‘ਆਈ ਲਵ ਯੂ’ ਕਹਿਣ ਲਈ ਹਾਰਨ ਵਜਾਉਂਦੇ ਹਨ ‘ਕਾਹਿਰਾ’ ਦੇ ਡਰਾਈਵਰ
Monday, Jun 22, 2020 - 04:52 PM (IST)
ਜ਼ਿਆਦਾਤਰ ਯੂਰਪੀ ਰਾਜਧਾਨੀਆਂ ’ਚ ਤੁਹਾਡੇ ਲਈ ਹਾਰਨ ਵਜਾਉਣ ਦਾ ਮਤਲਬ ‘ਧਿਆਨ ਰੱਖੋ’ ਜਾਂ ‘ਰਸਤੇ ਤੋਂ ਪਰੇ ਹੋ ਜਾਓ’ ਹੁੰਦਾ ਹੈ ਪਰ ਕਾਹਿਰਾ ਵਿਚ ਇਸ ਦਾ ਮਤਲਬ ਕੁਝ ਵੀ ਹੋ ਸਕਦਾ ਹੈ। ਮਿਸਰ ਦੀ ਰਾਜਧਾਨੀ ਵਿੱਚ ਹਾਰਨ ਵਜਾਉਣਾ ਇਕ ਤਰ੍ਹਾਂ ਨਾਲ ਕਲਾ ਦੀ ਕਿਸਮ ਬਣ ਗਿਆ ਹੈ। ਇਕ ਛੁਪੀ ਭਾਸ਼ਾ,ਜਿਸ ਦਾ ਅਰਥ ‘ਆਈ ਲਵ ਯੂ’ ਤੋਂ ਲੈ ਕੇ ਜ਼ੋਰਦਾਰ ਬੇਇੱਜਤੀ ਹੋ ਸਕਦੀ ਹੈ।
‘ ਆਪਣਾ ਹਾਰਨ ਵਜਾਉਣਾ ਕਈ ਚੀਜ਼ਾਂ ਦਾ ਪ੍ਰਗਟਾਵਾ ਕਰਨ ਦਾ ਤਰੀਕਾ ਹੈ’। ਟੈਕਸੀ ਡਰਾਈਵਰ ਮਹਸੂਦ ਸਾਦ ਨੇ ਤਾਹਿਰ ਸਕਵਾਇਰ ’ਤੇ ਭੀੜ ਦੇ ਸਮੁੰਦਰ ’ਚੋਂ ਚਿੱਟੀ ਗਿੱਜੀ ਕੱਢਦੇ ਹੋਏ ਦੱਸਿਆ ਕਿ ਹਰੇਕ 2-3 ਸੈਕਿੰਡ ’ਤੇ ਹਾਰਨ ਸੁਣਨ ਨੂੰ ਮਿਲ ਜਾਂਦਾ ਹੈ। ਜਿਥੇ ਲੋਕਾਂ ਦੇ ਲਈ ਲੰਮਾ ਜਾਂ ਛੋਟਾ ਹਾਰਨ ਨਾਰਮਲ ਵਾਤਾਵਰਨ ’ਚ ਮਿਲ ਜਾਂਦਾ ਹੈ, ਉਥੇ ਸਾਦ ਜਿਹੇ ਡਰਾਇਵਰ ਦੇ ਲਈ ਇਹ ਸਥਾਨਕ ਭਾਸ਼ਾ ਦਾ ਇਕ ਹਿੱਸਾ ਹੈ-ਆਟੋਮੋਟਿਵ ਮੋਰਸ ਕੋਡ ਦੀ ਇਕ ਕਿਸਮ।
ਖੁਸ਼ੀ ਪ੍ਰਗਟਾਉਣ ਲਈ, ਵਿਸ਼ੇਸ਼ ਤੌਰ ’ਤੇ ਵਿਆਹ ਮੌਕੇ ’ਤੇ ਲੰਮੇ ਹਾਰਨ ਵਜਾਉਣ ਦਾ ਮਿਸ਼ਰਣ ਸਧਾਰਨ ਹੈ। ਨਵੀਂ ਜੋੜੀ ਦੇ ਲਈ ਇਕ ਤਰ੍ਹਾਂ ਦੀ ਵਧਾਈ। ‘‘ਥੈਂਕ ਯੂ’ ਦਾ ਪ੍ਰਗਟਾਵਾ 2 ਵਾਰ ਛੋਟਾ ਹਾਰਨ ਵਜਾ ਕੇ ਕੀਤਾ ਜਾਂਦਾ ਹੈ।
ਖ਼ੁਦਕੁਸ਼ੀ ਨਹੀਂ ਕਿਸੇ ਸਮੱਸਿਆ ਦਾ ਹੱਲ, ਕਰੀਏ ਉੱਦਮ ਬਣੇਗੀ ਗੱਲ
