ਡਾਲਰ ਦੇ ਮੁਕਾਬਲੇ ਰੁਪਏ ਦੀ ਕੀਮਤ ਸਥਿਰ ਰਹਿ ਕੇ ਬੰਦ

7/22/2020 3:36:53 PM

ਮੁਬੰਈ- ਦੁਨੀਆ ਦੀਆਂ ਮੁੱਖ ਕਰੰਸੀਆਂ ਦੀ ਤੁਲਨਾ ਵਿਚ ਡਾਲਰ ਵਿਚ ਆਈ ਮਜ਼ਬੂਤੀ ਅਤੇ ਘਰੇਲੂ ਪੱਧਰ 'ਤੇ ਸ਼ੇਅਰ ਬਾਜ਼ਾਰ ਦੇ ਤੇਜ਼ੀ ਵਿਚ ਖੁੱਲ੍ਹਣ ਮਗਰੋਂ ਲਾਲ ਨਿਸ਼ਾਨ 'ਤੇ ਆਉਣ ਨਾਲ ਬਣੇ ਦਬਾਅ ਕਾਰਨ ਅੰਤਰਬੈਂਕਿੰਗ ਕਰੰਸੀ ਬਾਜ਼ਾਰ ਵਿਚ ਅੱਜ ਰੁਪਿਆ ਉਤਾਰ-ਚੜ੍ਹਾਅ ਦੇ ਬਾਅਦ 74.75 ਰੁਪਏ ਪ੍ਰਤੀ ਡਾਲਰ 'ਤੇ ਸਥਿਰ ਰਿਹਾ ਸੀ। 

ਰੁਪਿਆ ਅੱਜ ਗਿਰਾਵਟ ਨਾਲ 74.61 ਰੁਪਏ ਪ੍ਰਤੀ ਡਾਲਰ 'ਤੇ ਖੁੱਲ੍ਹਾ। ਡਾਲਰ ਦੀ ਮੰਗ ਆਉਣ ਨਾਲ ਰੁਪਿਆ 74.87 ਰੁਪਏ ਪ੍ਰਤੀ ਡਾਲਰ ਦੇ ਹੇਠਲੇ ਪੱਧਰ ਤੱਕ ਫਿਸਲਿਆ। ਸੈਸ਼ਨ ਦੌਰਾਨ ਇਹ 74.59 ਰੁਪਏ ਪ੍ਰਤੀ ਡਾਲਰ ਦੇ ਉੱਪਰਲੇ ਪੱਧਰ ਤੱਕ ਚੜ੍ਹਿਆ। ਇਸ ਉਤਾਰ-ਚੜ੍ਹਾਅ ਵਿਚਕਾਰ ਅਖੀਰ ਵਿਚ ਇਹ 74.75 ਰੁਪਏ ਪ੍ਰਤੀ ਡਾਲਰ 'ਤੇ ਟਿਕਣ ਵਿਚ ਸਫਲ ਰਿਹਾ।


Sanjeev

Content Editor Sanjeev