ਮੁਫ਼ਤ ਮਿਲਣ ਵਾਲੀਆਂ ਸਹੂਲਤਾਂ ਦਾ ਜ਼ਿਆਦਾ ਲਾਭ ਸਿਆਸੀ ਆਗੂਆਂ ਨੂੰ ਜਾਂ ਆਮ ਲੋਕਾਂ ਨੂੰ...

7/9/2020 12:08:12 PM

ਲਿਖ਼ਤ ਗੁਰਪ੍ਰੀਤ ਸਿੰਘ ਜਖਵਾਲੀ
ਮੋਬਾਇਲ - 98550 36444  

ਮੁਫ਼ਤ ਸ਼ਬਦ ਪਹਿਲਾਂ ਛੋਟੇ ਹੁੰਦਿਆਂ ਸੁਣਨ ਨੂੰ ਬਹੁਤ ਵਧੀਆ ਲੱਗਦਾ ਸੀ ਪਰ ਹੁਣ ਇਉਂ ਲੱਗਦਾ ਹੈ ਕੀ ਜਿਵੇਂ ਇਸ ਮੁਫ਼ਤ ਵਾਲੇ ਸ਼ਬਦ ਨੇ ਹੀ ਪੂਰਾ ਪੰਜਾਬ ਕਰਜ਼ਾਈ ਕਰਕੇ ਰੱਖ ਦਿੱਤਾ ਹੈ। ਜਿਉਂ ਜਿਉਂ ਅਸੀਂ ਜ਼ਿੰਦਗੀ ਵਿੱਚ ਵੱਡੇ ਹੁੰਦੇ ਗਏ, ਇਸ ਮੁਫ਼ਤ ਦੀਆਂ ਸਹੂਲਤਾਂ ਜਾਂ ਛੋਟ ਦੇਣ ਦੇ ਨਾਮ ਉੱਤੇ ਵੇਖਿਆ ਕਿ ਕਰਜ਼ਾਈ ਤਾਂ ਫਿਰ ਵੀ ਲੋਕ ਹੀ ਹੋ ਰਹੇ ਨੇ। ਇਸ ਗੱਲ ਤੋਂ ਇਹ ਪਤਾ ਲਗਦਾ ਹੈ ਕਿ ਲੋਕਾਂ ਦਾ ਕਰਜ਼ਾਈ ਹੋਣਾ ਭਾਵ ਪੰਜਾਬ ਦਾ ਕਰਜ਼ਾਈ ਹੋਣਾ ਹੀ ਹੈ।

ਮੁਫ਼ਤ ਲੋਕਾਂ ਨੂੰ ਕੀ ਦਿੱਤਾ ..? ਸ਼ਾਇਦ ਕੁੱਝ ਵੀ ਨਹੀਂ। ਜੇਕਰ ਮੇਰੇ ਭਰਾਵਾਂ ਨੂੰ ਆਟਾ-ਦਾਲ ਸਕੀਮ ਜਾਂ 200 ਯੂਨਿਟ ਬਿਜਲੀ ਮੁਆਫ਼ ਜਾਂ ਜ਼ਿਮੀਦਾਰਾਂ ਲਈ ਮੋਟਰਾਂ ਦੇ ਬਿੱਲ ਮੁਆਫ਼ੀ ਦੀ ਗੱਲ ਹੈ ਤਾਂ ਇਹ ਕੁੱਝ ਵੀ ਨਹੀਂ। ਸਗੋਂ ਇਨ੍ਹਾਂ ਸਹੂਲਤਾਂ ਦੇ ਨਾਮ ਉੱਤੇ ਤੁਹਾਨੂੰ ਨਿਕੰਮੇ ਅਤੇ ਕਾਣੇ ਬਣਾ ਰੱਖਿਆ ਹੋਇਆ ਹੈ। ਇਸ ਦੇ ਬਦਲੇ ਸਿਆਸੀ ਲੋਕਾਂ ਨੇ ਤੁਹਾਡੇ ਤੋਂ ਤੁਹਾਡਾ ਬੋਲਣ ਦਾ ਜਿਵੇਂ ਅਧਿਕਾਰ ਹੀ ਖੋਹ ਲਿਆ ਹੋਵੇ। ਕੀ ਤੁਸੀਂ ਕਦੇ ਇਨ੍ਹਾਂ ਕੋਲੋਂ ਰੁਜ਼ਗਾਰ ਦੀ ਮੰਗ ਕਰ ਸਕਦੇ ਹੋ? ਕੀ ਤੁਸੀਂ ਇਨ੍ਹਾਂ ਕੋਲੋਂ ਕਦੇ ਵਧੀਆਂ ਸਿਹਤ ਸਹੂਲਤਾਂ ਦੀ ਮੰਗ ਕੀਤੀ ? ਜਾਂ ਤੁਸੀਂ ਕਾਨੂੰਨ ਵਿੱਚ ਜਾਂ ਹੋ ਰਹੇ ਧੱਕੇਸ਼ਾਹੀ ’ਤੇ ਕੋਈ ਆਵਾਜ਼ ਉਠਾਈ? ਕੁੱਝ ਸੁਧਾਰ ਜਾਂ ਸੁਧਾਰਨ ਦੀ ਮੰਗ ਕੀਤੀ ?

