ਕੁੜੀਆਂ ਦੇ ਵਿਆਹ ਦੀ ਉਮਰ ਸੀਮਾ 18 ਸਾਲ ਤੋਂ 21 ਸਾਲ ਵਧਾ ਸਕਦੀ ਹੈ ਭਾਰਤ ਸਰਕਾਰ (ਵੀਡੀਓ)

Tuesday, Aug 18, 2020 - 06:30 PM (IST)

ਜਲੰਧਰ (ਬਿਊਰੋ) - 15 ਅਗਸਤ ਨੂੰ ਮਨਾਏ ਗਏ 74ਵੇਂ ਆਜ਼ਾਦੀ ਦਿਹਾੜੇ ਦੇ ਮੌਕੇ 'ਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦੀ ਜਨਤਾ ਨੂੰ ਸੰਬੋਧਨ ਕਰਦੇ ਹੋਏ ਕੁੜੀਆਂ ਦੇ ਵਿਆਹ ਦੀ ਸਹੀ ਉਮਰ ਬਾਰੇ ਵਿਚਾਰ ਕਰਨ ਦੀ ਗੱਲ ਕਹੀ। ਜ਼ਿਕਰਯੋਗ ਹੈ ਕਿ ਸਰਕਾਰ ਵਲੋਂ ਇੱਕ ਕਮੇਟੀ ਦਾ ਗਠਨ ਕੀਤਾ ਗਿਆ ਹੈ, ਜਿਸ ਮੁਤਾਬਕ ਭਾਰਤ 'ਚ ਕੁੜੀਆਂ ਦੇ ਵਿਆਹ ਯੋਗ ਉਮਰ 18 ਸਾਲ ਤੋਂ ਵਧਾ ਕੇ 21 ਸਾਲ ਕਰਨ ਬਾਰੇ ਵਿਚਾਰ ਚਰਚਾ ਚੱਲ ਰਹੀ ਹੈ। 

ਪੜ੍ਹੋ ਇਹ ਵੀ ਖਬਰ - ਕੁਰਸੀ ’ਤੇ ਬੈਠਣ ਦਾ ਗਲਤ ਤਰੀਕਾ ਬਣ ਸਕਦੈ ਤੁਹਾਡੀ ਪਿੱਠ ਦਰਦ ਦਾ ਕਾਰਨ, ਜਾਣੋ ਕਿਵੇਂ

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਸਾਲ 1978 'ਚ "ਸ਼ਾਰਧਾ ਐਕਟ" 'ਚ ਸੋਧ ਕਰਕੇ ਕੁੜੀਆਂ ਦੇ ਵਿਆਹ ਦੀ ਉਮਰ ਸੀਮਾ 15 ਸਾਲ ਤੋਂ ਵਧਾ ਕੇ 18 ਸਾਲ ਕਰ ਦਿੱਤੀ ਗਈ ਸੀ। ਅਜਿਹਾ ਇਸ ਕਰਕੇ ਕੀਤਾ ਜਾਂਦਾ ਹੈ, ਕਿਉਂਕਿ ਘੱਟ ਉਮਰ 'ਚ ਕੁੜੀਆਂ ਦਾ ਵਿਆਹ ਕਰਨ 'ਤੇ ਉਨ੍ਹਾਂ ਨੂੰ ਬਹੁਤ ਸਾਰੀਆਂ ਸਮਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜਿਵੇਂ ਅਣਚਾਹਿਆ ਗਰਭ, ਲਾਗ ਦੀਆਂ ਬੀਮਾਰੀਆਂ ,ਉਚਿਤ ਪੜ੍ਹਾਈ ਤੋਂ ਵਾਂਝੇ ਰਹਿ ਜਾਣਾ ਆਦਿ। 

