ਇਸ ਦਿਨ ਹੋਵੇਗਾ 'ਬਿੱਗ ਬੌਸ 17' ਦਾ ਫਿਨਾਲੇ? ਜਾਣੋ- ਕਦੋਂ, ਕਿੱਥੇ ਤੇ ਕਿਸ ਸਮੇਂ ਦੇਖ ਸਕਦੇ ਹੋ ਤੁਸੀਂ ਸ਼ੋਅ

Tuesday, Jan 09, 2024 - 08:40 PM (IST)

ਇਸ ਦਿਨ ਹੋਵੇਗਾ 'ਬਿੱਗ ਬੌਸ 17' ਦਾ ਫਿਨਾਲੇ? ਜਾਣੋ- ਕਦੋਂ, ਕਿੱਥੇ ਤੇ ਕਿਸ ਸਮੇਂ ਦੇਖ ਸਕਦੇ ਹੋ ਤੁਸੀਂ ਸ਼ੋਅ

ਐਂਟਰਟੇਨਮੈਂਟ ਡੈਸਕ : ਹਰ ਸਾਲ ਪ੍ਰਸ਼ੰਸਕ ਸਲਮਾਨ ਖ਼ਾਨ ਦੇ ਵਿਵਾਦਿਤ ਰਿਐਲਿਟੀ ਸ਼ੋਅ ਦਾ ਬੇਸਬਰੀ ਨਾਲ ਇੰਤਜ਼ਾਰ ਕਰਦੇ ਹਨ। 'ਬਿੱਗ ਬੌਸ' ਸੀਜ਼ਨ 17 ਨੇ ਵੀ ਕਾਫੀ ਸੁਰਖੀਆਂ ਬਟੋਰੀਆਂ ਸਨ। ਇਸ ਸੀਜ਼ਨ 'ਚ ਕਈ ਮਸ਼ਹੂਰ ਹਸਤੀਆਂ ਨਜ਼ਰ ਆਈਆਂ। ਅੰਕਿਤਾ ਲੋਖੰਡੇ, ਵਿੱਕੀ ਜੈਨ, ਈਸ਼ਾ ਮਾਲਵੀਆ ਤੇ ਮੁਨੱਵਰ ਫਾਰੂਕੀ ਸਮੇਤ ਕਈ ਪ੍ਰਤੀਯੋਗੀ ਹਾਲੇ ਵੀ 'ਬਿੱਗ ਬੌਸ 17' 'ਚ ਟਾਪ ਮੁਕਾਬਲੇਬਾਜ਼ਾਂ 'ਚ ਆਪਣੀ ਜਗ੍ਹਾ ਬਰਕਰਾਰ ਰੱਖੀ ਹੋਈ ਹੈ। ਹੁਣ ਹਰ ਹਫਤੇ ਪ੍ਰਤੀਯੋਗੀਆਂ ਦਾ ਸਫ਼ਰ ਇਕ-ਇਕ ਕਰਕੇ ਖ਼ਤਮ ਹੁੰਦਾ ਜਾ ਰਿਹਾ ਹੈ ਅਤੇ ਸ਼ੋਅ ਆਪਣੇ ਫਿਨਾਲੇ ਵੱਲ ਵਧ ਰਿਹਾ ਹੈ। ਹੁਣ ਹਾਲ ਹੀ 'ਚ ਸ਼ੋਅ ਦੇ ਫਿਨਾਲੇ ਦੀ ਤਰੀਕ ਵੀ ਸਾਹਮਣੇ ਆਈ ਹੈ।

ਇਹ ਖ਼ਬਰ ਵੀ ਪੜ੍ਹੋ : ਅਦਾਕਾਰ ਯਸ਼ ਦੇ ਜਨਮਦਿਨ ਨੂੰ ਯਾਦਗਰ ਬਣਾਉਣ ਦੇ ਚੱਕਰ 'ਚ 3 ਲੋਕਾਂ ਦੀ ਮੌਤ, ਪੜ੍ਹੋ ਪੂਰੀ ਖ਼ਬਰ

