SGX ਨਿਫਟੀ 'ਚ 37 ਅੰਕ ਦੀ ਤੇਜ਼ੀ, ਜਾਣੋ ਬਾਜ਼ਾਰਾਂ ਦਾ ਹਾਲ

06/20/2019 8:08:42 AM

ਨਵੀਂ ਦਿੱਲੀ— ਪਿਛਲੇ ਦਿਨ ਬੁੱਧਵਾਰ ਯੂ. ਐੱਸ. ਫੈਡਰਲ ਰਿਜ਼ਰਵ ਨੇ ਬਾਜ਼ਾਰ ਉਮੀਦਾਂ ਮੁਤਾਬਕ ਪਾਲਿਸੀ ਦਰਾਂ 'ਚ ਕੋਈ ਤਬਦੀਲੀ ਨਹੀਂ ਕੀਤੀ ਪਰ ਭਵਿੱਖ 'ਚ ਦਰਾਂ 'ਚ ਕਟੌਤੀ ਦੀ ਸੰਭਾਵਨਾ ਦਾ ਦਰਵਾਜ਼ਾ ਖੋਲ੍ਹ ਦਿੱਤਾ ਹੈ। ਇਸ ਮਗਰੋਂ ਵੀਰਵਾਰ ਨੂੰ ਏਸ਼ੀਆਈ ਬਾਜ਼ਾਰਾਂ 'ਚ ਤੇਜ਼ੀ ਦਾ ਰੁਖ਼ ਦੇਖਣ ਨੂੰ ਮਿਲ ਰਿਹਾ ਹੈ।
ਚੀਨ ਦਾ ਬਾਜ਼ਾਰ ਸ਼ੰਘਾਈ ਕੰਪੋਜ਼ਿਟ, ਹਾਂਗਕਾਂਗ ਦਾ ਬਾਜ਼ਾਰ ਹੈਂਗ ਸੈਂਗ ਤੇ ਜਪਾਨ ਦਾ ਨਿੱਕੇਈ ਹਲਕੀ ਮਜਬੂਤੀ 'ਚ ਕਾਰੋਬਾਰ ਕਰ ਰਹੇ ਹਨ। ਐੱਸ. ਜੀ. ਐਕਸ. ਨਿਫਟੀ ਵੀ ਹਰੇ ਨਿਸ਼ਾਨ 'ਤੇ ਝੂਲ ਰਿਹਾ ਹੈ। ਕੱਲ ਅਮਰੀਕੀ ਸਟਾਕਸ ਬਾਜ਼ਾਰ ਵੀ ਹਲਕੀ ਤੇਜ਼ੀ 'ਚ ਬੰਦ ਹੋਏ ਸਨ।

 

ਚੀਨ ਦਾ ਬਾਜ਼ਾਰ ਸ਼ੰਘਾਈ ਕੰਪੋਜ਼ਿਟ 0.7 ਫੀਸਦੀ ਦੀ ਮਜਬੂਤੀ ਨਾਲ 2,937.65 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ। ਸਿੰਗਾਪੁਰ 'ਚ ਐੱਨ. ਐੱਸ. ਈ.-50 ਦਾ ਐੱਸ. ਜੀ. ਐਕਸ. ਨਿਫਟੀ 37 ਅੰਕ ਦੀ ਬੜ੍ਹਤ ਨਾਲ 11,755 'ਤੇ ਹੈ।
ਜਪਾਨ ਦਾ ਨਿੱਕੇਈ 122 ਅੰਕ ਯਾਨੀ 0.6 ਫੀਸਦੀ ਦੀ ਤੇਜ਼ੀ ਨਾਲ 21,456 ਦੇ ਪੱਧਰ 'ਤੇ ਹੈ। ਹਾਂਗਕਾਂਗ ਦਾ ਹੈਂਗ ਸੈਂਗ 220 ਅੰਕ ਦੀ ਬੜ੍ਹਤ ਨਾਲ 28,423 'ਤੇ ਕਾਰੋਬਾਰ ਕਰ ਰਿਹਾ ਹੈ। ਦੱਖਣੀ ਕੋਰੀਆ ਦੇ ਇੰਡੈਕਸ ਕੋਸਪੀ 'ਚ 0.07 ਫੀਸਦੀ ਦੀ ਹਲਕੀ ਮਜਬੂਤੀ ਦੇਖਣ ਨੂੰ ਮਿਲੀ ਹੈ ਅਤੇ ਇਹ 2,125 'ਤੇ ਕਾਰੋਬਾਰ ਕਰ ਰਿਹਾ ਹੈ। ਉੱਥੇ ਹੀ, ਸਿੰਗਾਪੁਰ ਦਾ ਸਟ੍ਰੇਟਸ ਟਾਈਮਜ਼ 23 ਅੰਕ ਯਾਨੀ 0.7 ਫੀਸਦੀ ਦੀ ਤੇਜ਼ੀ ਨਾਲ 3,311.20 'ਤੇ ਕਾਰੋਬਾਰ ਕਰ ਰਿਹਾ ਹੈ।


Related News