ਮੇਰੇ ਲੋਕੋ ਮੈਂ ਹੁਣ ਮਕਾਨ ਬਣਕੇ ਨਹੀਂ ਰਹਿਣਾ ਚਾਹੁੰਦਾ...

8/19/2020 1:24:01 PM

ਲਿਖ਼ਤ- ਗੁਰਪ੍ਰੀਤ ਸਿੰਘ ਜਖਵਾਲੀ
ਮੋਬਾਇਲ - 98550 36444

ਪਿਆਰੇ ਦੋਸਤੋਂ ਵੈਸੇ ਤਾਂ ਚੰਗੇ ਲੋਕਾਂ ਲਈ ਮੈਂ ਹਮੇਸ਼ਾਂ ਇੱਕ ਘਰ ਬਣਿਆ ਸੀ। ਜਿਸ ਵਿੱਚ ਉਹ ਲੋਕ ਰਹਿਕੇ ਵੀ ਮੇਰੇ ਨਾਲ ਆਪਣੇ ਦੁੱਖ ਸੁੱਖ ਸਭ ਸਾਂਝੇ ਕਰਦੇ ਸੀ। ਉਹ ਮੈਂਨੂੰ ਕੱਚਾ ਜਿਹੇ ਵੇਖਕੇ ਬਹੁਤ ਖੁਸ਼ ਹੋਇਆ ਕਰਦੇ ਸੀ। ਬੇਸ਼ੱਕ ਮੈਂ ਉਸ ਸਮੇਂ ਮਿੱਟੀ ਦਾ ਬਣਿਆ ਹੋਇਆ ਹੁੰਦਾ ਸੀ। ਮੇਰੀ ਤੀਲੇਆ ਤੇ ਕਾਨਿਆ ਵਾਲੀ ਛੱਤ ਹੁੰਦੀ ਸੀ ਪਰ ਮੇਰੇ ਨਾਲ ਮੇਰੇ ਵਿੱਚ ਰਹਿਣ ਵਾਲੇ ਲੋਕ ਕਿਸੇ ਹੀਰੇ ਸੋਨੇ ਨਾਲੋਂ ਘੱਟ ਨਹੀਂ ਸੀ ਹੁੰਦੇ। ਮੈਂ ਉਨ੍ਹਾਂ ਲੋਕਾਂ ਨੂੰ ਕੱਚਾ ਹੋਕੇ ਵੀ ਕਿਸੇ ਮਹਿਲ ਨਾਲੋਂ ਘੱਟ ਨਹੀਂ ਸੀ ਲੱਗਦਾ। ਮੇਰੇ ਲਈ ਬਹੁਤ ਸਾਰੇ ਕਵੀਆਂ ਨੇ ਗੀਤ ਲਿਖੇ ਅਤੇ ਗਾਏ ।

ਮੈਨੂੰ ਉਦੋਂ ਬਹੁਤ ਚੰਗਾ ਲੱਗਦਾ ਹੁੰਦਾ ਸੀ। ਜਦ ਉਹ ਸੀ ਗਾਉਂਦੇ ਹੁੰਦੇ "ਕੱਚਿਆ ਘਰਾਂ ਚ ਰੱਬ ਵੱਸਦਾ, ਅਸੀਂ ਪੱਕਿਆ ਤੋਂ ਕੀ ਲੈਣਾ, "ਬਹੁਤੇ ਮੇਰੇ ਚਾਉਂਣ ਵਾਲੇ ਮੈਨੂੰ ਇਉ ਵੀ ਗਾ ਦਿੰਦੇ, "ਕੁੱਲੀ ਯਾਰ ਦੀ, ਸੁਰਗ ਦਾ ਝੂਟਾ, ਜਦੋਂ ਉਹ ਲੋਕ ਮੇਰੀ ਤਾਰੀਫ਼ ਕਰਦੇ ਸੀ ਤਾਂ ਮੈਂ ਵੀ ਮਿੱਟੀ ਤੋਂ ਸੋਨਾ ਬਣ ਜਾਂਦਾ ਸੀ। ਮੈਂ ਫੇਰ ਆਖਣਾ ਮੈਂ ਸੋਨੇ ਨਾਲੋਂ ਮਿੱਟੀ ਹੀ ਚੰਗਾ ਹਾਂ। ਘੱਟੋਂ ਘੱਟ ਕੋਈ ਮਿਲਾਵਟ ਤਾਂ ਨਹੀਂ ਹੁੰਦੀ। ਮੇਰੀ ਮਿੱਟੀ ਨਾਲ ਬਹੁਤ ਗੂੜੀ ਸਾਂਝ ਸੀ। ਉਹ ਆਪਣਾ ਰੂਪ ਛੱਡਕੇ ਮਿੱਟੀ ਤੋਂ ਮੈਨੂੰ ਘਰ ਬਣਾ ਦਿੰਦੀ ਸੀ ਪਰ ਜਦੋਂ ਮਿੱਟੀ ਨੇ ਹਲਕੀ ਹਲਕੀ ਮਿੱਟੀ ਬਣ ਬਣ ਖ਼ੁਰਨਾ ਕਦੇ ਡਿਗ ਜਾਣਾ ਪਰ ਉੱਥੇ ਵੱਸਦੇ ਉਨ੍ਹਾਂ ਲੋਕਾਂ ਦੇ ਹੌਂਸਲੇ ਦਾ ਤੇ ਪਿਆਰ ਦਾ ਮੈਂ ਬਹੁਤ ਹੀ ਜ਼ਿਆਦਾ ਮੁਰੀਦ ਸੀ

