ਜਾਣੋ ਫੇਸਬੁੱਕ ਦਾ ਅਸਲ ‘ਕੱਚ’ ਅਤੇ ‘ਸੱਚ’

07/01/2020 5:11:43 PM

ਰਮੇਸ਼ਵਰ ਸਿੰਘ
ਸੰਪਰਕ ਨੰਬਰ 9914880392

ਫੇਸਬੁੱਕ ਸਾਹਮਣੇ ਖੁੱਲ੍ਹੀ ਕਿਤਾਬ ਵਾਂਗ ਆਧੁਨਿਕ ਤਕਨੀਕ ਹੈ। ਇਸ ਨਾਲ ਕਈ ਸੁਨੇਹੇ ਲੱਖਾਂ ਕਰੋੜਾਂ ਲੋਕਾਂ ਤੱਕ ਪਹੁੰਚਾਏ ਜਾ ਸਕਦੇ ਹਨ। ਇਸ ਨਾਲ ਨਵੇਂ ਦੋਸਤ ਵੀ ਬਣਾਏ ਜਾ ਸਕਦੇ ਹਨ। ਮੇਰੇ ਜਿਹੇ ਕੱਚਘਰੜ ਲੇਖਕਾਂ ਦੀਆਂ ਜੋ ਰਚਨਾਵਾਂ ਅਖ਼ਬਾਰ ਵਿਚ ਛਪਦੀਆਂ ਨਹੀਂ ਤੇ ਕਿਤਾਬ ’ਚ ਨਹੀਂ ਛਾਪ ਸਕਦੇ, ਉਹ ਫੇਸਬੁੱਕ ਵਿੱਚ ਭੇਜ ਕੇ ਲੋਕਾਂ ਦੀ ਵਾਹਵਾ ਖੱਟ ਲੈਂਦੇ ਹਨ। ਵਾ-ਹ-ਵਾ ਕਰਨ ਵਾਲੇ ਅਨੇਕ ਹਨ, ਕਿਉਂਕਿ ਉਨ੍ਹਾਂ ਨੂੰ ਵੀ ਨਾ ਛਪਣ ਦੀ ਬੀਮਾਰੀ ਹੁੰਦੀ ਹੈ। ਕੱਲ ਨੂੰ ਉਨ੍ਹਾਂ ਨੇ ਵੀ ਕੁਝ ਛਾਪਣਾ ਹੈ ਪਰ ਸਾਡੇ ’ਚ ਇੱਕ ਕਮਾਲ ਦੀ ਬੀਮਾਰੀ ਕਹੋ ਜਾਂ ਆਦਤ ਕਹੋ। ਅਸੀਂ ਹਰੇਕ ਚੀਜ਼ ਤੋਂ ਫਾਇਦੇ ਘੱਟ ਉਠਾਉਂਦੇ ਹਾਂ ਤੇ ਨਾਜਾਇਜ਼ ਫ਼ਾਇਦੇ ਉਠਾਉਣੇ ਚਾਲੂ ਕਰ ਦਿੰਦੇ ਹਾਂ। ਸੈੱਲਫੋਨ ਜਦੋਂ ਤੋਂ ਸਮਾਰਟਫੋਨ ਬਣ ਕੇ ਬਾਜ਼ਾਰ ਵਿੱਚ ਆਇਆ ਹੈ, ਵਪਾਰਕ ਕੰਪਨੀਆਂ ਦੇ ਹੱਥ ਵਿੱਚ ਹੈ। 

