ਭਾਰਤ ''ਚ ਬਲਾਤਕਾਰ ਨਾਲੋਂ ਕਿਤੇ ਵੱਧ ਹਨ ‘ਘਰੇਲੂ ਹਿੰਸਾ’ ਦੇ ਮਾਮਲੇ, ਜਾਣੋ ਆਖ਼ਰ ਕਿਉਂ (ਵੀਡੀਓ)

Tuesday, Oct 13, 2020 - 06:05 PM (IST)

ਜਲੰਧਰ (ਬਿਊਰੋ) - ਦੁਨੀਆਂ ਅੰਦਰ ਜਦੋਂ ਵੀ ਕੋਈ ਘਟਨਾ ਵਾਪਰਦੀ ਹੈ ਤਾਂ ਉਸ ਵੇਲੇ ਹੀ ਉਸ ਨਾਲ ਜੁੜੀਆਂ ਜਾਂ ਉਸ ਜਿਹੀਆਂ ਕਈ ਘਟਨਾਵਾਂ ਉੱਭਰਨ ਲੱਗਦੀਆਂ ਹਨ। ਘਟਨਾਵਾਂ ਦੇ ਉੱਭਰ ਜਾਣ ਤੋਂ ਬਾਅਦ ਹੀ ਜਨਤਾ ਦਾ ਸਾਰਾ ਧਿਆਨ ਇਨ੍ਹਾਂ ਵੱਲ ਆਪ ਮੁਹਾਰੇ ਹੋ ਜਾਂਦਾ ਹੈ। ਇਸੇ ਤਰ੍ਹਾਂ ਹੀ ਹਾਥਰਸ ’ਚ ਵਾਪਰੀ ਬਲਾਤਕਾਰ ਦੀ ਘਟਨਾ ਨੇ ਜਨਾਨੀਆਂ ਨਾਲ ਹੋਣ ਵਾਲੀਆਂ ਅਜਿਹੀਆਂ ਘਟਨਾਵਾਂ ਦੇ ਮੁੱਦੇ ਨੂੰ ਮੁੜ ਉਭਾਰਿਆ ਹੈ। ਸੁਆਣੀਆਂ ਨਾਲ ਹੋਣ ਵਾਲੀਆਂ ਘਟਨਾਵਾਂ ’ਚ ਬਲਾਤਕਾਰ ਦੀਆਂ ਘਟਨਾਵਾਂ ਹੀ ਸਭ ਤੋਂ ਵੱਧ ਨਹੀਂ ਹਨ ਸਗੋਂ ਉਨ੍ਹਾਂ ਨੂੰ ਬਲਾਤਕਾਰ ਨਾਲੋਂ ਘਰੇਲੂ ਹਿੰਸਾ ਦਾ ਵੱਧ ਸ਼ਿਕਾਰ ਹੋਣਾ ਪੈਂਦਾ ਹੈ।

ਪੜ੍ਹੋ ਇਹ ਵੀ ਖਬਰ - ਮੰਗਲਵਾਰ ਨੂੰ ਕਰੋ ਇਹ ਖਾਸ ਉਪਾਅ, ਹਮੇਸ਼ਾ ਲਈ ਖੁੱਲ੍ਹ ਜਾਵੇਗੀ ਤੁਹਾਡੀ ਕਿਸਮਤ

ਸੁਆਣੀਆਂ ਨਾਲ ਵਾਪਰਨ ਵਾਲੀਆਂ ਹਰ 3 ਘਟਨਾਵਾਂ ਵਿੱਚੋਂ 1 ਘਟਨਾ ਘਰੇਲੂ ਹਿੰਸਾ ਦੀ ਜ਼ਰੂਰ ਹੁੰਦੀ ਹੈ। ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਦੀ ਕ੍ਰਾਈਮ ਇਨ ਇੰਡੀਆ ਰਿਪੋਰਟ 2019 ਮੁਤਾਬਕ ਤੀਵੀਆਂ ਨਾਲ ਵਾਪਰਨ ਵਾਲੀਆਂ ਘਟਨਾਵਾਂ ਸਾਲ 2018 ਨਾਲੋਂ 2019 ਵਿੱਚ 7.3% ਵਧੀਆਂ ਹਨ। ਸਾਲ 2019 ਵਿੱਚ ਸੁਆਣੀਆਂ ਨਾਲ ਘਟਨਾਵਾਂ ਦੇ 405861 ਮਾਮਲੇ ਦਰਜ ਕੀਤੇ ਗਏ ਹਨ, ਜੋ ਕਿ ਸਾਲ 2018 ਦੌਰਾਨ 378236 ਸਨ। 

ਪੜ੍ਹੋ ਇਹ ਵੀ ਖਬਰ - Navratri 2020: ਨਰਾਤਿਆਂ ’ਚ ਭੁੱਲ ਕੇ ਵੀ ਨਾ ਕਰੋ ਇਹ ਕੰਮ, ਹੋ ਸਕਦਾ ਹੈ ਨੁਕਸਾਨ