ਖੁਸ਼ੀ ਭਰਿਆ ਮਾਹੌਲ ਸਿਰਜਣ ਲਈ ਕੁਝ ਚੀਜ਼ਾਂ ਨੂੰ ਕਰੀਏ ਨਜ਼ਰਅੰਦਾਜ਼

ਸ਼ਾਇਦ ਮੇਰੇ ਮੁਤਾਬਕ ਤਾਂ ਅਸੀਂ ਇਨ੍ਹਾਂ ਦਾ ਸਿਆਸਤੀ ਲੀਡਰਾਂ ਅੱਗੇ ਜ਼ਿਕਰ ਹੀ ਕਰਨਾ ਭੁੱਲ ਜਾਂਦੇ ਹਾਂ, ਕੀ ਇਹ ਵੀ ਸਾਡੀਆਂ ਲੋੜਾਂ ਹਨ। ਅਸੀਂ ਇਨ੍ਹਾਂ ਲੋਕਾਂ ਤੋਂ ਮੰਗ ਕੀ ਕਰਦੇ ਹਾਂ, ਜ਼ਿਆਦਾਤਰ ਮੈਂ ਵੇਖਿਆ ਹੀ ਏ। ਪਿੰਡਾਂ ਵਾਲੇ ਲੀਡਰ ਆਉਂਦਿਆ ਹੀ ਫੁਲੇ ਨਹੀਂ ਸਮਾਉਂਦੇ ਜਾਂ ਚਾਹ ਪਕੌੜਿਆਂ ਦੀ ਭੁੱਖ ਵਿੱਚ ਹੀ ਸਭ ਭੁੱਲ ਜਾਂਦੇ ਹਨ। ਖ਼ਾਹ-ਪੀ ਕੇ ਅਤੇ ਤਾੜੀਆਂ ਮਾਰਕੇ ਘਰੇ ਆ ਜਾਂਦੇ ਹਨ। ਖ਼ੁਦ ਲਈ ਸਹੀ ਕੀ ਗ਼ਲਤ ਕੀ ਸਭ ਭੁੱਲ ਬੈਠਦੇ ਹਾਂ ਅਤੇ ਪੰਜ ਸਾਲ ਪੱਲੇ ਉਹ ਹੀ ਪਛਤਾਵੇ।

ਦੂਸਰੀ ਗੱਲ ਜ਼ੇਕਰ ਕਿਸੇ ਨੇ ਮੰਗ ਕਰ ਵੀ ਲਈ ,ਕੀ ਸਾਡੀ ਮਨਰੇਂਗਾ ਦੀ ਦਿਹਾੜੀ ਵਧਾ ਦਿਉ ਜੀ, ਜਾਂ ਸਾਡੇ ਪਿੰਡ ਮਨਰੇਂਗਾ ਨਹੀਂ ਲੱਗਦੀ, ਤੁਸੀਂ ਕਿਉਂ ਇਨ੍ਹਾਂ ਚੀਜ਼ਾਂ ਦੀ ਮੰਗ ਕਰਦੇ ਹੋ, ਤੁਸੀਂ ਉੱਚੀ ਆਵਾਜ਼ ਤੇ ਉੱਚੀ ਸੋਚ ਕਿਉਂ ਨਹੀਂ ਰੱਖਦੇ।

