ਡੀ.ਐੱਸ.ਪੀ. ਸੁੱਚਾ ਸਿੰਘ ਤੇ ਥਾਣਾ ਮੁਖੀ ਨੇ ਨਵੇਂ ਬਣੇ ਥਾਣੇਦਾਰ ਸੁਰਿੰਦਰ ਸਿੰਘ ਨੂੰ ਲਗਾਏ ਸਟਾਰ
Saturday, Sep 01, 2018 - 01:50 PM (IST)

ਝਬਾਲ,(ਨਰਿੰਦਰ)— ਪੁਲਸ ਮਹਿਕਮੇ 'ਚ ਵਧੀਆਂ ਸੇਵਾਵਾਂ ਨਿਭਾਉਣ ਅਤੇ ਈਮਾਨਦਾਰੀ ਨਾਲ ਡਿਊਟੀ ਕਰਨ ਬਦਲੇ ਪੁਲਸ ਮਹਿਕਮੇ ਵਲੋਂ ਪਿਛਲੇ ਲੰਮੇ ਸਮੇਂ ਤੋਂ ਥਾਣਾ ਝਬਾਲ ਵਿਖੇ ਹੌਲਦਾਰ ਦੀ ਡਿਊਟੀ ਤੇ ਤਾਇਨਾਤ ਸੁਰਿੰਦਰ ਸਿੰਘ ਸੈਰੋ ਨੂੰ ਏ.ਐੱਸ.ਆਈ. ਬਣਾਉਣ ਤੇ ਅੱਜ ਥਾਣਾ ਝਬਾਲ ਵਿਖੇ ਸੁੱਚਾ ਸਿੰਘ ਡੀ.ਐੱਸ.ਪੀ. ਅਤੇ ਥਾਣਾ ਮੁਖੀ ਗੁਰਚਰਨ ਸਿੰਘ ਨੇ ਥਾਣੇਦਾਰੀ ਦਾ ਸਟਾਰ ਲਗਾ ਕੇ ਭਵਿੱਖ 'ਚ ਵੀ ਵਧੀਆ ਤੇ ਤਨਦੇਹੀ ਨਾਲ ਡਿਊਟੀ ਕਰਨ ਲਈ ਥਾਪਣਾ ਦਿੱਤੀ। ਇਸ ਸਮੇਂ ਇੰਸਪੈਕਟਰ ਤਰਸੇਮ ਮਸੀਹ,ਟ੍ਰੇਫਿਕ ਇੰਚਾਰਜ ਦਲੀਪ ਕੁਮਾਰ,
ਮੁਣਸ਼ੀ ਗੁਰਮੀਤ ਸਿੰਘ ,ਹੌਲਦਾਰ ਹਰਪਾਲ ਸਿੰਘ ਵੀ ਹਾਜ਼ਰ ਸਨ।