ਲਾਕਡਾਉਨ ਦਰਮਿਆਨ ਰਿਕਾਰਡ ਉਚਾਈ 'ਤੇ ਪਹੁੰਚਿਆ ਸੋਨਾ, ਜਾਣੋ ਕਿਉਂ?

Monday, May 18, 2020 - 03:26 PM (IST)

ਨਵੀਂ ਦਿੱਲੀ — ਅੰਤਰਰਾਸ਼ਟਰੀ ਪੱਧਰ 'ਤੇ ਆਈ ਕੀਮਤਾਂ ਵਿਚ ਤੇਜ਼ੀ ਦਾ ਅਸਰ ਘਰੇਲੂ ਬਾਜ਼ਾਰ 'ਤੇ ਵੀ ਪਿਆ ਹੈ। ਹਫਤੇ ਦੇ ਪਹਿਲੇ ਕਾਰੋਬਾਰੀ ਦਿਨ ਸੋਨੇ ਦੀ ਕੀਮਤ ਹੁਣ ਤੱਕ ਦੇ ਰਿਕਾਰਡ ਪੱਧਰ 'ਤੇ ਪਹੁੰਚ ਗਈ ਹੈ। ਅੰਤਰਰਾਸ਼ਟਰੀ ਬਾਜ਼ਾਰ ਤੋਂ ਮਿਲੇ ਮਜ਼ਬੂਤ ਸੰਕੇਤਾਂ ਨਾਲ ਭਾਰਤੀ ਵਾਇਦਾ ਬਾਜ਼ਾਰ MCX 'ਤੇ ਸੋਨੇ ਦਾ ਭਾਅ ਸੋਮਵਾਰ ਨੂੰ ਫਿਰ ਇਕ ਨਵੀਂ ਉਚਾਈ 'ਤੇ ਪਹੁੰਚ ਗਿਆ ਹੈ। ਸੋਨੇ ਦੇ ਨਾਲ-ਨਾਲ ਚਾਂਦੀ ਵਿਚ ਵੀ ਤੇਜ਼ੀ ਦੇਖੀ ਜਾ ਰਹੀ ਹੈ।

MCX 'ਤੇ ਸਵੇਰੇ 9.31 ਵਜੇ ਸੋਨੇ ਦੇ ਜੂਨ ਐਕਸਪਾਇਰੀ ਇਕਰਾਰਨਾਮੇ ਵਿਚ ਪਿਛਲੇ ਸੈਸ਼ਨ ਦੇ ਮੁਕਾਬਲੇ 36 ਰੁਪਏ ਦੀ ਤੇਜ਼ੀ ਦੇ ਨਾਲ 47,743 ਰੁਪਏ ਪ੍ਰਤੀ 10 ਗ੍ਰਾਮ 'ਤੇ ਕਾਰੋਬਾਰ ਚਲ ਰਿਹਾ ਸੀ ਜਦੋਂਕਿ ਇਸ ਤੋਂ ਪਹਿਲਾਂ ਸੋਨੇ ਦਾ ਭਾਅ 47,770 ਰੁਪਏ ਪ੍ਰਤੀ 10 ਗ੍ਰਾਮ ਦੇ ਰਿਕਾਰਡ ਉੱਚੇ ਪੱਧਰ ਤੱਕ ਉਛਲਿਆ। ਇਸ ਦੇ ਨਾਲ ਹੀ ਐਮ.ਸੀ.ਐਕਸ. 'ਤੇ ਚਾਂਦੀ ਦੇ ਜੁਲਾਈ ਇਕਰਾਰਨਾਮੇ ਵਿਚ ਪਿਛਲੇ ਸੈਸ਼ਨ ਤੋਂ 1422 ਰੁਪਏ ਯਾਨੀ 3.04 ਫੀਸਦੀ ਦੀ ਤੇਜ਼ੀ ਨਾਲ 48140 ਰੁਪਏ ਪ੍ਰਤੀ ਕਿਲੋ 'ਤੇ ਕਾਰੋਬਾਰ ਕਰ ਰਿਹਾ ਸੀ।

