ਅਮਰੀਕਾ 'ਚ ਤੂਫਾਨ ਇਡਾ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਧ ਕੇ ਹੋਈ 82

Thursday, Sep 09, 2021 - 09:45 PM (IST)

ਅਮਰੀਕਾ 'ਚ ਤੂਫਾਨ ਇਡਾ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਧ ਕੇ ਹੋਈ 82

ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ) - ਅਮਰੀਕਾ ਵਿੱਚ ਜ਼ਬਰਦਸਤ ਤੂਫਾਨ ਇਡਾ ਦੇ ਲੂਈਸਿਆਨਾ ਵਿੱਚ ਤਬਾਹੀ ਮਚਾਉਣ ਤੋਂ ਬਾਅਦ ਸਟੇਟ ਦੇ ਸਿਹਤ ਅਧਿਕਾਰੀਆਂ ਨੇ ਤੂਫਾਨ ਨਾਲ ਸਬੰਧਤ 11 ਹੋਰ ਮੌਤਾਂ ਦਾ ਐਲਾਨ ਕੀਤਾ ਹੈ, ਜਿਸ ਨਾਲ ਸਰਕਾਰੀ ਤੌਰ 'ਤੇ ਮੌਤਾਂ ਦੀ ਗਿਣਤੀ 82 ਹੋ ਗਈ ਹੈ। ਲੂਈਸਿਆਨਾ ਦੇ ਸਿਹਤ ਵਿਭਾਗ ਨੇ ਬੁੱਧਵਾਰ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਓਰਲੀਨਜ਼ ਪੈਰਿਸ਼ ਕੋਰੋਨਰ ਦੇ ਦਫਤਰ ਨੇ ਵਾਧੂ ਮੌਤਾਂ ਦੀ ਪੁਸ਼ਟੀ ਕੀਤੀ ਹੈ। ਵਿਭਾਗ ਦੇ ਅਨੁਸਾਰ ਦੋ ਲੋਕਾਂ ਦੀ ਮੌਤ ਕਾਰਬਨ ਮੋਨੋਆਕਸਾਈਡ ਦੇ ਜ਼ਹਿਰ ਨਾਲ ਜਦੋਂ  ਕਿ ਦੂਜਿਆਂ ਦੀ ਮੌਤ ਬਿਜਲੀ ਕੱਟ ਦੌਰਾਨ ਬਹੁਤ ਜ਼ਿਆਦਾ ਗਰਮੀ ਕਾਰਨ ਹੋਈ ਹੈ।

ਇਹ ਵੀ ਪੜ੍ਹੋ - ਔਰਤਾਂ ਨੂੰ ਮੰਤਰੀ ਨਹੀਂ ਬਣਾਵੇਗਾ ਤਾਲਿਬਾਨ, ਕਿਹਾ- ਉਨ੍ਹਾਂ ਨੂੰ ਬੱਚਾ ਹੀ ਪੈਦਾ ਕਰਨਾ ਚਾਹੀਦਾ ਹੈ

ਲੂਈਸਿਆਨਾ ਵਿੱਚ ਤੂਫਾਨ ਨਾਲ ਸੰਬੰਧਤ ਕੁੱਲ 26 ਮੌਤਾਂ ਹੋਈਆਂ ਹਨ। ਘੱਟੋ-ਘੱਟ ਸੱਤ ਨਰਸਿੰਗ ਹੋਮ ਵਸਨੀਕਾਂ ਦੀ ਮੌਤ ਟੈਂਗੀਪਹੋਆ ਪੈਰਿਸ਼ ਦੇ ਇੱਕ ਵੇਅਰਹਾਊਸ ਵਿੱਚ ਜਾਣ ਤੋਂ ਬਾਅਦ ਹੋਈ, ਜਿੱਥੇ ਸੱਤ ਨਰਸਿੰਗ ਹੋਮਜ਼ ਦੇ 800 ਤੋਂ ਵੱਧ ਵਸਨੀਕਾਂ ਨੂੰ ਸੂਬੇ ਵਿੱਚ ਇਡਾ ਤੋਂ ਬਚਾਉਣ ਲਈ ਰੱਖਿਆ ਗਿਆ ਸੀ। ਹੋਰ ਚਾਰ ਲੋਕਾਂ ਦੀ ਦੱਖਣ-ਪੂਰਬ ਵਿੱਚ ਮੌਤ ਹੋਈ, ਜਦੋਂ ਕਿ ਉੱਤਰ-ਪੂਰਬ ਵਿੱਚ 52 ਲੋਕਾਂ ਦੀ ਮੌਤ ਤੂਫਾਨ ਕਾਰਨ ਆਏ ਹੜ੍ਹਾਂ ਦੀ ਵਜ੍ਹਾ ਨਾਲ ਗਈ। ਰਾਸ਼ਟਰਪਤੀ ਜੋਅ ਬਾਈਡੇਨ ਨੇ ਮੰਗਲਵਾਰ ਨੂੰ ਤੂਫਾਨ ਦੇ ਨੁਕਸਾਨ ਦਾ ਸਰਵੇਖਣ ਕਰਨ ਲਈ ਨਿਊਯਾਰਕ ਅਤੇ ਨਿਊਜਰਸੀ ਦੀ ਯਾਤਰਾ ਕੀਤੀ ਅਤੇ ਅਤੇ ਤੂਫਾਨ ਪ੍ਰਭਾਵਿਤ ਲੋਕਾਂ ਨੂੰ ਹਰ ਸੰਭਵ ਸਹਾਇਤਾ ਦਾ ਵਚਨ ਦਿੱਤਾ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

Inder Prajapati

Content Editor

Related News