ਸਾਡਾ ਭਾਰਤ ਬਹੁ-ਧਰਮੀ ਦੇਸ਼ ਹੋ ਕੇ ਵੀ ਬਹੁ-ਅੰਧਵਿਸ਼ਵਾਸੀ ਕਿਉਂ ਬਣ ਗਿਆ..?
Monday, Oct 26, 2020 - 10:30 AM (IST)
ਸਾਡਾ ਭਾਰਤ ਦੇਸ਼ ਮਹਾਨ ਹੈ ਜਾਂ ਸਾਡੇ ਸਮਾਜ ਦੇ ਲੋਕਾਂ ਨੇ ਮਹਾਨ ਬਣਾ ਦਿੱਤਾ। ਅਸੀਂ ਤੁਸੀਂ ਅਕਸਰ ਹੀ ਸੁਣਦੇ ਆ ਰਹੇ ਹਾਂ ਕਿ ਸਾਡੇ ਭਾਰਤ ਦੇਸ਼ ਵਿੱਚ ਹਰੇਕ ਧਰਮ ਹਰੇਕ ਜਾਤੀਂ ਦੇ ਲੋਕ ਰਹਿੰਦੇ ਹਨ। ਜੇਕਰ ਇਸ ਭਾਰਤ ਦੇਸ਼ ਨੂੰ ਬਹੁ-ਧਰਮੀ ਦੇਸ਼ ਜਾਂ ਬਹੁ-ਜਾਤੀਂ ਦੇਸ਼ ਕਿਹਾ ਜਾਵੇ ਤਾਂ ਵੀ ਕੋਈ ਦੋ ਰਾਏ ਨਹੀਂ ਹੋਵੇਂਗੀ। ਪਰ ਜਿਵੇਂ ਜਿਵੇਂ ਦੇਸ਼ ਦਾ ਪਸਾਰ ਹੁੰਦਾ ਗਿਆ ਭਾਵ ਵਿਕਾਸ ਹੁੰਦਾ ਗਿਆ, ਸਾਡੇ ਦੇਸ਼ ਦੇ ਲੋਕਾਂ ਦਾ ਧਰਮ ਅਤੇ ਧਰਮੀ ਲੋਕਾਂ ਦੇ ਉੱਤੇ ਵਿਸ਼ਵਾਸ਼ ਵੀ ਗੂੜਾ ਤੇ ਅੱਟਲ ਹੁੰਦਾ ਗਿਆ। ਕਈ ਵਾਰੀ ਇੰਝ ਪ੍ਰਤੀਕ ਹੁੰਦਾ ਹੈ, ਜਿਵੇਂ ਇਸ ਅੰਨ੍ਹੇ ਵਿਸ਼ਵਾਸ਼ ਨੇ ਸਾਡੇ ਭਾਰਤੀ ਲੋਕਾਂ ਦਾ ਜਿਵੇਂ ਦਿਮਾਗ਼ੀ ਸੰਤੁਲਨ ਹੀ ਵਿਗਾੜ ਦਿੱਤਾ ਹੋਵੇਂ।
ਪੜ੍ਹੋ ਇਹ ਵੀ ਖਬਰ - ਰੋਗਾਂ ਤੋਂ ਮੁਕਤੀ ਅਤੇ ਧੰਨ ਦੀ ਪ੍ਰਾਪਤੀ ਲਈ ਐਤਵਾਰ ਵਾਲੇ ਦਿਨ ਜ਼ਰੂਰ ਕਰੋ ਇਹ ਉਪਾਅ
ਧਰਮ ਦੇ ਪ੍ਰਚਾਰਕ ਲੋਕਾਂ ਨੂੰ ਵੰਡਦੇ ਹਨ ਆਪੋ-ਆਪਣੇ ਧਰਮ ਦਾ ਗਿਆਨ
