ਵਿਧਾਨ ਸਭਾ 'ਚ ਬੋਲੇ MLA ਗੁਰਪ੍ਰੀਤ ਸਿੰਘ ਬਣਾਂਵਾਲੀ, ਪੰਜਾਬ ਨੂੰ 'ਕੰਗਲਾ' ਕਹਿਣ 'ਤੇ ਬਾਜਵਾ ਮੰਗਣ ਮੁਆਫ਼ੀ

Monday, Sep 29, 2025 - 01:00 PM (IST)

ਵਿਧਾਨ ਸਭਾ 'ਚ ਬੋਲੇ MLA ਗੁਰਪ੍ਰੀਤ ਸਿੰਘ ਬਣਾਂਵਾਲੀ, ਪੰਜਾਬ ਨੂੰ 'ਕੰਗਲਾ' ਕਹਿਣ 'ਤੇ ਬਾਜਵਾ ਮੰਗਣ ਮੁਆਫ਼ੀ

ਜਲੰਧਰ/ਚੰਡੀਗੜ੍ਹ (ਵੈੱਬ ਡੈਸਕ)- ਪੰਜਾਬ ਵਿਧਾਨ ਸਭਾ ਦੇ ਸੈਸ਼ਨ ਦੀ ਆਖਰੀ ਦਿਨ ਦੀ ਕਾਰਵਾਈ ਦੌਰਾਨ ਵਿਰੋਧੀ ਧਿਰ ਵੱਲੋਂ ਕਾਫ਼ੀ ਹੰਗਾਮਾ ਕੀਤਾ ਗਿਆ ਹੈ। ਸੈਸ਼ਨ ਦੀ ਕਾਰਵਾਈ ਦੌਰਾਨ ਬੋਲਦੇ ਸਰਦੂਲਗੜ੍ਹ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਨੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਵੱਲੋਂ ਪੰਜਾਬ ਨੂੰ ਕੰਗਲਾ ਕਹਿਣ 'ਤੇ ਮੁਆਫ਼ੀ ਮੰਗਣ ਦੀ ਮੰਗ ਕੀਤੀ। 

ਆਪਣੇ ਸੰਬੋਧਨ ਵਿਚ ਗੁਰਪ੍ਰੀਤ ਨੇ ਕਿਹਾ ਕਿ ਜਿਸ ਤਰ੍ਹਾਂ ਨਾਲ ਪੰਜਾਬ ਵਿਚ ਹੜ੍ਹ ਕਾਰਨ ਨੁਕਸਾਨ ਹੋਇਆ ਹੈ, ਅੱਜ ਪੰਜਾਬ ਦੀਆਂ ਮਾਵਾਂ, ਭੈਣਾਂ ਅਤੇ ਨੌਜਵਾਨ ਵਿਧਾਨ ਸਭਾ ਵੱਲ ਵੇਖ ਰਹੇ ਹਨ ਅਤੇ ਹੜ੍ਹ ਪੀੜਤਾਂ ਨੂੰ ਆਸ ਦੀ ਕਿਰਨ ਹੈ ਕਿ ਉਨ੍ਹਾਂ ਵੱਲੋਂ ਚੁਣੇ ਹੋਏ ਨੁਮਾਇੰਦੇ ਅੱਜ ਉਨ੍ਹਾਂ ਲਈ ਕੀ ਕਰਨ ਜਾ ਰਹੇ ਹਨ। ਹੜ੍ਹਾਂ ਕਾਰਨ ਜੋ ਨੁਕਸਾਨ ਹੋਇਆ ਹੈ, ਉਹ ਸਾਰਿਆਂ ਨੇ ਦੱਸਿਆ ਹੈ। ਸਭ ਤੋਂ ਵੱਡੀ ਗੱਲ ਇਹ ਹੈ ਕਿ ਜੋ ਐੱਸ. ਡੀ. ਆਰ. ਐੱਫ਼. ਅਤੇ ਐੱਨ. ਡੀ. ਆਰ. ਐੱਫ਼ ਦੇ ਅਧੀਨ ਮੁਵਆਜ਼ਾ ਦੇਣ ਦੇ ਨਿਯਮ ਹਨ, ਉਨ੍ਹਾਂ ਨਿਯਮਾਂ ਵਿਚ ਬਦਲਾਅ ਕਰਨ ਦੀ ਲੋੜ ਹੈ। 