ਪਿਛਲੇ 20 ਸਾਲਾਂ ਦੇ ਦੌਰਾਨ ਮਿਸਰ ਦੀ ਜਨਸੰਖਿਆ ਅਤੇ ਇਥੋ ਦੇ ਟ੍ਰੈਫਿਕ ’ਚ ਇਕ ਤਰ੍ਹਾਂ ਦਾ ਵਿਸਫੋਟ ਹੋਇਆ ਹੈ। ਹਾਲ ਹੀ ’ਚ ਦੇਸ਼ ਨੇ 10 ਕਰੋੜ ਦਾ ਅੰਕੜਾ ਛੂਹਿਆ ਹੈ ਅਤੇ ਦੇਸ਼ ਦੀ ਗਿਣਤੀ ਦਾ 5ਵਾਂ ਹਿੱਸਾ ਕਾਹਿਰਾ ਅਤੇ ਇਸ ਨਾਲ ਲਗਦੇ ਨਗਰਾਂ ’ਚ ਰਹਿੰਦਾ ਹੈ। 1050 ਤੋਂ ਬਾਅਦ ਇਕ ਮਹਾਨਗਰ ਵਿਚ 700 ਫੀਸਦੀ ਦਾ ਵਾਧਾ ਹੋਇਆ ਹੈ। ਕਾਰ, ਜਿਸ ’ਚ ਸਫਰ ਕਰਨ ’ਤੇ 20 ਮਿੰਟ ਲੱਗਣੇ ਚਾਹੀਦੇ ਹਨ, ਹੁਣ 2 ਘੰਟੇ ਜਾਂ ਉਸ ਤੋਂ ਵਧ ਦਾ ਸਮਾਂ ਲੱਗਦਾ ਹੈ।
ਇਕ ਕੰਪਨੀ ਦੇ ਲਈ ਟ੍ਰਾਂਸਪੋਰਟ ਸੇਵਾ ਚਲਾਉਣ ਵਾਲੇ ਅਯਮਾਨ ਨੇ ਦੱਸਿਆ ਕਿ ਇਹ ਭਾਸ਼ਾ ਉਦੋਂ ਸ਼ੁਰੂ ਹੋਈ, ਜਦੋਂ ਕਾਹਿਰਾ ਦਾ ਟ੍ਰੈਫਿਕ ਕੰਟਰੋਲ ਨਾ ਹੋਇਆ। ਉਸ ਨੇ ਇਹ ਭਾਸ਼ਾ ਆਪਣੇ ਸਥਾਨਕ ਕੌਫੀ ਸ਼ਾਪ ’ਚ ਸਿੱਖੀ ਪਰ ਸਾਦ ਨੇ ਇਸ ਨੂੰ ਉਦੋਂ ਸਿੱਖਿਆ, ਜਦੋਂ ਉਹ ਇਕ ਮਿੰਨੀ ਬੱਸ ਡਰਾਈਵਰ ਸੀ।
ਘਰ ਦੀ ਚਮਕ ਬਰਕਰਾਰ ਰੱਖਣ ਲਈ ਅਪਣਾਓ ਇਹ ਨੁਸਖ਼ੇ, ਹੋਣਗੇ ਕਾਰਗਰ ਸਿੱਧ
ਟੈਕਸੀ ਡਰਾਈਵਰਾਂ ਦੇ ਇਲਾਵਾ ਮਿੰਨੀ ਬੱਸ ਡਰਾਈਵਰ ਵਿਸ਼ੇਸ਼ ਤੌਰ ’ਤੇ ਇਹ ਭਾਸ਼ਾ ਚੰਗੀ ਤਰ੍ਹਾਂ ਨਾਲ ਬੋਲਣ ਲਈ ਜਾਣੇ ਜਾਂਦੇ ਹਨ।
ਹੁਣ ਇਸ ਬਾਰੇ ਕੋਈ ਵਿਗਿਆਨਕ ਅਧਿਐਨ ਨਹੀਂ ਕੀਤਾ ਗਿਆ ਕਿ ਵਿਸ਼ਵ ’ਚ ਕਿਥੇ ਡਰਾਈਵਰ ਆਪਣੇ ਹਾਰਨ ਦਾ ਸਭ ਤੋਂ ਜ਼ਿਆਦਾ ਇਸਤੇਮਾਲ ਕਰਦੇ ਹਨ। ਨਿਸ਼ਚਿਤ ਤੌਰ ’ਤੇ ਬਹੁਤ ਸਾਰੇ ਸਥਾਨਾਂ ’ਤੇ ਹਾਰਨ ਹੁਣ ਵੀ ਸੜਕ ਇਸਤੇਮਾਲ ਕਰਨ ਵਾਲਿਆਂ ਦੀ ਸੁਰੱਖਿਆ ਲਈ ਜ਼ਰੂਰੀ ਹੈ। ਮੁੰਬਈ ਅਤੇ ਦਿੱਲੀ ਵਿਸ਼ਵ ਦੀਆਂ ਸਭ ਤੋਂ ਮਸ਼ਰੂਫ਼ ਸੜਕਾਂ ਹਨ। ਇਨ੍ਹਾਂ ਸੜਕਾਂ ’ਤੇ ਰਿਕਸ਼ਾ, ਕਾਰਾਂ, ਟੈਕਸੀਆਂ, ਸਕੂਟਰਾਂ ਅਤੇ ਲੋਕਾਂ ਦੀ ਭੀੜ ਹੁੰਦੀ ਹੈ। ਬਿਨਾਂ ਹਾਰਨ ਵਜਾਏ ਭੀੜ ’ਚੋਂ ਨਿਕਲਣਾ ਮੁਸ਼ਕਿਲ ਹੈ।
ਭਾਰਤ ਦੇ ਬੇਹਤਰੀਨ ਰੇਲਵੇ ਸਟੇਸ਼ਨਾਂ ਦੇ ਬਾਰੇ ਜਾਨਣ ਲਈ ਪੜ੍ਹੋ ਇਹ ਖਬਰ
ਪਰ ਭੀੜ-ਭਾੜ ਵਾਲੇ ਸ਼ਹਿਰੀ ਕੇਂਦਰਾਂ ’ਚ ਰਹਿਣ ਵਾਲੇ ਲੋਕਾਂ ਲਈ ਇਕ ਸਮੱਸਿਆ ਵੀ ਹੈ। ਮੁੰਬਈ ’ਚ ਪੁਲਸ ਰੌਲੇ-ਰੱਪੇ ਤੋਂ ਇੰਨੀ ਨਰਾਜ਼ ਅਤੇ ਸਖਤ ਹੈ ਕਿ ਉਸ ਨੇ ਕੁਝ ਟ੍ਰੈਫਿਕ ਲਾਈਟਸ ’ਤੇ ਡੇਸਿਬਲ ਮੀਟਰ ਲਗਾ ਦਿੱਤੇ। ਜਦੋਂ ਰੌਲੇ-ਰੱਪੇ ਦਾ ਪੱਧਰ 85 ਡੇਸਿਬਲ ਤੋਂ ਜ਼ਿਆਦਾ ਹੋ ਜਾਂਦਾ ਹੈ ਤਾਂ ਲਾਈਟਸ ਹੋਰ ਜ਼ਿਆਦਾ ਲੰਮੇ ਸਮੇਂ ਤੱਕ ਲਾਲ ਰਹਿੰਦੀ ਹੈ।
ਇਸ ਪ੍ਰਯੋਗ ਦਾ ਵੀਡੀਓ ਜਲਦ ਹੀ ਇੰਟਰਨੈੱਟ ’ਤੇ ਫੈਲ ਗਿਆ ਅਤੇ ਹੁਣ ਦੇਸ਼ ਭਰ ਦੇ ਅਧਿਕਾਰੀ ਹੋਰ ਸਥਾਨਾਂ ’ਤੇ ਵੀ ਅਜਿਹੇ ਮੀਟਰ ਲਗਾਉਣ ’ਤੇ ਵਿਚਾਰ ਚਰਚਾ ਕਰ ਰਹੇ ਹਨ।
ਸੈਦ ਅਲ-ਹਾਵੀ ਮਿਸਰ ਦੀ ਰਾਜਧਾਨੀ ’ਚ ਟੈਕਸੀ ਚਲਾਉਂਦਾ ਹੈ। ਉਸ ਨੇ ਕਿਹਾ ਕਿ ਹੋਰ ਡਰਾਈਵਰ ਸਮਝ ਲੈਂਦੇ ਹਨ ਕਿ ਉਨ੍ਹਾਂ ਦੀ ਬੇਇੱਜਤੀ ਕੀਤੀ ਜਾ ਰਹੀ ਹੈ। ਇਸ ਦਾ ਇਸਤੇਮਾਲ ਕਰਨ ਦਾ ਮਤਲਬ ਹੈ ਝਗੜਿਆਂ ’ਚ ਉਲਝਣਾ ਜਾਂ ਫਿਰ ਲੋਕ ਜਾਣ ਬੁਝ ਕੇ ਤੁਹਾਡੇ ’ਤੇ ਗੱਡੀ ਚੜ੍ਹਾ ਦੇਣਗੇ। ਜੇਕਰ ਅਜਿਹਾ ਹੁੰਦਾ ਹੈ ਤਾਂ ਬਿਹਤਰ ਸਲਾਹ ਇਹ ਹੈ ਕਿ ਆਪਣੇ ਹੱਥ ਹਾਰਨ ਤੋਂ ਦੂਰ ਰੱਖੋ।
ਘਰ ਦੀ ਚਮਕ ਬਰਕਰਾਰ ਰੱਖਣ ਲਈ ਅਪਣਾਓ ਇਹ ਨੁਸਖ਼ੇ, ਹੋਣਗੇ ਕਾਰਗਰ ਸਿੱਧ