ਸਾਡੇ ਭਾਰਤ ਦੇਸ਼ ਮਹਾਨ ਵਿੱਚ ਹਰ ਰੋਜ਼ ਭਾਵੇਂ ਸਵੇਰ ਤੋਂ ਸ਼ਾਮ ਤੱਕ ਧਰਮ ਦੇ ਪ੍ਰਚਾਰਕ ਲੋਕਾਂ ਨੂੰ ਆਪਣੇ ਆਪਣੇ ਧਰਮ ਦਾ ਗਿਆਨ ਵੰਡਦੇ ਰਹਿੰਦੇ ਹਨ, ਜਿਵੇਂ ਗੁਰੂਦੁਵਾਰਿਆ ਤੋਂ ਗੁਰਬਾਣੀ ਦਾ ਪ੍ਰਚਾਰ, ਮਸਜਿਦ ਵਿੱਚੋ ਕੁਰਾਨ ਦਾ ਗਿਆਨ, ਚਰਚ ਵਿੱਚੋ ਬਾਈਬਲ ਦਾ ਗਿਆਨ, ਮੰਦਰਾਂ ਵਿੱਚ ਗੀਤਾ ਦਾ ਗਿਆਨ, ਬਾਕੀ ਬਚੇ ਅਖੌਤੀ ਸਾਧਾਂ ਸੰਤਾਂ ਦੇ ਡੇਰਿਆਂ ਵਿੱਚੋਂ ਪੈਂਦਾ ਹੁੰਦਾ ਨਿੱਤ ਦਾ ਪ੍ਰਚਾਰ ਜਾਂ ਕੋਈ ਨਵਾਂ ਲੋਕ ਮਾਰੂ ਪਖੰਡ। ਤੁਸੀਂ ਆਪਣੇ ਆਪ ਹੀ ਦਿਮਾਗ਼ ਲਗਾਉਣਾ ਜਾਂ ਸੋਚਣਾ ਕਿ ਸਾਡੇ ਦੇਸ਼ ਵਿੱਚ ਹਰ ਰੋਜ਼ ਹੁੰਦੇ ਐਨੇ ਗਿਆਨ ਦੀਆਂ ਗੱਲਾਂ ਜਾਂ ਹਰ ਰੋਜ਼ ਧਰਮ ਦਾ ਪ੍ਰਚਾਰ ਹੋਣ ਨਾਲ ਹੁਣ ਤੱਕ ਤਾਂ ਸਾਡਾ ਭਾਰਤ ਦੇਸ਼ ਸੱਚ ਮੁੱਚ ਇੱਕ ਸਵਾਰਗ ਬਣ ਜਾਣਾ ਚਾਹੀਂਦਾ ਸੀ। ਪਰ ਅਫ਼ਸੋਸ ਨਾਲ ਲਿਖਣਾ ਅਤੇ ਕਹਿਣਾ ਪੈ ਰਿਹਾ ਹੈ ਕਿ ਨਾ ਤੇ ਸਾਡਾ ਭਾਰਤ ਸਵਾਰਗ ਬਣ ਸਕਿਆ ਨਾ ਹੀ ਗਿਆਨਵਾਨ। ਉਲਟਾ ਇਸ ਧਰਮ ਦੀ ਆੜ ਵਿੱਚ ਅੰਧਵਿਸ਼ਵਾਸੀ ਲੋਕ, ਪਖੰਡੀ ਤੇ ਠੱਗਾਂ ਨੇ ਜ਼ਰੂਰ ਇੱਕ ਲੁੱਟਣ ਦਾ ਧੰਦਾ ਬਣਾ ਲਿਆ ।
ਪੜ੍ਹੋ ਇਹ ਵੀ ਖਬਰ - ਰੋਜ਼ਾਨਾ ਖਾਓ ਤਿੰਨ ‘ਖਜੂਰ’, ਬਲੱਡ ਪ੍ਰੈਸ਼ਰ ਨੂੰ ਕਾਬੂ ਕਰਨ ਦੇ ਨਾਲ-ਨਾਲ ਹੋਣਗੇ ਇਹ ਹੈਰਾਨੀਜਨਕ ਫਾਇਦੇ
ਵੱਖ-ਵੱਖ ਧਰਮਾਂ ’ਚ ਰਹਿ ਕੇ ਵੀ ਅਸੀਂ ਨਹੀਂ ਬਣ ਪਾਏ ਧਰਮੀ ਤੇ ਗਿਆਨਵਾਨ
