FPIs ਨੂੰ ਕੋਰੋਨਾ ਦਾ ਡਰ, ਭਾਰਤੀ ਬਾਜ਼ਾਰ ''ਚੋਂ ਕੀਤੀ 929 ਕਰੋੜ ਦੀ ਨਿਕਾਸੀ

04/11/2021 4:15:40 PM

ਨਵੀਂ ਦਿੱਲੀ- ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕ (ਐੱਫ. ਪੀ. ਆਈ.) ਅਪ੍ਰੈਲ ਵਿਚ ਹੁਣ ਤੱਕ ਭਾਰਤੀ ਬਾਜ਼ਾਰਾਂ ਵਿਚੋਂ 929 ਕਰੋੜ ਰੁਪਏ ਵਾਪਸ ਲੈ ਚੁੱਕੇ ਹਨ। ਵਿਦੇਸ਼ੀ ਨਿਵੇਸ਼ਕ ਇਸ ਡਰ ਕਾਰਨ ਭਾਰਤੀ ਮਾਰਕੀਟ ਤੋਂ ਪਿੱਛੇ ਹਟ ਰਹੇ ਹਨ ਕਿ ਕੋਵਿਡ-19 ਦੀ ਲਾਗ ਦੇ ਵਧਣ ਦੇ ਮਾਮਲਿਆਂ ਕਾਰਨ ਆਰਥਿਕਤਾ ਪ੍ਰਭਾਵਿਤ ਹੋ ਸਕਦੀ ਹੈ।

ਮਾਰਚ ਦੀ ਸ਼ੁਰੂਆਤ ਵਿਚ ਐੱਫ. ਪੀ. ਆਈਜ਼ ਨੇ ਭਾਰਤੀ ਬਾਜ਼ਾਰਾਂ ਵਿਚ 17,304 ਕਰੋੜ ਰੁਪਏ, ਫਰਵਰੀ ਵਿਚ 23,663 ਕਰੋੜ ਰੁਪਏ ਅਤੇ ਜਨਵਰੀ ਵਿਚ 14,649 ਕਰੋੜ ਰੁਪਏ ਦਾ ਨਿਵੇਸ਼ ਕੀਤਾ ਸੀ। 

ਡਿਪਾਜ਼ਟਰੀ ਦੇ ਅੰਕੜਿਆਂ ਅਨੁਸਾਰ, 1-9 ਅਪ੍ਰੈਲ ਦੌਰਾਨ ਵਿਦੇਸ਼ੀ ਨਿਵੇਸ਼ਕ ਸ਼ੇਅਰਾਂ ਤੋਂ 740 ਕਰੋੜ ਰੁਪਏ ਅਤੇ ਕਰਜ਼ ਜਾਂ ਬਾਂਡ ਮਾਰਕੀਟ ਤੋਂ 189 ਕਰੋੜ ਰੁਪਏ ਕੱਢ ਚੁੱਕੇ ਹਨ। ਇਸ ਤਰ੍ਹਾਂ ਉਸ ਦਾ ਸ਼ੁੱਧ ਨਿਕਾਸੀ 929 ਕਰੋੜ ਰੁਪਏ ਰਹੀ। ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਕੋਵਿਡ ਦੇ ਮਾਮਲੇ ਵਧਣ ਅਤੇ ਡਾਲਰ ਦੀ ਤੁਲਨਾ ਵਿਚ ਰੁਪਏ ਵਿਚ ਗਿਰਾਵਟ ਦੀ ਵਜ੍ਹਾ ਨਾਲ ਐੱਫ. ਪੀ. ਆਈ. ਨਿਕਾਸੀ ਕਰ ਰਹੇ ਹਨ। ਰਿਜ਼ਰਵ ਬੈਂਕ ਨੇ ਚਾਲੂ ਵਿੱਤੀ ਸਾਲ ਵਿਚ ਸਭ ਨੂੰ ਹੈਰਾਨ ਕਰਦੇ ਹੋਏ 1 ਲੱਖ ਕਰੋੜ ਰੁਪਏ ਦੀਆਂ ਸਰਕਾਰੀ ਸਕਿਓਰਿਟੀਜ਼ ਖ਼ਰੀਦਣ ਦੀ ਘੋਸ਼ਣਾ ਕੀਤੀ ਹੈ। ਇਸ ਤੋਂ ਪਿੱਛੋਂ ਰੁਪਿਆ 72.4 ਤੋਂ ਖਿਸਕ ਕੇ 74.8 ਪ੍ਰਤੀ ਡਾਲਰ 'ਤੇ ਆ ਗਿਆ।


Sanjeev

Content Editor

Related News