ਫੌਜ਼ੀਆਂ ਦੀ ਸ਼ਹਾਦਤ ’ਤੇ ਹੁੰਦੀ ਸਿਆਸਤ ਇਕ ਘਟੀਆ ਸੋਚ 

ਤੁਸੀਂ ਸਿਆਸਤਦਾਨਾਂ ਦੇ ਅੱਗੇ ਮੰਗਤੇ ਨਾ ਬਣੋ ਸਗੋਂ ਹੁਕਮਰਾਨ ਬਣੋ। ਉਹ ਤੁਹਾਡੇ ਲਈ ਹਨ, ਉਨ੍ਹਾਂ ਨੂੰ ਤੁਸੀਂ ਚੁਣਿਆਂ ਹੈ। ਤੁਸੀਂ ਉਨ੍ਹਾਂ ਦੇ ਮਾਲਿਕ ਹੋਏ, ਉਹ ਨਹੀਂ..? ਉਹ ਤੁਹਾਡੇ ਸੇਵਾਦਾਰ ਹਨ, ਤੁਸੀਂ ਆਪਣੀਆਂ ਸ਼ਰਤਾਂ ਲਿਖਤੀ ਰੂਪ ਵਿੱਚ ਸਾਹਮਣੇ ਰੱਖੋਂ ਅਤੇ ਕਰਨ ਦਾ ਵਾਹਦਾ ਲੈਕੇ ਆਉ ,ਨਾਲ ਇਹ ਵੀ ਆਖੋ ਕੀ ਇਹ ਕੰਮ ਪਿੰਡ ਦਾ ਕਰਨ ਤੇ ਹੀ ਸਾਡੇ ਪਿੰਡ ਆਉਣਾ ਜੇ ਨਾ ਕੀਤਾ ਨਾ ਆਉਣਾ।

ਗੱਲ ਸੀ ਮੁਫ਼ਤ ਦੀ ਇਹ ਸਾਡੇ ਤੁਹਾਡੇ ਨਾਲੋਂ ਵੱਧ ਸਹੂਲਤਾਂ ਦਾ ਅਨੰਦ ਮਾਣਦੇ ਹਨ,ਤੇ ਕਈ ਪੀੜੀਆਂ ਤੱਕ ਦੀ ਜਾਇਦਾਤ ਤੇ ਬੈਂਕ ਬੈਲਸ ਬਣਾਕੇ ਰੱਖ ਦਿੰਦੇ ਹਨ ਤੇ ਤੁਹਾਡੇ ਲਈ ਕੀ ਹਾੜੇ ਤੇ ਮਿੰਨਤਾਂ..?

