CLAT 2021 ਦੀ ਪ੍ਰੀਖਿਆ ਦੇਣ ਵਾਲੇ ਵਿਦਿਆਰਥੀਆਂ ਲਈ ਖ਼ਾਸ ਖ਼ਬਰ, ਇੰਝ ਕਰੋ ਆਪਣੀ ਤਿਆਰੀ

Friday, Mar 05, 2021 - 02:33 PM (IST)

ਕਾਮਨ ਲਾ ਦਾਖਲਾ ਟੈਸਟ 2021 ਦੀ ਤਾਰੀਖ਼ ਬਦਲ ਕੇ 13 ਜੂਨ ਕਰ ਦਿੱਤੀ ਗਈ ਹੈ। ਦਾਖ਼ਲਾ ਪ੍ਰੀਖਿਆ ਦੀ ਤਾਰੀਖ਼ ਬਦਲਣ ਦਾ ਮੁੱਖ ਮਕਸਦ ਸੀ ਕਿ ਬੱਚਿਆਂ ਦੀ ਬੋਰਡ ਪ੍ਰੀਖਿਆ ਅਤੇ ਕਲੈਟ ਦੀ ਪ੍ਰੀਖਿਆ ਇੱਕਠੀ ਨਾ ਹੋ ਜਾਵੇ। ਪ੍ਰੀਖਿਆ ਲਈ ਦਾਖ਼ਲਾ ਪ੍ਰੀਕਿਆ ਸ਼ੁਰੂ ਹੋ ਚੁੱਕੀ ਹੈ ਅਤੇ 31 ਮਾਰਚ ਤੱਕ ਤੁਸੀਂ ਵੈੱਬਸਾਈਟ ਉੱਤੇ ਜਾ ਕੇ ਅਪਲਾਈ ਕਰ ਸਕਦੇ ਹੋ। ਐੱਲ.ਐੱਲ.ਬੀ ਦੀ ਪ੍ਰੀਖਿਆ ਲਈ ਬਿਨੈਕਾਰ ਦੇ 12 ਵੀਂ ਵਿੱਚ 45 ਅੰਕ ਅਤੇ 1 ਜੁਲਾਈ 2020 ਤੱਕ ਉਸਦੀ ਉਮਰ 20 ਸਾਲ ਤੋਂ ਜ਼ਿਆਦਾ ਨਹੀਂ ਹੋਣੀ ਚਾਹੀਦੀ ਹੈ। ਇਸੇ ਤਰ੍ਹਾਂ ਐੱਲ.ਐੱਲ.ਐੱਮ ਲਈ ਐੱਲ.ਐੱਲ.ਬੀ ਜਾਂ ਕੋਈ ਡਿਗਰੀ ਵਿੱਚੋ 55 ਫੀਸਦੀ ਅੰਕ ਹੋਣੇ ਜ਼ਰੂਰੀ ਹੁੰਦੇ ਹਨ। ਇਸ ਦੀ ਜ਼ਿਆਦਾ ਜਾਣਕਾਰੀ ਲਈ ਤੁਸੀਂ ਇਸ ਦੀ ਵੈੱਬਸਾਈਟ condortiumonfnlus.ac.in ਉੱਤੇ ਜਾ ਸਕਦੇ ਹੋ।