ਅਸੀਂ ਲੋਕ ਐਨੇ ਧਰਮਾਂ ’ਚ ਰਹਿਕੇ ਵੀ ਧਰਮੀ ਤੇ ਗਿਆਨਵਾਨ ਨਾ ਬਣ ਪਾਏ ਪਰ ਅੰਧਵਿਸ਼ਵਾਸੀ ਤੇ ਅੰਨ੍ਹੇ ਭਗਤ ਜ਼ਰੂਰ ਬਣ ਗਏ। ਇਸੇ ਅੰਨੀ ਸ਼ਰਧਾ ਨੇ ਸਾਡੇ ਲੋਕਾਂ ਤੋਂ ਬਹੁਤ ਘਿਰਣਾਉਣੇ ਕਾਰਨਾਮੇ ਕਰਵਾਏ। ਮਨੁੱਖੀ ਬਲੀਆਂ ਦਿਤੀਆਂ ਗਈਆਂ, ਆਰਥਿਕ ਤੇ ਸਰੀਰਕ ਸੋਸ਼ਣ ਹੁੰਦਾ ਰਿਹਾ ਤੇ ਹੋ ਰਿਹਾ ਹੈ। ਬਹੁਤ ਸਾਰੇ ਧਰਮ ਦੇ ਠੇਕੇਦਾਰਾਂ ਨੇ ਇਸ ਧਰਮ ਨੂੰ ਇੱਕ ਹਥਿਆਰ ਦੀ ਤਰਾਂ ਵਰਤਿਆ ਤੇ ਲੋਕਤੰਤਰ ਦਾ ਘਾਣ ਕੀਤਾ ਹੈ। ਅਸਲੀਅਤ ਵਿੱਚ ਸਾਡੇ ਗੁਰੂਆਂ ਤੇ ਪੀਰਾਂ ਫ਼ਕੀਰਾਂ, ਰਹਿਬਰਾਂ ਦਾ ਫੁਰਮਾਨ ਅੰਨ੍ਹੀ ਸ਼ਰਧਾ ਜਾਂ ਅੰਨ੍ਹਾ ਵਿਸ਼ਵਾਸ਼ ਨਹੀਂ ਸੀ। ਉਨ੍ਹਾਂ ਦਾ ਫੁਰਮਾਨ ਸੀ ਦੁਨੀਆਂ ਨੂੰ ਸਮਝਣਾ ਤੇ ਇਨਸਾਨੀਅਤ ਵਾਲਾ ਜੀਵਨ ਜਿਊਣਾ। ਦੁਖੀਆ ਦੇ ਦੁੱਖ ਦਰਦ ਵੰਡਾਉਣੇ ,ਮੁਸ਼ਕਿਲ ਘੜੀ ਵਿੱਚ ਇਨਸਾਨੀਅਤ ਤੇ ਇਨਸਾਨ ਦੇ ਨਾਲ ਖੜਨਾ ਪਰ ਅਸੀਂ ਲੋਕ ਕਿੱਥੇ ਜਾ ਕੇ ਖੜ੍ਹੇ? ਧੰਨ, ਦੌਲਤ ਤੇ ਵਕਾਰਾਂ ਵਾਲੇ ਪਾਸੇ।
ਪੜ੍ਹੋ ਇਹ ਵੀ ਖਬਰ - ਜਾਣੋ ਰੋਜ਼ਾਨਾ ਖਾਲੀ ਢਿੱਡ ਕਿਉਂ ਖਾਣੀ ਚਾਹੀਦੀ ਹੈ 'ਸੌਗੀ', ਇਨ੍ਹਾਂ ਬੀਮਾਰੀਆਂ ਦਾ ਜੜ੍ਹ ਤੋਂ ਕਰਦੀ ਹੈ ਇਲਾਜ
ਧਰਮ ਨੂੰ ਸਮਝਦੇ ਹਨ ਪੁਸ਼ਤੀ ਤੇ ਮੁਖਤਿਆਰੀ ਵਾਲ਼ੀ ਜਾਇਦਾਤ