ਰੋਜ਼ਾਨਾ ਕਸਰਤ ਕਰਨ ਨਾਲ ਇਨ੍ਹਾਂ ਗੰਭੀਰ ਬੀਮਾਰੀਆਂ ਨੂੰ ਦਿੱਤੀ ਜਾ ਸਕਦੀ ਹੈ ਮਾਤ

ਇਨ੍ਹਾਂ ਦੇ ਹਵਾਈ ਝੂਟੇ ਮੁਫ਼ਤ, ਇਲਾਜ਼ ਮੁਫ਼ਤ, ਖਾਣਾ-ਪੀਣਾ ਮੁਫ਼ਤ, ਟੈਲੀਫ਼ੋਨ ਦੇ ਬਿੱਲ ਮੁਫ਼ਤ, ਆਵਾਜਾਈ ਦੇ ਸਾਧਨ ਮੁਫ਼ਤ, ਤੁਹਾਡਾ ਕਿ ਮੁਫ਼ਤ ਕੁੱਝ ਵੀ ਨਹੀਂ ਇੱਕ ਇੱਕ ਸਿਆਸੀ ਲੀਡਰ ਦਾ ਇਲਾਜ਼ ਤੇ ਉਸਦਾ ਲੀਡਰ ਹੋਣਾ ਸਾਨੂੰ ਪੰਜਾਬ ਵਾਸੀਆਂ ਨੂੰ ਲੱਖਾਂ ਤੇ ਕਰੋੜਾਂ ਵਿੱਚ ਪੈਂਦਾ ਹੈ। ਕੀ ਤੁਸੀਂ ਇਹੋ ਜਿਹੇ ਚਿੱਟੇ ਜਾਂ ਸਫ਼ੈਦ ਹਾਥੀਆਂ ਤੋਂ ਤੁਹਾਨੂੰ ਅਤੇ ਸਾਨੂੰ ਕੋਈ ਲਾਭ ਹੈ। ਮੇਰੇ ਖ਼ਿਆਲ ਨਾਲ ਜ਼ੀਰੋ ਲਾਭ ਵੀ ਨਹੀਂ। ਇਹ ਸਾਨੂੰ ਮੁਫ਼ਤ ਨਹੀਂ ਕੁੱਝ ਦਿੰਦੇ, ਸਗੋਂ ਅਸੀਂ ਇਨ੍ਹਾਂ ਨੂੰ ਆਪਣੇ ਨੇਤਾ, ਲੀਡਰ ਚੁਣਨ ਤੇ ਮੁਫ਼ਤ ਦੀਆਂ ਸਹੂਲਤਾਂ ਪ੍ਰਦਾਨ ਕਰਦੇ ਹਾਂ।

ਫੇਰ ਪੰਜਾਬ ਵਿੱਚ ਮੁਫ਼ਤ ਸ਼ਬਦ ਦਾ ਲਾਭ ਕਿੰਨਾ ਨੂੰ ਹੈ ,ਆਮ ਲੋਕਾਂ ਨੂੰ ਜਾਂ ਸਾਡੇ ਚੁਣੇ ਹੋਏ ਨੁਮਾਇੰਦਿਆਂ ਨੂੰ ਹੁਣ ਤੁਸੀਂ ਆਪੇ ਹੀ ਅੰਦਾਜ਼ਾ ਲਗਾਉਣਾ ਕੀ ਕਿੰਨੇ ਵਿਧਾਇਕ ਤੇ ਨੇਤਾ ਲੋਕ ਲੱਖਾਂ ਕਰੋੜਾਂ ਦੇ ਭੱਤੇ ਤੇ ਪੈਨਸ਼ਨਾਂ ਲੈ ਰਹੇ ਹਨ। ਮੁਫ਼ਤ ਵਿੱਚ ਕੀ ਸਾਨੂੰ ਇਹੋ ਜਿਹੇ ਮੁਫ਼ਤ ਲੀਡਰਾਂ ਜਾਂ ਨੇਤਾਵਾਂ ਦੀ ਕੋਈ ਲੋੜ ਹੈ। ਪੰਜਾਬ ਕਰਜ਼ਾਈ ਕਿਉਂ ਨਹੀਂ ਹੋਵੇਗਾ। ਪੰਜਾਬ ਵਿੱਚ ਭੁੱਖਮਰੀ, ਘਟੀਆਂ ਸਿਹਤ ਸਹੂਲਤਾਂ ਕਿਉਂ ਨਹੀ ਹੋਣਗੀਆਂ। ਸਰਕਾਰੀ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ ਬੰਦ ਕਿਉਂ ਨਹੀਂ ਹੋਣਗੀਆਂ। ਸਿੱਖਿਆ ਲਈ ਰੱਖਿਆ ਜਾਣ ਵਾਲਾ ਫ਼ੰਡ ਕਿਉਂ ਨਹੀਂ ਘਟੇਗਾ।

ਹਿਮਾਚਲ ਪ੍ਰਦੇਸ਼ ਦੇ ਊਨਾ ਜ਼ਿਲੇ ’ਚ 81 ਫੁੱਟ ਉੱਚੀ ਹੈ ‘ਭਗਵਾਨ ਸ਼ਿਵ ਜੀ ਦੀ ਮੂਰਤੀ’

