ਗਣਤੰਤਰ ਦਿਵਸ ਤੋਂ ਪਹਿਲਾਂ ਪੰਜਾਬ, ਦਿੱਲੀ ਅਤੇ ਸ਼੍ਰੀਨਗਰ ਨੂੰ ਦਹਿਲਾਉਣ ਦੀ ਸਾਜ਼ਿਸ਼ ਨਾਕਾਮ

Sunday, Jan 16, 2022 - 05:50 PM (IST)

ਨਵੀਂ ਦਿੱਲੀ/ਸ਼੍ਰੀਨਗਰ/ਅੰਮ੍ਰਿਤਸਰ, (ਏਜੰਸੀਆਂ, ਅਰੀਜ, ਇੰਦਰਜੀਤ) – ਗਣਤੰਤਰ ਦਿਵਸ ਭਾਵ 26 ਜਨਵਰੀ ਤੋਂ ਪਹਿਲਾਂ ਦੇਸ਼ ਨੂੰ ਦਹਿਲਾਉਣ ਦੀਆਂ ਸਾਜ਼ਿਸ਼ਾਂ ਨਾਕਾਮ ਕਰਦੇ ਹੋਏ ਸ਼ੁੱਕਰਵਾਰ ਨੂੰ ਦਿੱਲੀ, ਪੰਜਾਬ ਅਤੇ ਜੰਮੂ-ਕਸ਼ਮੀਰ ’ਚ ਸੁਰੱਖਿਆ ਦਸਤਿਆਂ ਨੇ ਵਿਸਫੋਟਕ ਬਰਾਮਦ ਕਰ ਕੇ ਨਾਕਾਰਾ ਕਰ ਦਿੱਤੇ ਹਨ। ਪੂਰਬੀ ਦਿੱਲੀ ਦੀ ਗਾਜ਼ੀਪੁਰ ਫੁੱਲਾਂ ਦੀ ਮੰਡੀ ਅਤੇ ਸ਼੍ਰੀਨਗਰ ਦੇ ਖਵਾਜ਼ਾ ਬਾਜ਼ਾਰ ’ਚ ਆਈ. ਈ. ਡੀ. ਮਿਲਣ ਨਾਲ ਹੜਕੰਪ ਮਚ ਗਿਆ। ਬੰਬ ਰੋਕੂ ਦਸਤੇ ਨੇ ਸਾਵਧਾਨੀ ਵਰਤਦੇ ਹੋਏ ਇਸ ਨੂੰ ਨਕਾਰਾ ਕਰ ਦਿੱਤਾ। ਪੁਲਸ ਇਨ੍ਹਾਂ ਮਾਮਲਿਆਂ ਦੀ ਜਾਂਚ ਕਰ ਰਹੀ ਹੈ।

ਦੂਜੇ ਪਾਸੇ ਪੰਜਾਬ ਚੋਣਾਂ  ਦੌਰਾਨ ਧਮਾਕਿਆਂ ਲਈ ਭੇਜੀ ਗਈ ਸ਼ਕਤੀਸ਼ਾਲੀ ਵਿਸਫੋਟਕ ਸਮੱਗਰੀ ਭਾਰਤੀ-ਪਾਕਿਸਤਾਨ ਕੌਮਾਂਤਰੀ ਸਰਹੱਦ ਨੇੜੇ ਬਰਮਾਦ ਕੀਤੀ ਗਈ ਹੈ। ਇਸ ਤਹਿਤ 5 ਕਿਲੋ ਬੰਬ ਬਣਾਉਣ ਲਈ ਸਮੱਗਰੀ, ਜਿਸ  ਵਿਚ 2.700 ਕਿਲੋਗ੍ਰਾਮ ਆਰ.ਡੀ.ਐਕਸ., 1.360 ਕਿਲੋਗ੍ਰਾਮ ਆਇਰਨ ਬਾਲਸ, ਤਿੰਨ ਲੋਹੇ ਦੇ ਕੰਟੇਨਰ ਆਦਿ ਸ਼ਾਮਲ ਸਨ।

ਇਹ ਵੀ ਪੜ੍ਹੋ : ਲਾਈਫ ਇੰਸ਼ੋਰੈਂਸ ਲੈਣ ਲਈ ਇਨ੍ਹਾਂ ਲੋਕਾਂ ਨੂੰ ਕਰਨੀ ਪੈ ਰਹੀ ਹੈ ਲੰਮੀ ਉਡੀਕ, 6 ਮਹੀਨਿਆਂ ਦਾ ਵੇਟਿੰਗ ਪੀਰੀਅਡ

