ਕੀ ਭਾਰਤ ਵੱਲੋਂ ਚੀਨ ਦੇ ਉਤਪਾਦਾਂ ਦਾ ਬਾਈਕਾਟ ਕੀਤਾ ਜਾਣਾ ਸੰਭਵ ਹੈ, ਸੁਣੋ ਇਹ ਵੀਡੀਓ

06/03/2020 12:33:04 PM

ਜਲੰਧਰ (ਬਿਊਰੋ) - ਪੂਰਾ ਵਿਸ਼ਵ ਕੋਰੋਨਾ ਵਾਇਰਸ ਲਾਗ (ਮਹਾਮਾਰੀ) ਦੇ ਆਉਣ ਵਾਲੇ ਖ਼ਤਰੇ ਨਾਲ ਨਜਿੱਠਣ ਲਈ ਸੰਘਰਸ਼ ਕਰ ਰਿਹਾ ਹੈ। ਦੂਜੇ ਪਾਸੇ ਭਾਰਤ-ਚੀਨ ਸਰਹੱਦ 'ਤੇ ਤਣਾਅ ਵਧਦਾ ਜਾ ਰਿਹਾ ਹੈ। ਦੋਵਾਂ ਦੇਸ਼ਾਂ ਦੀਆਂ ਫ਼ੌਜਾਂ ਸਰਹੱਦਾਂ ’ਤੇ ਪਹੁੰਚ ਚੁੱਕੀਆਂ ਹਨ, ਜਿਸ ਕਾਰਨ ਹਮਲਾ ਹੋਣ ਦੀ ਸੰਭਾਵਨਾ ਵੱਧਦੀ ਜਾ ਰਹੀ ਹੈ। ਇਸੇ ਦੌਰਾਨ ਬੀਤੇ ਦਿਨੀਂ ਸੋਨਮ ਵੈਂਗਚੁਕ ਵਲੋਂ ਯੂ-ਟਿਊਬ 'ਤੇ ਇੱਕ ਵੀਡੀਓ ਸਾਂਝੀ ਕੀਤੀ ਗਈ ਸੀ, ਜਿਸ 'ਚ ਕਿਹਾ ਗਿਆ ਹੈ ਕਿ ਭਾਰਤੀਆਂ ਨੂੰ ਭਾਰਤ ਅਤੇ ਚੀਨ ਵਿਚਾਲੇ ਵਧਦੇ ਤਣਾਅ ਦਾ ਬਦਲਾ ਲੈਣ ਲਈ ਹਰ ਚੀਨੀ ਉਤਪਾਦ ਦਾ ਬਾਈਕਾਟ ਕਰਨਾ ਚਾਹੀਦਾ ਹੈ।

ਪੜ੍ਹੋ ਇਹ ਵੀ ਖਬਰ - ਕੋਰੋਨਾ ਖਿਲਾਫ ਫਰੰਟ ਲਾਈਨ 'ਤੇ ਭੂਮਿਕਾ ਨਿਭਾਉਣ ਵਾਲਾ ‘ਪੱਤਰਕਾਰ’ ਮਾਣ ਸਨਮਾਨ ਦਾ ਹੱਕਦਾਰ

ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਸਾਡੇ ਸੈਨਿਕ ਸਰਹੱਦ 'ਤੇ ਚੀਨੀ ਸੈਨਿਕਾਂ ਨਾਲ ਲੜ ਰਹੇ ਹੁੰਦੇ ਹਨ ਤਾਂ ਅਸੀਂ ਚੀਨੀ ਉਤਪਾਦ ਖਰੀਦ ਰਹੇ ਹੁੰਦੇ ਹਾਂ, ਜੋ ਬਦਲੇ ਵਿੱਚ ਚੀਨ ਨੂੰ ਆਪਣੀ ਫੌਜ ਵਿੱਚ ਨਿਵੇਸ਼ ਕਰਨ ਲਈ ਵਧੇਰੇ ਪੈਸਾ ਦਿੰਦਾ ਹੈ। ਵੈਂਗਚੁਕ ਦੀ ਇਸ ਵੀਡੀਓ ਤੋਂ ਬਾਅਦ ਸੋਸ਼ਲ ਮੀਡੀਆ 'ਤੇ "BoycottChina" ਹੈਸ਼ਟੈਗ ਟ੍ਰੈਂਡ ਕਰਨ ਲੱਗਿਆ, ਉਥੇ ਹੀ ਮੈਲੇਨ ਸੋਮਨ ਨੇ ਵੀ ਇਸ ਵਿਚ ਆਪਣੀ ਸਹਿਮਤੀ ਦਰਜ ਕਰਵਾਈ। ਇਸ ਸਭ ਨੂੰ ਦੇਖਦੇ ਹੋਏ ਇਕ ਸਵਾਲ ਉੱਠ ਰਿਹਾ ਹੈ ਕਿ ਚਾਈਨੀਜ਼ ਉਤਪਾਦਾਂ ਦਾ ਬਾਈਕਾਟ ਕਰਨਾ ਸੰਭਵ ਹੈ? ਇਸ ਮਾਮਲੇ ਦੀ ਅਸਲ ਸੱਚਾਈ ਇਹ ਹੈ ਕਿ ਅਸੀਂ ਅਜੋਕੇ ਸਮੇਂ 'ਚ ਚੀਨ ’ਤੇ ਵੱਡੀ ਮਾਤਰਾ 'ਚ ਨਿਰਭਰ ਹਾਂ।

