ਜੋ ਸਰਕਾਰਾਂ ਸ਼ਰਾਬ ਦੇ ਟੈਕਸ ਤੋਂ ਚੱਲਣ, ਉਨ੍ਹਾਂ ਤੋਂ ਤੱਰਕੀ ਦੀ ਉਮੀਦ ਨਾ ਹੀ ਰੱਖੋਂ...

Wednesday, Jul 08, 2020 - 06:39 PM (IST)

ਪੰਜ+ਆਬ ਤੋਂ ਬਣਿਆ ਪੰਜਾਬ ਅੱਜ ਨਸ਼ਿਆਂ ਦਾ ਪੰਜਾਬ ਸੱਦਿਆ ਜਾ ਰਿਹਾ ਹੈ। ਇਸ ਪੰਜ-ਆਬ ਨੂੰ ਛੇਵਾਂ ਨਾਂ ‘ਨਸ਼ਾ’ ਦੇਣ ਵਿੱਚ ਸਾਡੀਆਂ ਸਰਕਾਰਾਂ ਦੇ ਨਾਲ-ਨਾਲ ਲਾਲਚੀ ਤੇ ਬੇਗ਼ੈਰਤ ਲੋਕਾਂ ਦੀ ਸਭ ਤੋਂ ਵੱਧ ਅਹਿਮ ਭੂਮਿਕਾ ਰਹੀ ਹੈ।

ਸਾਡੇ ਸਾਰਿਆਂ ਲਈ ਅਤੇ ਸਰਕਾਰ ਚਲਾਉਣ ਵਾਲਿਆਂ ਲਈ ਸਭ ਤੋਂ ਸ਼ਰਮਨਾਕ ਗੱਲ ਇਹ ਹੈ ਕਿ ਸਾਡੀਆਂ ਸਰਕਾਰਾਂ ਨਸ਼ਿਆਂ ਨੂੰ ਵੇਚਕੇ ਉਪਰੋਂ ਟੈਕਸ ਵਸੂਲ ਕਰਕੇ ਆਪਣਾ ਅਤੇ ਆਪਣੇ ਸਕੇ ਸਬੰਧੀਆਂ ਦੇ ਢਿੱਡ ਭਰ ਰਹੀਆਂ ਹਨ। ਜੋ ਅੱਜ ਦੀ ਸਥਿਤੀ ਕੋਰੋਨਾ ਮਹਾਮਾਰੀ ਦੇ ਦੌਰਾਨ ਬਣੀ ਹੋਈ ਹੈ, ਉਸ ਤੋਂ ਸਾਨੂੰ ਸਾਰਿਆਂ ਨੂੰ ਬਹੁਤ ਕੁੱਝ ਸਿੱਖਣ ਦੀ ਲੋੜ ਹੈ ਪਰ ਸਾਡੀਆਂ ਸਰਕਾਰਾਂ ਨੇ ਸਬਕ ਲੈਣ ਦੀ ਵਜਾਏ ਆਪਣੇ ਘਾਟੇ ਵਾਧੇ ਲੈ ਕੇ ਬੈਠ ਗਈਆਂ।

ਹਿਮਾਚਲ ਪ੍ਰਦੇਸ਼ ਦੇ ਊਨਾ ਜ਼ਿਲੇ ’ਚ 81 ਫੁੱਟ ਉੱਚੀ ਹੈ ‘ਭਗਵਾਨ ਸ਼ਿਵ ਜੀ ਦੀ ਮੂਰਤੀ’

ਸਾਨੂੰ ਸਾਰਿਆਂ ਨੂੰ ਇੱਕ ਗੱਲ ’ਤੇ ਭਲੀ ਭਾਂਤ ਹੀ ਸਮਝ ਲੈਣੀ ਚਾਹੀਦੀ ਹੈ ਕੀ ਸਰਕਾਰ ਲਈ ਕਦੇ ਵੀ ਕਿਸੇ ਵੀ ਬੰਦੇ ਦੀ ਕੋਈ ਕੀਮਤ ਨਹੀਂ ਹੁੰਦੀ। ਹਾਂ ਬੰਦੇ ਦੀ ਕੀਮਤ ਹੁੰਦੀ ਹੈ ਪਰ ਉਦੋਂ ਹੁੰਦੀ ਹੈ ਜਦੋਂ ਸਿਰ ’ਤੇ ਵੋਟਾਂ ਦਾ ਟੂਟਰ ਬੋਲ ਰਿਹਾ ਹੁੰਦਾ ਹੈ ਤੇ ਫਿਰ ਵੋਟਾਂ ਤੋਂ ਬਾਅਦ ਇਹ ਸਰਕਾਰਾਂ ’ਤੇ ਜਿੱਤੇ ਹੋਏ ਮਤਲਬੀ ਲੀਡਰਾਂ ਨੂੰ ਆਮ ਲੋਕਾਂ ਦੀ ਯਾਦ ’ਤੇ ਕੀ..? ਪਿੰਡਾਂ ਦੇ ਪਿੰਡ ਭੁੱਲ ਜਾਂਦੇ ਹਨ।