ਧਰਮ ਦੇ ਠੇਕੇਦਾਰਾਂ ਨੇ ਆਪਣੀਆਂ ਜਾਇਦਾਤ ਜ਼ਰੂਰ ਕਰੋੜਾਂ ਅਰਬਾਂ ਵਿੱਚ ਬਣਾ ਲਈਆਂ ਪਰ ਅਸੀਂ ਆਪਣੇ ਧਰਮ ਦੇ ਪ੍ਰਚਾਰ ਨਾਲ 10% ਇਨਸਾਨ ਵੀ ਨਹੀਂ ਬਣ ਸਕੇ। ਉਲਟਾ ਅਪਰਾਧੀ ਤੇ ਹਿੰਸਾਵਾਦੀ ਤੇ ਨਫ਼ਰਤ ਕਰਨ ਵਾਲੇ ਲੋਕ ਹੀ ਪੈਂਦਾ ਕੀਤੇ। ਕੀ ਅਸੀਂ ਤੁਸੀਂ ਬੁਰੇ ਤੇ ਅਪਰਾਧੀ ਲੋਕ ਬਣਾਉਣ ਲਈ ਧਰਮਾਂ ਦਾ ਸਹਾਰਾ ਲੈਂਦੇ ਹਾਂ। ਸਾਡੇ ਬੇਈਮਾਨ ਲੋਕਾਂ ਨੇ ਧਰਮ ਨੂੰ ਆਪਣੀ ਪੁਸ਼ਤੀ ਤੇ ਮੁਖਤਿਆਰੀ ਵਾਲ਼ੀ ਜਾਇਦਾਤ ਸਮਝਕੇ ਸਾਡੇ ਭੋਲ਼ੇ ਭਾਲੇ ਲੋਕਾਂ ਦਾ ਪੂਰੀ ਤਰ੍ਹਾਂ ਦਿਮਾਗ਼ੀ ਤੇ ਸ਼ਰੀਰਕ ਸੋਸ਼ਣ ਰੱਜਕੇ ਕੀਤਾ ਹੈ। ਇਸ ਧਰਮ ਦੀ ਆੜ ਵਿੱਚ ਬਾਲੜੀਆਂ ਨਾਲ਼ ਬਲਾਤਕਾਰ ਹੋਏ, ਧਰਮ ਦੇ ਨਾਮ ਉੱਤੇ ਇਨਸਾਨ ਤੇ ਇਨਸਾਨੀਅਤ ਦਾ ਸ਼ਰੇਆਮ ਕਤਲ ਹੋਇਆ ਪਰ ਅਫ਼ਸੋਸ ਸਾਡੇ ਧਰਮ ਦੇ ਠੇਕੇਦਾਰਾਂ ਨੂੰ ਨਾ ਬਣਦੀਆਂ ਸਜ਼ਾਵਾਂ ਮਿਲੀਆਂ ਤੇ ਨਾ ਕੋਈ ਇਨ੍ਹਾਂ ਪ੍ਰਤੀ ਬਣਦੀ ਕੋਈ ਕਾਰਵਾਈ ਕੀਤੀ। ਇਨਸਾਨੀਅਤ ਨਿਲਾਮ ਹੁੰਦੀ ਗਈ ਤੇ ਜੱਗ ਤਮਾਸ਼ਾ ਵੇਖਦਾ ਰਿਹਾ। ਉਨ੍ਹਾਂ ਦੇ ਕਹਿਣ ਦਾ ਇੱਕ ਅੰਦਾਜ਼ ਜ਼ਰੂਰ ਸੀ, ਆਪਾ ਨੂੰ ਕੀ...? ਪਰ ਆਪਾ ਨੂੰ ਕੀ ਵਾਲੀ ਇਸ ਅੱਗ ਨੇ ਅੱਜ ਸਾਡੇ ਘਰਬਾਰ ਤੇ ਸਾਡੀਆਂ ਧੀਆਂ ਭੈਣਾਂ ਵੀ ਮਹਿਫੂਜ਼ ਨਹੀਂ। ਕਾਰਨ ਇਸ ਅੰਧਵਿਸ਼ਵਾਸੀ ਜੋ ਹੋਏ,ਅੰਨ੍ਹੇ ਭਗਤ ਜੋ ਹੋਏ।
