰਕ ਲੈਣ ਵਾਲਾ ਉਮੀਦਵਾਰ 15/15 ਨੰਬਰ ਲੈਂਦਾ ਹੈ।
10) ਸਿਪਾਹੀ ਦੀ ਭਰਤੀ ਲਈ ਉਮਰ 18 ਸਾਲ ਤੋਂ 25 ਸਾਲ ( ਜਨਰਲ ਸ਼੍ਰੇਣੀ ), 18 ਤੋਂ 28 ਸਾਲ ( ਪੱਛੜੀਆਂ ਸ਼੍ਰੇਣੀਆਂ ) ਅਤੇ 18 ਤੋਂ 30 ਸਾਲ ( ਅਨੁਸੂਚਿਤ ਜਾਤੀਆਂ) ਲਈ ਨਿਸ਼ਚਿਤ ਹੈ।

ਬਿਊਟੀ ਟਿਪਸ: ਚਿਹਰੇ ’ਤੇ ਹੋਣ ਵਾਲੀਆਂ ਫਿਣਸੀਆਂ ਤੇ ਕਿੱਲਾਂ ਦੀ ਸਮੱਸਿਆ ਨੂੰ ਖ਼ਤਮ ਕਰ ਦੇਣਗੇ ਇਹ ਨੁਸਖ਼ੇ

● ਭਰਤੀ ਸੰਬੰਧੀ ਲੋੜੀਂਦੇ ਦਸਤਾਵੇਜ਼ :-
1) 12ਵੀਂ ਜਮਾਤ ਦਾ ਸਰਟੀਫਿਕੇਟ
2) ਚਰਿੱਤਰ (ਕਰੈਕਟਰ) ਸਰਟੀਫਿਕੇਟ ( ਸਕੂਲ ਵਲੋਂ )
3) ਚਰਿੱਤਰ ਸਰਕਾਰ ( ਸਰਪੰਚ ਜਾਂ ਐੱਮ.ਸੀ. ਤੋਂ ਅਟੈਸਟਡ)
4) ਨੋ-ਕਲੇਮ ਸਰਟੀਫਿਕੇਟ
5) ਕੁਆਰੇ ਹੋਣ ਦਾ (ਅਨ-ਮੈਰਿਡ) ਸਰਟੀਫਿਕੇਟ
6) ਜਾਤੀ (ਕਾਸਟ) ਸਰਟੀਫਿਕੇਟ
7) ਰਹਿਣ-ਬਸੇਰੇ ਭਾਵ ਰੈਜ਼ੀਡੈਂਸਲ ਸਰਟੀਫਿਕੇਟ
8) ਆਧਾਰ ਕਾਰਡ
9) ਐਂਟਰੀ ਫਾਰਮ ਦਾ ਪ੍ਰਿੰਟ ਆਊਟ
10) ਉਮੀਦਵਾਰ ਦੀਆਂ ਫੋਟੋਆਂ।

ਪਿਆਰੇ ਪਾਠਕੋ ! ਵਿਚਾਰਨਯੋਗ ਹੈ ਕਿ ਉਕਤ ਨਿਯਮ, ਹੁਣ ਤੱਕ ਦੀਆਂ ਹੋਈਆਂ ਭਰਤੀਆਂ ਨੂੰ ਆਧਾਰ ਬਣਾਕੇ ; ਦੱਸੇ ਗਏ ਹਨ। ਤੁਸੀਂ ਨਵੀਆਂ ਭਰਤੀਆਂ ਦੇ ਅਪਡੇਟ ਜਾਨਣ ਲਈ Punjabpolice.gov.in (ਪੰਜਾਬ ਪੁਲਸ) ਦੀ ਵੈੱਬਸਾਈਟ 'ਤੇ ਲਾਗਿਨ ਕਰ ਸਕਦੇ ਹੋ।