ਸ਼੍ਰੀ ਗਣੇਸ਼ ਜੀ ਦੇ ਇਨ੍ਹਾਂ ਮੰਤਰਾਂ ਦਾ ਜ਼ਰੂਰ ਕਰੋ ਉਚਾਰਣ, ਜੀਵਨ ਦੀ ਹਰ ਪਰੇਸ਼ਾਨੀ ਹੋਵੇਗੀ ਦੂਰ

ਉਨ੍ਹਾਂ ਨੇ ਫ਼ੇਰ ਮੇਰੀ ਮਿੱਟੀ ਇਕੱਠੀ ਕਰਕੇ ਮੈਨੂੰ ਫ਼ੇਰ ਨਵੀਂ ਮਿੱਟੀ ਨਾਲ ਮਿਲਾਕੇ ਮੈਨੂੰ ਫੇਰ ਨਵਾਂ ਨਕੋਰ ਰੂਪ ਦੇ ਦੇਣਾ ਪਰ ਜਦ ਉਹ ਲੋਕਾਂ ਦੀਆਂ ਸੁਹਾਣੀਆ ਮੈਨੂੰ ਆਪਣੇ ਪੋਲੇ ਪੋਲੇ ਹੱਥਾਂ ਨਾਲ ਸਜਾ-ਸਜਾਕੇ ਵੇਲ ਬੂਟੀਆਂ ਤੇ ਘੁਗੀਆਂ, ਗਟਾਰਾਂ, ਮੋਰ ਆਦਿ ਬਣਾਉਂਦੀਆਂ ਸੀ ਤਾਂ ਮੇਰੀ ਉਮਰ ਹੋਰ ਲੰਮੇਰੀ ਹੋ ਜਾਂਦੀ ਸੀ। ਉਦੋਂ ਮੈਂ ਇੱਕ ਘਰ ਸੀ ਬੰਦਿਆਂ ਦਾ ਵੀ ਤੇ ਔਰਤਾਂ ਲਈ ਵੀ। ਅਸਲ ਵਿੱਚ ਮੈਂ ਘਰ ਉਦੋਂ ਤੱਕ ਸੀ। ਜਦੋਂ ਤੱਕ ਮੈਂ ਕੱਚਾ ਸੀ ਤੇ ਮੇਰੇ ਲੋਕਾਂ ਦਾ ਵਿਸ਼ਵਾਸ ਪੱਕਾ ਸੀ, ਜਿੱਥੇ ਉਹ ਮੇਰੇ ਵਿੱਚ ਰਹਿੰਦੇ ਸੀ। ਉਹ ਘਰ ਦੇ ਨਾਲ-ਨਾਲ ਅਸਲੀਅਤ ਵਿੱਚ ਮੈਨੂੰ ਆਪਣੀ ਸਾਰੀ ਜ਼ਿੰਦਗੀ ਦੀ ਕਮਾਈ ਸਮਝਦੇ ਹੁੰਦੇ ਸੀ।