ਪੜ੍ਹੋ ਇਹ ਵੀ ਖਬਰ - ਵਾਸਤੂ ਸ਼ਾਸ਼ਤਰ : ਇਕ ਚੁਟਕੀ ਲੂਣ ਦੀ ਵਰਤੋਂ ਨਾਲ ਤੁਸੀਂ ਹੋ ਸਕਦੈ ਹੋ ‘ਮਾਲਾਮਾਲ’, ਜਾਣੋ ਕਿਵੇਂ
ਵਿਦੇਸ਼ਾਂ ’ਚ ਨਹੀਂ ਕੀਤਾ ਧਰਮਾਂ ਅਤੇ ਜਾਤਾਂ ਦਾ ਭੇਦ-ਭਾਵ
ਸਾਡੇ ਨਾਲੋਂ ਯੂਰਪ ਦੇਸ਼ ਕਿਉਂ ਅੱਗੇ ਹਨ, ਕਿਉਂਕਿ ਉੱਥੇ ਧਰਮਾਂ ਤੇ ਜਾਤਾਂ ਦਾ ਤੇ ਗੋਰੇ ਕਾਲੇ ਰੰਗ ਦਾ ਕੋਈ ਭੇਤ- ਭਾਵ ਨਹੀਂ ਕੀਤਾ ਜਾਂਦਾ। ਯੂਰਪ ਦੇਸ਼ਾਂ ਦੀ ਸੋਚ ਆਪਣੇ ਦੇਸ਼ ਤੇ ਆਪਣੇ ਲੋਕਾਂ ਲਈ ਕੁੱਝ ਕਰਨ ਤੇ ਕੁੱਝ ਵਧੀਆਂ ਦੇਕੇ ਜਾਣ ਦੀ ਸੋਚ ਕੰਮ ਕਰਦੀ ਹੈ ਨਾ ਕਿ ਕਿਸੇ ਘਟੀਆ ਤੇ ਵਿਤਕਰੇ ਵਾਲ਼ੀ ਸੋਚ। ਉਹ ਲੋਕ ਕੁਦਰਤ ਨੂੰ ਭਾਵ ਆਪਣੇ ਆਲੇ ਦੁਆਲੇ ਨੂੰ ਹੀ ਰੱਬ ਮੰਨਦੇ ਹਨ। ਯੂਰਪੀ ਲੋਕਾਂ ਲਈ ਧਰਤੀ ਦੀ ਸਾਂਭ ਸੰਭਾਲ ਰੱਬ ਦੀ ਬੰਦਗ਼ੀ ਹੈ। ਸਾਫ਼ ਸੁਥਰਾ ਖਾਣਾ ਪੀਣਾ ਹੀ ਉਨ੍ਹਾਂ ਲੋਕਾਂ ਲਈ ਰੱਬ ਦਾ ਨਾਮ ਜੱਪਣ ਬਰਾਬਰ ਹੈ। ਯੂਰਪ ਦੇ ਲੋਕ ਇਨਸਾਨ ਤੇ ਇਨਸਾਨੀਅਤ ਨੂੰ ਪਸੰਦ ਕਰਦੇ ਹਨ। ਸਾਰੀਆਂ ਗੱਲਾਂ ਦੀ ਇੱਕ ਗੱਲ ਉੱਥੋਂ ਦੇ ਲੋਕ ਤੇ ਸਰਕਾਰਾਂ ਇਮਾਨਦਾਰ ਹਨ। ਉੱਥੇ ਦੇ ਲੋਕਾਂ ਲਈ ਕਨੂੰਨ ਸਭ ਲਈ ਬਰਾਬਰ ਹੈ। ਉਨ੍ਹਾਂ ਦੀ ਸੋਚ ਦੇ ਨਾਲ-ਨਾਲ ਉੱਥੇ ਦਾ ਕਾਨੂੰਨ ਵੀ ਉੱਚਾ ਤੇ ਸੁੱਚਾ ਹੈ। ਯੂਰਪ ਤੇ ਚੰਗੇ ਲੋਕਾਂ ਦੀ ਸੋਚ ਨੂੰ ਸਲਾਮ ਹੈ।
