ਚੀਨੀ ਕਾਰੋਬਾਰ ਨੂੰ ਇਕ ਹੋਰ ਝਟਕਾ, ਹੁਣ ਇਨ੍ਹਾਂ ਉਤਪਾਦਾਂ 'ਤੇ ਵੀ ਲੱਗੇ ਟੈਕਸ

08/02/2020 12:00:31 PM

ਨਵੀਂ ਦਿੱਲੀ — ਭਾਰਤ-ਚੀਨ ਸਰਹੱਦ 'ਤੇ ਤਣਾਅ ਤੋਂ ਬਾਅਦ ਦੇਸ਼ ਦੀ ਜਨਤਾ ਦਾ ਚੀਨ ਖ਼ਿਲਾਫ ਗੁੱਸਾ ਵਧ ਗਿਆ ਹੈ। ਸਰਕਾਰ ਚੀਨੀ ਨਾਲ ਜਾਰੀ ਕਾਰੋਬਾਰ ਨੂੰ ਲਗਾਤਾਰ ਘਟਾ ਰਹੀ ਹੈ। ਇਸ ਦੇ ਤਹਿਤ ਚੀਨੀ ਦਰਾਮਦਾਂ 'ਤੇ ਨਿਰਭਰਤਾ ਘਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਤਰਤੀਬ ਵਿਚ ਸਰਕਾਰ ਨੇ ਹੁਣ ਇਕ ਸਾਲ ਲਈ ਆਯਾਤ ਕੀਤੇ ਸੋਲਰ ਪੈਨਲਾਂ ਅਤੇ ਸੈੱਲਾਂ 'ਤੇ ਸੇਫ ਗਾਰਡ ਡਿਊਟੀ ਵਧਾ ਦਿੱਤੀ ਹੈ ਅਤੇ ਕਈ ਚੀਜ਼ਾਂ ਦੇ ਆਯਾਤ 'ਤੇ ਟੈਕਸ ਲਗਾ ਦਿੱਤਾ ਗਿਆ ਹੈ। ਸਰਕਾਰ ਦੇ ਇਸ ਫੈਸਲੇ ਨਾਲ ਚੀਨ ਨੂੰ ਭਾਰੀ ਨੁਕਸਾਨ ਹੋਣ ਵਾਲਾ ਹੈ।

ਇਹ ਵੀ ਪੜ੍ਹੋ: ਹੈਲਮੇਟ ਪਾਉਣ ਤੋਂ ਬਾਅਦ ਵੀ ਕੱਟਿਆ ਜਾ ਸਕਦਾ ਹੈ ਚਾਲਾਨ, ਜਲਦ ਬਦਲਣ ਵਾਲਾ ਹੈ ਇਹ ਨਿਯਮ

ਚੀਨ ਤੋਂ ਆਯਾਤ ਘਟਾਉਣ ਦੀ ਲਗਾਤਾਰ ਹੋ ਰਹੀ ਕੋਸ਼ਿਸ਼

ਇਸ ਤੋਂ ਇਲਾਵਾ ਸਰਕਾਰ ਨੇ ਉਦਯੋਗਿਕ ਰਸਾਇਣਕ ਬਣਾਉਣ ਵਿਚ ਵਰਤੇ ਜਾਂਦੇ ਪ੍ਰਿਟਿੰਗ ਪਲੇਟ ਅਤੇ ਕੱਚੇ ਮਾਲ 'ਤੇ ਦਰਾਮਦ ਟੈਕਸ ਲਗਾ ਦਿੱਤਾ ਹੈ। ਇੰਨਾ ਹੀ ਨਹੀਂ ਡਿਜੀਟਲ ਆਫਸੈੱਟ ਪ੍ਰਿੰਟਿੰਗ ਪਲੇਟਾਂ ਅਤੇ ਐਨੀਲਿਨ ਤੇਲ 'ਤੇ ਵੀ ਆਯਾਤ ਟੈਕਸ ਲਗਾ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਸਰਕਾਰ ਨੇ ਪਹਿਲਾਂ ਐਲਾਨ ਕੀਤਾ ਸੀ ਕਿ ਸੋਲਰ ਪੈਨਲਾਂ ਅਤੇ ਸੈੱਲਾਂ 'ਤੇ ਲਗਭਗ 15 ਫ਼ੀਸਦੀ ਸੁਰੱਖਿਆ ਡਿਊਟੀ 29 ਜੁਲਾਈ ਤੱਕ ਲਗਾਈ ਜਾਵੇਗੀ। ਹੁਣ ਇਸ ਨੂੰ ਇਕ ਸਾਲ ਲਈ ਵਧਾ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ: ਰੱਖੜੀ 'ਤੇ ਖਰੀਦੋ ਸਸਤਾ ਸੋਨਾ, ਸਰਕਾਰ ਦੇ ਰਹੀ ਹੈ ਮੌਕਾ

