ਏਸ਼ੀਆ ''ਚ ਕਮਜ਼ੋਰੀ, SGX ਨਿਫਟੀ ਫਲੈਟ

02/15/2019 9:03:18 AM

ਨਵੀਂ ਦਿੱਲੀ—ਗਲੋਬਲ ਸੰਕੇਤਾਂ ਦੀ ਗੱਲ ਕਰੀਏ ਤਾਂ ਏਸ਼ੀਆਈ ਬਾਜ਼ਾਰਾਂ 'ਚ ਅੱਜ ਕਮਜ਼ੋਰੀ ਦੇਖਣ ਨੂੰ ਮਿਲ ਰਹੀ ਹੈ। ਐੱਸ.ਜੀ.ਐਕਸ. ਨਿਫਟੀ 'ਚ ਸੁਸਤ ਕਾਰੋਬਾਰ ਹੋ ਰਿਹਾ ਹੈ। ਉੱਧਰ ਰਿਟੇਲ ਵਿਕਰੀ 'ਚ ਗਿਰਾਵਟ ਨਾਲ ਕੱਲ ਦੇ ਕਾਰੋਬਾਰ 'ਚ ਯੂ.ਐੱਸ. ਮਾਰਕਿਟ 'ਚ ਵੀ ਦਬਾਅ ਦਿਖਿਆ।
ਏਸ਼ੀਆਈ ਬੈਜ਼ਾਰਾਂ ਤੋਂ ਸੰਕੇਤ ਕਮਜ਼ੋਰ ਨਜ਼ਰ ਆ ਰਹੇ ਹਨ। ਜਾਪਾਨ ਦਾ ਬਾਜ਼ਾਰ ਨਿੱਕੇਈ 253.44 ਅੰਕ ਭਾਵ 1.20 ਫੀਸਦੀ ਦੀ ਕਮਜ਼ੋਰੀ ਦੇ ਨਾਲ 20886 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ। ਉੱਧਰ ਐੱਸ.ਜੀ.ਐਕਸ. ਨਿਫਟੀ 8.50 ਅੰਕ ਭਾਵ 0.08 ਫੀਸਦੀ ਦੀ ਕਮਜ਼ੋਰੀ ਦੇ ਨਾਲ 10784.50 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ। ਅੱਜ ਸਟ੍ਰੇਟਸ ਟਾਈਮਜ਼ 'ਚ 0.12 ਫੀਸਦੀ ਦੀ ਕਮਜ਼ੋਰੀ ਦੇਖਣ ਨੂੰ ਮਿਲ ਰਹੀ ਹੈ। ਉੱਧਰ ਹੈਂਗਸੇਂਗ 412.62 ਅੰਕ ਭਾਵ 1.45 ਫੀਸਦੀ ਦੀ ਕਮਜ਼ੋਰੀ ਦੇ ਨਾਲ 28019.43 ਦੇ ਪੱਧਰ 'ਤੇ ਨਜ਼ਰ ਆ ਰਿਹਾ ਹੈ। 
ਕੋਰੀਆਈ ਬਾਜ਼ਾਰ ਕੋਸਪੀ 1.58 ਫੀਸਦੀ ਦੀ ਕਮਜ਼ੋਰੀ ਦੇ ਨਾਲ 2190 ਦੇ ਪੱਧਰ 'ਤੇ ਨਜ਼ਰ ਆ ਰਿਹਾ ਹੈ। ਉੱਧਰ ਤਾਈਵਾਨ ਦਾ ਬਾਜ਼ਾਰ 0.13 ਫੀਸਦੀ ਦੀ ਕਮਜ਼ੋਰੀ ਦੇ ਨਾਲ 10076 ਦੇ ਪੱਧਰ 'ਤੇ ਦਿਸ ਰਿਹਾ ਹੈ। ਸ਼ੰਘਾਈ ਕੰਪੋਜ਼ਿਟ 0.70 ਫੀਸਦੀ ਟੁੱਟ ਕੇ 2700 ਦੇ ਪੱਧਰ 'ਤੇ ਦਿਸ ਰਿਹਾ ਹੈ।


Aarti dhillon

Content Editor

Related News