ਕੋਰੋਨਾ ਬਹੁਤ ਸਿਆਣਾ ਹੋ ਗਿਆ ਹੈ ਪਰ ਅਸੀਂ ਸਿਆਣੇ ਕਿਉਂ ਨਹੀਂ..?

08/24/2020 11:16:09 AM

ਲਿਖ਼ਤ ਗੁਰਪ੍ਰੀਤ ਸਿੰਘ ਜਖਵਾਲੀ 
ਮੋਬਾਇਲ 98550 36444 

ਜੇਕਰ ਗੱਲ 2020 ਦੀ ਕਰੀਏ ਤਾਂ ਇੰਝ ਮਹਿਸੂਸ ਹੁੰਦਾ ਹੈ ਕਿ ਇਹ ਸਾਲ ਪੂਰੀ ਮਾਨਵਤਾ ਲਈ ਇੱਕ ਸਰਾਪ ਬਣਕੇ ਚੜ੍ਹਿਆ ਹੈ। ਕੋਰੋਨਾ ਨੇ ਪੂਰੇ ਵਿਸ਼ਵ ਭਰ ਵਿੱਚ ਆਪਣੇ ਪੈਰ ਪਸਾਰੇ ਹੋਏ ਹਨ ਅਤੇ ਮੌਤ ਦਾ ਨੰਗਾ ਨਾਚ ਵੀ ਵਿਖਾਇਆ ਹੈ। ਬਹੁਤ ਸਾਰਿਆਂ ਨੇ ਆਪਣਿਆਂ ਨੂੰ ਇਸ ਜਹਾਨੋਂ ਬਿਨਾਂ ਵੇਖੇਂ ਬਿਨਾਂ ਅੰਤਿਮ ਰਸਮਾਂ ਨਿਭਾਇਆ। ਇਸ ਦੁਨੀਆਂ ਤੋਂ ਅਲਵਿਦਾ ਆਖ ਤੋਰ ਦਿੱਤਾ ਪਰ ਹੁਣ ਤਾਂ ਸਮਝ ਤੋਂ ਬਾਹਰ ਦੀ ਗੱਲ ਹੋ ਨਿੱਬੜਦੀ ਹੈ। ਕੀ ਅਸੀਂ ਕਿੱਥੇ ਖੜ੍ਹੇ ਹਾਂ ਤੇ ਸਾਨੂੰ ਗੁਮਾਨ ਕਿਸ ਗੱਲ ਦਾ ਹੈ? ਅਸੀਂ ਪੈਸਾ ਨਫ਼ਰਤ ਕਿਸਦੇ ਵਾਸਤੇ ਇਕੱਠੇ ਕਰਦੇ ਹਾਂ?

ਜੇਕਰ ਜਨਾਨੀ ਕਰੇਗੀ ਇਹ ਕੰਮ ਤਾਂ ਤੁਹਾਡਾ ਘਰ ਹੋ ਜਾਵੇਗਾ ‘ਕੰਗਾਲ’

ਗੱਲ ਕਰ ਰਹੇ ਹਾਂ ਕੀ ਕੋਰੋਨਾ ਸਿਆਣਾ ਹੋ ਗਿਆ ਹੈ ਤੇ ਅਸੀਂ ਕਿਉਂ ਨਹੀਂ? ਪੰਜਾਬ ਸਰਕਾਰ ਤੇ ਪ੍ਰਸ਼ਾਸਨ ਨੂੰ ਦਾਤ ਦੇਣੀ ਬਣਦੀ ਹੈ ਕਿ ਇਹ ਕੋਰੋਨਾ ਪਹਿਲਾਂ ਹੀ ਸਭ ਨੂੰ ਸੂਚਿਤ ਕਰ ਦਿੰਦਾ ਹੈ ਕੀ ਉਹ ਬਾਹਰ ਕਦੋਂ ਆਵੇਗਾ? ਜਿਵੇਂ ਪੂਰੇ ਹਫ਼ਤੇ ਵਿੱਚ ਇਸਦਾ ਕਹਿਰ ਸ਼ਨੀਵਾਰ ਤੇ ਐਤਵਾਰ ਵੇਖਣ ਨੂੰ ਜ਼ਿਆਦਾ ਮਿਲ ਸਕਦਾ ਹੈ। ਇਸ ਲਈ ਇਨ੍ਹਾਂ ਦੋ ਦਿਨ ਪੰਜਾਬ ਵਿੱਚ ਕਲਫ਼ਿਊ ਲੱਗਾ ਦਿੱਤਾ ਜਾਂਦਾ ਹੈ ਜਾਂ ਇਨਸਾਨੀਅਤ ਲਈ ਖ਼ਤਰਨਾਕ ਹੋ ਸਕਦਾ ਹੈ, ਬਾਕੀ ਦਿਨਾਂ ਦੇ ਮੁਕਾਬਲੇ !