ਵਣਜ ਮੰਤਰਾਲੇ ਦੁਆਰਾ ਜਾਰੀ ਨੋਟੀਫਿਕੇਸ਼ਨ ਅਨੁਸਾਰ ਪਹਿਲੇ ਛੇ ਮਹੀਨਿਆਂ ਲਈ ਸੋਲਰ ਪੈਨਲਾਂ ਅਤੇ ਸੈੱਲਾਂ 'ਤੇ ਸੇਫਗਾਰਡ ਡਿਊਟੀ 14.9 ਪ੍ਰਤੀਸ਼ਤ ਹੋਵੇਗੀ, ਜਿਸ ਤੋਂ ਬਾਅਦ ਇਸ ਨੂੰ ਥੋੜ੍ਹਾ ਘਟਾ ਕੇ 14.5 ਪ੍ਰਤੀਸ਼ਤ ਕਰ ਦਿੱਤਾ ਜਾਵੇਗਾ। ਚੀਨ ਤੋਂ ਇਲਾਵਾ ਵੀਅਤਨਾਮ ਅਤੇ ਥਾਈਲੈਂਡ ਤੋਂ ਆਉਣ ਵਾਲੀਆਂ ਸੋਲਰ ਵਸਤੂਆਂ 'ਤੇ ਵੀ ਸੁਰੱਖਿਆ ਡਿਊਟੀ ਲਗਾਈ ਗਈ ਹੈ। ਇਸੇ ਤਰ੍ਹਾਂ ਵਿਅਤਨਾਮ, ਤਾਈਵਾਨ, ਦੱਖਣੀ ਕੋਰੀਆ ਅਤੇ ਜਾਪਾਨ ਤੋਂ ਆਉਣ ਵਾਲੀਆਂ ਡਿਜੀਟਲ ਆਫਸੈੱਟ ਪ੍ਰਿੰਟਿੰਗ ਪਲੇਟਾਂ 'ਤੇ ਐਂਟੀ-ਡੰਪਿੰਗ ਡਿਊਟੀ ਲਗਾਈ ਗਈ ਹੈ।
ਇਸ ਤੋਂ ਪਹਿਲਾਂ, ਭਾਰਤ ਸਰਕਾਰ ਨੇ ਰੰਗੀਨ ਟੈਲੀਵਿਜ਼ਨ ਸੈੱਟਾਂ ਦੇ ਆਯਾਤ 'ਤੇ ਪਾਬੰਦੀ ਲਗਾਈ ਸੀ। ਵੱਡੇ ਪੱਧਰ 'ਤੇ ਚੀਨ ਤੋਂ ਰੰਗੀਨ ਟੈਲੀਵਿਜ਼ਨ ਆਯਾਤ ਕੀਤੇ ਗਏ ਸਨ। ਪਰ ਹੁਣ ਸਰਕਾਰ ਨੇ ਇਸ 'ਤੇ ਤੁਰੰਤ ਪ੍ਰਭਾਵ ਨਾਲ ਪਾਬੰਦੀ ਲਗਾ ਦਿੱਤੀ ਹੈ।

ਇਹ ਵੀ ਪੜ੍ਹੋ: ਐਪਲ' ਸਾਉਦੀ ਅਰਬ ਦੀ ਇਸ ਕੰਪਨੀ ਨੂੰ ਪਛਾੜਦਿਆਂ ਬਣੀ ਵਿਸ਼ਵ ਦੀ ਸਭ ਤੋਂ ਮਹਿੰਗੀ ਕੰਪਨੀ


Harinder Kaur

Content Editor

Related News