ਤਿਆਰੀ ਕਰਨ ਲੱਗੇ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ
ਕਾਨੂਨ ਇੱਕ ਇਹੋ ਜਿਹਾ ਵਿਸ਼ਾ ਹੈ, ਜਿਸ ਦੇ ਨਿਯਮ, ਕਾਨੂੰਨ, ਧਾਰਾ ਬਾਰੇ ਚੰਗੀ ਤਰ੍ਹਾਂ ਜਾਣਕਾਰੀ ਹੋਣ ਦੇ ਨਾਲ-ਨਾਲ ਯਾਦ ਰੱਖਣ ਦੀ ਵੀ ਜ਼ਰੂਰਤ ਹੈ। ਇਸ ਲਈ ਪ੍ਰੀਖਿਆ ਦੀ ਤਿਆਰੀ ਕਰਨ ਲੱਗੇ ਮਹੱਤਵਪੁਰਨ ਬਿੰਦੂਆਂ ਦੇ ਨੋਟਸ ਬਣਾਓ ਪਰ ਕਈ ਬਾਰ ਬਿੰਦੂ ਬਣਾਉਣੇ ਸੌਖ਼ੇ ਨਹੀਂ ਹੁੰਦੇ। ਇਸ ਲਈ ਤੁਸੀਂ ਹਾਈਲਾਇਟਰ ਦੀ ਮਦਦ ਨਾਲ ਕਿਤਾਬ ਉੱਤੇ ਹਾਲੀਟ ਬਣਾ ਸਕਦੇ ਹੋ। ਸ਼ਬਦਾਂ ਨੂੰ ਹਾਈ ਲਾਇਟ ਕਰਨ ਲਈ ਤੁਸੀਂ ਪੈਨ ਅਤੇ ਪੈਸਿੰਲ ਵੀ ਇਸਤੇਮਾਲ ਕਰ ਸਕਦੇ ਹੋ। 

. ਇਸ ਨਾਲ ਜੁੜੇ ਹਰ ਨਿਯਮ ਅਤੇ ਕਾਨੂੰਨ ਨੂੰ ਪੂਰੀ ਤਰ੍ਹਾਂ ਸਮਝਣ ਲਈ ਹਮੇਸ਼ਾ ਕਿਸੀ ਨਾ ਕਿਸੀ ਉਦਾਹਰਣ ਦੀ ਮਦਦ ਲਵੋ। ਇਸ ਨਾਲ ਤੁਹਾਨੂੰ ਹਰ ਧਾਰਾ ਅਤੇ ਕੇਸ ਦੇ ਅਨੁਸਾਰ ਕੀ ਕਾਨੂੰਨ ਹੈ। ਉਸ ਨੂੰ ਸਮਝਣ ਵਿੱਚ ਸੌਖ ਹੋਵੇਗੀ। 
. ਕਲੈਟ ਦੀ ਪ੍ਰੀਖਿਆ ਲਈ ਗਣਿਤ ਵਿਸ਼ੇ ਦੀ ਵਾਰ-ਵਾਰ ਚੰਗੀ ਤਰ੍ਹਾ ਤਿਆਰੀ ਕਰੋ। 
. ਰੋਜ਼ ਚੰਗੀ ਤਰ੍ਹਾ ਅਖ਼ਬਾਰ ਪੜ੍ਹੋ। ਮੀਡੀਆ ਨਾਲ ਜੁੜੇ ਰਹੋ ਤਾਂਕਿ ਦੁਨੀਆ ਵਿੱਚ ਚਲ੍ਹ ਰਹੇ ਮੁੱਦਿਆਂ ਬਾਰੇ ਪੂਰੀ ਜਾਣਕਾਰੀ ਹੋਵੇ। 
. ਕੋਰਟ ਵੱਲੋਂ ਮੁੱਖ ਕੇਸ ਲਈ ਦਿੱਤੇ ਆਦੇਸ਼ ਅਤੇ ਫ਼ੈਸਲਿਆਂ ਬਾਰੇ ਪੂਰੀ ਜਾਣਕਾਰੀ ਰੱਖੋ। 
. ਆਪਣੀ ਅੰਗਰੇਜ਼ੀ ਨੂੰ ਮਜ਼ਬੂਤ ਰੱਖੋ, ਕਿਉਂਕਿ ਇਸ ਦੇ ਪੇਪਰ ਅੰਗਰੇਜ਼ੀ ਭਾਸ਼ਾ ਵਿੱਚ ਹੋਣਗੇ। ਇਸ ਨੂੰ ਹੱਲ ਕਰਨ ਲਈ 2 ਘੰਟੇ ਦਾ ਸਮਾਂ ਮਿਲੇਗਾ। 
. ਅੰਗਰੇਜ਼ੀ ਭਾਸ਼ਾ ਦੀ ਵਿਆਕਰਨ ਨੂੰ ਚੰਗੀ ਤਰ੍ਹਾਂ ਸਮਝੋ ਅਤੇ ਉਸ ਉੱਤੇ ਕੰਮ ਕਰੋ, ਤਾਂਕਿ ਪ੍ਰੀਖਿਆ ਵਿੱਚ ਕਿਸੇ ਤਰ੍ਹਾਂ ਦੀ ਦਿੱਕਤ ਨਾ ਹੋਵੇ। 
. ਅੰਗਰੇਜ਼ੀ ਨੂੰ ਚੰਗਾ ਕਰਨ ਲਈ ਵੱਖ-ਵੱਖ ਕਿਤਾਬਾਂ ਦੇ ਨਾਲ-ਨਾਲ ਰੋਜ਼ ਅੰਗਰੇਜ਼ੀ ਦੀ ਅਖ਼ਬਾਰ ਵੀ ਜ਼ਰੂਰ ਪੜ੍ਹੋ। 
. ਪ੍ਰੀਖਿਆ ਦੇ ਪੁਰਾਣੇ ਪ੍ਰਸ਼ਨ ਪੱਤਰ ਨੂੰ ਚੰਗੀ ਤਰ੍ਹਾ ਦੇਖੋ। ਪ੍ਰੀਖਿਆ ਦੇ ਪੈਟਰਨ ਨੂੰ ਸਮਝੋ, ਤਾਂਕਿ ਤੁਹਾਨੂੰ ਪ੍ਰੀਖਿਆ ਦੇਣ ਵਿੱਚ ਸੌਖ ਹੋਵੇ।