28 ਜਨਵਰੀ ਹੋਵੇਗਾ ਗ੍ਰੈਂਡ ਫਿਨਾਲੇ
ਸਲਮਾਨ ਖ਼ਾਨ ਦੇ ਸ਼ੋਅ 'ਬਿੱਗ ਬੌਸ 17' ਦੇ ਘਰ 'ਚ ਸਿਰਫ਼ 9 ਪ੍ਰਤੀਯੋਗੀ ਬਚੇ ਹਨ, ਜਿਨ੍ਹਾਂ 'ਚ ਮੁਨੱਵਰ ਫਾਰੂਕੀ, ਅੰਕਿਤਾ ਲੋਖੰਡੇ, ਵਿੱਕੀ ਜੈਨ, ਈਸ਼ਾ ਮਾਲਵੀਆ, ਸਮਰਥ ਜੁਰੇਲ, ਅਭਿਸ਼ੇਕ ਕੁਮਾਰ, ਅਰੁਣ ਮਾਸ਼ੇਟੀ, ਮਨਾਰਾ ਚੋਪੜਾ ਅਤੇ ਆਇਸ਼ਾ ਖ਼ਾਨ ਸ਼ਾਮਲ ਹਨ। ਇਨ੍ਹਾਂ 'ਚੋਂ ਇੱਕ ਪ੍ਰਤੀਯੋਗੀ ਦੀ ਯਾਤਰਾ ਇਸ ਹਫ਼ਤੇ ਖ਼ਤਮ ਹੋ ਜਾਵੇਗੀ। 'ਬਿੱਗ ਬੌਸ 17' ਆਪਣੇ ਤੀਜੇ ਮਹੀਨੇ 'ਚ ਦਾਖਲ ਹੋ ਗਿਆ ਹੈ। ਹਾਲਾਂਕਿ, ਸਲਮਾਨ ਨੇ ਖੁਦ ਇੱਕ ਐਪੀਸੋਡ 'ਚ ਪੁਸ਼ਟੀ ਕੀਤੀ ਹੈ ਕਿ ਇਸ ਸ਼ੋਅ ਦਾ ਗ੍ਰੈਂਡ ਫਿਨਾਲੇ ਜਨਵਰੀ ਦੇ ਅੰਤ 'ਚ ਹੋਵੇਗਾ। 'ਬਿੱਗ ਬੌਸ' ਦੇ ਗ੍ਰੈਂਡ ਫਿਨਾਲੇ ਦੀ ਤਰੀਕ 28 ਜਨਵਰੀ 2024 ਹੈ।

ਇਹ ਖ਼ਬਰ ਵੀ ਪੜ੍ਹੋ : ਸ਼ੁੱਭ ਦੀ ਈ. ਪੀ. ‘ਲੀਓ’ ਦੀ ਭਾਰਤ ਸਣੇ ਕੈਨੇਡਾ, ਆਸਟਰੇਲੀਆ ਤੇ ਨਿਊਜ਼ੀਲੈਂਡ ’ਚ ਬੱਲੇ-ਬੱਲੇ

ਫਿਨਾਲੇ ਨੂੰ ਕਦੋਂ, ਕਿੱਥੇ ਤੇ ਕਿਸ ਸਮੇਂ ਦੇਖ ਸਕਦੇ ਹੋ?
ਜੇਕਰ ਤੁਸੀਂ 'ਬਿੱਗ ਬੌਸ' ਸੀਜ਼ਨ 17 ਦੇ ਗ੍ਰੈਂਡ ਫਿਨਾਲੇ ਨੂੰ ਬਿਲਕੁਲ ਵੀ ਮਿਸ ਨਹੀਂ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਜੀਓ ਸਿਨੇਮਾ ਟੀਵੀ 'ਤੇ ਇਸ ਦੀ ਮੁਫ਼ਤ ਲਾਈਵ ਸਟ੍ਰੀਮਿੰਗ ਦੇਖ ਸਕਦੇ ਹੋ। ਜੇ ਤੁਸੀਂ ਇਸ ਨੂੰ ਬਿਗ ਪਲਾਜ਼ਮਾ 'ਤੇ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਇਸ ਸ਼ੋਅ ਨੂੰ ਕਲਰਸ 'ਤੇ ਦੇਖ ਸਕਦੇ ਹੋ। ਤੁਸੀਂ ਜਿਓ ਸਿਨੇਮਾ ਅਤੇ ਕਲਰਸ 'ਤੇ ਰਾਤ 9 ਵਜੇ 'ਬਿੱਗ ਬੌਸ 17' ਦਾ ਗ੍ਰੈਂਡ ਫਿਨਾਲੇ ਦੇਖ ਸਕਦੇ ਹੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News