ਇਨ੍ਹਾਂ ਰਾਸ਼ੀਆਂ ਦੇ ਲੋਕ ਹੁੰਦੇ ਨੇ ਖ਼ੂਬਸੂਰਤ, ਈਮਾਨਦਾਰ ਅਤੇ ਰੋਮਾਂਟਿਕ, ਜਾਣੋ ਆਪਣੀ ਰਾਸ਼ੀ ਦੀ ਖ਼ਾਸੀਅਤ

ਜਾਂਦੇ-ਜਾਂਦੇ ਇਹੀ ਕਹਿਣਾ ਲਾਜ਼ਮੀ ਜਾਪਦਾ ਹੈ ਕਿ ਉਮੀਦਵਾਰ ਆਪਣਾ ਅਪਡੇਟਡ ਬਾਇਓਡਾਟਾ ( ਰਿਜ਼ੀਊਮ ) ਤਿਆਰ ਰੱਖਣ। ਭਰਤੀ ਵਿਚ ਸ਼ਾਮਲ ਹੋਣ ਲਈ ਅਪਲਾਈ ਕਰਨ ਵਾਸਤੇ ਨਿਯਤ ਕੀਤੇ ਅਸਲ ਦਸਤਾਵੇਜ਼ਾਂ ਸੰਭਾਲ ਕੇ ਰੱਖਣ, ਉਨ੍ਹਾਂ ਦੀਆਂ ਦੋ-ਦੋ ਫੋਟੋ-ਕਾਪੀਆਂ ਕਰਵਾ ਕੇ; ਅਟੈਸਟਡ ਕਰਵਾ ਲੈਣ। ਇਸੇ ਨਾਲ ਆਪਣਾ ਈਮੇਲ ਅਕਾਊਂਟ ਅਤੇ ਇਕ ਮੋਬਾਇਲ ਨੰਬਰ ਨਿਸ਼ਚਿਤ ਤੌਰ 'ਤੇ ਚਲਦਾ ਹੋਣ ਨੂੰ ਯਕੀਨੀ ਬਣਾਉਣ। ਤਾਂਕਿ ਪੁਲਸ ਭਰਤੀ ਸੰਬੰਧੀ ਪੂਰੀ ਜਾਣਕਾਰੀ ਨੱਥੀ ਕੀਤੇ ਗਏ ਈਮੇਲ ਅਤੇ ਸੰਪਰਕ ਨੰਬਰ 'ਤੇ ਮਿਲਦੀ ਰਹੇ। ਜ਼ਿਕਰਯੋਗ ਹੈ ਕਿ ਉਮੀਦਵਾਰ ਆਪਣੇ ਦਸਤਾਵੇਜ਼ਾਂ ਦੀ ਇਕ ਕਾਪੀ ਈਮੇਲ 'ਤੇ ਵੀ ਸੰਭਾਲਣ ਤਾਂਕਿ ਲੋੜ ਪੈਣ 'ਤੇ ਵਿਚਾਰੀ ਜਾ ਸਕੇ।

ਜਦੋਂ ਤੁਸੀਂ ਆਪਣਾ ਮਨ ਇਕਾਗਰ ਕਰ ਲੈਂਦੇ ਹੋ ਅਤੇ ਆਪਣਾ ਨਿਸ਼ਾਨਾ ਮਿੱਥ ਲੈਂਦੇ ਹੋ। ਫਿਰ ਕਦਮ-ਦਰ-ਕਦਮ ਆਪਣੀ ਮੰਜ਼ਲ ਸਰ ਕਰਨ ਲਈ ਕੀਤੇ ਯਤਨ, ਤੁਹਾਨੂੰ ਤੁਹਾਡੇ ਮਿੱਥੇ ਨਿਸ਼ਾਨੇ 'ਤੇ ਪਹੁੰਚਾ ਦਿੰਦੇ ਹਨ। ਜੇਕਰ ਲੋੜ ਹੈ ਤਾਂ ਬਸ ਸਖ਼ਤ ਮਿਹਨਤ ਦੇ ਨਾਲ ਨਾਲ ਸੁਚੇਤ ਰਹਿਣ ਦੀ।


author

rajwinder kaur

Content Editor

Related News