ਮਿੱਟੀ ਨਾਲ ਮਿੱਟੀ ਹੋ ਕੇ ਰਣਜੀਤ ਸਿੰਘ ਥਿੰਦ ਨੇ ਲਿਖੀ ਸਫਲਤਾ ਦੀ ਵਿਲੱਖਣ ਕਹਾਣੀ

ਗੱਲਾਂ, ਐੱਸ.ਐਮ.ਐੱਸ., ਛੋਟੇ ਸੁਨੇਹਾ ਨਾਲ ਕਮਾਈ ਘੱਟ ਹੋਣ ਲੱਗੀ ਤਾਂ ਗੂਗਲ ਕੰਪਨੀ ਵਾਟਸਐਪ, ਫੇਸਬੁੱਕ ਲੈ ਕੇ ਆਈ। ਭਾਰਤ ਦੀ ਇੱਕ ਕੰਪਨੀ ਨੇ ਮੁਫ਼ਤ ਵਿੱਚ ਹੀ ਫ਼ੋਨ ਵੰਡ ਕੇ ਮੁਫ਼ਤ ਵਿੱਚ ਵਰਤੋਂ ਕਰਨ ਲਈ ਲੋਕਾਂ ਨੂੰ ਅਜਿਹਾ ਖਿੱਚਿਆ ਕਿ ਹਰ ਇੱਕ ਨੂੰ ਫ਼ੋਨ ਆਪਣੇ ਹੱਥ ਵਿੱਚ ਲੈਣ ਲਈ ਪਾਣ ਚੜ੍ਹ ਗਈ। ਇੱਕ ਫੋਨ ਦੇ ਨੰਬਰ ’ਤੇ ਕਈ ਕੰਪਨੀਆਂ ਠੋਸ ਕਮਾਈ ਕਰ ਰਹੀਆਂ ਹਨ। ਕੰਪਨੀਆਂ ਨੇ ਮਹਿੰਗੇ ਤੋਂ ਮਹਿੰਗੇ ਫੋਨ ਬਾਜ਼ਾਰ ਵਿੱਚ ਉਤਾਰੇ। ਨਵੀਂ ਪੀੜ੍ਹੀ ਨੇ ਫੋਨਾਂ ਦੀ ਸ਼ਕਲ ਅਤੇ ਆਪਣੇ ਆਪ ਨੂੰ ਅਮੀਰ ਵਿਖਾਉਣ ਲਈ ਮਹਿੰਗੇ ਤੋਂ ਮਹਿੰਗੇ ਫੋਨ ਖਰੀਦੇ ਪਰ ਜਾਣਕਾਰੀ ਹਾਸਲ ਨਹੀਂ ਕੀਤੀ। ਫੋਨ ਵਿੱਚ ਉਹੀ ਕੁਝ ਚੱਲੇਗਾ, ਜੋ ਕੰਪਨੀ ਭੇਜੇਗੀ। ਫੋਨ ਚਲਾਉਣ ਤੋਂ ਬਾਅਦ ਜਦੋਂ ਪਤਾ ਲੱਗਦਾ ਹੈ ਕਿ ਮੇਰਾ ਪੰਜ ਹਜ਼ਾਰ ਵਾਲਾ ਫੋਨ ਵੀ ਅੱਸੀ ਹਜ਼ਾਰ ਵਾਲੇ ਫੋਨ ਵਾਲੇ ਕੰਮ ਕਰ ਕਰਦਾ ਸੀ, ਹੱਥ ਮਲਦੇ ਰਹਿ ਜਾਂਦੇ ਹਨ। ਕਿਉਂਕਿ ਜੇ ਵੇਚੋਗੇ ਤਾਂ ਕੋਈ ਖਰੀਦੇਗਾ ਨਹੀਂ।  ਡੱਬੇ ਵਿੱਚੋਂ ਇੱਕ ਵਾਰ ਨਿਕਲਿਆ ਫੋਨ ਪੁਰਾਣਾ ਹੋ ਜਾਂਦਾ ਫਿਰ ਲੱਖਾਂ ਦਾ ਫੋਨ ਹਜ਼ਾਰਾਂ ਵਿੱਚ ਹੀ ਵਿਕਦਾ ਹੈ।

ਹਰ ਪਲ ਖੁਸ਼ ਰਹਿ ਕੇ ਆਪਣੀ ਚੰਗੀ ਜ਼ਿੰਦਗੀ ਬਸਰ ਕਰੋ

ਤੁਸੀਂ ਸਾਨੂੰ ਇੰਨੇ ਹਜ਼ਾਰ ਰੁਪਏ ਭੇਜੋ, ਤੁਹਾਨੂੰ ਘਰ ਬੈਠੇ ਦਵਾਈ ਮਿਲ ਜਾਵੇਗੀ, ਕਿਉਂਕਿ ਸਾਡੇ ਕੋਲ ਹਰ ਬੀਮਾਰੀ ਦਾ ਇਲਾਜ ਹੈ। ਮੈਂ ਜਦੋਂ ਉਨ੍ਹਾਂ ਤੋਂ ਪਤਾ ਪੁੱਛਿਆ ਅਤੇ ਹੋਰ ਸਵਾਲ ਕੀਤੇ ਤਾਂ ਉਹ ਫੇਸਬੁੱਕ ਤੋਂ ਤਿੱਤਰ ਹੋ ਗਏ। ਪਤਾ ਨਹੀਂ ਕਿੰਨੇ ਲੋਕ ਫਸਦੇ ਹੋਣਗੇ, ਇਨ੍ਹਾਂ ਦੇ ਚੱਕਰਾਂ ਵਿੱਚ। ਅਜਿਹੀਆਂ ਕੰਪਨੀਆਂ ਵਾਲਿਆਂ ਦੀਆਂ ਗੱਲਾਂ ਫੋਨ ’ਤੇ ਏਨੀਆਂ ਸੱਚੀਆਂ ਲੱਗਦੀਆਂ ਹਨ ਕਿ ਰੋਜ਼ ਹਜ਼ਾਰਾਂ ਲੋਕ ਫਸਦੇ ਹੋਣਗੇ। 