ਇਹ ਵੀ ਪੜ੍ਹੋ: ਪੰਜਾਬ 'ਚ ਪ੍ਰਾਪਰਟੀ ਟੈਕਸ ਜਮ੍ਹਾ ਕਰਵਾਉਣ ਵਾਲੇ ਦੇਣ ਧਿਆਨ! 30 ਤਾਰੀਖ਼ ਤੱਕ ਕਰ ਲਓ ਇਹ ਕੰਮ ਨਹੀਂ ਤਾਂ...

ਉਥੇ ਹੀ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਬਾਜਵਾ ਵੱਲੋਂ ਪੰਜਾਬ ਨੂੰ 'ਕੰਗਲਾ' ਕਹਿਣ 'ਤੇ ਉਨ੍ਹਾਂ ਕਿਹਾ ਕਿ ਪੰਜਾਬ ਕਦੇ 'ਕੰਗਲਾ' ਨਹੀਂ ਹੋ ਸਕਦਾ। ਪੰਜਾਬ ਉੱਜੜ-ਉੱਜੜ ਕੇ ਮੁੜ ਵਸਿਆ ਹੈ। ਪੰਜਾਬ ਡਿੱਗ-ਡਿੱਗ ਕੇ ਮੁੜ ਉੱਠਿਆ ਹੈ। ਪੰਜਾਬ ਨੂੰ 'ਕੰਗਲਾ' ਕਹਿਣ 'ਤੇ ਪ੍ਰਤਾਪ ਸਿੰਘ ਬਾਜਵਾ ਨੂੰ ਮੁਆਫ਼ੀ ਮੰਗਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਮਾਂ ਨਾ ਦੇਣ 'ਤੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਕੇਂਦਰ ਵੱਲੋਂ ਸਮਾਂ ਨਾ ਦੇਣਾ, ਮੁੱਖ ਮੰਤਰੀ ਭਗਵੰਤ ਮਾਨ ਅਤੇ ਪੰਜਾਬ ਦੀ ਤੋਹੀਣ ਹੈ। ਉਨ੍ਹਾਂ ਕਿਹਾ ਕਿ ਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਹਿਣਾ ਚਾਹੁੰਦਾ ਹਾਂ ਕਿ ਇਹ ਉਹ ਪੰਜਾਬ ਹੈ, ਜੋ ਸਰਹੱਦ 'ਤੇ ਹਿੱਕਾਂ ਢਾਹ ਕੇ ਲੜੇ ਹਨ। ਪੰਜਾਬ ਨੇ ਬਹੁਤ ਸੰਤਾਪ ਭੋਗਿਆ ਹੈ, ਪੰਜਾਬ ਤੁਹਾਡਾ ਵੀ ਹਿੱਸਾ ਹੈ ਇਸ ਲਈ ਉਨ੍ਹਾਂ ਨੂੰ ਅੱਜ ਪੰਜਾਬ ਦੇ ਨਾਲ ਹੋ ਖੜ੍ਹਨਾ ਚਾਹੀਦਾ ਹੈ। ਉਥੇ ਹੀ ਭਾਜਪਾ ਵੱਲੋਂ ਕੀਤੇ ਗਏ ਬਾਇਕਾਟ 'ਤੇ ਬੋਲਦੇ ਹੋਏ ਗੁਰਪ੍ਰੀਤ ਸਿੰਘ ਬਣਾਂਵਾਲੀ ਨੇ ਕਿਹਾ ਕਿ ਜਿਹੜੇ ਬਾਹਰ ਬੈਠ ਹਨ, ਉਨ੍ਹਾਂ ਨੂੰ ਮੈਂ ਬੇਨਤੀ ਕਰਦਾ ਹਾਂ ਕਿ ਅੱਜ ਪੰਜਾਬ ਵਿਧਾਨ ਸਭਾ ਵਿਚ ਬਹਿਸ ਦਾ ਖੁੱਲ੍ਹਾ ਸੱਦਾ ਹੈ। ਜੇਕਰ ਉਹ ਪੰਜਾਬ ਦੇ ਨੁਮਾਇੰਦੇ ਅਤੇ ਪੰਜਾਬ ਨਾਲ ਹਮਦਰਦੀ ਰੱਖਦੇ ਹਨ, ਤਾਂ ਪੰਜਾਬ ਦੀ ਵਿਧਾਨ ਸਭਾ ਵਿਚ ਆ ਕੇ ਜਵਾਬ ਦੇਣ ਨਾਕਿ ਬਾਹਰ ਬੈਠ ਕੇ ਡਰਾਮੇ ਕਰਨ। 