ਕਾਰਨ ਅਸੀਂ ਪੰਜਾਬ ਲਈ ਕੋਈ ਵਧੀਆਂ ਲੀਡਰ ਚੁਣਨ ਹੀ ਨਹੀਂ ਸਕੇ। ਸੱਤਰ ਸਾਲਾਂ ਤੋਂ ਵੱਧ ਅਰਸਾ ਆਜ਼ਾਦੀ ਨੂੰ ਹੋਇਆ ਪਰ ਪੰਜਾਬ ਦਾ ਹੁਣ ਤੱਕ ਕਿ ਸਵਾਰਿਆ, ਕਿੰਨੀਆਂ ਹੀ ਫੈਕਟਰੀਆਂ ਬੰਦ ਹੋਈਆਂ। ਕਾਰਖ਼ਾਨੇ ਬੰਦ ਹੋਏ, ਮਿੱਲਾਂ ਬੰਦ ਹੋਈਆਂ, ਸਕੂਲ, ਕਾਲਜ਼ ਪ੍ਰਾਈਵੇਟ ਹੋਏ ਜਾਂ ਨਵੇਂ ਪ੍ਰਾਈਵੇਟ ਖੁੱਲ੍ਹੇ ਸਭ ਨਿਕੰਮੇ ਲੀਡਰਾਂ ਤੇ ਨੇਤਾਵਾਂ ਅਨਪੜ੍ਹ ਟੋਲਿਆ ਦੇ ਕਾਰਨ।

ਪੰਜਾਬ ਦੇ ਲੋਕਾਂ ਦਾ ਰੋਣਾ ਤੈਹ ਹੈ, ਕਿਉਂਕਿ ਪੰਜਾਬ ਰੋ ਰਿਹਾ ਹੈ, ਅਸੀਂ ਪੰਜਾਬ ਲਈ ਇਮਾਨਦਾਰ ਕੋਈ ਵਧੀਆਂ ਨੁਮਾਇੰਦਾ ਨਹੀਂ ਚੁਣ ਸਕੇ,ਸਾਨੂੰ ਪਾਰਟੀਆਂ ਦੀ ਫੋਕੀ ਸ਼ੋਹਰਤ ਤੇ ਹੱਲਾਸ਼ੇਰੀ ਨੇ ਸਾਡੇ ਲੋਕਾਂ ਦੇ ਪੈਰ ਹੀ ਨਹੀਂ ਟਿਕਣ ਦਿੱਤੇ ਜਾਂ ਸਾਡੇ ਭੋਲ਼ੇ ਲੋਕਾਂ ਨੇ ਪੈਰ ਟਿਕਾਉਣ ਦੀ ਕੋਸ਼ਿਸ਼ ਹੀ ਨਹੀਂ ਕੀਤੀ, ਬਹੁਤੇ ਬੋਤਲ ਲਈ ਵਿਕੇ ਤੇ ਕੁੱਝ ਝੂਠੇ ਵਾਹਦਿਆਂ ਵਿੱਚ ਆਏ।

ਨਰਾਤਿਆਂ ਵਿੱਚ ਹੀ ਨਹੀਂ ਸਗੋਂ ਰੋਜ਼ਾਨਾ ਖਾਣਾ ਚਾਹੀਦਾ ਹੈ ਸਾਬੂਦਾਣਾ, ਜਾਣੋ ਕਿਉਂ

ਤੁਸੀਂ ਕਿਸੇ ਵੀ ਪਾਰਟੀ ਦਾ ਸਮਰਥਨ ਨਾ ਕਰੋ ,ਚੰਗੇ ਨੂੰ ਚੁਣੋ ,ਪੰਜਾਬ ਨੂੰ ਬਚਾਉਣ ਵਾਲੇ ਚੁਣੋ, ਨਾ ਕੀ ਪੰਜਾਬ ਨੂੰ ਖਾਣ ਵਾਲੇ ,ਫ਼ੈਸਲਾ ਤੁਹਾਡੇ ਹੱਥ ,ਤੁਸੀਂ ਪੰਜਾਬ ਹੱਸਦਾ ਰੱਖੋਗੇ ਤਾਂ ਸਾਰੇ ਹੀ ਹੱਸਦੇ ਰਹਾਂਗੇ, ਜੇ ਪੰਜਾਬ ਕਰਜ਼ਾਈ ਤੇ ਲੋਕ ਕਰਜ਼ਾਈ, ਸੋਚਣ ਤੇ ਸੋਚ ਤੁਹਾਡੀ।

 


rajwinder kaur

Content Editor rajwinder kaur