ਖੰਘ ਆਈ ਤਾਂ ਕੋਰੋਨਾ ਹੋਣ ਦੇ ਸ਼ੱਕ 'ਚ ਕੀਤਾ ਹਮਲਾ, ਮੌਤ

Friday, Apr 24, 2020 - 07:37 PM (IST)

ਖੰਘ ਆਈ ਤਾਂ ਕੋਰੋਨਾ ਹੋਣ ਦੇ ਸ਼ੱਕ 'ਚ ਕੀਤਾ ਹਮਲਾ, ਮੌਤ

ਠਾਣੇ - ਮਹਾਰਾਸ਼ਟਰ ਦੇ ਠਾਣੇ ਜ਼ਿਲ੍ਹੇ ਦੇ ਕਲਿਆਣ ਸ਼ਹਿਰ 'ਚ ਕੋਵਿਡ-19 ਮਰੀਜ਼ ਹੋਣ ਦੇ ਸ਼ੱਕ 'ਚ 34 ਸਾਲ ਦੇ ਇੱਕ ਵਿਅਕਤੀ 'ਤੇ ਕੁੱਝ ਲੋਕਾਂ ਨੇ ਹਮਲਾ ਕਰ ਦਿੱਤਾ ਜਿਸ ਕਾਰਣ ਉਹ ਗਟਰ 'ਚ ਡਿੱਗ ਗਿਆ ਅਤੇ ਉਸ ਦੀ ਮੌਤ ਹੋ ਗਈ। ਪੁਲਸ ਨੇ ਦੱਸਿਆ ਕਿ ਇਹ ਘਟਨਾ ਬੁੱਧਵਾਰ ਸਵੇਰੇ ਹੋਈ ਸੀ ਜਦੋਂ ਲਾਕਡਾਊਨ 'ਚ ਗਣੇਸ਼ ਗੁਪਤਾ ਕੁੱਝ ਜ਼ਰੂਰੀ ਸਾਮਾਨ ਖਰੀਦਣ ਲਈ ਆਪਣੇ ਘਰ ਤੋਂ ਬਾਹਰ ਨਿਕਲਿਆ ਸੀ। ਕੁੱਝ ਪੁਲਸ ਕਰਮਚਾਰੀਆਂ ਨੂੰ ਸੜਕ 'ਤੇ ਗਸ਼ਤ ਕਰਦੇ ਦੇਖ ਉਸ ਨੇ ਦੂਜਾ ਰਸਤਾ ਫੜ ਲਿਆ, ਜਿੱਥੇ ਚਲਦੇ ਸਮੇਂ ਉਸਦੇ ਖੰਘਣ ਦੇ ਬਾਅਦ ਕੁੱਝ ਲੋਕਾਂ ਨੇ ਉਸ 'ਤੇ ਹਮਲਾ ਕਰ ਦਿੱਤਾ। ਹਮਲੇ ਦੇ ਕਾਰਣ ਉਹ ਗਟਰ 'ਚ ਡਿੱਗ ਗਿਆ ਅਤੇ ਉਸ ਦੀ ਮੌਤ ਹੋ ਗਈ। ਪੁਲਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਅਤੇ ਹਾਦਸੇ ਕਾਰਣ ਹੋਈ ਮੌਤ ਦਾ ਮਾਮਲਾ ਦਰਜ ਕਰ ਲਿਆ।


author

Inder Prajapati

Content Editor

Related News