ਪੜ੍ਹੋ ਇਹ ਵੀ ਖਬਰ - Health tips : ਤੁਸੀਂ ਵੀ ਹੋ ਪਿੱਠ ਦਰਦ ਤੋਂ ਪਰੇਸ਼ਾਨ ਤਾਂ ਪੜ੍ਹੋ ਇਹ ਖ਼ਬਰ, ਦਰਦ ਤੋਂ ਮਿਲੇਗਾ ਹਮੇਸ਼ਾ ਲਈ ਛੁਟਕਾਰਾ
ਭਾਰਤ ਦੇ ਲੋਕ ਜਾਤਾਂ ਅਤੇ ਧਰਮਾਂ ਦੀਆਂ ਗੱਲਾਂ ਛੱਡ ਕੇ ਇਨਸਾਨੀਅਤ ਵਾਲਾ ਜੀਵਨ ਜਿਊਣ
ਸਾਡੇ ਭਾਰਤੀ ਲੋਕਾਂ ਵਿੱਚ ਹੁਣ ਧਰਮ ਦਾ ਪ੍ਰਚਾਰ ਹੋ ਰਿਹਾ ਜਾਂ ਅੰਧਧਰਮੀ ਦਾ। ਜੋ ਵੀ ਧਰਮ ਜਾਂ ਵਿਚਾਰ ਇਨਸਾਨੀਅਤ ਤੇ ਇਨਸਾਨ ਨੂੰ ਖ਼ਤਮ ਕਰਨ ਜਾਂ ਦੁਖ ਪਹੁੰਚਣ ਲਈ ਯੋਗਦਾਨ ਪਾ ਰਹੇ ਹਨ ਮੈਂ ਉਨ੍ਹਾਂ ਨੂੰ ਧਰਮ ਹੀ ਨਹੀਂ ਮੰਨਦਾ। ਨਾ ਉਨ੍ਹਾਂ ਪ੍ਰਚਾਰਕ ਨੂੰ ਕੋਈ ਇਨਸਾਨ ਸਮਝਦਾ ਹਾਂ, ਜੋ ਇਨਸਾਨ ਹੀ ਇਨਸਾਨੀਅਤ ਦਾ ਦੁਸ਼ਮਣ ਹੋਵੇ ਜਾਂ ਇਨਸਾਨੀਅਤ ਲਈ ਖ਼ਤਰਾ ਤੇ ਦੁਸ਼ਮਣ ਪੈਦਾ ਕਰੇ ਜਾਂ ਇਨਸਾਨੀਅਤ ਪ੍ਰਤੀ ਭੜਕਾਉਣ ਵਾਲੇ ਬਿਆਨ ਦੇਣ। ਪਰਮਾਤਮਾ ਅੱਗੇ ਦੁਆਵਾਂ ਕਰਦੇ ਹਾਂ ਕੀ ਮੇਰੇ ਦੇਸ਼ ਭਾਵ ਭਾਰਤ ਦੇ ਲੋਕਾਂ ਨੂੰ ਜਾਤਾਂ ਧਰਮਾਂ ਦੀਆਂ ਗੱਲਾਂ ਛੱਡਕੇ ਇਨਸਾਨੀਅਤ ਤੇ ਇਨਸਾਨ ਲਈ ਜਿਊਣਾ ਆ ਜਾਵੇ, ਸਾਰੇ ਇਨਸਾਨੀਅਤ ਵਾਲਾ ਜੀਵਨ ਜਿਊਣਾ ਸਿੱਖ ਲੈਣ, ਇਹੋ ਹੀ ਦੁਆਂ ਨਾਲ ।
ਗੁਰਪ੍ਰੀਤ ਸਿੰਘ ਜਖਵਾਲੀ
(ਫਤਹਿਗੜ੍ਹ ਸਾਹਿਬ)
ਮੋਬਾਇਲ - 9855036444