ਇਨਸਾਨ ਭਾਵੇਂ ਕਿਸੇ ਵੀ ਬੀਮਾਰੀ ਨਾਲ ਮਰ ਜਾਵੇ, ਉਸ ਇਨਸਾਨ ਦਾ ਮਰ ਜਾਣਾ ਵੀ ਕੋਰੋਨਾ ਦੇ ਸਿਰ ਆਉਣਾ ਲਾਜ਼ਮੀ ਬਣ ਜਾਂਦਾ ਹੈ। ਇਹ ਸ਼ਾਹੀ ਸ਼ਹਿਰ ਤੋਂ ਲੈ ਕੇ ਪੂਰੇ ਪੰਜਾਬ ਵਿੱਚ ਸ਼ਾਮ ਸੱਤ ਵਜੇ ਤੋਂ ਲੈ ਕੇ ਸਵੇਰੇ ਪੰਜ ਵਜੇ ਤੱਕ ਆਮ ਘੁੰਮਣ ਫ਼ਿਰਨ ਦਾ ਸ਼ੌਕੀ ਹੈ।  ਬਾਕੀ ਸਮੇਂ ਲਈ ਇਸ ਉੱਪਰ ਕੋਈ ਪਾਬੰਦੀ ਨਹੀਂ ਲਗਾਈ ਜਾ ਸਕਦੀ।

ਜਨਮ ਦਿਨ ਦੀ ਤਾਰੀਖ਼ ਤੋਂ ਜਾਣੋ ਕਿਹੋ ਜਿਹਾ ਹੈ ਤੁਹਾਡਾ ਪਾਟਨਰ ਅਤੇ ਉਸ ਦਾ ਪਿਆਰ

ਕੋਰੋਨਾ ਉੱਝ ਭਾਵੇਂ ਸਾਡੇ ਸਰੀਰ ਵਿੱਚ ਹੀ ਹੋਵੇ ਪਰ ਇਸ ਦੀ ਤਕਲੀਫ਼ ਟੈਸਟ ਕਰਵਾਉਣ ਉੱਤੇ ਹੀ ਸਾਹਮਣੇ ਆਉਂਦੀ ਹੈ। ਇਹ ਕੋਰੋਨਾ 50 ਬੰਦਿਆਂ ਦੇ ਇਕੱਠ ਨੂੰ ਕੁੱਝ ਨਹੀਂ ਕਹਿੰਦਾ ਪਰ ਇਕਵੰਜਾ ਹੋਣ ’ਤੇ ਕੋਰੋਨਾ ਗੁੱਸਾ ਕਰ ਜਾਂਦਾ ਹੈ। ਵਿਸ਼ਵ ਸਿਹਤ ਸੰਗਠਨ ਨੂੰ ਸੂਚਿਤ ਕਰ ਦਿੰਦਾ ਹੈ ਕਿ ਇਹ ਕਦੋਂ ਤੇ ਕਿਵੇਂ ਕਹਿਰ ਕਰੇਗਾ।

ਉੱਝ ਕੋਰੋਨਾ ਯਾਰਾ ਦਾ ਯਾਰ ਵੀ ਹੈ। ਬਿਨਾਂ ਇਲਾਜ਼ ਤੇ ਬਿਨਾਂ ਦਵਾਈ ਤੋਂ ਹੀ ਬਹੁਤ ਸਾਰੇ ਬੰਦੇ ਕੋਰੋਨਾ ਮਿਸ਼ਨ ਨੂੰ ਫ਼ਤਿਹ ਕਰੀ ਜਾਂਦੇ ਹਨ। ਇਹ ਸ਼ਾਮ ਦੇ ਸੱਤ ਵਜੇ ਤੱਕ ਨਾ ਦੁਕਾਨਦਾਰ ਨੂੰ ਕੁੱਝ ਕਹਿੰਦਾ ਹੈ ਅਤੇ ਨਾ ਗਾਹਕ ਨੂੰ। 7 ਵਜੇ ਤੋਂ ਬਾਅਦ ਇਹ ਕਿਸੇ ਨੂੰ ਵੀ ਮੁਆਫ਼ ਨਹੀਂ ਕਰਦਾ। ਫ਼ੇਰ ਇਹ ਸਰਕਾਰ ਦੇ ਹੁਕਮਾਂ ਦੀ ਪੂਰੀ ਪਾਲਣਾ ਕਰਦਾ ਹੈ।