ਪੜ੍ਹੋ ਇਹ ਵੀ ਖਬਰ - ਪੰਜਾਬ ’ਚ ਝੋਨੇ ਦੀ ਸਿੱਧੀ ਬਿਜਾਈ ਲਈ ਤਿਆਰ ਕਿਸਾਨਾਂ ਨੂੰ ਅਜੇ ਵੀ ਪ੍ਰਵਾਸੀ ਮਜ਼ਦੂਰਾਂ ਦੇ ਆਉਣ ਉਡੀਕ

ਪੜ੍ਹੋ ਇਹ ਵੀ ਖਬਰ - ਖਟਕੜ ਕਲਾਂ ’ਚ ਗੁੰਡਾਗਰਦੀ ਦਾ ਨੰਗਾ ਨਾਚ, ਹਥਿਆਰਾਂ ਨਾਲ ਕੀਤਾ ਨੌਜਵਾਨ ’ਤੇ ਹਮਲਾ

ਸਾਲ 2018-19 ਦੇ ਅੰਕੜਿਆਂ ’ਤੇ ਜੇਕਰ ਨਜ਼ਰ ਮਾਰੀ ਜਾਵੇ ਤਾਂ ਪਤਾ ਲੱਗਦਾ ਹੈ ਕਿ 70 ਬਿਲੀਅਨ ਡਾਲਰ ਤੋਂ ਵਧੇਰੇ ਦੇ ਉਤਪਾਦ ਚੀਨ ਤੋਂ ਭਾਰਤ ਆਉਂਦੇ ਹਨ, ਜਦਕਿ ਭਾਰਤ ਨੇ ਸਿਰਫ 16 ਬਿਲੀਅਲ ਦੇ ਉਤਪਾਦ ਹੀ ਚੀਨ ਨੂੰ ਨਿਰਯਾਤ ਕੀਤੇ ਹਨ। ਇਸ ਤੋਂ ਇਲਾਵਾ ਭਾਰਤ ਚੀਨ ਤੋਂ ਸਿਰਫ਼ ਬਿਜਲਈ ਉਤਪਾਦ ਜਿਵੇਂ ਸਮਾਰਟਫੋਨ, ਇੰਜਣ, ਕਾਰਾਂ ਅਤੇ ਸੂਰਜੀ ਸੈੱਲ ਹੀ ਨਹੀਂ ਸਗੋਂ ਮਹੱਤਵਪੂਰਣ ਦਵਾਈਆਂ ਵੀ ਮੰਗਵਾਉਂਦਾ ਹੈ। ਭਾਰਤ-ਚੀਨ ਵਿਚਕਾਰ ਇਸ ਤੋਂ ਇਲਾਵਾ ਹੋਰ ਕਿਸ ਤਰਾਂ ਦਾ ਅਯਾਤ-ਨਿਰਯਾਤ ਹੁੰਦਾ ਹੈ, ਉਸ ਬਾਰੇ ਜਾਣਕਾਰੀ ਹਾਸਲ ਕਰਨ ਦੇ ਲਈ ਤੁਸੀਂ ਸੁਣ ਸਕਦੇ ਹੋ ਜਗਬਾਣੀ ਪੋਡਕਾਸਟ ਦੀ ਇਹ ਰਿਪੋਰਟ...

ਪੜ੍ਹੋ ਇਹ ਵੀ ਖਬਰ - ਕੋਰੋਨਾ ਨਾਲ ਨਜਿੱਠਣ ਵਾਲੇ "ਪੰਜਾਬ ਮਾਡਲ" ਦੀ ਚਰਚਾ ਅਮਰੀਕਾ ਤੱਕ, ਜਾਣੋਂ ਕਿਉਂ (ਵੀਡੀਓ)

ਪੜ੍ਹੋ ਇਹ ਵੀ ਖਬਰ - ਜੋੜਾਂ ਦੇ ਦਰਦ ਲਈ ਫਾਇਦੇਮੰਦ ‘ਦੇਸੀ ਘਿਓ’, ਥਕਾਵਟ ਅਤੇ ਕਮਜ਼ੋਰੀ ਨੂੰ ਵੀ ਕਰੇ ਦੂਰ


rajwinder kaur

Content Editor

Related News