ਸ਼ੁਕਰੀਆ ਤਾਂ ਕਰਨਾ ਜ਼ਰੂਰ ਬਣਦਾ ਹੈ, ਇਸ ਕੋਰੋਨਾ ਵਾਇਰਸ ਦਾ, ਜਿਸ ਨੇ ਸਾਡੀਆਂ ਨਿਕੰਮੀਆ ਸਰਕਾਰਾਂ ਦੀ ਅਸਲੀਅਤ ਅੱਜ ਸਾਡੇ ਸਾਰਿਆਂ ਦੇ ਸਾਹਮਣੇ ਲਿਆ ਕੇ ਰੱਖ ਦਿੱਤੀ ਹੈ। ਇਨ੍ਹਾਂ ਬੇਗ਼ੈਰਤ ਸਿਆਸੀ ਬੰਦਿਆਂ ਅਤੇ ਲਾਲਚੀ ਲੋਕਾਂ ਨੂੰ ਸਾਡੇ ਭਵਿੱਖ ਅਤੇ ਪੰਜਾਬ ਦੀ ਤੱਰਕੀ ਦਾ ਕੋਈ ਫ਼ਿਕਰ ਨਹੀਂ। ਇਨ੍ਹਾਂ ਲੋਕਾਂ ਨੂੰ ਜੇਕਰ ਕੋਈ ਫ਼ਿਕਰ ਹੈ ਤਾਂ ਉਹ ਸਿਰਫ਼ ਅਤੇ ਸਿਰਫ਼ ਆਪਣੀਆਂ ਤਨਖਾਹਾਂ ਤੇ ਸਰਕਾਰੀ ਭੱਤਿਆ ਦਾ, ਇਸ ਦਾ ਨਜ਼ਾਰਾ ਤੁਸੀਂ ਆਪ ਹੀ ਵੇਖ ਚੁੱਕੇ ਹੋ।

ਭਾਰਤ ''ਚ ਪ੍ਰਤੀ ਮਿਲੀਅਨ ਅਬਾਦੀ ਪਿੱਛੇ ਮੌਤ ਦਰ ਵਿਸ਼ਵ ਭਰ ਤੋਂ ਹੈ ਘੱਟ (ਵੀਡੀਓ)

ਸਾਡੀ ਪੰਜਾਬ ਸਰਕਾਰ ਨੂੰ ਸਕੂਲਾਂ, ਕਾਲਜਾਂ, ਯੂਨੀਵਰਸਿਟੀਆ ਨਾਲੋਂ ਜ਼ਿਆਦਾ ਜ਼ਰੂਰੀ ਸੀ । ਪੰਜਾਬ ਦੇ ਬੰਦ ਪਏ ਠੇਕੇ ਖੋਲ੍ਹਣੇ, ਹੋਣ ਵੀ ਕਿਉਂ ਨਾ ,ਕਮਾਈ ਜੋ ਸ਼ਰਾਬ ਤੋਂ ਹੋਣੀ ਹੈ। ਸਾਡੀ ਪੰਜਾਬ ਸਰਕਾਰ ਇਸ ਔਖੀ ਘੜੀ ਵਿੱਚ ਵੀ ਲੋਕਾਂ ਦੇ ਨਾਲ ਖੜ੍ਹਨ ਦੀ ਵਜਾਏ ,ਉਨ੍ਹਾਂ ਨੂੰ ਮਾਰਨ ਵਾਲੇ ਕੰਮ ਕਰਦੀ ਰਹੀ ਹੈ।