Ganesh Chaturthi 2020 : 126 ਸਾਲਾਂ ਬਾਅਦ ਬਣਿਆ ਇਹ ਯੋਗ ਜਾਣੋ ਕਿੰਨਾ ਰਾਸ਼ੀਆਂ ਲਈ ਹੈ ਸ਼ੁੱਭ

ਪਰ ਨਿਰਮੋਹੇ ਸਮੇਂ ਨੇ ਆਪਣਾ ਇਹੋ ਜਿਹਾ ਰੰਗ ਵਿਖਾਇਆ ਕੀ ਮੇਰੇ ਹੀ ਲੋਕਾਂ ਨੇ ਮੈਨੂੰ ਕੱਚੇ ਤੋਂ ਪੱਕਾ ਬਣਾਉਣ ਵਿੱਚ ਕੋਈ ਬਹੁਤੀ ਦੇਰ ਨਾ ਲਾਈ, ਪੱਕੇ ਹੋਣ ਤੱਕ ਦੀ ਗੱਲ ਹੁੰਦੀ। ਮੈਂ ਉੱਥੇ ਵੀ ਬਹੁਤ ਖੁਸ਼ ਸੀ,ਪਰ ਮੇਰੇ ਲੋਕਾਂ ਨੇ ਕਦੋਂ ਮੈਂਨੂੰ ਇੱਕ ਘਰ ਤੋਂ ਮਕਾਨ ਦਾ ਰੂਪ ਦੇ ਦਿੱਤਾ, ਮੈਨੂੰ ਖ਼ੁਦ ਨੂੰ ਹੈਰਾਨ ਕਰ ਦਿੱਤਾ,ਜਦ ਮੈਂ ਇੱਕ ਪਿਆਰੇ ਜਿਹੇ ਘਰ ਤੋਂ ਮਕਾਨ ਬਣਿਆ ,ਮੈਨੂੰ ਹੀ ਪਤਾ ਹੈ, ਮੇਰੇ ਨਾਲ ਕੀ-ਕੀ ਹੋਇਆ ,ਤੇ ਮੇਰੇ ਆਪਣਿਆਂ ਨੇ ਕਿੰਨਾ ਤੇ ਕਿੱਥੇ ਕਿੱਥੇ ਜ਼ਲੀਲ ਕੀਤਾ ਇਹ ਮੈਂਨੂੰ ਪਤਾ ਜਾਂ ਮੇਰਾ ਰੱਬ ਜਾਣਦਾ।

ਅਸਲ ਵਿੱਚ ਮੇਰੇ ਲੋਕਾਂ ਨੇ ਬਹੁਤ ਤੱਰਕੀ ਕੀਤੀ। ਬਹੁਤ ਸਾਰੀਆਂ ਵਿਗਿਆਨ ਵਿੱਚ ਮੱਲ੍ਹਾ ਮਾਰੀਆ, ਬਹੁਤ ਸਾਰੇ ਵਧਾ ਚੜ੍ਹਾ ਕੀਤੇ। ਬਹੁਤ ਕੁੱਝ ਜੋੜਿਆ ਅਤੇ ਤੋੜਿਆ ਪਰ ਬਹੁਤ ਨੇ ਇਸ ਦੁਨੀਆਂ ਵਿੱਚ ਮਕਾਨ ਬਣਾਉਣ ਦੀ ਦੌੜ ਵਿੱਚ ਆਪਣੇ ਬਣੇ ਹੋਏ ਘਰਾਂ ਦੇ ਜੀਅ ਤੋੜ ਦਿੱਤੇ। ਇਨ੍ਹਾਂ ਪੱਕਿਆ ਨੇ ਰੇਸ਼ਮ ਦੀਆਂ ਡੋਰਾ ਜਿਹੇ ਰਿਸ਼ਤੇ ਨਾਤੇ ਤੋੜ ਦਿੱਤੇ। ਇਨ੍ਹਾਂ ਲੋਕਾਂ ਨਾਲੋਂ ਮੇਰੇ ਪਹਿਲੇ ਲੋਕ ਚੰਗੇ ਸੀ, ਜਿਨ੍ਹਾਂ ਦੇ ਘਰ ਬੇਸ਼ੱਕ ਕੱਚੇ ਸੀ। ਮਿੱਟੀ ਦੇ ਬਣੇ ਹੋਏ ਸੀ ਪਰ ਵਿੱਚ ਰਹਿਣ ਵਾਲੇ ਲੋਕ ਬਹੁਤ ਪੱਕੇ ਸੀ। ਉਨ੍ਹਾਂ ਦੀ ਸਾਂਝ ਬਹੁਤ ਪੱਕੀ ਸੀ, ਦੁਨੀਆਵੀ ਰਿਸ਼ਤੇ ਬਹੁਤ ਮਜ਼ਬੂਤ ਸੀ।

