ਮੋਬਾਇਲ ਯੂਜ਼ਰਜ਼ ਵੀ ਯੂਟਿਊਬ ਐਡਜ਼ ਨੂੰ ਨਹੀਂ ਕਰ ਸਕਣਗੇ ਸਕਿੱਪ
Wednesday, Apr 27, 2016 - 08:19 AM (IST)

ਜਲੰਧਰ- ਯੂਟਿਊਬ ਨੇ ਪਿਛਲੇ ਕੁਝ ਸਮੇਂ ''ਚ ਕਈ ਨਵੇਂ ਫੀਚਰਸ ਐਡ ਕੀਤੇ ਹਨ ਜਿਨ੍ਹਾਂ ਨਾਲ ਇਸ ਐਪ ''ਚ ਕਈ ਸੁਧਾਰ ਕੀਤੇ ਗਏ ਹਨ ਪਰ ਇਨ੍ਹਾਂ ਦੇ ਨਾਲ ਹੀ ਹੁਣ ਯੂਟਿਊਬ ''ਤੇ ਦਿਖਣ ਵਾਲੀਆਂ ਐਡਜ਼ ਨੂੰ ਤੁਸੀਂ ਸਕਿੱਪ ਨਹੀਂ ਕਰ ਸਕੋਗੇ ਜਿਸ ਲਈ ਸ਼ਾਇਦ ਤੁਹਾਨੂੰ ਵੀਡੀਓ ਦੇਖਣ ਲਈ ਕੁਝ ਸੈਕਿੰਡਜ਼ ਦਾ ਇੰਤਜਾਰ ਕਰਨਾ ਪੈ ਸਕਦਾ ਹੈ। ਜੀ ਹਾਂ ਆਉਣ ਵਾਲੇ ਮਈ ਮਹੀਨੇ ਤੋਂ ਯੂਟਿਊਬ ''ਤੇ ਵੀਡੀਓ ਸ਼ੁਰੂ ਹੋਣ ਤੋਂ ਪਹਿਲਾਂ 6 ਸੈਕਿੰਡ ਦੀਆਂ ਬੰਪਰ ਐਡਜ਼ ਦਿਖਾਈ ਦੇਣਗੀਆਂ ਜਿਨ੍ਹਾਂ ਨੂੰ ਸਕਿੱਪ ਨਹੀਂ ਕੀਤਾ ਜਾ ਸਕੇਗਾ।
ਇਹ ਅਪਡੇਟ ਮੋਬਾਇਲ ਯੂਜ਼ਰਜ਼ ਲਈ ਦਿੱਤੀ ਗਈ ਹੈ ਜਿਸ ਨਾਲ ਉਹ ਜਦੋਂ ਵੀ ਆਪਣੇ ਫੋਨ ਜਾਂ ਟੈਬਲੇਟ ''ਚ ਕੋਈ ਵੀਡੀਓ ਦੇਖਣ ਤਾਂ ਇਹ ਐਡਜ਼ ਵਾਰ-ਵਾਰ ਦਿਖਾਈ ਦੇਣਗੀਆਂ। ਇਨ੍ਹਾਂ ਨਵੀਆਂ ਐਡਜ਼ ਨੂੰ ਪੁਰਾਣੇ ਫਾਰਮੈਟ ''ਚ ਨਹੀਂ ਬਦਲਿਆ ਜਾ ਸਕਦਾ। ਗੂਗਲ ਦਾ ਆਪਣੀ ਯੂਟਿਊਬ ਲਈ ਕਹਿਣਾ ਹੈ ਕਿ ਇਹ ਇਕ ਬਿਹਤਰ ਤਰੀਕਾ ਹੈ ਜ਼ਿਆਦਾ ਤੋਂ ਜ਼ਿਆਦਾ ਵਿਊਵਰਜ਼ ਦਾ ਧਿਆਨ ਆਪਣੇ ਵੱਲ ਖਿੱਚਣ ਦਾ ਅਤੇ ਯੂਜ਼ਰਜ਼ ਵੱਲੋਂ ਮਿਲਣ ਵਾਲੇ ਕਾਂਪਲੀਮੈਂਟਸ ਨਾਲ ਟ੍ਰਡੀਸ਼ਨਲ ਕਾਮਰੀਸ਼ਲ ਨੂੰ ਹੋਰ ਵਧਾਇਆ ਜਾ ਸਕਦਾ ਹੈ। ਆਮ ਤੌਰ ''ਤੇ ਤੁਹਾਨੂੰ ਕਿਸੇ ਵੀ ਰੈਗੁਲਰ ਵੀਡੀਓ ਦੇਖਣ ਸਮੇਂ ਐਡ ਨੂੰ ਸਕਿੱਪ ਕਰਨ ਲਈ 5 ਸੈਕਿੰਡ ਦਾ ਇੰਤਜ਼ਾਰ ਕਰਨਾ ਪੈਂਦਾ ਹੈ ਇਸ ਲਈ ਇਨ੍ਹਾਂ ਐਡਜ਼ ਨਾਲ ਕੋਈ ਖਾਸ ਫਰਕ ਨਹੀਂ ਪਵੇਗਾ।