ਪੜ੍ਹੋ ਇਹ ਵੀ ਖਬਰ - ਜਨਮ ਦਿਨ ਵਿਸ਼ੇਸ਼ : ਮੁਹੱਬਤ ਦੀ ਆਵਾਜ਼ ਅਤੇ ਖਿੰਡੀਆਂ ਯਾਦਾਂ ਦੀ ਜ਼ੁਬਾਨ ‘ਗੁਲਜ਼ਾਰ’

ਇਸ ਤੋਂ ਇਲਾਵਾ ਘੱਟ ਉਮਰ 'ਚ ਕੁੜੀਆਂ ਦਾ ਵਿਆਹ ਕਰਨ 'ਤੇ ਜਣੇਪੇ ਸਮੇਂ ਉਸਦੀ ਮੌਤ ਹੋਣ ਦੇ ਮੌਕੇ ਜ਼ਿਆਦਾ ਵੱਧ ਜਾਂਦੇ ਹਨ। ਇੱਕ ਸਰਵੇ ਮੁਤਾਬਕ ਸਾਲ 2017 'ਚ ਘੱਟ ਉਮਰ 'ਚ ਜਣੇਪਾ ਹੋਣ ਸਦਕਾ 35000 ਕੁੜੀਆਂ ਦੀ ਮੌਤ ਹੋ ਗਈ, ਉਥੇ ਹੀ ਸਾਲ 2000 'ਚ ਇਸ ਸਦਕਾ 103000 ਮੌਤਾਂ ਦਰਜ ਕੀਤੀਆਂ ਗਈਆਂ ਹਨ।  ਇਨ੍ਹਾਂ ਸਾਰੇ ਨਤੀਜਿਆਂ ਨੂੰ ਦੇਖਦੇ ਹੋਏ ਹੀ ਕੁੜੀਆਂ ਦੇ ਵਿਆਹ ਦੀ ਉਮਰ ਵਿਚ ਵਾਧਾ ਕਰਨਾ ਲਾਜ਼ਮੀ ਹੋ ਗਿਆ ਪਰ ਕਾਨੂੰਨੀ ਤੌਰ ’ਤੇ ਸਰਕਾਰ ਇਸ ਨੂੰ ਕਦੋ ਲਾਗੂ ਕਰੇਗੀ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।

ਪੜ੍ਹੋ ਇਹ ਵੀ ਖਬਰ - ਜੇਕਰ ਤੁਸੀਂ ਵੀ ਸਲਾਦ ‘ਚ ਖੀਰਾ ਤੇ ਟਮਾਟਰ ਇਕੱਠੇ ਖਾ ਰਹੇ ਹੋ ਤਾਂ ਹੋ ਜਾਓ ਸਾਵਧਾਨ, ਜਾਣੋ ਕਿਉਂ

ਇਸ ਤੋਂ ਇਲਾਵਾ "ਸ਼ਾਰਧਾ ਐਕਟ" ਕੀ ਹੈ? ਅਤੇ ਬ੍ਰਿਟਿਸ਼ ਸਾਮਰਾਜ ਦੌਰਾਨ ਵਿਆਹ ਦੀ ਉਮਰ ਹੱਦ ਨੂੰ ਲੈ ਕੇ ਹੋਰ ਕਿਹੜੇ ਕਾਨੂੰਨ ਹੋਂਦ 'ਚ ਆਏ ਹਨ, ਦੇ ਬਾਰੇ ਹੋਰ ਜਾਣਕਾਰੀ ਹਾਸਲ ਕਰਨ ਲਈ ਤੁਸੀਂ ਸੁਣ ਸਕਦੇ ਹੋ ਜਗਬਾਣੀ ਪੋਡਕਾਸਟ ਦੀ ਇਹ ਰਿਪੋਰਟ...

ਭਾਰ ਵਧਾਉਣ ਜਾਂ ਘਟਾਉਣ ’ਚ ਮਦਦ ਕਰਦਾ ਹੈ ‘ਦੇਸੀ ਘਿਓ’, ਜਾਣਨ ਲਈ ਪੜ੍ਹੋ ਇਹ ਖਬਰ


rajwinder kaur

Content Editor

Related News