ਸਵੇਰ ਦੇ ਨਾਸ਼ਤੇ 'ਚ ਖਾਣੀ ਸ਼ੁਰੂ ਕਰ ਦਿਓ ਦਹੀਂ ਤੇ ਖੰਡ, ਜਾਣਨ ਲਈ ਪੜ੍ਹੋ ਇਹ ਖ਼ਬਰ      

ਜੇਕਰ ਕੋਈ ਪਾਸ ਲੈ ਕੇ ਬਾਹਰ ਜਾਵੇਗਾ ਤਾਂ ਕੋਰੋਨਾ ਉਸ ਨੂੰ ਵੀ ਕੁੱਝ ਨਹੀਂ ਆਖਦਾ ਪਰ ਬਿਨਾਂ ਪਾਸ ਵਾਲੇ ’ਤੇ ਇਹ ਆਪਣੀ ਪੂਰੀ ਸਖ਼ਤੀ ਵਿਖਾਉਂਦਾ ਹੈ। ਨਾਲ ਹੀ ਸ਼ਰਾਬ ਦੇ ਸ਼ੌਕੀਨਾਂ ਲਈ ਕੋਈ ਸਮੇਂ ਦੀ ਪਾਬੰਦੀ ਨਹੀਂ ਹੈ ਤੇ ਸ਼ਰਾਬੀ ਬਿਨਾਂ ਮਾਸਕ ਤੋਂ ਆ ਜਾ ਸਕਦਾ ਹੈ।

ਹੁਣ ਸੋਚਣ ਵਾਲੀ ਗੱਲ ਇਹ ਹੈ ਕਿ ਜੇਕਰ ਅਸੀਂ ਬਿਨਾਂ ਦਵਾਈ ਜਾਂ ਸਧਾਰਨ ਦਵਾਈ ਨਾਲ ਠੀਕ ਜਾਂ ਪ੍ਰਹੇਜ਼ ਰੱਖਿਆ ਠੀਕ ਹੋ ਸਕਦੇ ਹਾਂ ਫਿਰ ਹਸਪਤਾਲ ਵਿੱਚ ਕਿਉਂ ..? ਘਰੇ ਕਿਉਂ ਨਹੀਂ..? ਸਾਨੂੰ ਸਭ ਨੂੰ ਪਿੰਡ ਪਿੰਡ ਸ਼ਹਿਰ ਸ਼ਹਿਰ ਇਹ ਪਹਿਲ ਕਰਨੀ ਚਾਹੀਦੀ ਹੈ ਕੀ ਜੇਕਰ ਸਾਡੇ ਸਿਹਤ ਅਧਿਕਾਰੀ ਕਿਸੇ ਨੂੰ ਵੀ ਕੋਵਿਡ-19 ਦਾ ਮਰੀਜ਼ ਠਹਿਰਾਉਂਦੇ ਹਨ ਤਾਂ ਅਸੀਂ ਉਨ੍ਹਾਂ ਮਰੀਜ਼ਾਂ ਨੂੰ ਆਪਣੇ ਹੀ ਪਿੰਡ ਪਿੰਡ ਧਰਮਸਾਲਾ ਜਾਂ ਸਕੂਲ ਵਿੱਚ ਇੱਕਾਂਤਵਾਸ ਰੱਖੀਏ। ਇਸ ਤਰਾਂ ਅਸੀਂ ਆਪਣੇ ਲੋਕਾਂ ਵਿੱਚੋਂ ਕੋਵਿਡ-19 ’ਤੇ ਜਿੱਤ ਪਾ ਸਕਦੇ ਹਾਂ। ਬਾਕੀ ਤੁਸੀਂ ਵੀ ਸਿਆਣੇ ਹੋ ,ਆਪਣੇ ਵਿਚਾਰ ਰੱਖ ਸਕਦੇ ਹੋ।

ਸ਼ਾਨੋ ਸ਼ੌਕਤ ਵਾਲੀ ਜ਼ਿੰਦਗੀ ਜਿਉਣਾ ਚਾਹੁੰਦੇ ਹਨ ਇਸ ਅੱਖਰ ਦੇ ਲੋਕ, ਜਾਣੋ ਹੋਰ ਵੀ ਗੱਲਾਂ


rajwinder kaur

Content Editor

Related News