ਸਾਲ 2019 'ਚ ਸਾਈਬਰ ਅਪਰਾਧ ਦੇ ਮਾਮਲਿਆਂ 'ਚ ਹੋਇਆ 64 ਫ਼ੀਸਦੀ ਵਾਧਾ : NCRB (ਵੀਡੀਓ)

Tuesday, Oct 06, 2020 - 06:31 PM (IST)

ਜਲੰਧਰ (ਬਿਊਰੋ) - ਹਾਲ ਹੀ ਵਿੱਚ NCRB ਵਲੋਂ ਸਾਈਬਰ ਅਪਰਾਧ ਨੂੰ ਲੈਕੇ ਆਪਣੀ ਇੱਕ ਰਿਪੋਰਟ ਜਾਰੀ ਕੀਤੀ ਹੈ। ਜਿਸ ਮੁਤਾਬਕ ਸਾਲ 2019 'ਚ ਸਾਈਬਰ ਅਪਰਾਧ ਵਿਚ 64 ਫ਼ੀਸਦ ਦਾ ਵਾਧਾ ਦਰਜ ਕੀਤਾ ਗਿਆ ਹੈ। ਕਿਉਂਕਿ ਬੀਤੇ ਵਰੇ ਸਾਈਬਰ ਅਪਰਾਧ ਦੇ 44,546 ਕੇਸ ਦਰਜ ਕੀਤੀ ਗਏ, ਜੋ ਕਿ ਸਾਲ 2018 'ਚ 27, 248 ਅਤੇ ਸਾਲ 2017 'ਚ 21,796 ਦਰਜ ਕੀਤੀ ਗਏ ਸਨ। ਇਸ ਤੋਂ ਇਲਾਵਾ ਇਨ੍ਹਾਂ ਅਪਰਾਧਾਂ ਦੀ ਵਾਧਾ ਦਰ ਬੀਤੇ ਵਰੇ 2 ਫ਼ੀਸਦੀ ਤੋਂ ਵਧਕੇ 3.3 ਫ਼ੀਸਦ ਹੋ ਗਈ ਹੈ। ਜੋ ਕਿ ਚਿੰਤਾ ਦਾ ਵਿਸ਼ਾ ਹੈ। 

ਕਿਸੇ ਵੀ ਉਮਰ ’ਚ ਹੋ ਸਕਦੀ ਹੈ ‘ਫਿਣਸੀਆਂ’ ਦੀ ਸਮੱਸਿਆ, ਇੰਝ ਕਰ ਸਕਦੇ ਹੋ ਹਮੇਸ਼ਾ ਲਈ ਦੂਰ

ਦੱਸ ਦੇਈਏ ਕਿ ਸ਼ਹਿਰਾਂ 'ਚ ਕੁੱਲ 18,732 ਸਾਈਬਰ ਅਪਰਾਧ ਰਜਿਸਟਰ ਕੀਤੀ ਗਏ ਹਨ। ਸਾਲ 2019 'ਚ ਦਰਜ ਕੀਤੇ ਗਏ ਸਾਈਬਰ ਅਪਰਾਧ ਦੇ ਕੁੱਲ ਮਾਮਲਿਆਂ 'ਚੋਂ 26,891 ਯਾਨੀ 60 ਫ਼ੀਸਦ ਮਾਮਲੇ ਧੋਖਾਧੜੀ, 2,226 ਮਾਮਲੇ ਯੋਨ ਸੋਸ਼ਣ, 1874 ਮਾਮਲੇ ਬਦਨਾਮੀ, 1842 ਮਾਮਲੇ ਜਬਰਨ ਵਸੂਲੀ ਅਤੇ 1207 ਮਾਮਲੇ ਨਿੱਜੀ ਰੰਜਿਸ਼ ਨਾਲ ਸਬੰਧਿਤ ਸਨ। ਇਸ ਤੋਂ ਇਲਾਵਾ 316 ਮਾਮਲੇ ਰਾਜਨੀਤਕ ਅਪਰਾਧ ਅਤੇ 199 ਕੇਸ ਅੱਤਵਾਦੀ ਫੰਡ ਨਾਲ ਸਬੰਧਤ ਸਨ। 

ਕੇਂਦਰ ਸਰਕਾਰ ਦੇ ਖੇਤੀ ਬਿੱਲਾਂ ਨੂੰ ਪੰਜਾਬ ਨੇ ਕੀਤਾ ਰੱਦ, ਕਿਸਾਨ ਨੂੰ ਨਹੀਂ ਮਿਲੇਗੀ ਆਰਥਿਕ ਰਾਹਤ

ਸਾਈਬਰ ਅਪਰਾਧ ਦੇ ਇਨ੍ਹਾਂ ਮਾਮਲਿਆਂ 'ਚ ਕਰਨਾਟਕ ਸਭ ਤੋਂ ਅੱਗੇ ਰਿਹਾ, ਜਿਥੇ ਕੁੱਲ 12,020 ਮਾਮਲੇ ਦਰਜ ਕੀਤੀ ਗਏ। 11,416 ਮਾਮਲਿਆਂ ਨਾਲ ਉੱਤਰ ਪ੍ਰਦੇਸ਼ ਦੂਜੇ ਅਤੇ 4967 ਮਾਮਲਿਆਂ ਨਾਲ ਮਹਾਂਰਾਸ਼ਟਰ ਤੀਜੇ ਨੰਬਰ ’ਤੇ ਰਿਹਾ। ਇਸ ਸਬੰਧੀ ਹੋਰ ਜਾਣਕਾਰੀ ਹਾਸਲ ਕਰਨ ਲਈ ਤੁਸੀਂ ਸੁਣ ਸਕਦੇ ਹੋ ਜਗਬਾਣੀ ਪੌਡਕਾਸਟ ਦੀ ਇਹ ਰਿਪੋਰਟ...

ਕੈਨੇਡਾ ਸਟੂਡੈਂਟ ਵੀਜ਼ਾ : ਕਿਸੇ ਵੀ ਬੈਚਲਰ ਡਿਗਰੀ ਤੋਂ ਬਾਅਦ ਕੀਤੀ ਜਾ ਸਕਦੀ ਹੈ MBA


author

rajwinder kaur

Content Editor

Related News