ਗਾਜ਼ੀਪੁਰ ਵਿਚ ਵਿਸਫੋਟਕ 'ਚ ਟਾਈਮਰ ਸੀ ਸੈੱਟ

ਦਿਲੱ ਦੇ ਗਾਜ਼ੀਪੁਰ ਫੂਲ ਮੰਡੀ ਇਲਾਕੇ ਵਿਚ ਸ਼ੁੱਕਰਵਾਰ ਨੂੰ ਸਕਤੀਸ਼ਾਲੀ ਵਿਸਫੋਟਕ ਪਦਾਰਥ ਆਈ.ਈ.ਡੀ. ਮਿਲਣ ਨਾਲ ਸਨਸਨੀ ਫੈਲ ਗਈ ਦਿੱਲੀ ਪੁਲਸ ਦੇ ਕਮਿਸ਼ਨਰ ਰਾਕੇਸ਼ ਅਸਥਾਨਾ ਨੇ ਦੱਸਿਆ ਕਿ ਪੂਰਬੀ ਦਿੱਲੀ ਸਥਿਤ ਗਾਜ਼ੀਪੁਰ ਫੂਲ ਮੰਡੀ ਦੇ ਗੇਟ ਨੰਬਰ 1 ਨੇੜੇ ਕਾਲੇ ਰੰਗ ਦੇ ਇਕ ਲਵਾਰਿਸ ਬੈਗ ਵਿਚੋਂ ਇਹ ਵਿਸਫੋਟਕ ਸਮੱਗਰੀ ਬਰਾਮਦ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਘਟਨਾ ਵਾਸੀ ਥਾਂ ਦੇ ਆਲੇ-ਦੁਆਲੇ ਦੀ ਘੇਰਾਬੰਦੀ ਕਰਕੇ ਆਈ.ਈ.ਡੀ. ਨੂੰ ਜਾਇਆ ਕਰ ਦਿੱਤਾ ਗਿਆ ਹੈ। ਅਸਥਾਨਾ ਨੇ ਦੱਸਿਆ ਕਿ ਗਣਤੰਤਰ ਦਿਵਸ ਤੋਂ ਪਹਿਲਾਂ ਵਿਸ਼ੇਸ਼ ਚੌਕਸੀ ਵਰਤੀ ਜਾ ਰਹੀ ਹੈ। ਇਸ ਕਾਰਨ ਵਿਸਫੋਟਕ ਸਮੱਗਰੀ ਦਾ ਪਤਾ ਲਗ ਸਕਿਆ। ਇਸ ਆਈ.ਡੀ. ਦੇ ਨਾਲ ਟਾਈਮਰ ਵੀ ਸੈੱਟ ਸੀ।

ਇਹ ਵੀ ਪੜ੍ਹੋ : ਮਸਕ ਦੇ ਇਕ ਟਵੀਟ ਨੇ ਨਿਵੇਸ਼ਕਾਂ ਨੂੰ ਕੀਤਾ ਮਾਲਾਮਾਲ, Dogecoin ਦੀ ਕੀਮਤ 'ਚ ਹੋਇਆ ਜ਼ਬਰਦਸਤ ਵਾਧਾ

ਸ਼੍ਰੀਨਗਰ 'ਚ ਪ੍ਰੈਸ਼ਰ ਕੁਕਰ ਬੰਬ ਅਤੇ ਗੋਲਾ-ਬਾਰੂਦ ਬਰਾਮਦ

ਸ਼੍ਰੀਨਗਰ ਦੇ ਖਵਾਜਾ ਬਾਜ਼ਾਰ 'ਚ ਪ੍ਰੈਸ਼ਰ ਕੁਕਰ ਬੰਬ ਤੇ ਦਿੱਲੀ 'ਚ ਫੁੱਲਾਂ ਦੀ ਮੰਡੀ 'ਚ ਇਕ ਲਾਵਾਰਿਸ ਬੈਗ ਬਰਾਮਦ ਕੀਤਾ ਗਿਆ ਹੈ। ਦੋਵਾਂ ਦੇ ਅੰਦਰ ਆਈ.ਈ.ਡੀ. ਲਗਾਈ ਗਈ ਸੀ। ਬੰਬ ਰੋਕੂ ਦਸਤੇ ਨੇ ਮੌਕੇ 'ਤੇ ਪਹੁੰਚ ਕੇ ਇਸ ਨੂੰ ਨਕਾਰਾ ਕਰ ਦਿੱਤਾ ਹੈ। ਉੱਧਰ ਸੁਰੱਖਿਆ ਦਸਤੇ ਨੇ ਗੰਦਰਬਲ ਜ਼ਿਲੇ 'ਚ ਵਤਲਾਰ ਦੇ ਬਾਗਾਂ 'ਚ ਤਲਾਸ਼ੀ ਮੁਹਿੰਮ ਦੌਰਾਨ ਗੋਲਾ-ਬਾਰੂਦ ਬਰਾਮਦ ਕੀਤਾ। ਇਸ ਦੌਰਾਨ 6 ਏ.ਕੇ. ਰਾਊਂਡ, 2 ਗ੍ਰੇਨੇਡ, 3 ਯੂ.ਬੀ.ਜੀ.ਐੱਲ, 7 ਡੈਟੋਨੇਟਰ, 3 ਫਿਊਜ਼, 1 ਬੈਗ ਅਤੇ 1 ਪਾਊਚ ਬਰਾਮਦ ਕੀਤਾ। ਇਸ ਸਬੰਧ 'ਚ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ : ਸੰਸਦ ਦਾ ਬਜਟ ਇਜਲਾਸ 31 ਜਨਵਰੀ ਤੋਂ 8 ਅਪ੍ਰੈਲ ਤੱਕ ਚੱਲਣ ਦੀ ਸੰਭਾਵਨਾ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News