ਸੈਂਸੈਕਸ 'ਚ 100 ਤੋਂ ਵਧ ਅੰਕ ਦਾ ਉਛਾਲ, ਨਿਫਟੀ ਸਪਾਟ ਖੁੱਲ੍ਹਾ

07/16/2018 9:15:48 AM

ਮੁੰਬਈ—  ਗਲੋਬਲ ਬਾਜ਼ਾਰਾਂ ਤੋਂ ਮਿਲੇ ਕਮਜ਼ੋਰ ਸੰਕੇਤਾਂ ਵਿਚਕਾਰ ਭਾਰਤੀ ਸ਼ੇਅਰ ਬਾਜ਼ਾਰ ਦੀ ਸ਼ੁਰੂਆਤ ਮਿਲੀ-ਜੁਲੀ ਹੋਈ ਹੈ। ਸੋਮਵਾਰ ਦੇ ਕਾਰੋਬਾਰ 'ਚ ਬੰਬਈ ਸਟਾਕ ਐਕਸਚੇਂਜ (ਬੀ. ਐੱਸ. ਈ.) ਦਾ 30 ਸ਼ੇਅਰਾਂ ਵਾਲਾ ਪ੍ਰਮੁੱਖ ਸੂਚਕ ਅੰਕ ਸੈਂਸੈਕਸ 117.08 ਅੰਕ ਯਾਨੀ 0.32 ਫੀਸਦੀ ਦੀ ਤੇਜ਼ੀ ਨਾਲ 36,658.71 'ਤੇ ਖੁੱਲ੍ਹਿਆ, ਜਦੋਂ ਕਿ ਨੈਸ਼ਨਲ ਸਟਾਕ ਐਕਸਚੇਂਜ (ਐੱਨ. ਐੱਸ. ਈ.) ਦਾ 50 ਸ਼ੇਅਰਾਂ ਵਾਲਾ ਪ੍ਰਮੁੱਖ ਸੂਚਕ ਅੰਕ ਨਿਫਟੀ ਸਪਾਟ ਹੋ ਕੇ 11,018.95 ਦੇ ਪੱਧਰ 'ਤੇ ਖੁੱਲ੍ਹਿਆ। ਕਾਰੋਬਾਰ ਦੇ ਸ਼ੁਰੂ 'ਚ ਬੀ. ਐੱਸ. ਈ. ਮਿਡ ਕੈਪ 56 ਅੰਕ ਕਮਜ਼ੋਰ ਅਤੇ ਬੈਂਕ ਨਿਫਟੀ 'ਚ 64 ਅੰਕ ਦੀ ਗਿਰਾਵਟ ਦੇਖਣ ਨੂੰ ਮਿਲੀ। ਸੈਂਸੈਕਸ ਅਤੇ ਨਿਫਟੀ 'ਚ ਕਾਰੋਬਾਰ ਫਿਲਹਾਲ ਸੁਸਤ ਨਜ਼ਰ ਆ ਰਿਹਾ ਹੈ।

ਗਲੋਬਲ ਬਾਜ਼ਾਰਾਂ ਦੀ ਗੱਲ ਕਰੀਏ ਤਾਂ ਏਸ਼ੀਆਈ ਬਾਜ਼ਾਰਾਂ 'ਚ ਕਾਰੋਬਾਰ ਸੁਸਤ ਦੇਖਣ ਨੂੰ ਮਿਲਿਆ ਹੈ। ਜਾਪਾਨ ਦਾ ਬਾਜ਼ਾਰ ਨਿੱਕੇਈ ਅੱਜ ਬੰਦ ਹੈ। ਚੀਨ ਦੇ ਬਾਜ਼ਾਰ ਸ਼ੰਘਾਈ ਕੰਪੋਜਿਟ ਅਤੇ ਹਾਂਗਕਾਂਗ ਦੇ ਹੈਂਗ ਸੇਂਗ 'ਚ ਗਿਰਾਵਟ ਦੇਖਣ ਨੂੰ ਮਿਲੀ। ਹਾਲਾਂਕਿ ਸਿੰਗਾਪੁਰ 'ਚ ਐੱਸ. ਜੀ. ਐਕਸ. ਨਿਫਟੀ ਗਿਰਾਵਟ ਤੋਂ ਉੱਭਰ ਕੇ 11,030 ਦੇ ਪੱਧਰ 'ਤੇ ਕਾਰੋਬਾਰ ਕਰਦਾ ਦੇਖਣ ਨੂੰ ਮਿਲ ਰਿਹਾ ਹੈ, ਜਦੋਂ ਕਿ ਦੱਖਣੀ ਕੋਰੀਆ ਦਾ ਕੋਸਪੀ ਗਿਰਾਵਟ 'ਚ ਕਾਰੋਬਾਰ ਕਰ ਰਿਹਾ ਹੈ।
ਉੱਥੇ ਹੀ ਸ਼ੁੱਕਰਵਾਰ ਨੂੰ ਅਮਰੀਕੀ ਬਾਜ਼ਾਰ ਤੇਜ਼ੀ 'ਚ ਬੰਦ ਹੋਏ ਹਨ। ਫੇਸਬੁੱਕ, ਐਮਾਜ਼ੋਨ ਅਤੇ ਮਾਈਕਰੋਸਾਫਟ ਦੇ ਸ਼ੇਅਰਾਂ 'ਚ ਤੇਜ਼ੀ ਨਾਲ ਐੱਸ. ਐਂਡ ਪੀ.-500 ਇੰਡੈਕਸ 0.1 ਫੀਸਦੀ ਚੜ੍ਹ ਕੇ 2,801.31 ਦੇ ਪੱਧਰ 'ਤੇ ਬੰਦ ਹੋਣ 'ਚ ਕਾਮਯਾਬ ਰਿਹਾ। ਫਰਵਰੀ ਤੋਂ ਬਾਅਦ ਪਹਿਲੀ ਵਾਰ ਐੱਸ. ਐਂਡ ਪੀ.-500 ਇੰਡੈਕਸ 2,800 ਦੇ ਪੱਧਰ ਤੋਂ ਉਪਰ ਬੰਦ ਹੋਇਆ। ਡਾਓ ਜੋਂਸ ਨੇ ਵੀ 15 ਜੂਨ ਦੇ ਬਾਅਦ ਪਹਿਲੀ ਵਾਰ 25,000 ਦੇ ਪੱਧਰ ਨੂੰ ਪਾਰ ਕੀਤਾ। ਸ਼ੁੱਕਰਵਾਰ ਨੂੰ ਇਹ 94.52 ਅੰਕ ਚੜ੍ਹ ਕੇ 25,091.41 ਦੇ ਪੱਧਰ 'ਤੇ ਬੰਦ ਹੋਇਆ। ਨੈਸਡੈਕ ਕੰਪੋਜ਼ਿਟ 0.03 ਫੀਸਦੀ ਦੀ ਹਲਕੀ ਤੇਜ਼ੀ ਨਾਲ 7,825.98 ਦੇ ਪੱਧਰ 'ਤੇ ਬੰਦ ਹੋਇਆ ਪਰ ਇਹ ਰਿਕਾਰਡ ਤੋਂ ਸਿਰਫ ਥੋੜ੍ਹੇ ਅੰਕ ਹੀ ਦੂਰ ਹੈ।


Related News