ਡਿਊਲ ਫ੍ਰੰਟ ਕੈਮਰੇ ਦੇ ਨਾਲ ਲਾਂਚ ਹੋਇਆ Vivo ਦਾ ਇਹ ਸਮਾਰਟਫੋਨ
Friday, Nov 18, 2016 - 05:06 AM (IST)
ਜਲੰਧਰ : ਚੀਨ ਦੀ ਮਲਟੀਨੈਸ਼ਨਲ ਟੈਕਨਾਲੋਜ਼ੀ ਕੰਪਨੀ ਵੀਵੋ ਨੇ ਆਪਣੀ ਐਕਸ ਸੀਰੀਜ਼ ਦੇ X9 ਅਤੇ X9 ਪਲਸ ਲਾਂਚ ਕਰ ਦਿੱਤਾ। ਵੀਵੋ X9 ਦੇ 64GB ਵੇਰਿਅੰਟ ਦੀ ਕੀਮਤ 2,798 ਚੀਨੀ ਯੁਆਨ (ਕਰੀਬ 27,800 ਰੁਪਏ) ਜਦ ਕਿ 128GB ਵੇਰਿਅੰਟ ਦੀ ਕੀਮਤ 2,998 ਚੀਨੀ ਯੂਆਨ (ਕਰੀਬ 29,800 ਰੁਪਏ ) ਹੈ। ਵੀਵੋ X9 ਅਤੇ X9 ਪਲਸ ਦੀ ਖ਼ਾਸੀਅਤ ਹੈ ਇਨ੍ਹਾਂ ''ਚ ਦਿੱਤਾ ਗਿਆ ਡਿਊਲ ਫ੍ਰੰਟ ਕੈਮਰਾ ਹੈ। ਇਨ੍ਹਾਂ ਦੋਨਾਂ ਸਮਾਰਟਫੋਨ ''ਚ ਸੋਨੀ ਆਈ. ਐੱਮ. ਐਕਸ376 ਸੈਂਸਰ, ਅਪਰਚਰ ਐੱਫ/2.0 ਦੇ ਨਾਲ 20 MP ਦਾ ਫਰੰਟ ਕੈਮਰਾ ਹੈ। ਜਦ ਕਿ ਸੈਲਫੀ ਲੈਣ ਦੇ ਦੌਰਾਨ ਡੇਪਥ ਕੈਪਚਰਿੰਗ ਦੇ ਲਈ 8 MP ਦਾ ਸਕੈਂਡਰੀ ਫ੍ਰੰਟ ਕੈਮਰਾ ਵੀ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਦੋਨੋਂ ਫੋਨ ''ਚ ਐੱਲ. ਈ. ਡੀ ਫਲੈਸ਼, ਅਪਰਚਰ ਐੱਫ/2.0 ਅਤੇ ਪੀ. ਡੀ. ਏ. ਐੱਫ ਦੇ ਨਾਲ 16 MP ਦਾ ਰਿਅਰ ਕੈਮਰਾ ਵੀ ਹੈ। ਦੋਨੋਂ ਸਮਾਰਟਫੋਨ ''ਚ ਫਿੰਗਰਪ੍ਰਿੰਟ ਸੈਂਸਰ ਦਿੱਤਾ ਗਿਆ ਹੈ।
ਵੀਵੋ X9 ਦੇ ਸਪੈਸੀਫਿਕੇਸ਼ਨ ਦੀ ਗੱਲ ਕੀਤੀ ਜਾਵੇ ਤਾਂ ਇਸ ਸਮਾਰਟਫੋਨ ''ਚ 5.5 ਇੰਚ (1080x1920 ਪਿਕਸਲ) ਫੁੱਲ ਐੱਚ. ਡੀ ਸੁਪਰ ਏਮੋਲੇਡ ਡਿਸਪਲੇ, 2 ਗੀਗਾਹਰਟਜ਼ ਆਕਟਾ-ਕੋਰ ਸਨੈਪਡ੍ਰੈਗਨ 625 ਪ੍ਰੋਸੈਸਰ ਅਤੇ ਗਰਾਫਿਕਸ ਲਈ ਐਡਰੇਨੋ 506 ਜੀ. ਪੀ. ਯੂ ਹੈ। 4 72 ਰੈਮ ਨਾਲ ਇਸ ''ਚ ਇਨਬਿਲਟ ਸਟੋਰੇਜ਼ 6472/12872 ਦੇ ਦੋ ਵੇਰਿਅੰਟ ''ਚ ਮਿਲੇਗਾ। ਫੋਨ ''ਚ 3050 M1h ਦੀ ਬੈਟਰੀ ਹੈ ਜੋ ਫਾਸਟ ਚਾਰਜਿੰਗ ਦੇ ਨਾਲ ਆਉਂਦੀ ਹੈ। ਇਸ ਦਾ ਡਾਇਮੇਂਸ਼ਨ 152.6x74x6.99 ਮਿਲੀਮੀਟਰ ਅਤੇ ਭਾਰ 154 ਗ੍ਰਾਮ ਹੈ।
ਵੀਵੋ X9 ਪਲਸ ''ਚ ਐਕਸ9 ''ਚ 5.88 ਇੰਚ (1080x1920 ਪਿਕਸਲ) ਫੁੱਲ ਐੱਚ. ਡੀ ਸੁਪਰ ਏਮੋਲੇਡ ਡਿਸਪਲੇ, ਆਕਟਾ-ਕੋਰ ਸਨੈਪਡ੍ਰੈਗਨ 653 ਪ੍ਰੋਸੈਸਰ ਅਤੇ ਗ੍ਰਾਫਿਕਸ ਲਈ ਏਡਰੇਨੋ 510 ਜੀ. ਪੀ. ਯੂ ਹੈ। 6GB ਰੈਮ, 64GB/128GB ਇਨ-ਬਿਲਟ ਸਟੋਰੇਜ਼ ਦੇ ਦੋ ਵੇਰਿਅੰਟ ''ਚ ਮਿਲੇਗਾ। ਇਸ ਫੋਨ ''ਚ ਫਾਸਟ ਚਾਰਜਿੰਗ ਸਪੋਰਟ ਕਰਨ ਵਾਲੀ 4000 MAh ਦੀ ਬੈਟਰੀ ਦਿੱਤੀ ਗਈ ਹੈ।
