ਹਸੀਨ ਜਹਾਂ ਨੇ ਸ਼ੇਅਰ ਕੀਤੀ ਵੀਡੀਓ, ਲੋਕਾਂ ਨੇ ਕਿਹਾ- ਤੁਸੀਂ ਹੀ ਸ਼ਮੀ ਦੀ ਜ਼ਿੰਦਗੀ ਖ਼ਰਾਬ ਕੀਤੀ ਹੈ

Wednesday, Oct 14, 2020 - 12:31 AM (IST)

ਹਸੀਨ ਜਹਾਂ ਨੇ ਸ਼ੇਅਰ ਕੀਤੀ ਵੀਡੀਓ, ਲੋਕਾਂ ਨੇ ਕਿਹਾ- ਤੁਸੀਂ ਹੀ ਸ਼ਮੀ ਦੀ ਜ਼ਿੰਦਗੀ ਖ਼ਰਾਬ ਕੀਤੀ ਹੈ

ਸਪੋਰਟਸ ਡੈਸਕ : ਭਾਰਤੀ ਗੇਂਦਬਾਜ਼ ਮੁਹੰਮਦ ਸ਼ਮੀ ਦੀ ਪਤਨੀ ਹਸੀਨ ਜਹਾਂ ਸੋਸ਼ਲ ਮੀਡੀਆ 'ਤੇ ਕਾਫ਼ੀ ਐਕਟਿਵ ਰਹਿੰਦੀ ਹਨ ਅਤੇ ਕੋਈ ਨਾ ਕੋਈ ਫੋਟੋ ਅਤੇ ਵੀਡੀਓ ਸ਼ੇਅਰ ਕਰਦੀ ਰਹਿੰਦੀ ਹਨ। ਹਾਲ ਹੀ 'ਚ ਹਸੀਨ ਜਹਾਂ ਨੇ ਇੱਕ ਨਵਾਂ ਗਲੈਮਰਜ਼ ਵੀਡੀਓ ਸ਼ੇਅਰ ਕੀਤਾ ਹੈ। ਇਸ ਵੀਡੀਓ ਨੂੰ ਸ਼ੇਅਰ ਕਰਨ ਤੋਂ ਬਾਅਦ ਇੱਕ ਵਾਰ ਫਿਰ ਉਹ ਲੋਕਾਂ ਦੇ ਨਿਸ਼ਾਨੇ 'ਤੇ ਆ ਗਈ ਅਤੇ ਲੋਕਾਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਕਿ ਤੁਸੀਂ ਹੀ ਸ਼ਮੀ ਦੀ ਜ਼ਿੰਦਗੀ ਖ਼ਰਾਬ ਕੀਤੀ ਹੈ।

 
 
 
 
 
 
 
 
 
 
 
 
 
 

#😎😎 #👸👸 #hasinjahan #hasinjahanfam #hasinjahanfun #starhasinjahan #hasinjahanentertainment #mirchihasinjahan #model #actress #attitude #beautiful #picture #bollywood #tollywood #modeling #modellife #modelshoot #🌶🌶🌶🌶💣💣💣🐕🐕🐕🐕

A post shared by hasin jahan (@hasinjahanofficial) on Oct 12, 2020 at 3:16am PDT

ਹਸੀਨ ਜਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ 'ਤੇ ਗਲੈਮਰਜ਼ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ, ਆਲਰਾਈਟ ਅਤੇ ਰਾਜਕੁਮਾਰੀ ਵਾਲੀ ਇਮੋਜੀ ਸ਼ੇਅਰ ਕੀਤੀ ਹੈ। ਇਸ ਵੀਡੀਓ ਦੇ ਬੈਕਗ੍ਰਾਉਂਡ 'ਚ ਇੱਕ ਗੀਤ ਵੀ ਚੱਲ ਰਿਹਾ ਹੈ। ਇਸ ਵੀਡੀਓ ਦੇ ਸ਼ੇਅਰ ਹੋਣ ਤੋਂ ਬਾਅਦ ਕਈ ਫੈਂਸ ਨੂੰ ਉਨ੍ਹਾਂ ਦੀ ਇਹ ਵੀਡੀਓ ਪਸੰਦ ਨਹੀਂ ਆਈ। ਉਥੇ ਹੀ ਕੁੱਝ ਲੋਕਾਂ ਨੇ ਇੱਕ ਵਾਰ ਫਿਰ ਸ਼ਮੀ ਦਾ ਜ਼ਿਕਰ ਕੁਮੈਂਟਸ 'ਚ ਕਰਨਾ ਸ਼ੁਰੂ ਕਰ ਦਿੱਤਾ। ਇੱਕ ਯੂਜ਼ਰ ਨੇ ਲਿਖਿਆ, ਸ਼ਮੀ 'ਤੇ ਝੂਠਾ ਦੋਸ਼ ਲਗਾਉਂਦੀ ਹੋ, ਖੁਦ ਦੀ ਹਰਕੱਤ ਅਜਿਹੀ ਹੈ। ਇੱਕ ਹੋਰ ਯੂਜ਼ਰ ਨੇ ਕੁਮੈਂਟ ਬਾਕਸ 'ਚ ਲਿਖਿਆ, ਜੇਕਰ ਠੀਕ ਰਹਿੰਦੀ ਤਾਂ ਸ਼ਮੀ ਨਾਲ ਦੁਬਈ 'ਚ ਹੁੰਦੀ ਪਰ ਕੀ ਕਰ ਸਕਦੇ ਹਾਂ ਜਦੋਂ ਕਾਲੇ 'ਤੇ ਪੱਥਰ ਪੈ ਜਾਵੇ ਹੁਣ ਇੰਝ ਹੀ ਟਾਈਮ ਪਾਸ ਕਰੋ। ਇੱਕ ਹੋਰ ਯੂਜ਼ਰ ਨੇ ਲਿਖਿਆ, ਤੁਸੀਂ ਹੀ ਸ਼ਮੀ ਦੀ ਜ਼ਿੰਦਗੀ ਖ਼ਰਾਬ ਕੀਤੀ ਹੈ। ਇੱਕ ਯੂਜ਼ਰ ਨੇ ਤਾਂ ਇਸ ਵੀਡੀਓ ਦੇ ਕੁਮੈਂਟ ਬਾਕਸ 'ਚ ਲਿਖਿਆ, ਡਿਪ੍ਰੈਸ਼ਨ 'ਚ ਅਜਿਹਾ ਹੀ ਹੁੰਦਾ ਹੈ।


author

Inder Prajapati

Content Editor

Related News