ਆਉ ਜਾਣੀਏ 92 ਸਾਲ ਦੇ ਫਰੰਟੀਅਰ ਮੇਲ ਤੋਂ ਗੋਲਡਨ ਟੈਂਪਲ ਮੇਲ ਤੱਕ ਦੇ ਦਿਲਚਸਪ ਸਫ਼ਰ ਬਾਰੇ (ਵੀਡੀਓ)
Wednesday, Sep 02, 2020 - 06:40 PM (IST)
ਜਲੰਧਰ (ਬਿਊਰੋ) - ਭਾਰਤ ਰੇਲਵੇ ਦਾ ਇਤਿਹਾਸ ਲਗਭਗ ਦੋ ਸਦੀਆਂ ਪੁਰਾਣਾ ਹੈ। 1832 'ਚ ਲਾਰਡ ਡਲਹੌਜ਼ੀ ਦੇ ਵੇਲੇ ਭਾਰਤ ਨੂੰ ਰੇਲਵੇ ਲਾਈਨ ਦੁਆਰਾ ਜੌਹਲ ਦੀ ਕਲਪਨਾ ਕੀਤੀ ਗਈ ਸੀ। ਜਿਸ ਦਾ ਉਦੇਸ਼ ਭਾਰਤ ਤੋਂ ਅਨਾਜ, ਕਪਾਹ, ਕੋਲਾ ਅਤੇ ਹੋਰ ਸਾਜ਼ੋ-ਸਾਮਾਨ ਬ੍ਰਿਟਿਸ਼ ਸਾਮਰਾਜ ਦੁਆਰਾ ਆਪਣੇ ਦੇਸ਼ ਲੈ ਕੇ ਜਾਣਾ ਸੀ। ਇਸ ਦੌਰਾਨ 1837 ਤੱਕ ਮਦਰਾਸ ਦੇ ਚਿੰਤਾਂਦਰੀਪੇਟ ਚ ਛੋਟੀ ਦੂਰੀ ਦੀ ਪ੍ਰਯੋਗਿਕ ਟ੍ਰੇਨ ਚਲਾਈ ਗਈ।
ਸਤੰਬਰ ਮਹੀਨੇ ’ਚ ਆਉਣ ਵਾਲੇ ਵਰਤ-ਤਿਉਹਾਰਾਂ ਬਾਰੇ ਜਾਣਨ ਲਈ ਪੜ੍ਹੋ ਇਹ ਖ਼ਬਰ
ਦੱਸ ਦੇਈਏ ਕਿ ਭਾਰਤ ਦੀ ਪਹਿਲੀ ਯਾਤਰੂ ਰੇਲ 16 ਅਪ੍ਰੈਲ 1853 ਨੂੰ ਮੁੰਬਈ ਤੋਂ ਥਾਣੇ ਵਿੱਚ ਕਾਰ ਚਲਾਈ ਗਈ ਸੀ। ਭਾਰਤ ਦੇ ਪਹਿਲੇ ਏ.ਸੀ. ਰੇਲ ਗੱਡੀ ਅੱਜ ਤੋਂ 92 ਸਾਲ ਪਹਿਲਾਂ 1 ਸਤੰਬਰ 1928 ਨੂੰ ਸ਼ੂਰੂ ਕੀਤੀ ਗਈ ਸੀ। ਜਿਸਨੂੰ ਫਰੰਟੀਅਰ ਮੇਲ ਦੇ ਨਾਂ ਨਾਲ ਜਾਣਿਆ ਜਾਂਦਾ ਸੀ। ਉਸ ਤੋਂ ਤਕਰੀਬਨ 6 ਸਾਲ ਬਾਅਦ ਯਾਨੀ 1934 ਚ ਇਸ ਟ੍ਰੇਨ ਵਿੱਚ AC ਦੀ ਸੁਵਿਧਾ ਸ਼ੁਰੂ ਕੀਤੀ ਗਈ। 1 ਸਤੰਬਰ 1996 ਨੂੰ ਏਸ ਦਾ ਨਾਂ ਬਦਲ ਕੇ ਗੋਲਡਨ ਟੈਂਪਲ ਮੇਲ ਕਰ ਦਿੱਤਾ ਗਿਆ।
ਆਪਣੇ ਜੀਵਨ ਸਾਥੀ ਦੀਆਂ ਇਨ੍ਹਾਂ ਗੱਲਾਂ ’ਤੇ ਕਦੇ ਨਾ ਕਰੋ ਸ਼ੱਕ, ਜਾਣੋ ਕਿਉਂ
ਗੋਲਡਨ ਟੈਂਪਲ ਮੇਲ ਰੇਲਗੱਡੀ 1893 ਕਿਲੋਮੀਟਰ ਦੀ ਦੂਰੀ ਤੈਅ ਕਰਦੀ ਹੋਈ। ਇਹ ਰੇਲਗੱਡੀ ਰਾਸਤੇ ’ਚ ਆਉਣ ਵਾਲੇ 35 ਰੇਲਵੇ ਸਟੇਸ਼ਨਾਂ ’ਤੇ ਰੁਕਦੀ ਹੈ। ਇਸ ਰੇਲਗੱਡੀ ਵਿਚ ਤਕਰੀਬਨ 1300 ਯਾਤਰੀ ਸਫ਼ਰ ਕਰਦੇ ਹਨ। ਇਨ੍ਹਾਂ ਸਾਰੀਆਂ ਗੱਲਾਂ ਤੋਂ ਇਲਾਵਾ ਇਸ ਦੇ ਦਿਲਚਸਪ ਇਤਿਹਾਸ ਬਾਰੇ ਜਾਨਣ ਲਈ ਆਉ ਸੁਣਦੇ ਹਾਂ ਜਗਬਾਣੀ ਪੌਡਕਾਸਟ ਦੀ ਇਹ ਰਿਪੋਰਟ...
ਇਨ੍ਹਾਂ ਰਾਸ਼ੀਆਂ ਦੇ ਲੋਕ ਹੁੰਦੇ ਨੇ ਖ਼ੂਬਸੂਰਤ, ਈਮਾਨਦਾਰ ਅਤੇ ਰੋਮਾਂਟਿਕ, ਜਾਣੋ ਆਪਣੀ ਰਾਸ਼ੀ ਦੀ ਖ਼ਾਸੀਅਤ
ਸਿਹਤਮੰਦ ਰਹਿਣ ਲਈ ਆਪਣੇ ਖਾਣੇ 'ਚ ਸ਼ਾਮਲ ਕਰੋ ਇਹ ਚੀਜ਼ਾਂ, ਤੇਜ਼ੀ ਨਾਲ ਘਟੇਗਾ ਮੋਟਾਪਾ