...ਚੱਲੋ ਕੋਰੋਨਾ ਕਾਰਨ ਕੁਝ ਤਾਂ ਫਾਇਦਾ ਹੋਇਆ

ਕੁਝ ਛੋਟੀਆਂ ਮੋਟੀਆਂ ਸਿਆਸੀ ਪਾਰਟੀਆਂ ਦੀ ਵੀਡੀਓ ਵਿਖਾ ਕੇ ਲੋਕਾਂ ਨੂੰ ਕਿਵੇਂ ਭਰਮਾਇਆ ਜਾਂਦਾ ਹੈ, ਇਹ ਵੀ ਤੁਹਾਡੇ ਨਾਲ ਸਾਂਝਾ ਕਰਨਾ ਬਣਦਾ ਹੈ। ਮੈਂ ਇੱਕ ਹਫ਼ਤਾ ਵੇਖਦਾ ਰਿਹਾ ਕਿ ਇਨ੍ਹਾਂ ਦੇ ਬਣੇ ਹੋਏ ਮੁਖੀ ਰਿਸ਼ਵਤ ਲੈਂਦੇ ਕਰਮਚਾਰੀਆਂ ਨੂੰ ਫੜਦੀਆਂ ਹਨ ਜਾਂ ਕਿਸੇ ਸਰਕਾਰੀ ਅਫਸਰ ਦੀ ਝਾੜ ਝੰਬ ਕਰਦੀਆਂ ਹਨ, ਜਿਸ ਦੀ ਵੀਡੀਓ ਵਾਇਰਲ ਕਰ ਦਿੱਤੀ ਜਾਂਦੀ ਹੈ। ਮੇਰੀ ਖੋਜ ਕਰਨ ਤੋਂ ਬਾਅਦ ਪਤਾ ਲੱਗਾ ਕਿ ਇਹ ਨੁੱਕੜ ਨਾਟਕ ਨੁਮਾ ਸਿਆਸੀ ਲੋਕਾਂ ਦਾ ਡਰਾਮਾ ਹੈ। 

ਜੁਲਾਈ ਮਹੀਨੇ ਦੇ ਵਰਤ ਅਤੇ ਤਿਉਹਾਰ ਜਾਣਨ ਲਈ ਪੜ੍ਹੋ ਇਹ ਖ਼ਬਰ

ਸਾਰ ਅੰਸ਼ - ਮੈਂ ਫੇਸਬੁੱਕ ਦੀ ਵਿਰੋਧਤਾ ਨਹੀਂ ਕਰ ਰਿਹਾ, ਸਗੋਂ ਮੈਂ ਕਹਿਣਾ ਚਾਹੁੰਦਾ ਹੈਂ ਕਿ ਇਸ ਦੀ ਵਰਤੋਂ ਸਹੀ ਤਰੀਕੇ ਨਾਲ ਹੋਣੀ ਚਾਹੀਦੀ ਹੈ। ਜ਼ਰੂਰਤ ਵੇਲੇ ਹੀ ਇਸ ਦਾ ਇਸਤੇਮਾਲ ਕਰਨਾ ਚਾਹੀਦਾ ਹੈ, ਨਹੀਂ ਤਾਂ ਆਪਣੀ ਨਿਗਾਹ ਅਤੇ ਦਿਮਾਗ ਦੇ ਉੱਤੇ ਕੀ ਅਸਰ ਪੈਂਦਾ ਹੈ, ਇਹ ਸਾਨੂੰ ਪਤਾ ਹੀ ਹੈ। 

ਤੁਹਾਨੂੰ ਵੀ ਆਉਂਦਾ ਹੈ ਹੱਦ ਤੋਂ ਵੱਧ ਗੁੱਸਾ, ਤਾਂ ਅਪਣਾਓ ਇਹ ਤਰੀਕੇ
 


rajwinder kaur

Content Editor

Related News