ਭੁੱਲ ਕਰਕੇ ਵੀ ਨਾ ਕਰੋ ਇਹ ਗਲਤੀਆਂ 
. ਆਪਣਾ ਟਾਇਮ ਮੈਨੇਜ ਕਰਦੇ ਸਮੇਂ ਆਪਣੇ ਸਿਲੇਬਸ ਦਾ ਧਿਆਨ ਜ਼ਰੂਰ ਰੱਖੋ। 
. ਰੋਜ ਇੱਕ ਜਾਂ ਦੋ ਵਿਸ਼ੇ ਨੂੰ ਟਾੱਪਿਕ ਬਣਾ ਕੇ ਚੰਗੀ ਤਰ੍ਹਾਂ ਸਮਝੋ ਅਤੇ ਯਾਦ ਕਰੋ। 
. ਕਾਨੂੰਨੀ ਪੜ੍ਹਾਈ ਦੀ ਵਾਰ-ਵਾਰ ਚੰਗੀ ਤਰ੍ਹਾਂ ਤਿਆਰੀ ਕਰੋ। ਰੋਜ ਪ੍ਰੈਕਟਿਸ ਟੈਸਟ ਪੇਪਰ ਨੂੰ ਹੱਲ ਕਰੋ। 
. ਕਲੈਟ ਦੀ ਪ੍ਰੀਖਿਆ ਵਿੱਚ ਨੈਗਟਿਵ ਮਾਰਕਿੰਗ ਹੁੰਦੀ ਹੈ, ਇਸ ਲਈ ਕਿਸੀ ਵੀ ਪ੍ਰਸ਼ਨ ਦਾ ਉੱਤਰ ਅਨੁਮਾਨ ਲਗਾ ਕੇ ਨਹੀਂ ਸਗੋਂ ਚੰਗੀ ਤਰ੍ਹਾਂ ਸੋਚ-ਸਮਝ ਕੇ ਦਿਓ। 
. ਵੱਖ-ਵੱਖ ਪ੍ਰਸ਼ਨਾਂ ਨਾਲ ਜੁੜੇ ਮਾਮਲਿਆਂ ਵਿੱਚ ਸਹੀ ਨਿਯਮ ਲਿਖੋ। 


rajwinder kaur

Content Editor

Related News