ਅਲੈਗਜ਼ੈਂਡਰ ਜ਼ੇਵਰੇਵ 'ਤੇ ਲੱਗਾ 40 ਹਜ਼ਾਰ ਡਾਲਰ ਦਾ ਜੁਰਮਾਨਾ, ਪੁਰਸਕਾਰ ਰਾਸ਼ੀ ਅਤੇ ਰੈਂਕਿਗ ਅੰਕ ਵੀ ਗਵਾਏ
Friday, Feb 25, 2022 - 01:02 PM (IST)
ਅਕਾਪੁਲਕੋ/ਮੈਕਸੀਕੋ (ਭਾਸ਼ਾ) : ਟੋਕੀਓ ਓਲੰਪਿਕ ਦੇ ਸੋਨ ਤਮਗਾ ਜੇਤੂ ਅਲੈਗਜ਼ੈਂਡਰ ਜ਼ੇਵਰੇਵ ’ਤੇ ਮੈਕਸੀਕੋ ਓਪਨ ਵਿਚ ਡਬਲਜ਼ ਮੈਚ ਹਾਰਨ ਦੇ ਬਾਅਦ ਅੰਪਾੲਿਰ ਦੀ ਕੁਰਸੀ ’ਤੇ ਰੈਕੇਟ ਮਾਰਨ ਕਾਰਨ ਪੁਰਸ਼ਾਂ ਦੇ ਪੇਸ਼ੇਵਸ ਟੈਨਿਸ ਟੂਰ (ਏ.ਟੀ.ਪੀ.) ਨੇ 40 ਹਜ਼ਾਰ ਡਾਲਰ ਦਾ ਜੁਰਮਾਨਾ ਲਗਾੲਿਆ ਹੈ।
ੲਿਸ ਦੇ ੲਿਲਾਵਾ ਉਨ੍ਹਾਂ ਦੀ 30 ਹਜ਼ਾਰ ਡਾਲਰ ਤੋਂ ਜ਼ਿਆਦਾ ਦੀ ਪੁਰਸਕਾਰ ਰਾਸ਼ੀ ਅਤੇ ਸਾਰੇ ਰੈਂਕਿਗ ਅੰਕ ਵੀ ਕੱਟ ਦਿੱਤੇ ਗਏ ਹਨ। ਏ.ਟੀ.ਪੀ. ਨੇ ੲਿਸ ਦੇ ਨਾਲ ਹੀ ਐਲਾਨ ਕੀਤਾ ਕਿ ਉਹ ੲਿਸ ਘਟਨਾ ਦੀ ਅੱਗੇ ਸਮੀਿਖਆ ਕਰੇਗਾ। ਜ਼ੇਵਰੇਵ ੲਿਸ ਸਮੇਂ ਵਿਸ਼ਵ ਰੈਂਕਿਗ ਵਿਚ ਤੀਜੇ ਨੰਬਰ ਦੇ ਖਿਡਾਰੀ ਹਨ ਅਤੇ ਮੈਕਸੀਕੋ ਓਪਨ ਦੇ ਸਿੰਗਲਜ਼ ਵਿਚ ਮੌਜੂਦਾ ਚੈਂਪੀਅਨ ਹਨ।
ਜਰਮਨੀ ਦੇ ੲਿਸ 24 ਸਾਲਾ ਖਿਡਾਰੀ ਨੂੰ ਅੰਪਾੲਿਰ ਅਲੇਸੈਂਡਰੋ ਜਰਮਾਨੀ ਨੂੰ ਬੋਲਣ ਅਤੇ ਉਨ੍ਹਾਂ ਦੀ ਕੁਰਸੀ ’ਤੇ ਗੁੱਸੇ ਵਿਚ ਰੈਕੇਟ ਮਾਰਨ ਕਾਰਨ ਪਹਿਲਾਂ ਹੀ ਟੂਰਨਾਮੈਂਟ ਤੋਂ ਬਾਹਰ ਕਰ ਦਿੱਤਾ ਗਿਆ ਸੀ। ਏ.ਟੀ.ਪੀ. ਨੇ ਕਿਹਾ ਕਿ ਜ਼ੇਵਰੇਵ ’ਤੇ ਅਪਮਾਨਜਨਕ ਭਾਸ਼ਾ ਦੀ ਵਰਤੋਂ ਕਰਨ ਅਤੇ ਖੇਡ ਭਾਵਨਾ ਦੇ ਉਲਟ ਵਿਵਹਾਰ ਕਰਨ ਲਈ 20-20 ਹਜ਼ਾਰ ਡਾਲਰ ਦਾ ਜੁਰਮਾਨਾ ਲਗਾੲਿਆ ਗਿਆ ਹੈ। ੲਿਸ ਦੇ ੲਿਲਾਵਾ ਉਨ੍ਹਾਂ ਨੂੰ ਸਿੰਗਲਜ਼ ਅਤੇ ਡਬਲਜ਼ ਦੀ ਆਪਣੀ ਸੰਪੂਰਨ ਪੁਰਸਕਾਰ ਰਾਸ਼ੀ (31,570 ਡਾਲਰ) ਅਤੇ ਰੈਂਕਿਗ ਅੰਕ ਵੀ ਗਵਾਉਣੇ ਪਏ।