ਕੁਰਸੀ ’ਤੇ ਬੈਠਣ ਦਾ ਗਲਤ ਤਰੀਕਾ ਬਣ ਸਕਦੈ ਤੁਹਾਡੀ ਪਿੱਠ ਦਰਦ ਦਾ ਕਾਰਨ, ਜਾਣੋ ਕਿਵੇਂ

ਪਰ ਮੈਂ ਭਾਵੇ ਅੱਜ ਕੱਚੇ ਤੋਂ ਪੱਕਾ ਬਣ ਗਿਆ ਹਾਂ। ਘਰ ਤੋਂ ਮਕਾਨ ਤੱਕ ਆ ਗਿਆ ਹਾਂ, ਬੜੇ ਬੜੇ ਮਹਿਲਾਂ ਤੱਕ ਮੇਰੀ ਪਹੁੰਚ ਹੋ ਗਈ ਹੈ ਪਰ ਮੈਂ ਫ਼ੇਰ ਵੀ ਉਦਾਸੇ ਮਨ ਨਾਲ ਆਖ ਰਿਹਾਨ੍ਹਾਂ ਮੈਂ ਆਪਣੇ ਲੋਕ ਗਵਾ ਲਏ ਨੇ,ਮੈਂ ਆਪਣਾਪਣ ਗਵਾ ਲਿਆ ਹੈ। ਜੋ ਇੱਕ ਘਰਦੇ ਮੈਂਬਰ ਨਾਲ ਮੇਰਾ ਵਜ਼ੂਦ ਹੁੰਦਾ ਹੈ। ਅੱਜ ਮੈਂ ਉਹ ਗਵਾਕੇ ਬੈਠਾ ਹਾਂ, ਮੇਰੇ ਆਪਣਿਆਂ ਨੇ ਮੇਰੇ ਆਪਣੇ ਹੀ ਪਰਾਏ ਕਰ ਦਿੱਤੇ,ਅੱਜ ਮੇਰੇ ਆਪਣੇ ਲੋਕਾਂ ਨੇ ਮੇਰੇ ਆਪਸੀ ਭਾਈਚਾਰਕ ਸਾਂਝ ਤੇ ਪਿਆਰ ਨੂੰ ਝਗੜੇ ਦੇ ਰੂਪ ਵਿੱਚ ਸੜਕਾਂ ਤੇ ਥਾਣੇ ਕਚਿਹਰੀਆਂ ਤੱਕ ਲੈ ਆਏ। ਉਨ੍ਹਾਂ ਨੇ ਮੇਰੀਆਂ ਵੰਡੀਆਂ ਪਾ ਲਈਆਂ ਨੇ।

ਕੁੜੀਆਂ ਦੇ ਵਿਆਹ ਦੀ ਉਮਰ ਸੀਮਾ 18 ਸਾਲ ਤੋਂ 21 ਸਾਲ ਵਧਾ ਸਕਦੀ ਹੈ ਭਾਰਤ ਸਰਕਾਰ (ਵੀਡੀਓ)

