ਕਰਨਾਟਕ ਨੂੰ ਸੋਕੇ ਦੀ ਸਮੱਸਿਆ ਤੋਂ ਉਭਾਰਨ ਵਾਲੇ "ਮੈਨ ਆਫ ਪਾਂਡਸ" ਦੀ ਸੁਣੋ ਕਹਾਣੀ (ਵੀਡੀਓ)

Tuesday, Jul 07, 2020 - 02:47 PM (IST)

ਜਲੰਧਰ (ਬਿਊਰੋ) - ਕਹਿੰਦੇ ਹਨ ਜਦੋਂ ਕਿਸੇ ਇਨਸਾਨ ਦਾ ਇਰਾਦਾ ਪੁਖ਼ਤਾ ਹੋਵੇ ਤਾਂ ਖੂਹ ਪੁੱਟਕੇ ਪਾਣੀ ਪੀ ਸਕਦਾ ਹੈ। ਪਰ ਇਸ ਤੋਂ ਵੀ ਅਦਭੁੱਤ ਜਜ਼ਬਾ ਹੈ ਕਰਨਾਟਕ ਦੇ 85 ਸਾਲਾ ਬਜ਼ੁਰਗ ਕਾਮੇਗੌੜਾ ਦਾ। ਇਸ ਬਜ਼ੁਰਗ ਨੇ ਆਪਣੇ ਪਿੰਡ ਨੂੰ ਸੋਕਾ ਮੁਕਤ ਬਣਾਉਣ ਦੀ ਮੁਹਿੰਮ ਛੇੜੀ ਹੋਈ ਹੈ। ਕਾਮੇਗੌੜਾ ਦੁਆਰਾ ਪਿਛਲੇ 35 ਸਾਲਾਂ ਤੋਂ ਆਪਣੇ ਇਲਾਕੇ ਚ "ਜਲ ਸੁਰੱਖਿਅਣ' ਤਹਿਤ ਕਈ ਤਲਾਬ ਪੁੱਟ ਚੁੱਕਾ ਹੈ। ਜਿਸ ਦੇ ਚਲਦਿਆਂ ਉਹ ਆਪਣੇ ਇਲਾਕੇ 'ਚ "ਮੈਨ ਆਫ ਪਾਂਡਸ" ਦੇ ਨਾਂ ਨਾਲ ਮਸ਼ਹੂਰ ਹਨ।

ਮੱਕੀ ਦਾ ਸਮਰਥਨ ਮੁੱਲ ਤੈਅ ਕਰਨਾ ਤੇ ਖਰੀਦਣਾ ਸਰਕਾਰ ਦੀ ਜ਼ਿੰਮੇਵਾਰੀ : ਡਾ ਜੌਹਲ

ਬੀਤੇ ਐਤਵਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਨ ਕੀ ਬਾਤ ਪ੍ਰੋਗਰਾਮ ਵਿਚ ਕਾਮੇਗੌੜਾ ਦੇ ਜਜ਼ਬੇ ਨੂੰ ਸਲਾਮ ਕੀਤਾ। ਇਸ ਸ਼ਾਨਦਾਰ ਮੁਹਿੰਮ ਦੀ ਸ਼ੁਰੂਆਤ ਲਈ ਕਰਨਾਟਕ ਸੜਕ ਪਰਿਵਹਨ ਨਿਗਮ ਨੇ ਕਾਮੇਗੌੜਾ ਨੂੰ ਫਰੀ ਬੱਸ ਸੇਵਾ ਦੀ ਸੌਗਾਤ ਦਿੱਤੀ ਹੈ। 85 ਸਾਲਾ ਕਾਮੇਗੌੜਾ ਨੇ ਹੁਣ ਤੱਕ 16 ਤਲਾਬ ਪੁੱਟੇ ਹਨ। ਬੇਸ਼ੱਕ ਉਨ੍ਹਾਂ ਵੱਲੋਂ ਪੁੱਟੇ ਗਏ ਇਹ ਤਲਾਬ ਛੋਟੇ ਹੋ ਸਕਦੇ ਹਨ ਪਰ ਉਨ੍ਹਾਂ ਦੀ ਹਿੰਮਤ ਅਤੇ ਕੋਸ਼ਿਸ਼ ਬਹੁਤ ਵੱਡੀ ਹੈ। 

ਦੇਸ਼ ਦੀ ਸ਼ਾਨ ਮੁੰਬਈ ਦਾ ਮਸ਼ਹੂਰ ‘ਰਾਇਲ ਓਪੇਰਾ ਹਾਊਸ’