ਇਹ ਵੀ ਪੜ੍ਹੋ: ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ! ਡੂੰਘੀ ਹੋ ਰਹੀ ਕਾਂਗਰਸ 'ਚ ਧੜੇਬੰਦੀ, ਚਿੰਤਾ 'ਚ ਹਾਈਕਮਾਨ

ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਪਰਗਟ ਸਿੰਘ ਕਹਿੰਦੇ ਹਨ ਕਿ ਪਾਲੀਟਿਕਲ ਲੜਾਈ ਲੜੀਏ। ਮੈਂ ਕਹਿਣਾ ਚਾਹੁੰਦਾ ਹਾਂ ਕਿ ਪਾਲੀਟਿਕਲ ਲੜਾਈ ਜ਼ਰੂਰ ਲੜੋ ਪਰ ਉਹ ਇਸ ਗੱਲ ਦੀ ਮੁਆਫ਼ੀ ਤਾਂ ਮੰਗਣ ਕਿ ਜਿਹੜਾ ਪੰਜਾਬ ਪੁਨਰ ਗਠਨ ਐਕਟ ਬਣਿਆ ਧਾਰਾ 79, 80 ਕਿਸ ਵੇਲੇ ਬਣੀ ਸੀ। ਉਹਦੀ ਮੁਆਫ਼ੀ ਤਾਂ ਮੰਗਣ ਕਿ ਜਿਹੜੇ ਸਾਡੇ ਪੁਰਖੇ ਸਨ, ਉਹ ਗਲਤੀਆਂ ਕਰ ਗਏ, ਜਿਸ ਦੀ ਸਜ਼ਾ ਅੱਜ ਪੰਜਾਬ ਭੁਗਤ ਰਿਹਾ ਹੈ। ਜੇਕਰ ਐੱਸ. ਵਾਈ. ਐੱਲ. ਨਹਿਰ ਬਣੀ ਸੀ ਤਾਂ ਉਸ ਦਾ ਮਤਾ ਕੌਣ ਲੈ ਕੇ ਆਏ। ਜੇਕਰ ਸਾਨੂੰ ਚੰਡੀਗੜ੍ਹ ਰਾਜਧਾਨੀ ਨਹੀਂ ਦਿੱਤੀ ਤਾਂ ਕਿਸ ਨੇ ਨਹੀਂ ਦਿੱਤੀ। ਜਿਹੜੀ ਪਾਰਟੀ ਦੀ ਨੁਮਾਇੰਦਗੀ ਕਰਦੇ ਹਨ, ਵੱਡੇ ਦਿਲ ਨਾਲ ਪੰਜਾਬੀਆਂ ਕੋਲੋਂ ਮੁਆਫ਼ੀ ਮੰਗ ਲੈਣ। ਜੇਕਰ ਉਸ ਵੇਲੇ ਵੀ ਅਸੀਂ ਰਾਜਨੀਤੀ ਦੀ ਲੜਾਈ ਲੜੀ ਹੁੰਦੀ ਤਾਂ ਅੱਜ ਪੰਜਾਬ ਨੂੰ ਇਹ ਦਿਨ ਨਾ ਵੇਖਣੇ ਪੈਂਦੇ। 

ਇਹ ਵੀ ਪੜ੍ਹੋ: ਗਾਇਕ ਰਾਜਵੀਰ ਜਵੰਦਾ ਦੀ ਸਿਹਤ ਬਾਰੇ ਆਈ ਵੱਡੀ ਅਪਡੇਟ, Fortis ਹਸਪਤਾਲ ਨੇ ਜਾਰੀ ਕੀਤਾ ਮੈਡੀਕਲ ਬੁਲੇਟਿਨ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

shivani attri

Content Editor

Related News