ਪੰਜਾਬ ਵਾਸੀਆਂ ਲਈ ਰਾਹਤ ਦੀ ਖ਼ਬਰ! ਪੌਂਗ ਡੈਮ ਨੂੰ ਲੈ ਕੇ BBMB ਨੇ ਲਿਆ ਵੱਡਾ ਫ਼ੈਸਲਾ

Thursday, Oct 09, 2025 - 05:22 PM (IST)

ਪੰਜਾਬ ਵਾਸੀਆਂ ਲਈ ਰਾਹਤ ਦੀ ਖ਼ਬਰ! ਪੌਂਗ ਡੈਮ ਨੂੰ ਲੈ ਕੇ BBMB ਨੇ ਲਿਆ ਵੱਡਾ ਫ਼ੈਸਲਾ

ਹਾਜੀਪੁਰ (ਜੋਸ਼ੀ)- ਭਾਖੜਾ ਬਿਆਸ ਪ੍ਰਬੰਧਨ ਬੋਰਡ ਅਧੀਨ ਆਉਂਦੇ ਪੌਂਗ ਡੈਮ ਪ੍ਰਬੰਧਨ ਨੇ ਇਕ ਅਹਿਮ ਅਤੇ ਰਾਹਤ ਭਰਿਆ ਫ਼ੈਸਲਾ ਲੈਂਦੇ ਡੈਮ ਤੋਂ ਪਾਣੀ ਦੀ ਨਿਕਾਸੀ ਤੁਰੰਤ ਪ੍ਰਭਾਵ ਨਾਲ ਬੰਦ ਕਰ ਦਿੱਤੀ ਹੈ। ਇਹ ਫ਼ੈਸਲਾ ਉਨ੍ਹਾਂ ਸਾਰੇ ਹੜ੍ਹ ਪ੍ਰਭਾਵਿਤ ਖੇਤਰਾਂ ਅਤੇ ਬਿਆਸ ਦਰਿਆ ਦੇ ਹੇਠਲੇ ਇਲਾਕਿਆਂ ਵਿੱਚ ਰਹਿਣ ਵਾਲੇ ਲੋਕਾਂ ਲਈ ਇਕ ਵੱਡੀ ਰਾਹਤ ਹੈ, ਜੋ ਪਿਛਲੇ ਕੁਝ ਦਿਨਾਂ ਤੋਂ ਪਾਣੀ ਦਾ ਪੱਧਰ ਵਧਣ ਕਾਰਨ ਮੁਸ਼ਕਿਲਾਂ 'ਚ ਸਨ। 

ਇਹ ਵੀ ਪੜ੍ਹੋ: ਪੁਲਸ ਮੁਲਾਜ਼ਮ ਦਾ ਸ਼ਰਮਨਾਕ ਕਾਰਾ ਕਰੇਗਾ ਹੈਰਾਨ, ਡਿੱਗੀ ਗਾਜ, ਕੁੜੀ ਨਾਲ ਜਬਰ-ਜ਼ਿਨਾਹ ਦੇ ਮਾਮਲੇ ’ਚ...

ਮਿਲੀ ਜਾਣਕਾਰੀ ਅਨੁਸਾਰ ਪਿਛਲੇ ਮਹੀਨੇ ਹਿਮਾਚਲ 'ਚ ਹੋਈ ਭਾਰੀ ਬਰਸਾਤ ਕਾਰਨ ਪੌਂਗ ਡੈਮ ਦੀ ਮਹਾਰਾਣਾ ਪ੍ਰਤਾਪ ਝੀਲ 'ਚ ਪਾਣੀ ਦਾ ਪੱਧਰ ਵਧ ਗਿਆ ਸੀ, ਜਿਸ ਕਰਕੇ ਡੈਮ ਪ੍ਰਬੰਧਨ ਵੱਲੋਂ ਸਪਿੱਲਵੇ ਅਤੇ ਟਰਬਾਈਨਾਂ ਰਾਹੀਂ ਭਾਰੀ ਮਾਤਰਾ ਵਿੱਚ ਪਾਣੀ ਬਿਆਸ ਦਰਿਆ 'ਚ ਛੱਡਿਆ ਗਿਆ ਸੀ, ਜਿਸ ਨਾਲ ਬਿਆਸ ਕੰਢੇ ਵਸੇ ਪੰਜਾਬ ਅਤੇ ਹਿਮਾਚਲ ਦੇ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਸੀ । ਹਿਮਾਚਲ ਅਤੇ ਪੰਜਾਬ 'ਚ ਮੀਂਹ ਦਾ ਕਹਿਰ ਘੱਟ ਹੋਣ 'ਤੇ ਡੈਮ ਨੇ ਪਾਣੀ ਛੱਡਣਾ ਘੱਟ ਕੀਤਾ ਹੀ ਸੀ ਕਿ ਮੌਸਮ ਵਿਭਾਗ ਨੇ ਇਕ ਵਾਰ ਫਿਰ ਤੋਂ ਮੀਂਹ ਦਾ ਹਾਈ ਅਲਰਟ ਜਾਰੀ ਕਰ ਦਿੱਤਾ, ਜਿਸ ਕਾਰਨ ਡੈਮ ਪ੍ਰਬੰਧਨ ਨੂੰ ਦੋਬਾਰਾ ਪਾਣੀ ਛੱਡਣ ਲਈ ਮਜਬੂਰ ਹੋਣਾ ਪਿਆ ਸੀ। ਇਸ ਕਾਰਨ ਬਿਆਸ ਦਰਿਆ ਕੰਢੇ ਵਸਦੇ ਲੋਕਾਂ ਦੀਆਂ ਚਿੰਤਾਵਾਂ ਫਿਰ ਵੱਧ ਗਈਆਂ ਸਨ, ਪਰ ਮੀਂਹ ਘੱਟ ਹੋਣ ਕਾਰਨ ਪੌਂਗ ਡੈਮ ਪ੍ਰਬੰਧਨ ਨੇ ਪਾਣੀ ਛੱਡਣਾ ਬੰਦ ਕਰ ਦਿੱਤਾ ਹੈ।

ਇਹ ਵੀ ਪੜ੍ਹੋ: ਪੰਜਾਬ ਦੇ ਏਜੰਟਾਂ ਦੀ ਗੰਦੀ ਖੇਡ ਆਈ ਸਾਹਮਣੇ! ਨੌਜਵਾਨਾਂ ’ਤੇ ਵੀ ਮੰਡਰਾ ਰਿਹੈ ਵੱਡਾ ਖ਼ਤਰਾ, ਹੈਰਾਨ ਕਰੇਗਾ ਪੂਰਾ ਮਾਮਲਾ

 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

shivani attri

Content Editor

Related News