ਦੱਸ ਦੇਈਏ ਕਿ 85 ਸਾਲਾ ਕਾਮੇਗੌੜਾ ਕਰਨਾਟਕ ਦੇ ਮਡਿਆ ਜ਼ਿਲੇ ਦੇ ਦਾਸਤਾਢੋਡੀ ਪਿੰਡ ਵਿੱਚ ਰਹਿੰਦੇ ਹਨ। ਉਨ੍ਹਾਂ ਦਾ ਜਨਮ ਇਕ ਸਾਧਾਰਨ ਕਿਸਾਨ ਪਰਿਵਾਰ ਵਿੱਚ ਹੋਇਆ। ਕਰੀਬ 35 ਸਾਲ ਪਹਿਲਾਂ ਉਨ੍ਹਾਂ ਨੇ ਆਪਣੇ ਪਿੰਡ ਨੂੰ ਸੋਕੇ ਦੀ ਸਮੱਸਿਆ ’ਚੋਂ ਕੱਢਣ ਲਈ ਤਲਾਬ ਪੁੱਟਣੇ ਸ਼ੁਰੂ ਕੀਤੇ ਸਨ। ਉਨ੍ਹਾਂ ਵਲੋਂ ਕੀਤੇ ਜਾ ਰਹੇ ਇਸ ਕੰਮ ਦਾ ਪਹਿਲਾ ਪਹਿਲਾਂ ਲੋਕਾਂ ਵਲੋਂ ਬਹੁਤ ਮਜ਼ਾਕ ਵੀ ਉਡਾਇਆ ਗਿਆ। ਪਰ ਪਿੰਡ ਦੇ ਲੋਕਾਂ ਨੂੰ ਉਨ੍ਹਾਂ ਦੇ ਇਸ ਮਹਾਨ ਕਾਰਜ ਦਾ ਅਹਿਸਾਸ ਉਸ ਸਮੇਂ ਹੋਇਆ, ਜਦੋਂ ਪੂਰਾ ਪਿੰਡ ਸੋਕੇ ਦੀ ਚਪੇਟ ਵਿੱਚ ਆ ਗਿਆ।

ਘਰ ਵਿਚ ਬੱਚਿਆਂ ਨੂੰ ਸਹਿਣਸ਼ੀਲ ਕਿਵੇਂ ਬਣਾਈਏ ?

ਕਾਮੇਗੌੜਾ ਦਾ ਮਕਸਦ ਸਿਰਫ ਤਲਾਬ ਪੁਟਣਾ ਹੀ ਨਹੀਂ ਸੀ, ਸਗੋਂ ਜਲ ਸੁਰੱਖਿਅਣ ਸਦਕਾ ਪਿੰਡ ਨੂੰ ਸੋਕੇ ਤੋਂ ਬਣਾ ਕੇ ਰੱਖਣਾ ਵੀ ਸੀ। ਜ਼ਿਕਰਯੋਗ ਹੈ ਕਿ ਕਾਮੇਗੌੜਾ ਦੇ ਰਸਤੇ ’ਤੇ ਚਲਦੇ ਹੋਏ ਅੱਜ ਕਰਨਾਟਕ ਦੇ ਬਹੁਤ ਸਾਰੇ ਪਿੰਡ ਸੋਕੇ ਦੀ ਸਮੱਸਿਆ ਨਾਲ ਨਜਿੱਠਣ ਲਈ ਇਹੀ ਤਰੀਕਾ ਅਪਣਾ ਰਹੇ ਹਨ। ਇਸ ਕਹਾਣੀ ਦੇ ਸਬੰਧ ਵਿਚ ਹੋਰ ਜਾਣਕਾਰੀ ਹਾਸਲ ਕਰਨ ਲਈ ਤੁਸੀਂ ਸੁਣ ਸਕਦੇ ਹੋ ਜਗਬਾਣੀ ਪਾਡਕਾਸਟ ਦੀ ਇਹ ਰਿਪੋਰਟ...

ਬੀਮਾਰ ਲੋਕਾਂ ਦਾ ਖਾਣਾ ਮੰਨਿਆ ਜਾਂਦਾ ਹੈ 'ਦਲੀਆ', ਜਾਣੋ ਹਰ ਵਿਅਕਤੀ ਲਈ ਕਿਉਂ ਹੈ ਜ਼ਰੂਰੀ


author

rajwinder kaur

Content Editor

Related News