ਇਹ ਸਭ ਕੁਝ ਵੇਖ ਕੇ ਹੁਣ ਵੀ ਪੰਜਾਬ ਵਾਸੀਆਂ ਨੂੰ ਅੰਕਲ ਆ ਜਾਣੀ ਚਾਹੀਦੀ ਹੈ ਕਿ ਸਰਕਾਰ ਨੂੰ ਆਪਣੀ ਕਮਾਈ ਚਾਹੀਂਦੀ ਹੈ, ਇਨਸਾਨ ਨਹੀਂ। ਉਸਨੂੰ ਵੋਟ ਚਾਹੀਂਦੀ ਹੈ, ਜਿਸ ਦੇ ਲਈ ਉਨ੍ਹਾਂ ਨੂੰ ਕਿਸੇ ਦੀ ਜ਼ਿੰਦਗੀ ਨਾਲ ਕੋਈ ਮਤਲਬ ਨਹੀਂ। ਹੁਣ ਪੰਜਾਬ ਵਾਸੀਆਂ ਦੇ ਹਵਾਲੇ ਹੈ ਫ਼ੈਸਲਾ ਕਿ ਉਨ੍ਹਾਂ ਨੂੰ ਸਰਕਾਰ ਸ਼ਰਾਬ ਵੇਚਕੇ ਅਤੇ ਟੈਕਸ ਵਸੂਲਕੇ ਆਪਣੇ ਖਰਚਿਆਂ ਦੀ ਭਰਪਾਈ ਕਰਨ ਵਾਲੀ ਚਾਹੀਦੀ ਹੈ ਜਾਂ ਨਹੀਂ। ਤੁਸੀਂ ਆਪੇ ਹੀ ਸੋਚ ਲੈਣਾ ਹੁਣ ਕਿ ਕੀ ਸ਼ਰਾਬ ਦੇ ਭਰੋਸੇ ਚੱਲਣ ਵਾਲੀ ਸਰਕਾਰ ਪੰਜਾਬ ਦੀ ਤਕਦੀਰ ਬਦਲ ਸਕਦੀ ਹੈ ਜਾਂ ਪੰਜਾਬ ਨੂੰ ਨਸ਼ਿਆਂ ਤੋਂ ਰਹਿਤ ਕਰ ਸਕਦੀ ਹੈ। ਫ਼ੈਸਲਾ ਤੁਹਾਡਾ ਅਤੇ ਕਮਾਈ ਸਰਕਾਰ ਦੀ।

ਗਰਮੀ ’ਚ ਕੜਕਦੀ ਧੁੱਪ ਤੋਂ ਬਚਣ ਲਈ ਜਾਣੋ ਇਹ ਖ਼ਾਸ ਗੱਲਾਂ

ਸਰਕਾਰ ਉਹ ਹੁੰਦੀ ਹੈ ਜੋ ਆਪਣੀ ਜਨਤਾ ਨੂੰ ਨਾਲ ਲੈਕੇ ਚੱਲੇ ਤੇ ਉਨ੍ਹਾਂ ਦੇ ਭਵਿੱਖ ਲਈ ਨਵੀਆਂ ਖੋਜਾਂ ਤੇ ਪੁਲਾਂਗਾ ਪੁੱਟੇ ਪਰ ਇਨ੍ਹਾਂ ਨੂੰ ਆਪਣੇ ਐਸ਼ੋ ਅਰਾਮ ਤੋਂ ਬਿਨਾਂ ਕਿਸੇ ਨਾਲ ਕੋਈ ਵੀ ਮਤਲਬ ਨਹੀਂ। ਕੋਈ ਮਰੇ ਚਾਹੇ ਜੀਵੇ, ਖੁਸਰਾ ਖੋਲ੍ਹ ਪਤਾਸੇ ਪੀਵੇ। ਇਹ ਹਾਲ ਸਾਡੀ ਪੰਜਾਬ ਸਰਕਾਰ ਦਾ ਹੈ। ਹਾਲੇ ਵੀ ਬਹੁਤ ਸਮਾਂ ਹੈ ਅਸੀਂ ਸਾਰੇ ਸੰਭਲ ਜਾਈਏ ਤੇ ਪੰਜਾਬ ਦੀ ਤੱਰਕੀ ਅਤੇ ਪੰਜਾਬ ਦੇ ਲੋਕਾਂ ਦੀ ਖ਼ੈਰ ਮਨਾਈਏ, ਪੰਜਾਬ ਦੇ ਲੋਕਾਂ ਵਾਰੇ ਸੋਚੀਏ।

ਨਰਾਤਿਆਂ ਵਿੱਚ ਹੀ ਨਹੀਂ ਸਗੋਂ ਰੋਜ਼ਾਨਾ ਖਾਣਾ ਚਾਹੀਦਾ ਹੈ ਸਾਬੂਦਾਣਾ, ਜਾਣੋ ਕਿਉਂ

ਲਿਖ਼ਤ ਗੁਰਪ੍ਰੀਤ ਸਿੰਘ ਜਖਵਾਲੀ 
ਮੋਬਾਇਲ - 98550 36444


rajwinder kaur

Content Editor

Related News