ਪਰ ਮੈਂ ਤਾਂ ਇੱਕ ਘਰ ਸੀ ਵਿਸ਼ਵਾਸ ਦਾ,ਪਿਆਰ ਦਾ ਪ੍ਰਤੀਕ ਸੀ ਪਰ ਹੋਇਆ ਕੀ ਮੇਰੇ ਨਾਲ ? ਮੈਨੂੰ ਜੇ ਮਕਾਨ ਬਣਾ ਵੀ ਦਿੱਤਾ ਸੀ, ਤਾਂ ਤੁਸੀਂ ਮੇਰੇ ਅਪਣੇ ਲੋਕ ਮੇਰੇ ਆਪਣੇ ਤਾਂ ਬਣਕੇ ਰਹਿੰਦੇ। ਅੱਜ ਸੋਡੋ ਮਕਾਨ ਦੀਆਂ ਬਣਾਈਆਂ ਹੋਈਆਂ ਕੰਧਾਂ ਨੇ ਮੇਰਾ ਦਮ ਘੁੱਟਣ ਲਾ ਦਿੱਤਾ ਹੈ। ਤੁਸੀਂ ਲੋਕਾਂ ਨੇ ਮੈਨੂੰ ਇੱਕ ਮੁਰਗੀ ਖਾਨਾ ਬਣਾ ਰੱਖਿਆ ਏ ,ਲੋਕ ਰਹਿੰਦੇ ਜ਼ਰੂਰ ਨੇ ,ਪਰ ਆਪਣੇ ਆਪਣੇ ਖੁਡਿਆ ਵਿੱਚ, ਜੋ ਕਦੇ ਬੋਲਦੇ ਹਨ,ਕਦੇ ਬੋਲਦੇ ਵੀ ਨਹੀਂ,ਪਰ ਜੇ ਬੋਲਣਗੇ ਵੀ ਤਾਂ ਸਿਰਫ਼ ਉਧਾਰ ਜਿਨ੍ਹਾਂ ..!

ਮੈਂ ਘਰ ਹਾਂ ਮੈਨੂੰ ਮੇਰੇ ਲੋਕਾਂ ਨਾਲ ਪਿਆਰ ਹੈ, ਹਮਦਰਦੀ ਹੈ ਪਰ ਮੇਰੇ ਲੋਕਾਂ ਵਿੱਚ ਹੁਣ ਇੱਕ ਲਾਲਚਪੁਣੇ ਨੇ, ਝੂਠੀ ਹਉਮੈ ਨੇ ਥਾਂ ਬਣਾ ਲਈ ਹੈ। ਇਨ੍ਹਾਂ ਲੋਕਾਂ ਨੇ ਘਰ ਤੋਂ ਮਕਾਨ ਤੱਕ ਮੇਰੀਆਂ ਵੰਡੀਆਂ ਪਵਾ ਦਿੱਤੀਆਂ ਹਨ। ਕਤਲ ਕਰਵਾ ਦਿੱਤੇ ਹਨ, ਖ਼ੂਨ ਦੇ ਰਿਸ਼ਤੇ ਹੀ ਖ਼ੂਨ ਦੇ ਪਿਆਸੇ ਬਣ ਗਏ ਹਨ ਪਰ ਮੈਂ ਇਨ੍ਹਾਂ ਲੋਕਾਂ ਨਾਲ ਹੁਣ ਮਕਾਨ ਬਣਕੇ ਵੀ ਨਹੀਂ ਰਹਿਣਾ ਚਾਹੁੰਦਾ, ਮੈਂ ਕੋਈ ਮਾਰਬਲ਼ ਤੇ ਸਿਸਿਆ ਦਾ ਭੁੱਖ ਨਹੀਂ, ਮੇਰੀ ਪੱਥਰਾਂ ਨਾਲ ਨਹੀਂ,ਮੇਰੇ ਲੋਕਾਂ ਦੇ ਪਿਆਰ ਨਾਲ ਸਰਦਾਰੀ ਹੈ, ਮੇਰੇ ਲੋਕਾਂ ਦੀ ਭਾਈਚਾਰਕ ਸਾਂਝ ਨਾਲ ਮੈਨੂੰ ਆਪਣੇ ਆਪ ਤੇ ਫ਼ਕਰ ਹੈ,ਕੀ ਮੇਰੇ ਲੋਕੋਂ ਤੁਸੀਂ ਮੈਂਨੂੰ ਚਾਹੇ ਪੱਕਾ ਹੀ ਸਹੀ ,ਪਰ ਮੈਂਨੂੰ ਘਰ ਬਣਾ ਕੇ ਰੱਖੋਂ, ਮੈਂ ਮਕਾਨ ਨਹੀਂ ਬਣਨਾ।

ਜੇਕਰ ਤੁਸੀਂ ਵੀ ਸਲਾਦ ‘ਚ ਖੀਰਾ ਤੇ ਟਮਾਟਰ ਇਕੱਠੇ ਖਾ ਰਹੇ ਹੋ ਤਾਂ ਹੋ ਜਾਓ ਸਾਵਧਾਨ, ਜਾਣੋ ਕਿਉਂ


rajwinder kaur

Content Editor rajwinder kaur