ਕੇਡੀਆ ਐਡਵਾਇਜ਼ਰੀ ਦੇ ਡਾਇਰੈਕਟਰ ਅਜੇ ਕੇਡੀਆ ਨੇ ਦੱਸਿਆ ਕਿ ਕੋਰੋਨਾ ਵਾਇਰਸ ਦੀ ਮਹਾਂਮਾਰੀ ਨਾਲ ਗਲੋਬਲ ਅਰਥਵਿਵਸਥਾ ਮੰਦੀ ਦੀ ਲਪੇਟ ਵਿਚ ਹੈ। ਇਸ ਦੇ ਨਾਲ ਹੀ ਅਮਰੀਕਾ ਅਤੇ ਚੀਨ ਵਿਚਕਾਰ ਫਿਰ ਵਪਾਰਕ ਤਣਾਅ ਵਧਦਾ ਵਧਦਾ ਜਾ ਰਿਹਾ ਹੈ। ਜਿਸ ਕਾਰਨ ਨਿਵੇਸ਼ ਦਾ ਰੁਝਾਨ ਨਿਵੇਸ਼ ਦੇ ਸੁਰੱਖਿਅਤ ਸਾਧਨ ਸੋਨੇ ਦੇ ਪ੍ਰਤੀ ਵਧਿਆ ਹੈ। ਅੰਤਰਰਾਸ਼ਟਰੀ ਕਾਮੈਕਸ 'ਤੇ ਸੋਨੇ ਦਾ ਭਾਅ ਸੱਤ ਸਾਲ ਤੋਂ ਜ਼ਿਆਦਾ ਸਮੇÎਂ ਦੇ ਉੱਚੇ ਪੱਧਰ 'ਤੇ ਚਲ ਰਿਹਾ ਹੈ। ਅਮਰੀਕੀ ਕੇਂਦਰੀ ਬੈਂਕ ਫੈਡਰਲ ਰਿਜ਼ਰਵ ਨੇ ਵੀ ਕੋਰੋਨਾ ਕਾਲ ਵਿਚ ਸ਼ੇਅਰ ਬਾਜ਼ਾਰ 'ਤੇ ਅਸਰ ਹੋਣ ਅਤੇ ਆਰਥਿਕ ਰਿਕਵਰੀ ਦੀ ਪ੍ਰਕਿਰਿਆ ਸੁਸਤ ਰਹਿਣ ਦਾ ਖਦਸ਼ਾ ਜ਼ਾਹਰ ਕੀਤਾ ਹੈ।

ਵਿਦੇਸ਼ੀ ਬਾਜ਼ਾਰ ਵਿਚ ਸੋਨੇ ਦੇ ਭਾਅ ਅਕਤੂਬਰ 2012 ਦੇ ਬਾਅਦ ਨਵੀਂ ਉਚਾਈ 'ਤੇ ਪਹੁੰਚ ਗਏ। ਅਮਰੀਕਾ ਅਤੇ ਚੀਨ ਵਿਚਕਾਰ ਵਪਾਰਕ ਜੰਗ ਨੂੰ ਲੈ ਕੇ ਚਿੰਤਾ ਅਤੇ ਅਮਰੀਕੀ ਅਰਥਵਿਵਸਥਾ 'ਚ ਮੰਦੀ ਕਾਰਨ ਸੋਨੇ ਦੀਆਂ ਕੀਮਤਾਂ ਵਿਚ ਤੇਜ਼ੀ ਆਈ ਹੈ। ਅੰਤਰਰਾਸ਼ਟਰੀ ਬਾਜ਼ਾਰ ਵਿਚ ਸੋਨਾ 1756.79 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਿਆ। ਅਮਰੀਕੀ ਸੋਨਾ ਵਾਇਦਾ ਵੀ ਅੱਧਾ ਫੀਸਦੀ ਦੀ ਤੇਜ਼ੀ ਨਾਲ 1765.70 ਡਾਲਰ ਪ੍ਰਤੀ ਔਂਸ 'ਤੇ ਕਾਰੋਬਾਰ ਕਰ ਰਿਹਾ ਸੀ।ਹੋਰ ਕੀ

ਮਤੀ ਧਾਤੂਆਂ ਵਿਚ ਅੱਜ ਪਲੈਟੀਨਮ 0.7 ਫੀਸਦੀ ਵਧ ਕੇ 803.19 ਡਾਲਰ ਹੋ ਗਿਆ ਜਦੋਂਕਿ ਚਾਂਦੀ 2 ਫੀਸਦੀ ਵਧ ਕੇ 16.96 ਡਾਲਰ ਹੋ ਗਈ। ਇਸ ਸਾਲ ਗਲੋਬਲ ਬਜ਼ਾਰਾਂ ਵਿਚ ਸੋਨੇ ਵਿਚ 16 ਫੀਸਦੀ ਦਾ ਵਾਧਾ ਹੋਇਆ ਹੈ। ਦੂਜੇ ਪਾਸੇ ਐਸ.ਪੀ.ਡੀ.ਆਰ. ਗੋਲਡ ਟਰੱਸਟ ਦੀ ਹੋਲਡਿੰਗਸ ਸ਼ੁੱਕਰਵਾਰ ਨੂੰ 0.8 ਫੀਸਦੀ ਵਧ ਕੇ 1,113.78 ਟਨ ਹੋ ਗਈ।


Harinder Kaur

Content Editor

Related News