ਕਰਮਚਾਰੀਆਂ ਲਈ ਜ਼ਰੂਰੀ ਖਬਰ, ਤਨਖਾਹ ਵਾਧਾ, ਪ੍ਰਮੋਸ਼ਨ ਪ੍ਰਕਿਰਿਆ 'ਤੇ ਸਰਕਾਰ ਦਾ ਅਹਿਮ ਫੈਸਲਾ

03/30/2020 9:33:17 PM

ਨਵੀਂ ਦਿੱਲੀ — ਸਰਕਾਰੀ ਕਰਮਚਾਰੀਆਂ ਲਈ ਇਹ ਜ਼ਰੂਰ ਸੂਚਨਾ ਹੈ। ਕੋਰੋਨਾ ਵਾਇਰਸ ਦਾ ਕਰਮਚਾਰੀਆਂ ਦੀ ਨੌਕਰੀ, ਤਰੱਕੀ, ਪ੍ਰਮੋਸ਼ਨ ਸਭ 'ਤੇ ਅਸਰ ਪਿਆ ਹੈ। ਇਸ ਦੇ ਚੱਲਦੇ ਅੱਜ ਕੇਂਦਰ ਸਰਕਾਰ ਨੇ ਇਕ ਅਹਿਮ ਫੈਸਲਾ ਲਿਆ ਹੈ। ਮੌਜੂਦਾ ਜਾਣਕਾਰੀ ਮੁਤਾਬਕ ਕੇਂਦਰ ਸਰਕਾਰ ਨੇ ਆਪਣੇ ਕਰਮਚਾਰੀਆਂ ਦੀ ਸਲਾਨਾ ਪ੍ਰਦਰਸ਼ਨ ਅਪ੍ਰੈਜ਼ਲ ਰਿਪੋਰਟ (ਏ.ਪੀ.ਏ.ਆਰ.) ਦੀ ਪ੍ਰਕਿਰਿਆ ਸ਼ੁਰੂ ਅਤੇ ਪੂਰੀ ਕਰਨ ਦੀ ਤਰੀਕ ਅੱਗੇ ਵਧਾ ਦਿੱਤੀ ਹੈ। ਅਮਲਾ ਮੰਤਰਾਲਾ ਦੇ ਆਦੇਸ਼ ਮੁਤਾਬਕ ਕੋਰੋਨਾ ਵਾਇਰਸ ਮਹਾਮਾਰੀ ਕਾਰਨ ਤਰੀਕ ਅੱਗੇ ਵਧਾਈ ਗਈ ਹੈ। ਕੇਂਦਰ ਸਿਵਲ ਸੇਵਾ ਦੇ ਸਮੂਹ ਏ, ਬੀ ਅਤੇ ਸੀ ਅਧਿਕਾਰੀਆਂ ਲਈ ਏ.ਪੀ.ਏ.ਆਰ. ਪੂਰੀ ਕਰਨ ਦੀ ਸੋਧ ਤਰੀਕ ਜਾਰੀ ਕਰ ਦਿੱਤੀ ਗਈ ਹੈ।

ਇਸ ਸੋਧ ਪ੍ਰੋਗਰਾਮ ਮੁਤਾਬਕ ਏ.ਪੀ.ਏ.ਆਰ. ਫਾਰਮ ਨੂੰ ਵੰਡਣ ਦਾ ਕੰਮ 30 ਮਈ ਤਕ ਪੂਰਾ ਹੋ ਜਾਣਾ ਚਾਹੀਦਾ ਹੈ ਅਤੇ 30 ਜੂਨ ਤਕ ਰਿਪੋਰਟਿੰਗ ਅਧਿਕਾਰੀ ਨੂੰ ਸੈਲਫ ਅਪ੍ਰੈਜਲ ਸੌਂਪਿਆ ਜਾ ਸਕਦਾ ਹੈ। ਸਰਕਾਰ ਦੇ ਇਸ ਆਦੇਸ਼ 'ਚ ਕਿਹਾ ਗਿਆ ਹੈ ਕਿ ਇਹ ਰਾਹਤ ਸਿਰਫ ਇਕ ਵਾਰ ਹੀ ਦਿੱਤੀ ਜਾ ਰਹੀ ਹੈ।

ਮੰਤਰਾਲਾ ਨੇ ਕਿਹਾ ਹੈ ਕਿ ਰਿਪੋਰਟਿੰਗ ਅਧਿਕਾਰੀ ਦੇ ਏ.ਪੀ.ਏ.ਆਰ. ਦਾ ਐਲਾਨ 10 ਸਤੰਬਰ ਤਕ ਅਤੇ 10 ਅਕਤੂਬਰ ਤਕ ਹੋ ਜਾਣੀ ਚਾਹੀਦੀ ਹੈ। ਇਹ ਪੂਰੀ ਪ੍ਰਕਿਰਿਆ 31 ਦਸੰਬਰ 2020 ਤਕ ਪੂਰੀ ਹੋ ਜਾਣੀ ਚਾਹੀਦੀ ਹੈ। ਇਸ ਤੋਂ ਬਾਅਦ ਏ.ਪੀ.ਆਰ. ਨੂੰ ਰਿਕਾਰਡ 'ਤੇ ਲਿਆ ਜਾਵੇਗਾ।


Inder Prajapati

Content Editor

Related News