ਹੈਰਾਨੀਜਨਕ ਖੁਲਾਸਾ ਇਹ ਹੈ ਕਿ ਜਨਾਨੀਆਂ ਨਾਲ ਹੋਣ ਵਾਲੀਆਂ ਘਟਨਾਵਾਂ ’ਚ ਪਿਛਲੇ ਸਾਲਾਂ ’ਚ ਬਲਾਤਕਾਰ ਦੇ ਮਾਮਲੇ ਘੱਟ ਸਾਹਮਣੇ ਆਏ ਹਨ ਜਦਕਿ ਘਰੇਲੂ ਹਿੰਸਾ ਦੀਆਂ ਘਟਨਾਵਾਂ ਵਿੱਚ ਵਾਧਾ ਹੋਇਆ ਹੈ। ਸਾਲ 2018 ਦੌਰਾਨ ਆਪਣੇ ਘਰਵਾਲੇ ਅਤੇ ਰਿਸ਼ਤੇਦਾਰਾਂ ਦੇ ਤਸ਼ੱਦਦ ਸਹਿ ਰਹੀਆਂ ਜ਼ਨਾਨੀਆਂ ਨੇ ਕੁੱਲ 104165 ਮਾਮਲੇ ਦਰਜ ਕਰਵਾਏ ਸਨ। ਜੋ 2019 'ਚ ਵਧ ਕੇ 126575 ਹੋ ਗਏ। ਇਸ ਹਿਸਾਬ ਨਾਲ ਇਨ੍ਹਾਂ ਵਿੱਚ 21% ਦਾ ਵਾਧਾ ਹੋਇਆ ਹੈ। 
ਐੱਨ.ਸੀ.ਆਰ. ਬੀ. ਦੀ ਰਿਪੋਰਟ ਮੁਤਾਬਕ ਅਦਾਲਤਾਂ ਵਿੱਚ ਸਭ ਤੋਂ ਵੱਧ ਕੇਸ ਘਰੇਲੂ ਹਿੰਸਾ ਦੇ ਹੀ ਚੱਲ ਰਹੇ ਹਨ।

ਪੜ੍ਹੋ ਇਹ ਵੀ ਖਬਰ - ਬਾਲੀਵੁੱਡ ਦੇ ਚੋਟੀ ਦੇ ਨਿਰਮਾਤਾਵਾਂ ਨੇ ਨਿਊਜ਼ ਚੈਨਲਾਂ ਖਿਲਾਫ ਦਰਜ ਕਰਵਾਇਆ ਮਾਮਲਾ (ਵੀਡੀਓ)

2018 ਦੌਰਾਨ ਤਕਰੀਬਨ ਡੇਢ ਲੱਖ ਕੇਸ ਪੁਲਸ ਜਾਂਚ ਲਈ ਪੈਂਡਿੰਗ ਪਏ ਸਨ, ਜੋ 2019 ਵਿੱਚ ਘੱਟ ਕੇ 53 ਹਜ਼ਾਰ ਤੱਕ ਰਹਿ ਗਏ ਸਨ ਪਰ ਫਿਰ ਇਨ੍ਹਾਂ ਵਿੱਚ ਵਾਧਾ ਹੋ ਗਿਆ ਸੀ। ਮਹਿਲਾ ਤੇ ਬਾਲ ਵਿਕਾਸ ਮੰਤਰੀ ਸਿਮਰਤੀ ਇਰਾਨੀ ਨੇ ਲੋਕ ਸਭਾ ਚ ਦਿੱਤੇ ਜਵਾਬ ’ਚ ਕਿਹਾ ਸੀ ਕਿ ਕੁੰਡਾਬੰਦੀ ਦੇ ਮਾਰਚ ਮਹੀਨੇ ਤੋਂ 20 ਸਤੰਬਰ ਦੌਰਾਨ ਘਰੇਲੂ ਹਿੰਸਾ ਦੇ 13410 ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਵਿੱਚ ਸਭ ਤੋਂ ਵੱਧ 5470  ਸ਼ਿਕਾਇਤਾਂ ਉੱਤਰ ਪ੍ਰਦੇਸ਼ ਤੋਂ ਹਨ। ਇਸ ਤੋਂ ਬਾਅਦ ਦਿੱਲੀ ਤੋਂ 1697, ਮਹਾਰਾਸ਼ਟਰ 865 ਅਤੇ ਹਰਿਆਣਾ ਤੋਂ 731 ਮਾਮਲੇ ਦਰਜ ਹੋਏ ਹਨ। 

ਪੜ੍ਹੋ ਇਹ ਵੀ ਖਬਰ - Beauty Tips: ਇਨ੍ਹਾਂ ਗਲਤੀਆਂ ਦੇ ਕਾਰਨ ਝੜਨੇ ਸ਼ੁਰੂ ਹੋ ਜਾਂਦੇ ਹਨ ਤੁਹਾਡੇ ‘ਵਾਲ’

ਉਨ੍ਹਾਂ ਕਿਹਾ ਕਿ ਮਹਿਕਮੇ ਨੇ ਅਜਿਹੀਆਂ ਘਟਨਾਵਾਂ ਸਬੰਧੀ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਦੇਣ ਲਈ ਇਕ ਵਟਸਐਪ ਨੰਬਰ ਵੀ ਜਾਰੀ ਕੀਤਾ ਸੀ, ਜਿਸ 'ਤੇ ਕੋਰੋਨਾ ਮੌਕੇ ਹੋਈ ਕੁੰਡਾਬੰਦੀ ਦੌਰਾਨ 1443 ਸ਼ਿਕਾਇਤਾਂ ਸਾਹਮਣੇ ਆਈਆਂ ਹਨ। ਇਸ ਸਬੰਧੀ ਹੋਰ ਜਾਣਕਾਰੀ ਹਾਸਲ ਕਰਨ ਲਈ ਤੁਸੀਂ ਸੁਣ ਸਕਦੇ ਹੋ ਜਗਬਾਣੀ ਪੌਡਕਾਸਟ ਦੀ ਇਹ ਰਿਪੋਰਟ...

 


author

rajwinder kaur

Content Editor

Related News